ਬਿਹਾਰ ਵਿਧਾਨ ਸਭਾ ਚੋਣਾਂ: ਐਗਜ਼ਿਟ ਪੋਲ ‘ਚ ਕਾਂਗਰਸ-ਆਰ.ਜੇ.ਡੀ. ਗੱਠਜੋੜ ਸੱਤਾ ਦੀ ਦੌੜ ‘ਚ ਸਭ ਤੋਂ ਅੱਗੇ

228
Share

ਚੰਡੀਗੜ੍ਹ, 7 ਨਵੰਬਰ (ਪੰਜਾਬ ਮੇਲ)- ਬਿਹਾਰ ‘ਚ ਵੋਟਾਂ ਦਾ ਤੀਜਾ ਅਤੇ ਅੰਤਿਮ ਗੇੜ ਮੁਕੰਮਲ ਹੋ ਚੁੱਕਾ ਹੈ। ਐਗਜ਼ਿਟ ਪੋਲ ਵਿਚ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਗੱਠਜੋੜ ਦੀ ਮਹਾਂਗਠਬੰਧਨ ਸਰਕਾਰ ਸੱਤਾ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਰਿਪਬਲਿਕ ਟੀਵੀ ਜਨ ਕੀ ਬਾਤ ਅਤੇ ਏ.ਬੀ.ਪੀ. ਨਿਊਜ਼ ਅਨੁਸਾਰ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਅਤੇ ਜਨਤਾ ਦਲ (ਯੂਨਾਇਟਿਡ) ਅਤੇ ਕਾਂਗਰਸ ਤੇ ਆਰ.ਜੇ.ਡੀ. ਵਿਚਾਲੇ ਫਸਵਾਂ ਮੁਕਾਬਲਾ ਹੈ, ਪਰ ਇਸ ਦੇ ਨਾਲ ਉਹ ਇਹ ਵੀ ਕਹਿ ਰਹੇ ਹਨ ਕਿ ਭਾਰੀ ਵਿਰੋਧ ਦੇ ਬਾਵਜੂਦ ਮਹਾਂਗਠਬੰਧਨ ਦੇ ਜਿੱਤਣ ਦੀ ਸੰਭਾਵਨ ਹੈ। ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ।
ਟਾਈਮਜ਼ ਨਾਓ ਸੀ ਨੇ ਭਾਜਪਾ-ਜੇਡੀਯੂ (ਐਨਡੀਏ) ਨੂੰ -116, ਕਾਂਗਰਸ-ਆਰਜੇਡੀ (ਮਹਾਂਗਠਬੰਧਨ)-120 ਅਤੇ ਲੋਕ ਜਨ ਸ਼ਕਤੀ ਪਾਰਟੀ (ਐਲਜੇਪੀ) ਨੂੰ 1 ਸੀਟ ਦਿੱਤੀ ਹੈ। ਏਬੀਪੀ ਨਿਊਜ਼ ਨੇ ਐਨਡੀਏ ਨੂੰ 104-120, ਮਹਾਗਠਬੰਧਨ ਨੂੰ 108-131 ਅਤੇ ਲੋਕ ਜਨ ਸ਼ਕਤੀ ਪਾਰਟੀ ਨੂੰ 1-3 ਸੀਟਾਂ ਮਿਲਣ ਦੀ ਉਮੀਦ ਜਤਾਈ ਹੈ; ਰਿਪਬਲਿਕ ਟੀਵੀ ਜਨ ਕੀ ਬਾਤ ਨੇ ਐਨਡੀਏ ਨੂੰ 91-117, ਮਹਾਂਗਠਬੰਧਨ ਨੂੰ 118-138 ਅਤੇ ਲੋਕ ਜਨ ਸ਼ਕਤੀ ਪਾਰਟੀ ਨੂੰ 5-8 ਸੀਟਾਂ ਮਿਲਣ ਦੀ ਉਮੀਦ ਜਤਾਈ ਹੈ। ਇਸੇ ਤਰ੍ਹਾਂ ਪੋਲ ਆਫ ਪੋਲਸ ਨੇ ਮਹਾਂਗਠਬੰਧਨ ਨੂੰ 124, ਐਨਡੀਏ ਨੂੰ 110 ਅਤੇ ਐਲਜੇਪੀ ਨੂੰ 4 ਸੀਟਾਂ ਦਿੱਤੀਆਂ ਹਨ।


Share