PUNJABMAILUSA.COM

ਬਾਦਲ ਸਰਕਾਰ ਖਿਲਾਫ਼ ਖੁੱਲ ਕੇ ਬੋਲੇ ਰਾਹੂਲ

ਬਾਦਲ ਸਰਕਾਰ ਖਿਲਾਫ਼ ਖੁੱਲ ਕੇ ਬੋਲੇ ਰਾਹੂਲ

ਬਾਦਲ ਸਰਕਾਰ ਖਿਲਾਫ਼ ਖੁੱਲ ਕੇ ਬੋਲੇ ਰਾਹੂਲ
November 06
21:23 2015

10611cd-_rahul-cotton-field-2PL-061115-300x199
ਜਵਾਨੀ ਤੇ ਕਿਸਾਨੀ ਬਚਾਉਣ ਦਾ ਦਿੱਤਾ ਹੋਕਾ
ਮੱਲਵਾਲਾ (ਬਠਿੰਡਾ), 6 ਨਵੰਬਰ (ਪੰਜਾਬ ਮੇਲ)- ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਪਾਹ ਪੱਟੀ ’ਚ ਪੈਦਲ ਯਾਤਰਾ ਕਰਕੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਸਿਆਸੀ ਬਦਲਾਅ ਦਾ ਹੋਕਾ ਦਿੱਤਾ। ਸ੍ਰੀ ਰਾਹੁਲ ਦੀ ਦੂਸਰੇ ਦਿਨ ਦੀ ਪੰਜਾਬ ਫੇਰੀ ਦੌਰਾਨ ਬਾਦਲ ਪਰਿਵਾਰ ਨਿਸ਼ਾਨੇ ’ਤੇ ਰਿਹਾ ਤੇ ਨਸ਼ਿਆਂ ਦੀ ਦਿਨ ਭਰ ਚਰਚਾ ਚੱਲਦੀ ਰਹੀ। ਉਨ੍ਹਾਂ ਨੇ ਬਠਿੰਡਾ ਦੇ ਪਿੰਡ ਭਗਵਾਨਗੜ੍ਹ ਦੇ ਫਸਲ ਦੀ ਬਰਬਾਦੀ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨ ਜਗਦੇਵ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਇਸ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਕੌਮੀ ਮੀਤ ਪ੍ਰਧਾਨ ਕੋਲ ਪਿੰਡ ਦੁੱਨੇਵਾਲਾ ਦੀ ਵਿਧਵਾ ਕੁਲਵਿੰਦਰ ਕੌਰ ਨੇ ਆਪਣਾ ਦੁੱਖਡ਼ਾ ਰੋਇਆ, ਜਿਸ ਦੇ ਪਰਿਵਾਰ ਦੇ ਚਾਰ ਕਮਾਊ ਜੀਅ ਖੇਤੀ ਸੰਕਟ ਕਾਰਨ ਖੁ਼ਦਕੁਸ਼ੀ ਕਰ ਗਏ ਹਨ।
ਸ੍ਰੀ ਰਾਹੁਲ ਨੇ ਪੰਜਾਬ ਫੇਰੀ ਦੇ ਦੂਜੇ ਦਿਨ ਦੀ ਸ਼ੁਰੂਆਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ। ਉਨ੍ਹਾਂ ਨੇ ਗੁਰੂ ਕਾ ਲੰਗਰ ਵੀ ਛਕਿਆ। ਕਪਾਹ ਪੱਟੀ ’ਚ ਅੱਠ ਕਿਲੋਮੀਟਰ ਲੰਮੀ ਪੈਦਲ ਯਾਤਰਾ ਕਰਨ ਮਗਰੋਂ ਰਾਹੁਲ ਨੇ ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਦੀ ਬਣਨ ਦਾ ਦਾਅਵਾ ਕੀਤਾ। ਉਹ ਸਵੇਰ ਸਵਾ ਨੌਂ ਵਜੇ ਪਿੰਡ ਭਗਵਾਨਗੜ੍ਹ ਦੇ ਖੁ਼ਦਕੁਸ਼ੀ ਕਰ ਗਏ ਕਿਸਾਨ ਜਗਦੇਵ ਸਿੰਘ ਦੇ ਘਰ ਪੁੱਜੇ। ਉਸ ਮਗਰੋਂ ਉਹ ਪਿੰਡ ਦੀ ਦਲਿਤ ਮਹਿਲਾ ਗੋਬਿੰਦ ਕੌਰ ਦੇ ਘਰ ਗਏ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਹੁਣ ਰਾਜ ਦੇ ਕਿਸਾਨਾਂ-ਮਜ਼ਦੂਰਾਂ ਤੇ ਜਵਾਨੀ ਦੀ ਲੜਾਈ ਇੱਕਜੁੱਟ ਹੋ ਕੇ ਲੜੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਪੱਸ਼ਟ ਆਖ ਦਿੱਤਾ ਕਿ ਉਹ ਹੁਣ ਪਦਵੀਆਂ ਖਾਤਰ ਨਹੀਂ ਬਲਕਿ ਪੰਜਾਬ ਨੂੰ ਬਚਾਉਣ ਲਈ ਜੰਗ ਲੜਨਗੇ। ਰਾਹੁਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨੀ ਨੂੰ ਬਚਾਉਣ ਵਿੱਚ ਨਾਕਾਮ ਰਹੀ ਹੈ। ਨਕਲੀ ਦਵਾਈਆਂ ਨੇ ਕਿਸਾਨ ਦੀ ਖੂਨ ਪਸੀਨੇ ਦੀ ਕਮਾਈ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।
ਪਿੰਡ ਮੱਲਵਾਲਾ ਤੇ ਪਿੰਡ ਮਾਨਵਾਲਾ ਦੀ ਸੱਥ ਵਿੱਚ ਪੇਂਡੂ ਲੋਕਾਂ ਦੇ ਇਕੱਠ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਦੇਸ਼ ਦਾ ਢਿੱਡ ਭਰਿਆ ਤੇ ਫਿਰ ਦੇਸ਼ ਨੂੰ ਦਸ ਵਰ੍ਹੇ ਐਸਾ ਪ੍ਰਧਾਨ ਮੰਤਰੀ ਦਿੱਤਾ, ਜਿਸ ਤੋਂ ਹੁਣ ਨਰਿੰਦਰ ਮੋਦੀ ਵੀ ਦੇਸ਼ ਦੀ ਆਰਥਿਕਤਾ ਚਲਾਉਣ ਦਾ ਫਾਰਮੂਲਾ ਪੁੱਛਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਅਾਂ ਤੋਂ ਬਚਾਉਣ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਦੀ ਲੋੜ ਹੈ। ਮੱਲਵਾਲਾ ਦੇ ਸਾਬਕਾ ਸਰਪੰਚ ਰਾਮ ਚੰਦ ਨੇ ਰਾਹੁਲ ਗਾਂਧੀ ਦਾ ਸਨਮਾਨ ਕੀਤਾ। ਸ੍ਰੀ ਰਾਹੁਲ ਨੇ ਪਿੰਡ ਭਗਵਾਨਗੜ੍ਹ ਤੋਂ ਪਿੰਡ ਮੱਲਵਾਲਾ ਤਕ ਪੈਦਲ ਯਾਤਰਾ ਦੌਰਾਨ ਰਸਤੇ ’ਚ ਕਿਸਾਨ ਕੁਲਬੀਰ ਸਿੰਘ ਦੇ ਚਿੱਟੇ ਮੱਛਰ ਕਾਰਨ ਤਬਾਹ ਹੋਈ ਫਸਲ ਨੂੰ ਵੇਖਿਆ। ਇਸ ਮਗਰੋਂ ਖੇਤਾਂ ’ਚ ਨਰਮਾ ਚੁਗ ਰਹੀ ਬਲਜੀਤ ਕੌਰ ਤੇ ਦਲੀਪ ਕੌਰ ਨੇ ਨਰਮੇ ਦੀ ਪੈਦਾਵਾਰ ਦੇ ਚੰਗੇ ਦਿਨਾਂ ਦੀ ਕਹਾਣੀ ਸੁਣਾਈ ਅਤੇ ਮੌਜੂਦਾ ਸਮੇਂ ਖਾਲੀ ਹੋਏ ਖੇਤਾਂ ਕਾਰਨ ਠੰਢੇ ਹੋਏ ਚੁੱਲ੍ਹਿਆਂ ਦੀ ਗੱਲ ਕੀਤੀ। ਅਬੋਹਰ ਨੇੜਲੇ ਪਿੰਡ ਰਹੂੜਿਆਂ ਵਾਲੀ ਦੇ ਇੱਕ ਪੋਸਟ ਗਰੈਜੂਏਟ ਨੌਜਵਾਨ ਨੇ ਖੇਤੀ ਸੰਕਟ ਕਾਰਨ ਚੜ੍ਹੇ ਕਰਜ਼ੇ ਦੀ ਗੱਲ ਕੀਤੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਅਾਂ ਨੂੰ ਸੱਦਾ ਦਿੱਤਾ ਕਿ ਉਹ ਮੌਜੂਦਾ ਹਕੂਮਤ ਖ਼ਿਲਾਫ਼ ਉਠੇ ਰੋਸ ਨੂੰ ਮੱਠਾ ਨਾ ਪੈਣ ਦੇਣ ਅਤੇ ਬਾਦਲਾਂ ਨੂੰ ਚੱਲਦਾ ਕਰਨ। ਉਨ੍ਹਾਂ ਕਿਸਾਨੀ ਸੰਕਟ ਲਈ ਨਕਲੀ ਕੀੜੇਮਾਰ ਦਵਾਈਆਂ ਨੂੰ ਦੋਸ਼ੀ ਦੱਸਦਿਅਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਉਠੇ ਕਿਸਾਨ ਅੰਦੋਲਨ ਤੋਂ ਧਿਆਨ ਲਾਂਭੇ ਕਰਨ ਖਾਤਰ ਬਾਦਲ ਸਰਕਾਰ ਨੇ ਕਥਿਤ ਤੌਰ ’ਤੇ ਖੁ਼ਦ ਸਰੂਪਾਂ ਦੀ ਬੇਅਦਬੀ ਦੀ ਚਾਲ ਚੱਲੀ ਹੈ। ਪਿੰਡ ਮਾਨਵਾਲਾ ਵਿੱਚ ਕੈਪਟਨ ਅਮਰਿੰਦਰ ਨੇ ਭਾਵੁਕ ਹੋ ਕੇ ਆਖ ਦਿੱਤਾ ਕਿ ਉਹ ਬਾਦਲਾਂ ਨੂੰ ਭਜਾਉਣ ਲਈ ਮੁੜ ਡਾਂਗ ਚੁੱਕਣ ਲਈ ਤਿਆਰ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਸੱਤਾ ’ਚ ਆਉਣ ’ਤੇ ਨਸ਼ਿਆਂ ਦੇ ਸੌਦਾਗਰਾਂ ਦੀਆਂ ਜ਼ਮੀਨਾਂ ਕੁਰਕ ਕੀਤੀਆਂ ਜਾਣਗੀਆਂ। ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਦੀਅਾਂ ਮਾਡ਼ੀਅਾਂ ਨੀਤੀਅਾਂ ਕਾਰਨ ਕਿਸਾਨੀ ਤੇ ਜਵਾਨੀ ਦੇ ਚਿਹਰੇ ਦੀ ਲਾਲੀ ਗਾਇਬ ਹੋ ਗਈ। ਇਸ ਮੌਕੇ ਸ਼ਕੀਲ ਅਹਿਮਦ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਜਗਮੀਤ ਸਿੰਘ ਬਰਾੜ, ਲਾਲ ਸਿੰਘ, ਹਰਮਿੰਦਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਕਾਂਗੜ, ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਐਮ.ਪੀ ਰਵਨੀਤ ਬਿੱਟੂ ਅਤੇ ਵਿਜੇਇੰਦਰ ਸਿੰਗਲਾ ਹਾਜ਼ਰ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article