ਬਾਲੀਵੁੱਡ ਫਿਲਮ ‘ਕਨੇਡਾ’ ਵਿੱਚ ਦਿਲਜੀਤ ਦੀ ਐਂਟਰੀ

November 12
09:56
2016
ਚੰਡੀਗੜ੍ਹ, 12 ਨਵੰਬਰ (ਪੰਜਾਬ ਮੇਲ) – ਕਾਮਯਾਬ ਫਿਲਮ ‘ਉੜਤਾ ਪੰਜਾਬ’ ਤੋਂ ਬਾਅਦ ਦਿਲਜੀਤ ਨੇ ਬਾਲੀਵੁੱਡ ਦੀ ਤੀਜੀ ਫਿਲਮ ਵੀ ਸਾਇਨ ਕਰ ਲਈ ਹੈ। ਫਿਲਮ ਦਾ ਨਾਮ ਹੈ ‘ਕਨੇਡਾ’, ਜਿਸ ਦਾ ਨਿਰਮਾਣ ਅਨੁਸ਼ਕਾ ਸ਼ਰਮਾ ਹੀ ਕਰੇਗੀ। ਫਿਲਮ ਵਿੱਚ ਅਰਜੁਨ ਕਪੂਰ ਵੀ ਮੁੱਖ ਕਿਰਦਾਰ ਵਿੱਚ ਹਨ। ਖਬਰ ਹੈ ਕਿ ਇਹ ਇੱਕ ਲਵ ਸਟੋਰੀ ਹੋਵੇਗੀ। ਫਿਲਮ ਦਾ ਨਿਰਦੇਸ਼ਨ ਨਵਦੀਪ ਸਿੰਘ ਕਰਨਗੇ ਤੇ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। ਦਿਲਜੀਤ ਪਹਿਲਾਂ ਵੀ ਅਨੁਸ਼ਕਾ ਨਾਲ ਉਨ੍ਹਾਂ ਦੀ ਹੋਮ ਪ੍ਰੋਡਕਸ਼ਨ ਫਿਲਮ ‘ਫਿਲੌਰੀ’ ਵਿੱਚ ਕੰਮ ਕਰ ਚੁੱਕੇ ਹਨ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਫਿਲਹਾਲ ਦਿਲਜੀਤ ਦੋਸਾਂਝ ਪੰਜਾਬ ਵਿੱਚ ਆਪਣੇ ਨਵੇਂ ਪ੍ਰਾਜੈਕਟ ਦੀ ਸ਼ੂਟਿੰਗ ਕਰ ਰਹੇ ਹਨ। ਅਗਲੇ ਸਾਲ ਉਨ੍ਹਾਂ ਦੀ ਪੰਜਾਬੀ ਫਿਲਮ ‘ਸੂਪਰ ਸਿੰਘ’ ਵੀ ਪਰਦੇ ‘ਤੇ ਉੱਤਰੇਗੀ।
There are no comments at the moment, do you want to add one?
Write a comment