PUNJABMAILUSA.COM

ਬਾਦਲਾਂ ਨੂੰ ਹਰਾਉਣ ਲਈ ਕੈਪਟਨ ਨੂੰ ਖੁਦ ਲੰਬੀ ਤੋਂ ਚੋਣ ਮੈਦਾਨ ਚ ਆਉਣਾ ਚਾਹੀਦਾ ਹੈ:- ਜਗਮੀਤ ਸਿੰਘ ਬਰਾੜ

ਬਾਦਲਾਂ ਨੂੰ ਹਰਾਉਣ ਲਈ ਕੈਪਟਨ ਨੂੰ ਖੁਦ ਲੰਬੀ ਤੋਂ ਚੋਣ ਮੈਦਾਨ ਚ ਆਉਣਾ ਚਾਹੀਦਾ ਹੈ:- ਜਗਮੀਤ ਸਿੰਘ ਬਰਾੜ

ਬਾਦਲਾਂ ਨੂੰ ਹਰਾਉਣ ਲਈ ਕੈਪਟਨ ਨੂੰ ਖੁਦ ਲੰਬੀ ਤੋਂ ਚੋਣ ਮੈਦਾਨ ਚ ਆਉਣਾ ਚਾਹੀਦਾ ਹੈ:- ਜਗਮੀਤ ਸਿੰਘ ਬਰਾੜ
April 11
03:23 2016

