ਬਾਇਡਨ ਨੇ ਪ੍ਰਵਾਸ ਮਸਲੇ ਦੇ ਹੱਲ ਲਈ ਕਮਲਾ ਹੈਰਿਸ ਨੂੰ ਰਣਨੀਤਿਕ ਮੁਹਿੰਮ ