ਬਾਬਾ ਬਲਵਿੰਦਰ ਸਿਘ ਜੀ ਦੇ ਦੁਸ਼ਹਿਰਾ ਸਮਾਗਮ ‘ਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ

ਖਡੂਰ ਸਾਹਿਬ, 9 ਜਨਵਰੀ (ਪੰਜਾਬ ਮੇਲ)- ਬੀਤੇ ਦਿਨੀਂ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਪ੍ਰਲੋਕ ਗਵਨ ਕਰ ਗਏ ਸਨ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਕਥਾ ਵਾਚਕਾਂ ਵੱਲੋਂ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।
ਇਸ ਮੌਕੇ ‘ਤੇ ਬਾਬਾ ਸੇਵਾ ਸਿੰਘ ਜੀ ਨੇ ਕਾਰ ਸੇਵਾ ਦੇ ਮੋਢੀ ਸੰਤ ਬਾਬਾ ਗੁਰਮੁਖ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਚੱਲ ਰਹੀਆਂ ਸੇਵਾਵਾਂ ਬਾਰੇ ਜ਼ਿਕਰ ਕੀਤਾ ਅਤੇ ਸੇਵਾ ਦੇ ਪੁੰਜ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਪਾਏ ਗਏ ਕਾਰ ਸੇਵਾ ਵਿਚ ਯੋਗਦਾਨ ਬਾਰੇ ਵਿਸਥਾਰ ਪੂਰਕ ਸੰਗਤਾਂ ਨੂੰ ਦੱਸਿਆ । ਉਹਨਾਂ ਨੇ ਕਿਹਾ ਬਾਬਾ ਜੀ ਨੂੰ ਸੱਚੀ ਸਰਧਾਜ਼ਲੀ ਇਹ ਹੋਵੇਗੀ ਕਿ ਸਾਰੀ ਸੰਗਤ ਸਹਿਜ ਪਾਠ ਜਾਂ ਹੋਰ ਗੁਰਬਾਣੀ ਦੇ ਪਾਠ ਵਿਧੀ ਪੂਰਵਕ ਉਹਨਾਂ ਨੂੰ ਸਮਰਪਿਤ ਕਰੇ । ਇਸ ਮੌਕੇ ‘ਤੇ ਸਿੰਘ ਸਾਹਿਬਾਨ ਅਤੇ ਸਾਰੇ ਸੰਪਰਦਾਵਾਂ ਦੇ ਮੁਖੀਆਂ ਵੱਲੋਂ ਨਾਮ ਸਿਮਰਨ ਦਾ ਸੰਗਤਾਂ ਨੂੰ ਨਾਮ ਜਪਾਇਆ ਗਿਆ ।
ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਅਤੇ ਮੁਖੀਆਂ ਵੱਲੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕਸੇਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਬੁੱਧ ਸਿੰਘ ਖੰਨੇ ਵਾਲੇ, ਜਥੇਦਾਰ ਮੋਹਨ ਸਿੰਘ ਕਨੇਡਾ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਘਨੂਪੁਰ ਕਾਲੇ ਵਾਲੇ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਭਾਈ ਬਲਵਿੰਦਰ ਸਿੰਘ ਜੀ ਕਲੱਕਤਾ, ਸੰਤ ਬਾਬਾ ਅਜੈਬ ਸਿੰਘ ਜੀ, ਸੰਤ ਬਾਬਾ ਮੰਗਾ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਭਾਈ ਸੁਖਵੰਤ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ, ਭਾਈ ਬਲਵਿੰਦਰ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਗੁ. ਲੰਗਰ ਸਾਹਿਬ, ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲੇ, ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਐਸ.ਜੀ.ਪੀ.ਸੀ., ਬਾਬਾ ਮੰਗਲ ਸਿੰਘ ਜੀ ਗੁਰਦੁਆਰਾ ਸ੍ਰੀ ਹਰਿਸਰ ਮੁਗਲਚੱਕ ਤਰਨ ਤਾਰਨ, ਸੰਤ ਬਾਬਾ ਫਤਹਿ ਸਿੰਘ ਖਵਾਜਾ ਖੜਕ ਫਿਰੋਜਪੁਰ ਵਾਲੇ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਜਨਰਲ ਸਕੱਤਰ ਐਸ.ਜੀ.ਪੀ.ਸੀ, ਗਿਆਨੀ ਕੁਲਵੰਤ ਸਿੰਘ ਜੀ ਹੈੱਡ ਗ੍ਰੰਥੀ ਗੁ. ਬਾਉਲੀ ਸਾਹਿਬ ਗੋਇੰਦਵਾਲ ਸਾਹਿਬ, ਬਾਬਾ ਭਲਵਾਨ ਅਨੰਦਗੜ੍ਹ ਸਾਹਿਬ ਵਾਲੇ, ਜਥੇਦਾਰ ਅਮਰੀਕ ਸਿੰਘ ਸ਼ਾਹਕੋਟ ਅੰਤ੍ਰਰਿੰਗ ਕਮੇਟੀ ਮੈਂਬਰ ਐਸ.ਜੀ.ਪੀ.ਸੀ, ਬਾਬਾ ਅਮਰੀਕ ਸਿੰਘ ਖੁਖਰੈਣ, ਬਾਬਾ ਨਿਰਮਲ ਸਿੰਘ ਸਰਾਂ ਤਲਵੰਡੀ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲੇ, ਜਥੇਦਾਰ ਬਲਵਿੰਦਰ ਸਿੰਘ ਵੇਈ ਪੂਈ ਮੈਂਬਰ ਐਸ.ਜੀ.ਪੀ.ਸੀ, ਭਾਈ ਬਲਵੰਤ ਸਿੰਘ ਜੀ ਕਾਰ ਸੇਵਾ ਬਾਬਾ ਸਲੱਖਣ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਜਥੇਦਾਰ ਗੁਰਵਿੰਦਰ ਸਿੰਘ ਗੋਰਾ ਮੈਂਬਰ ਐਸ.ਜੀ.ਪੀ.ਸੀ, ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ, ਜਥੇਦਾਰ ਬਾਬਾ ਗੱਜਣ ਸਿੰਘ ਤਰਨਾ ਦਲ ਬਾਬਾ ਬਕਾਲਾ ਵਾਲੇ, ਜਥੇਦਾਰ ਬਲਬੀਰ ਸਿੰਘ ਜੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਨਿਰੰਜਣ ਸਿੰਘ ਜੀ ਪੰਜਵੜ੍ਹ ਵਾਲੇ, ਬਾਬਾ ਹਾਕਮ ਸਿੰਘ ਜੀ ਸਰਹਾਲੀ ਵਾਲੇ, ਜਥੇਦਾਰ ਅਲਵਿੰਦਰ ਸਿੰਘ ਪੱਖੋਕੇ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਬਾਬਾ ਹਰਦੇਵ ਸਿੰਘ ਜੀ ਵੱਲੋਂ ਬਾਬਾ ਸੁਬੇਗ ਸਿੰਘ ਜੀ ਗੋਇੰਦਵਾਲ ਸਾਹਿਬ, ਬਾਬਾ ਕਰਤਾਰ ਸਿੰਘ ਜੀ ਗੁਰੂਸਰ ਵਾਲੇ, ਸੰਤ ਬਾਬਾ ਲੱਖਾ ਸਿੰਘ ਜੀ ਸਤਲਾਣੀ ਸਾਹਿਬ ਵਾਲੇ, ਭਾਈ ਮਨਜੀਤ ਸਿੰਘ ਜੀ ਮੈਂਬਰ ਐਸ.ਜੀ.ਪੀ.ਸੀ, ਭਾਈ ਭੁਪਿੰਦਰ ਸਿੰਘ ਜੀ ਹੈੱਡ ਗ੍ਰੰਥੀ ਬਾਬਾ ਬਕਾਲਾ ਵਾਲੇ, ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲੇ, ਬਾਬਾ ਦਵਿੰਦਰ ਸਿੰਘ ਸ਼ਾਹਪੁਰ ਵਾਲੇ, ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲੇ, ਬਾਬਾ ਜੋਗਾ ਸਿੰਘ ਜੀ ਖੱਖਾਂ ਵਾਲਿਆਂ ਦੇ ਜਥੇਦਾਰ, ਸੰਤ ਬਾਬਾ ਹਰੀ ਸਿੰਘ ਜੀ ਜ਼ੀਰੇ ਵਾਲੇ, ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕੀ, ਸੰਤ ਬਾਬਾ ਸੰਤੋਖ ਸਿੰਘ ਜੀ ਬੀੜ ਸਾਹਿਬ ਵਾਲੇ, ਸੰਤ ਬਾਬਾ ਨਿਰਮਲ ਸਿੰਘ ਜੀ ਨੋਸ਼ਹਿਰਾਂ ਢਾਲਾ ਮੈਂਬਰ ਐਸ.