ਬਿਹਾਰ ਵਿਧਾਨ ਸਭਾ ਚੋਣਾਂ ਲਈ ਮਹਾਗਠਜੋੜ ਵੱਲੋਂ ਸੀਟਾਂ ਦਾ ਐਲਾਨ

76
Share

-ਰਾਜਦ 144, ਕਾਂਗਰਸ 70 ਤੇ ਖੱਬੇ ਪੱਖੀ ਦਲ 29 ਸੀਟਾਂ ‘ਤੇ ਲੜਣਗੇ ਚੋਣ
ਪਟਨਾ, 3 ਅਕਤੂਬਰ (ਪੰਜਾਬ ਮੇਲ)- ਰਾਸ਼ਟਰੀ ਜਨਤਾ ਦਲ (ਰਾਜਦ) ਦੀ ਅਗਵਾਈ ਵਾਲੇ ਮਹਾਗਠਜੋੜ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਰਾਜਦ 144, ਕਾਂਗਰਸ 77 ਅਤੇ ਖੱਬੇ ਪੱਖੀ ਦਲ 29 ਸੀਟਾਂ ‘ਤੇ ਚੋਣ ਲੜਨਗੇ। ਰਾਜਦ ਅਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਪ੍ਰਸਾਦ ਯਾਦਵ, ਕਾਂਗਰਸ ਵਿਧਾਨਮੰਡਲ ਦਲ ਦੇ ਨੇਤਾ ਸਦਾਨੰਦ ਸਿੰਘ, ਕਾਂਗਰਸ ਸਕ੍ਰੀਨਿੰਗ ਕਮੇਟੀ ਦੇ ਪ੍ਰਧਾਨ ਅਵਿਨਾਸ਼ ਪਾਂਡੇ ਸਮੇਤ ਹੋਰ ਦਲ ਦੇ ਪ੍ਰਧਾਨ ਅਤੇ ਨੇਤਾਵਾਂ ਦੀ ਹਾਜ਼ਰੀ ‘ਚ ਸ਼ਨੀਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ‘ਚ ਮਹਾਗਠਜੋੜ ਨੇ ਸੀਟਾਂ ਦਾ ਐਲਾਨ ਕੀਤਾ।
ਮਹਾਗਠਜੋੜ ‘ਚ ਹੋਏ ਸੀਟਾਂ ਦੇ ਤਾਲਮੇਲ ਦੇ ਅਧੀਨ ਰਾਜਦ ਨੂੰ 144, ਕਾਂਗਰਸ ਨੂੰ 70 ਅਤੇ ਖੱਬੇ ਪੱਖੀ ਦਲਾਂ ਨੂੰ 29 ਸੀਟਾਂ ਦਿੱਤੀਆਂ ਗਈਆਂ ਹਨ। ਰਾਜਦ ਆਪਣੇ ਕੋਟੇ ਤੋਂ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਅਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀ.ਆਈ.ਪੀ.) ਨੂੰ ਸੀਟ ਦੇਵੇਗਾ। ਉੱਥੇ ਹੀ ਖੱਬੇ ਪੱਖੀ ਦਲਾਂ ਦੇ ਖਾਤੇ ‘ਚ 29 ਸੀਟਾਂ ‘ਚੋਂ 19 ਸੀਟਾਂ ‘ਤੇ ਭਾਰਤ ਦੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੇਨਿਨਵਾਦ (ਭਾਕਪਾ-ਮਾਲੇ), 6 ਸੀਟਾਂ ‘ਤੇ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਅਤੇ ਚਾਰ ਸੀਟਾਂ ‘ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਉਮੀਦਵਾਰ ਚੋਣ ਲੜਨਗੇ।


Share