PUNJABMAILUSA.COM

ਬਿਨ੍ਹਾਂ ਕਸੂਰ ਕੈਦ ਕੱਟਣ ਵਾਲੇ ਪੰਜਾਬੀ ਵੱਲੋਂ ਸਰਕਾਰ ‘ਤੇ ਕੇਸ

ਬਿਨ੍ਹਾਂ ਕਸੂਰ ਕੈਦ ਕੱਟਣ ਵਾਲੇ ਪੰਜਾਬੀ ਵੱਲੋਂ ਸਰਕਾਰ ‘ਤੇ ਕੇਸ

ਬਿਨ੍ਹਾਂ ਕਸੂਰ ਕੈਦ ਕੱਟਣ ਵਾਲੇ ਪੰਜਾਬੀ ਵੱਲੋਂ ਸਰਕਾਰ ‘ਤੇ ਕੇਸ
August 10
10:01 2016

Gurdev Dhillonਸਰੀ, 10 ਅਗਸਤ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਬਿਨ੍ਹਾਂ ਕਸੂਰ ਜੇਲ੍ਹ ਕੱਟਣ ਪਿੱਛੋਂ ਭਾਰਤ ਡਿਪੋਰਟ ਕੀਤੇ ਗਏ ਸਰੀ ਦੇ ਪੰਜਾਬੀ ਨੇ ਕੈਨੇਡਾ ਵਾਪਸ ਪਰਤਣ ਲਈ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਗੁਰਦੇਵ ਸਿੰਘ ਢਿੱਲੋਂ ਨੂੰ ਅਦਾਲਤ ਨੇ ਗਲਤੀ ਨਾਲ ਬਲਾਤਕਾਰ ਦਾ ਦੋਸ਼ੀ ਠਹਿਰਾਅ ਕੇ ਜੇਲ੍ਹ ਭੇਜ ਦਿੱਤਾ ਸੀ ਜਿੱਥੋਂ ਰਿਹਾਅ ਹੋਣ ਮਗਰੋਂ ਉਸ ਨੂੰ ਦੇਸ਼ ਨਿਕਾਲਾ ਦੇ ਕੇ ਵਾਪਸ ਭਾਰਤ ਭੇਜ ਦਿੱਤਾ ਗਿਆ। ਉਸਦੀ ਬੇਗੁਨਾਹੀ ਦਾ ਪਤਾ ਉਸਦੇ ਭਾਰਤ ਚਲੇ ਜਾਣ ਮਗਰੋਂ ਲੱਗਿਆ ਸੀ।
ਅਦਾਲਤ ਵਿਚ ਦਾਇਰ ਕੀਤੇ ਕੇਸ ਵਿਚ ਕਿਹਾ ਗਿਆ ਹੈ ਕਿ ਗੁਰਦੇਵ ਸਿੰਘ ਨੂੰ ਜੂਨ, 2004 ਵਿਚ ਇਕ 19 ਸਾਲਾ ਲੜਕੀ ਦੀ ਸ਼ਿਕਾਇਤ ‘ਤੇ ਚਾਰਜਸ਼ੀਟ ਕੀਤਾ ਗਿਆ ਸੀ। ਲੜਕੀ ਦਾ ਕਹਿਣਾ ਸੀ ਕਿ ਢਿੱਲੋਂ ਅਤੇ ਉਸਦੇ ਦੋਸਤਾਂ ਨੇ ਉਸ ਨੂੰ ਸ਼ਰਾਬੀ ਕਰ ਕੇ ਉਸਦੀ ਪੱਤ ਲੁੱਟੀ। ਘਟਨਾ ਵਾਲੀ ਰਾਤ ਜਦੋਂ ਪੁਲਿਸ ਲੜਕੀ ਨਾਲ ਵਾਰਦਾਤ ਵਾਲੇ ਘਰ ਪੁੱਜੀ ਤਾਂ ਉੱਥੇ ਢਿੱਲੋਂ ਨਗਨ ਹਾਲਤ ਵਿਚ ਮਿਲਿਆ। ਦੂਜੇ ਸ਼ੱਕੀ ਹੱਥ ਨਾ ਆਉਣ ਕਾਰਨ ਗੁਰਦੇਵ ਸਿੰਘ ਢਿੱਲੋਂ ਵਿਰੁੱਧ ਹੀ ਜਬਰ-ਜ਼ਨਾਹ ਦਾ ਮੁਕੱਦਮਾ ਚੱਲਿਆ। ਗੁਰਦੇਵ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਕਿਸੇ ਜਬਰ-ਜ਼ਨਾਹ ਦੀ ਕੋਈ ਜਾਣਕਾਰੀ ਨਹੀਂ। ਘਟਨਾ ਵਾਲੇ ਦਿਨ ਉਹ ਸਵੇਰ ਤੋਂ ਹੀ ਸ਼ਰਾਬੀ ਸੀ ਪਰ ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ ‘ਤੇ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ 4 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ।
