ਬਿਹਾਰ ਚੋਣਾਂ: 7 ਲੱਖ ਤੋਂ ਵੱਧ ਵੋਟਰਾਂ ਨੇ ਦੱਬਿਆ ‘ਨੋਟਾ’ ਬਟਨ

68
Share

ਪਟਨਾ, 12 ਨਵੰਬਰ (ਪੰਜਾਬ ਮੇਲ)- ਚੋਣ ਕਮਿਸ਼ਨ ਮੁਤਾਬਕ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ 7 ਲੱਖ ਤੋਂ ਵੱਧ ਵੋਟਰਾਂ ਵੱਲੋਂ ‘ਨੋਟਾ’ (ਉਕਤ ਵਿਚੋਂ ਕੋਈ ਨਹੀਂ) ਵਾਲਾ ਬਟਨ ਦਬਾਇਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ 7,06,252 ਜਾਂ 1.7 ਫ਼ੀਸਦੀ ਵੋਟਰਾਂ ਵੱਲੋਂ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਦਿਆਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਵਾਲਾ ਬਟਨ (ਨੋਟਾ) ਦਬਾਇਆ ਗਿਆ। ਸੂਬੇ ਅੰਦਰ ਤਿੰਨ ਗੇੜਾਂ ‘ਚ ਹੋਈਆਂ ਚੋਣਾਂ ਦੌਰਾਨ 4 ਕਰੋੜ ਵੋਟਾਂ ਪਈਆਂ। ਲਗਪਗ 7.3 ਕਰੋੜ ਵੋਟਰਾਂ ਵਿਚੋਂ 57.09 ਫ਼ੀਸਦੀ ਵੋਟਰਾਂ ਵੱਲੋਂ ਵੋਟਾਂ ਪਾਈਆਂ ਗਈਆਂ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਚੋਣ ਕਮਿਸ਼ਨ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮਜ਼) ਵਿਚ ‘ਨੋਟਾ’ ਬਟਨ 2013 ‘ਚ ਸ਼ਾਮਲ ਕੀਤਾ ਗਿਆ ਸੀ।


Share