ਬਿਲ ਗੇਟਸ ਨੂੰ ਆਸ: 2021 ਦੇ ਪਹਿਲੇ ਤਿੰਨ ਮਹੀਨਿਆਂ ‘ਚ ਹੀ ਕੋਰੋਨਾ ਵੈਕਸੀਨ ਭਾਰਤ ‘ਚ ਹੇਵੇਗੀ ਉਪਲਬੱਧ

89
Share

ਵਾਸ਼ਿੰਗਟਨ, 15 ਸਤੰਬਰ (ਪੰਜਾਬ ਮੇਲ)- ਦੁਨੀਆ ਦੇ ਸਭ ਤੋਂ ਅਮੀਰਾਂ ਵਿਚੋਂ ਇਕ ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਨੇ ਆਸ ਜ਼ਾਹਰ ਕੀਤੀ ਹੈ ਕਿ 2021 ਦੇ ਪਹਿਲੇ ਕਵਾਰਟਰ ਵਿਚ ਹੀ ਕੋਰੋਨਾ ਦੀ ਵੈਕਸੀਨ ਭਾਰਤ ਵਿਚ ਉਪਲਬਧ ਹੋ ਜਾਵੇਗੀ। ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ‘ਚ ਗੇਟਸ ਨੇ ਕਿਹਾ, ”ਅਗਲੇ ਸਾਲ ਦੀ ਪਹਿਲੀ ਤਿਮਾਹੀ ਤੱਕ ਕੋਵਿਡ-19 ਦੀਆਂ ਕਈ ਵੈਕਸੀਨ ਆਖਰੀ ਪੜਾਅ ਵਿਚ ਹੋਣਗੀਆਂ।” ਗੇਟਸ ਨੇ ਕਿਹਾ ਕਿ ਉਹ ਇਸ ਸਬੰਧੀ ਕਾਫੀ ਆਸਵੰਦ ਹਨ ਪਰ ਇਸ ਦੀ ਸਫਲਤਾ ਵਿਚ ਭਾਰਤ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨੂੰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਦੀ ਪਹਿਲੀ ਤਿਮਾਹੀ ਤੱਕ ਕੋਰੋਨਾ ਦੇ ਕਈ ਟੀਕੇ ਆਖਰੀ ਪੜਾਅ ‘ਚ ਹੋਣਗੇ। ਗੇਟਸ ਨੇ ਵੈਕਸੀਨ ਉਤਪਾਦਨ ‘ਚ ਭਾਰਤ ਦਾ ਮਹੱਤਵ ਦੱਸਦਿਆਂ ਕਿਹਾ ਕਿ ਭਾਰਤ ਇਕ ਪ੍ਰਮੁੱਖ ਟੀਕਾ ਉਤਪਾਦਕ ਦੇਸ਼ ਹੈ ਅਤੇ ਕੋਵਿਡ-19 ਟੀਕੇ ਦੇ ਉਤਪਾਦਨ ਨੂੰ ਲੈ ਕੇ ਸਾਨੂੰ ਭਾਰਤ ਦੇ ਸਹਿਯੋਗ ਦੀ ਲੋੜ ਹੈ। ਗੇਟਸ ਨੇ ਕਿਹਾ ਹੈ ਕਿ ਸਾਰੇ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਭਾਰਤ ‘ਚ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਆ ਜਾਵੇ। ਗੇਟਸ ਨੇ ਕਿਹਾ ਕਿ ਇਕ ਵਾਰ ਇਹ ਪਤਾ ਚੱਲ ਜਾਵੇ ਕਿ ਇਹ ਬਹੁਤ ਪ੍ਰਭਾਵੀ ਅਤੇ ਸੁਰੱਖਿਅਤ ਹੈ, ਤਾਂ ਜੋ ਜਿੰਨੀ ਜਲਦੀ ਹੋ ਸਕੇ ਟੀਕਾ ਮਿਲ ਸਕੇ।
ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਿਲ ਗੇਟਸ ਨੇ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਆਉਣ ਦੇ ਪਹਿਲਾਂ ਹੀ ਅਸੀਂ ਫੇਲ ਹੋ ਚੁੱਕੇ ਸੀ। ਇਹੀ ਕਾਰਨ ਹੈ ਕਿ ਅਸੀਂ ਇਨਫੈਕਸ਼ਨ ਦੇ ਅੱਗੇ ਟਿਕ ਨਹੀਂ ਪਾਏ। ਗੇਟਸ ਨੇ ਕਿਹਾ ਸੀ ਕਿ ਅਸੀਂ ਮਹਾਮਾਰੀ ਦੀ ਪ੍ਰਕਿਰਤੀ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਕੋਰੋਨਾ ਨਾਲ ਲੜਾਈ ‘ਚ ਦੱਖਣੀ ਕੋਰੀਆ ਅਤੇ ਵੀਅਤਨਾਮ ਜਿਹੇ ਦੇਸ਼ਾਂ ਨੇ ਮੁਸਤੈਦੀ ਦਿਖਾਈ। ਉੱਥੇ ਚੀਨ ਜਿੱਥੋਂ ਮਹਾਮਾਰੀ ਦੀ ਸ਼ੁਰੂਆਤ ਹੋਈ, ਉਸ ਨੇ ਸ਼ੁਰੂ ਵਿਚ ਹੀ ਗਲਤੀ ਕਰ ਦਿੱਤੀ। ਏਸ਼ੀਆ ਨੇ ਯੂਰਪ-ਅਮਰੀਕਾ ਦੀ ਤੁਲਨਾ ਵਿਚ ਇਨਫੈਕਸ਼ਨ ‘ਤੇ ਜਲਦੀ ਕਾਬੂ ਪਾ ਲਿਆ। ਭਾਵੇਂਕਿ ਭਾਰਤ ਅਤੇ ਪਾਕਿਸਤਾਨ ਹਾਲੇ ਖਤਰੇ ਵਿਚ ਹਨ।


Share