09mkguri
13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਕਰਾਂਗਾ ਅਹਿਮ ਐਲਾਨ
ਮਹਿਲ ਕਲਾਂ, 10 ਅਪ੍ਰੈਲ (ਪੰਜਾਬ ਮੇਲ/ਗੁਰਭਿੰਦਰ ਗੁਰੀ) -123 ਸਾਲ ਪੁਰਾਣੀ ਕਾਂਗਰਸ ਪਾਰਟੀ ਦਾ ਸਾਨਾਮੱਤਾ ਇਤਿਹਾਸ ਹੈ, ਪਰ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਵੱਡੀਆਂ ਵੱਡੀਆਂ ਇਤਿਹਾਸਕ ਜਿੱਤਾਂ ਦਰਜ ਕਰਨ ਵਾਲੀ ਕਾਂਗਰਸ ਪਾਰਟੀ ਅੱਜ ਸਿਰਫ਼ 44 ਸੀਟਾਂ ਤੇ ਸਿਮਟ ਕੇ ਰਿਹੈ ਗਈ ਹੈ। ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਤੇ ਸਮੇਂ ਸਮੇਂ ਤੇ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਧੀ ਨੂੰ ਜਾਣੂੰ ਕਰਵਾ ਚੁੱਕਿਆ ਹਾਂ, ਪਰ ਪਤਾ ਨਹੀ ਹਾਈਕਮਾਂਡ ਪੰਜਾਬ ਕਾਂਗਰਸ ਵਿੱਚ ਸੁਧਾਰ ਕਰਨ ਲਈ ਕੋਈ ਠੋਸ ਕਦਮ ਕਿਉ ਨਹੀ ਚੁੱਕ ਰਹੀ?
ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਆਵਾਜ਼ ਏ ਪੰਜਾਬ ਨਾਲ ਜਾਣੇ ਜਾਦੇ ਸਾਬਕਾ ਮੈਂਬਰ ਪਾਰਲੀਮੈਂਟ ਸ: ਜਗਮੀਤ ਸਿੰਘ ਬਰਾੜ ਨੇ ਪਿੰਡ ਠੀਕਰੀਵਾਲ (ਬਰਨਾਲਾ ) ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਸਮੇਂ ਕੀਤਾ। ਉਨ•ਾਂ ਨੇ ਕਿਹਾ ਕਿ ਜਦੋਂ ਕੋਈ ਵੀ ਆਗੂ ਕਾਂਗਰਸ ਪਾਰਟੀ ਦੇ ਭਲੇ ਦੀ ਗੱਲ ਕਰਦਾ ਹੈ ਤਾਂ ਪਾਰਟੀ ਹਾਈ ਕਮਾਂਡ ਵੱਲੋਂ ਉਸ ਨੂੰ ਸਦਾ ਨਜ਼ਰ ਅੰਦਾਜ਼ ਕੀਤਾ ਜਾਦਾ ਹੈ। ਸ: ਬਰਾੜ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਵਿੱਚ ਲੀਡਰਾਂ ਦੀ ਬਹੁਤਾਤ ਹੈ, ਪਰ ਸੀਨੀਅਰ ਆਗੂਆਂ ਅਤੇ ਵਰਕਰਾਂ ਦੀ ਕੋਈ ਪੁੱਛ-ਗਿੱਛ ਨਾ ਹੋਣ ਕਰਕੇ ਪਾਰਟੀ ਦੇ ਆਗੂ ਦੂਸਰੀਆਂ ਪਾਰਟੀਆਂ ਵਿੱਚ ਧੜਾਧੜ ਸ਼ਾਮਿਲ ਹੋ ਰਹੇ ਹਨ। ਜਦ ਕਿ ਉਨ•ਾਂ ਦਾ ਧਿਆਨ ਪੀ ਪੀ ਪੀ ਛੱਡ ਕੇ ਆਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਲੰਬੀ ਤੋਂ ਚੋਣ ਮੈਦਾਨ ਵਿੱਚ ਆਉਣ ਦੀ ਦਿੱਤੀ ਹੱਲਾਸ਼ੇਰੀ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸੱਚਮੁੱਚ ਹੀ ਸੂਬੇ ਵਿੱਚੋਂ ਬਾਦਲਾਂ ਦਾ ਸਫਾਇਆ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਹੋਰ ਆਗੂ ਨੂੰ ਅਜ਼ਮਾਉਣ ਦੀ ਬਜਾਏ ਖੁਦ ਚੋਣ ਮੈਦਾਨ ਚ ਉੱਤਰਨ। ਸ: ਬਰਾੜ ਨੇ ਕਿਹਾ ਕਿ ਕੈਪਟਨ ਤੇ ਬਾਦਲ ਪੰਜਾਬ ਵਿੱਚ ਰਲ ਕੇ ਰਾਜਨੀਤੀ ਕਰ ਹਨ ਜਿਸ ਦਾ ਪ੍ਰਤੱਖ ਪ੍ਰਮਾਣ ਵਿਧਾਨ ਸਭਾ ਦੀਆਂ ਉਪ ਚੋਣਾਂ ਤਲਵੰਡੀ ਸਾਬੋਂ ਅਤੇ ਪਟਿਆਲਾ ਆਪਸੀ ਸਮਝੌਤੇ ਤਹਿਤ ਇੱਕ ਦੂਸਰੇ ਨੂੰ ਛੱਡੀਆਂ ਹਨ। ਲੋਕ ਸਭਾ ਚੋਣਾਂ ਚ ਪੰਜਾਬ ਅੰਦਰ ਧਮਾਕੇਦਾਰ ਐਂਟਰੀ ਕਰਨ ਵਾਲੀ ਆਮ ਆਦਮੀ ਪਾਰਟੀ ਬਾਰੇ ਸ: ਬਰਾੜ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਉੱਪਰ ਅਕਾਲੀ ਭਾਜਪਾ ਬਾਹਰੀ ਰਾਜ ਦੇ ਹੋਣ ਦੇ ਲਾਏ ਦੋਸਾਂ ਤੇ ਕਿਹਾ ਕਿ ਬਾਦਲ ਖੁਦ ਹਰਿਆਣੇ ਦੇ ਦੇਵੀ ਲਾਲ ਨੂੰ ਪੰਜਾਬ ਦੇ ਫਿਰੋਜ਼ਪੁਰ ਹਲਕੇ ਤੋਂ ਚੋਣ ਲੜਾਉਂਦਾ ਰਿਹੈ ਹੈ। ਪੱਤਰਕਾਰਾਂ ਵੱਲੋਂ ਉਨ੍ਹਾਂ ਦੀ ਅਗਲੀ ਰਣਨੀਤੀ ਪੁੱਛੇ ਜਾਣ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ 13 ਅਪ੍ਰੈਲ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋਂ ਵਿਖੇ ਨਤਮਸਤਕ ਹੋਣ ਉਪਰੰਤ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਇਸ ਮੌਕੇ ਯੂਥ ਆਗੂ ਧਰਮਿੰਦਰ ਸਿੰਘ ਠੀਕਰੀਵਾਲ, ਲਖਵੀਰ ਸਿੰਘ ਹਰਦਾਸਪੁਰਾ,ਮਾਸਟਰ ਪ੍ਰੇਮ ਜੀਤ ਸਿੰਘ ਹਰਦਾਸਪੁਰਾ, ਭਰਪੂਰ ਸਿੰਘ ਪੰਚ, ਜਸਵਿੰਦਰ ਸਿੰਘ ਆਦਿ ਹਾਜਰ ਸਨ।