ਸਜ਼ਾ ਪੂਰੀ ਹੋਣ ‘ਤੇ ਗੁਰਦੇਵ ਸਿੰਘ ਢਿੱਲੋਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਉਹ ਕੈਨੇਡੀਅਨ ਨਾਗਰਿਕ ਨਹੀਂ ਸੀ। ਇਥੇ ਹੀ ਬਸ ਨਹੀਂ, ਉਸਦੀ ਪਤਨੀ ਨੇ ਉਸਦੇ ਜੇਲ੍ਹ ਜਾਣ ਪਿੱਛੋਂ ਉਸ ਨੂੰ ਤਲਾਕ ਦੇ ਦਿੱਤਾ ਅਤੇ ਆਪਣੀ ਬੇਟੀ ਤੋਂ ਵੀ ਵਿਛੜ ਗਿਆ। ਢਿੱਲੋਂ ਦੇ ਕੇਸ ਵਿਚ ਨਵਾਂ ਮੋੜ ਉਦੋਂ ਆਇਆ ਜਦ 2013 ਵਿਚ ਕੇਸ ਨਾਲ ਸੰਬੰਧਿਤ ਡੀ.ਐੱਨ.ਏ. ਨਮੂਨੇ ਅਦਾਲਤ ਦੇ ਹੁਕਮ ‘ਤੇ ਜਾਂਚ ਲਈ ਭੇਜੇ ਗਏ ਜੋ ਕਿ ਪੁਲਿਸ ਨੇ ਪਹਿਲਾਂ ਪੇਸ਼ ਨਹੀਂ ਕੀਤੇ ਸਨ। ਕੁੜੀ ਦੇ ਸਰੀਰ ਤੋਂ ਮਿਲੇ ਇਹ ਨਮੂਨੇ ਢਿੱਲੋਂ ਨਾਲ ਮੈਚ ਨਹੀਂ ਕਰਦੇ ਸਨ, ਸਗੋਂ ਢਿੱਲੋਂ ਦੇ ਇਕ ਦੋਸਤ ਸੀਤਲ ਸਿੰਘ ਭੱਟੀ ਦੇ ਸਨ। 2015 ਵਿਚ ਕੋਰਟ ਆਫ ਅਪੀਲ ਨੇ ਗੁਰਦੇਵ ਸਿੰਘ ਨੂੰ ਬਰੀ ਕਰਦਿਆਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੂੰ ਝਾੜ ਪਾਈ ਸੀ ਅਤੇ ਪੁਲਿਸ ਨੂੰ ਆਪਏ ਕੀਤੇ ਲਈ ਮਾਫੀ ਮੰਗਣੀ ਪਈ ਸੀ।
38 ਸਾਲਾ ਗੁਰਦੇਵ ਸਿੰਘ ਢਿੱਲੋਂ ਦਾ ਵਕੀਲ ਜੈਸਨ ਗਰੈਟੀ ਉਸ ਨੂੰ ਬੀਤੇ ਇਕ ਸਾਲ ਤੋਂ ਵਾਪਸ ਕੈਨੇਡਾ ਲਿਆਉਣ ਲਈ ਯਤਨ ਕਰ ਰਿਹਾ ਹੈ ਪਰ ਕੈਨੇਡਾ ਸਰਕਾਰ ਕੋਈ ਪੱਲਾ ਨਹੀਂ ਫੜਾ ਰਹੀ। ਨਤੀਜੇ ਵਜੋਂ ਹੁਣ ਉਸ ਨੇ ਅਦਾਲਤ ਦਾ ਬੂਹਾ ਖੜਕਾਇਆ ਹੈ। ਗੁਰਦੇਵ ਸਿੰਘ ਢਿੱਲੋਂ ਦੇ ਕੈਨੇਡਾ ਵਾਪਸ ਪਰਤਣ ‘ਤੇ ਉਹ ਨਾ ਸਿਰਫ ਤੁਰੰਤ ਕੈਨੇਡੀਅਨ ਨਾਗਰਿਕਤਾ ਲੈਣ ਦਾ ਹੱਕਦਾਰ ਹੋਵੇਗਾ ਸਗੋਂ ਸਰਕਾਰ ਨੂੰ ਉਸ ਨੂੰ ਇਸ ਕਸੂਰ ਬਦਲੇ ਕਰੋੜ ਰੁਪਏ ਮੁਆਵਜ਼ਾ ਵੀ ਦੇਣਾ ਪਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article
    ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

Read Full Article
    ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

Read Full Article
    ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

Read Full Article
    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article