ਜੀ.ਪੀ.ਸੀ, ਬਾਬਾ ਸੁਬੇਗ ਸਿੰਘ ਬਾਬ ਬੁੱਢਾ ਸਾਹਿਬ ਤੋਂ, ਮਹੰਤ ਕ੍ਰਿਪਾਲ ਦਾਸ ਵੇਦਾਂਤ ਡੇਰਾ ਬਾਬਾ ਨਾਨਕ ਵਾਲੇ, ਬੀਬੀ ਸਰਬਜੀਤ ਸਿੰਘ ਕਾਰ ਸੇਵਾ ਛਾਪੜੀ ਸਾਹਿਬ, ਜਥੇਦਾਰ ਰਣਜੀਤ ਸਿੰਘ ਕਾਹਲੋਂ ਮੈਂਬਰ ਐਸ.ਜੀ.ਪੀ.ਸੀ, ਗਿਆਨੀ ਰਵੇਲ ਸਿੰਘ ਜੀ ਗ੍ਰੰਥੀ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ, ਬਾਬਾ ਦੀਪ ਸਿੰਘ ਬਾਬਾ ਅਮਰ ਸਿੰਘ ਦੇ ਭਰਾ, ਬਾਬਾ ਬਿੱਕਰ ਸਿੰਘ ਨਿਸ਼ਮਲ ਆਸ਼ਰਮ ਵਾਲੇ, ਬਾਬਾ ਪੂਰਨ ਸਿੰਘ,
ਸਿਆਸੀ ਆਗੂ ਅਤੇ ਹੋਰ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਪੰਜਾਬ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਲੋਕ ਸਭਾ,ਭੁਪਿੰਦਰ ਸਿੰਘ ਬਿੱਟੂ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਜਸਬੀਰ ਸਿੰਘ ਡਿੰਪਾ ਸਾਬਕਾ ਐਮ.ਐਲ.ਏ, ਮਨਜੀਤ ਸਿੰਘ ਮੰਨਾ ਸਾਬਕਾ ਐਮ.ਐਲ.ਏ, ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ,ਪ੍ਰਧਾਨ ਮੋਹਨ ਸਿੰਘ ਕਨੇਡਾ ਵਾਲੇ, ਸਿਵਲ ਜੱਜ ਅਜੀਤਪਾਲ ਸਿੰਘ ਖਡੂਰ ਸਾਹਿਬ, ਬੀਬੀ ਸੀਮਾ ਸਿੰਘ ਤਹਿਸੀਲਦਾਰ ਖਡੂਰ ਸਾਹਿਬ, ਅਮਰੀਕ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਤਰਨ ਤਾਰਨ, ਇਕਬਾਲ ਸਿੰਘ ਸੰਧੂ ਸਾਬਕਾ ਮੈਂਬਰ ਐਸ.ਐਸ.ਬੋਰਡ, ਐਚ.ਐਸ.ਢਿੱਲੋਂ, ਭਾਈ ਮਨਜੀਤ ਸਿੰਘ ਘਸਟੀਪੁਰ, ਭਾਈ ਗੁਰਿੰਦਰ ਸਿੰਘ ਟੋਨੀ ਭੱਠਿਆ ਵਾਲੇ, ਜਸਪਾਲ ਸਿੰਘ ਮੈਨੇਜ਼ਰ ਬਾਬਾ ਬੁੱਢਾ ਸਾਹਿਬ, ਪ੍ਰਿੰਸੀਪਲ ਭਗਵੰਤ ਸਿੰਘ ਜੀ, ਸਰੂਪ ਸਿੰਘ ਢੱਟ ਸਾਬਕਾ ਆਈ.ਜੀ, ਬੀ.ਡੀ.ਪੀ.ਓ. ਹਰਨੰਦਨ ਸਿੰਘ, ਡਾਕਟਰ ਆਰ.ਐਸ. ਚਾਹਲ ਕਿਡਨੀ ਹਸਪਤਾਲ ਜਲੰਧਰ, ਭਾਈ ਵਰਿਆਮ ਸਿੰਘ, ਗੁਰਸ਼ਰਨਜੀਤ ਸਿੰਘ ਮਾਨ ਸਾਬਕਾ ਡੀ.ਈ.ਓ., ਪਿਆਰਾ ਸਿੰਘ ਸਾਬਕਾ ਡੀ.ਈ.ਓ., ਰਜਿੰਦਰ ਸਿੰਘ ਬਾਠ ਸਾਬਕਾ ਡਾਇਰੈਕਟਰ ਪੁਰਾਤਨ ਵਿਭਾਗ ਪੰਜਾਬ ਹਾਜ਼ਰ ਸਨ । ਅਖੀਰ ਵਿਚ ਬਾਬਾ ਸੇਵਾ ਸਿੰਘ ਜੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ‘ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸੇਵਾ ਪੂਰਨ ਸਹਿਯੋਗ ਦਿੱਤਾ ਗਿਆ ।