About Author

Punjab Mail USA

Punjab Mail USA

Related Articles

ads

    ਲੋਕ ਸਭਾ ’ਚ ‘ਭਾਰੀ ਗੜਬੜ’ ਕਰਨ ਦੇ ਦੋਸ਼ ਹੇਠ ਕਾਂਗਰਸ ਦੇ ਛੇ ਮੈਂਬਰਾਂ ਮੁਅੱਤਲ

ਲੋਕ ਸਭਾ ’ਚ ‘ਭਾਰੀ ਗੜਬੜ’ ਕਰਨ ਦੇ ਦੋਸ਼ ਹੇਠ ਕਾਂਗਰਸ ਦੇ ਛੇ ਮੈਂਬਰਾਂ ਮੁਅੱਤਲ

Read Full Article
    ਐਚ.ਐਸ.ਪ੍ਰਣਯ ਨੇ ਅਮਰੀਕੀ ਓਪਨ ਗ੍ਰਾਂ ਪ੍ਰੀ ਬੈਡਮਿੰਟਨ ਖ਼ਿਤਾਬ  ਜਿੱਤਿਆ

ਐਚ.ਐਸ.ਪ੍ਰਣਯ ਨੇ ਅਮਰੀਕੀ ਓਪਨ ਗ੍ਰਾਂ ਪ੍ਰੀ ਬੈਡਮਿੰਟਨ ਖ਼ਿਤਾਬ ਜਿੱਤਿਆ

Read Full Article
    ਪੰਜਾਬੀ ਟੈਕਸੀ ਡਰਾਈਵਰ ਨੂੰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਨੇ ਭਾਰਤ ਵਾਪਸ ਭੇਜਿਆ

ਪੰਜਾਬੀ ਟੈਕਸੀ ਡਰਾਈਵਰ ਨੂੰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਨੇ ਭਾਰਤ ਵਾਪਸ ਭੇਜਿਆ

Read Full Article
    ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

Read Full Article
    ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫ਼ਰੀ ਨੇ ਕਿਹਾ; ਅਗਵਾ ਭਾਰਤੀਆਂ ਸਬੰਧੀ ਕੋਈ ਠੋਸ ਸਬੂਤ ਨਹੀਂ

ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫ਼ਰੀ ਨੇ ਕਿਹਾ; ਅਗਵਾ ਭਾਰਤੀਆਂ ਸਬੰਧੀ ਕੋਈ ਠੋਸ ਸਬੂਤ ਨਹੀਂ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਵੜੇ ਨੌਂ ਜਣਿਆਂ ਦੀ ਮੌਤ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਵੜੇ ਨੌਂ ਜਣਿਆਂ ਦੀ ਮੌਤ

Read Full Article
    ਨਿਠਾਰੀ ਕਾਂਡ – ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

ਨਿਠਾਰੀ ਕਾਂਡ – ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

Read Full Article
    ਇਰਾਕ ਵਲੋਂ ਅਮਰੀਕੀ ਕੈਦੀਆਂ  ਨੂੰ ਰਿਹਾਅ ਕਰਨ ਦੀ ਮੰਗ ਖਾਰਜ

ਇਰਾਕ ਵਲੋਂ ਅਮਰੀਕੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਖਾਰਜ

Read Full Article
    ਫਰਜ਼ੀ ਢੰਗ ਨਾਲ ਗਰੀਨ ਕਾਰਡ ਹਾਸਲ ਕਰਾਉਣ ਲਈ ਭਾਰਤੀ ਦਾ ਪਾਕਿਸਤਾਨੀ ਨਾਲ ਕਰਵਾਇਆ ਵਿਆਹ

ਫਰਜ਼ੀ ਢੰਗ ਨਾਲ ਗਰੀਨ ਕਾਰਡ ਹਾਸਲ ਕਰਾਉਣ ਲਈ ਭਾਰਤੀ ਦਾ ਪਾਕਿਸਤਾਨੀ ਨਾਲ ਕਰਵਾਇਆ ਵਿਆਹ

Read Full Article
    ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਅਮਰੀਕੀ

ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਅਮਰੀਕੀ

Read Full Article

Latest Posts

    ਲੋਕ ਸਭਾ ’ਚ ‘ਭਾਰੀ ਗੜਬੜ’ ਕਰਨ ਦੇ ਦੋਸ਼ ਹੇਠ ਕਾਂਗਰਸ ਦੇ ਛੇ ਮੈਂਬਰਾਂ ਮੁਅੱਤਲ

ਲੋਕ ਸਭਾ ’ਚ ‘ਭਾਰੀ ਗੜਬੜ’ ਕਰਨ ਦੇ ਦੋਸ਼ ਹੇਠ ਕਾਂਗਰਸ ਦੇ ਛੇ ਮੈਂਬਰਾਂ ਮੁਅੱਤਲ

Read Full Article