ਬਿਹਾਰ ਚੋਣਾਂ: ਚਿਦੰਬਰਮ ਵੱਲੋਂ ਬਿਨਾਂ ਖੌਫ ਤੇ ਇਕਜੁੱਟ ਰਹਿ ਕੇ ਪੋਲਿੰਗ ਬੂਥਾਂ ‘ਤੇ ਜਾਣ ਦੀ ਅਪੀਲ

50
Share

ਨਵੀਂ ਦਿੱਲੀ, 19 ਅਕਤੂਬਰ (ਪੰਜਾਬ ਮੇਲ)- ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਵੱਲੋਂ ਕੀਤੀਆਂ ਟਿੱਪਣੀਆਂ ਦੇ ਹਵਾਲੇ ਨਾਲ ਬਿਹਾਰ, ਮੱਧ ਪ੍ਰਦੇਸ਼ ਤੇ ਦੇਸ਼ ਦੇ ਹੋਰਨਾਂ ਹਿੱਸਿਆਂ (ਜਿੱਥੇ ਕਿਤੇ ਜ਼ਿਮਨੀ ਚੋਣਾਂ ਹੋਣੀਆਂ ਹਨ) ਦੇ ਵੋਟਰਾਂ ਨੂੰ ਬਿਨਾਂ ਕਿਸੇ ਖੌਫ਼ ਤੇ ਇਕਜੁੱਟ ਰਹਿ ਕੇ ਪੋਲਿੰਗ ਬੂਥਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।
ਬਾਇਡਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਅਮਰੀਕੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਅਗਾਮੀ ਚੋਣਾਂ ਮੌਕੇ ਖੌਫ਼ ਦੀ ਥਾਂ ਆਸ ਦਾ ਪੱਲਾ ਫੜਨ ਅਤੇ ਵੰਡੀਆਂ ਦੀ ਥਾਂ ਇਕਜੁੱਟ ਰਹਿਣ। ਚਿਦੰਬਰਮ ਨੇ ਕਿਹਾ, ‘ਅਮਰੀਕੀ ਚੋਣਾਂ ‘ਚ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਨੇ ਬੀਤੇ ਦਿਨੀਂ ਕਿਹਾ ਸੀ, ‘ਅਸੀਂ ਖੌਫ ਦੀ ਥਾਂ ਆਸ, ਵੰਡੀਆਂ ਦੀ ਥਾਂ ਇਕੱਠਿਆਂ ਰਹਿਣ, ਗਲਪ ਦੀ ਥਾਂ ਵਿਗਿਆਨ ਅਤੇ ਝੂਠ ਦੀ ਥਾਂ ਸੱਚ ਦੀ ਚੋਣ ਕਰਨੀ ਹੈ।’
ਸੀਨੀਅਰ ਕਾਂਗਰਸ ਆਗੂ ਨੇ ਲੜੀਵਾਰ ਟਵੀਟ ‘ਚ ਕਿਹਾ, ‘ਬਿਹਾਰ, ਮੱਧ ਪ੍ਰਦੇਸ਼ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪੋਲਿੰਗ ਬੂਥਾਂ ‘ਤੇ ਜਾਣ ਮੌਕੇ ਲੋਕਾਂ ਨੂੰ ਇਹ ਚੰਗਾ ਸੰਕਲਪ ਲੈਣਾ ਚਾਹੀਦਾ ਹੈ।’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਜੈਸਿੰਡਾ ਆਰਡਨ ਦੀ ਜਿੱਤ ਨੇ ਸਾਨੂੰ ਇਕ ਆਸ ਦਿੱਤੀ ਹੈ ਕਿ ਜਮਹੂਰੀਅਤ ਵਿਚ ਸਦਾਚਾਰ ਤੇ ਪ੍ਰਗਤੀਵਾਦੀ ਸਿਧਾਂਤਾਂ ਦੇ ਸਿਰ ‘ਤੇ ਵੀ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ।’


Share