ਬਿ੍ਰਟਿਸ਼ ਅਦਾਲਤ ਵੱਲੋਂ ਵਿਕੀਲੀਕਸ ਦੇ ਬਾਨੀ ਅਸਾਂਜ ਨੂੰ ਅਮਰੀਕਾ ਹਵਾਲੇ ਕਰਨ ਦੀ ਬੇਨਤੀ ਖਾਰਜ

283
Share

ਲੰਡਨ, 5 ਜਨਵਰੀ (ਪੰਜਾਬ ਮੇਲ)- ਬਿ੍ਰਟਿਸ਼ ਜੱਜ ਨੇ ਅਮਰੀਕਾ ਦੀ ਉਸ ਬੇਨਤੀ ਨੂੰ ਖਾਰਜ ਕਰ ਦਿੱਤਾ ਹੈ ਜਿਸ ’ਚ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ (49) ਨੂੰ ਉਨ੍ਹਾਂ ਹਵਾਲੇ ਕਰਨ ਦੀ ਮੰਗ ਕੀਤੀ ਗਈ ਸੀ। ਜ਼ਿਲ੍ਹਾ ਜੱਜ ਵੈਨਿਸਾ ਬਰਾਇਟਸਰ ਨੇ ਕਿਹਾ ਕਿ ਅਸਾਂਜ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ ਅਤੇ ਉਸ ਨੂੰ ਅਮਰੀਕਾ ਹਵਾਲੇ ਕਰਨਾ ‘ਜ਼ੁਲਮ’ ਦੇ ਬਰਾਬਰ ਹੋਵੇਗਾ। ਉਨ੍ਹਾਂ ਕਿਹਾ ਕਿ ਅਸਾਂਜ ਨੂੰ ਜੇਕਰ ਅਮਰੀਕਾ ਭੇਜਿਆ ਜਾਂਦਾ ਹੈ, ਤਾਂ ਉਹ ਆਤਮ ਹੱਤਿਆ ਕਰ ਸਕਦਾ ਹੈ। ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਉਹ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ ਕਰੇਗੀ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਅਸਾਂਜ ਨੂੰ ਜਾਸੂਸੀ ਦਾ ਦੋਸ਼ੀ ਠਹਿਰਾਇਆ ਹੈ ਅਤੇ ਉਸ ਖ਼ਿਲਾਫ਼ ਜਾਸੂਸੀ ਦੇ 17 ਅਤੇ ਕੰਪਿਊਟਰ ਦੀ ਦੁਰਵਰਤੋਂ ਕਰਨ ਦਾ ਇਕ ਕੇਸ ਦਰਜ ਹਨ। ਜੇਕਰ ਦੋਸ਼ ਸਾਬਿਤ ਹੋਏ ਤਾਂ ਅਸਾਂਜ ਨੂੰ ਵੱਧ ਤੋਂ ਵੱਧ 175 ਵਰ੍ਹਿਆਂ ਦੀ ਜੇਲ੍ਹ ਹੋ ਸਕਦੀ ਹੈ

Share