PUNJABMAILUSA.COM

ਬਿਹਾਰ ਦੇ ਗੁਰਦੁਆਰਾ ਨਾਨਕ ਸ਼ੀਤਲ ਕੁੰਡ ਦੀ ਬਣੇਗੀ ਵਿਸ਼ਾਲ ਇਮਾਰਤ-ਭਾਈ ਲੌਂਗੋਵਾਲ

ਬਿਹਾਰ ਦੇ ਗੁਰਦੁਆਰਾ ਨਾਨਕ ਸ਼ੀਤਲ ਕੁੰਡ ਦੀ ਬਣੇਗੀ ਵਿਸ਼ਾਲ ਇਮਾਰਤ-ਭਾਈ ਲੌਂਗੋਵਾਲ

ਬਿਹਾਰ ਦੇ ਗੁਰਦੁਆਰਾ ਨਾਨਕ ਸ਼ੀਤਲ ਕੁੰਡ ਦੀ ਬਣੇਗੀ ਵਿਸ਼ਾਲ ਇਮਾਰਤ-ਭਾਈ ਲੌਂਗੋਵਾਲ
January 11
21:38 2019

-ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਗੁਰਦੁਆਰਾ ਸਾਹਿਬ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ, 11 ਜਨਵਰੀ (ਪੰਜਾਬ ਮੇਲ)- ਬਿਹਾਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ਼ੀਤਲ ਕੁੰਡ ਵਿਖੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਬਨਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਦੇ ਦਿਲਾਂ ਵਿਚ ਉਨ੍ਹਾਂ ਦਾ ਆਦਰ ਸਤਿਕਾਰ ਹੋਰ ਵੱਧ ਗਿਆ ਹੈ। ਇਸ ਨਾਲ ਪੰਜਾਬ ਅਤੇ ਬਿਹਾਰ ਦੇ ਲੋਕਾਂ ਦਾ ਆਪਸੀ ਪਿਆਰ ਵਧੇਗਾ। ਉਨ੍ਹਾਂ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸ਼ਤਾਬਦੀ ਸਮਾਗਮਾਂ ਵਿਚ ਸ਼ਿਰਕਤ ਦਾ ਸੱਦਾ ਵੀ ਦਿੱਤਾ। ਭਾਈ ਲੌਂਗੋਵਾਲ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੀ ਕਾਰਸੇਵਾ ਬਾਬਾ ਮਹਿੰਦਰ ਸਿੰਘ ਜੀ ਯੂ. ਕੇ. ਵਾਲਿਆਂ ਵੱਲੋਂ ਕੀਤੀ ਜਾਵੇਗੀ, ਜੋ ਕਿ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਲੰਗਰ ਹਾਲ, ਪਾਰਕਿੰਗ ਅਤੇ ਅਤਿ ਸੁੰਦਰ ਦਰਬਾਰ ਸਾਹਿਬ ਸੰਗਤ ਦੇ ਸਹਿਯੋਗ ਨਾਲ ਉਸਾਰੀ ਕਰਵਾਉਣਗੇ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ’ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਹ ਪਵਿੱਤਰ ਹੋਏ ਇਸ ਸ਼ੀਤਲ ਕੁੰਡ ਦੇ ਸਥਾਨ ’ਤੇ ਖ਼ੂਬਸੂਰਤ ਇਮਾਰਤ ਉਸਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਗੁਰਪੁਰਬ ਵੱਡੇ ਪੱਧਰ ’ਤੇ ਮਨਾ ਕੇ ਆਪਣਾ ਫ਼ਰਜ਼ ਪੂਰਾ ਕੀਤਾ। ਉਨ੍ਹਾਂ ਦੱਸਿਆ ਕਿ ਟੈਂਟ ਸਿਟੀ ਦੀ ਜਗ੍ਹਾ ਪੱਕਾ ਕਨਵੈਨਸ਼ਨ ਬਣਾਇਆ ਜਾਵੇਗਾ, ਜਿਸ ਦਾ ਪ੍ਰਬੰਧ ਤਖ਼ਤ ਸ੍ਰੀ ਪਟਨਾ ਸਾਹਿਬ ਕੋਲ ਰਹੇਗਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ, ਮੀਤ ਪ੍ਰਧਾਨ ਸ. ਗੁਰਮੀਤ ਸਿੰਘ, ਜਨਰਲ ਸਕੱਤਰ ਸ. ਮਹਿੰਦਰਪਾਲ ਸਿੰਘ ਢਿੱਲੋਂ, ਸ. ਤਰਲੋਚਨ ਸਿੰਘ, ਸ. ਕਮਿਕਕਰ ਸਿੰਘ, ਸ. ਹਰਬੰਸ ਸਿੰਘ ਆਦਿ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਅਫਗਾਨਿਸਤਾਨ ’ਚ ਤਾਇਨਾਤ ਫੌਜੀਆਂ ’ਚੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾ ਸਕਦਾ ਹੈ ਅਮਰੀਕਾ

ਅਫਗਾਨਿਸਤਾਨ ’ਚ ਤਾਇਨਾਤ ਫੌਜੀਆਂ ’ਚੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾ ਸਕਦਾ ਹੈ ਅਮਰੀਕਾ

Read Full Article
    ਅਮਰੀਕੀ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਬਣੀ ਕਰੋੜਪਤੀ

ਅਮਰੀਕੀ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਬਣੀ ਕਰੋੜਪਤੀ

Read Full Article
    ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਰਸਤਾ ਲਗਭਗ ਸਾਫ, ਅਗਲੇ ਅਫ਼ਤੇ ਹੋਵੇਗੀ ਵੋਟਿੰਗ

ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਰਸਤਾ ਲਗਭਗ ਸਾਫ, ਅਗਲੇ ਅਫ਼ਤੇ ਹੋਵੇਗੀ ਵੋਟਿੰਗ

Read Full Article
    ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਫ਼ਿਕਰਮੰਦੀ ਪ੍ਰਗਟਾਈ

ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਫ਼ਿਕਰਮੰਦੀ ਪ੍ਰਗਟਾਈ

Read Full Article
    ਭਾਰਤੀ ਮੂਲ ਦੇ ਅਮਰੀਕੀ ਐਮਪੀ ਐਮੀ ਬੇਰਾ ‘ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ’ ਉਪ-ਕਮੇਟੀ ਦੇ ਪ੍ਰਧਾਨ ਬਣੇ

ਭਾਰਤੀ ਮੂਲ ਦੇ ਅਮਰੀਕੀ ਐਮਪੀ ਐਮੀ ਬੇਰਾ ‘ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ’ ਉਪ-ਕਮੇਟੀ ਦੇ ਪ੍ਰਧਾਨ ਬਣੇ

Read Full Article
    ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

Read Full Article
    ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

Read Full Article
    ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

Read Full Article
    ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

Read Full Article
    ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

Read Full Article
    ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

Read Full Article
    ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

Read Full Article
    ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

Read Full Article
    ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

Read Full Article
    ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

Read Full Article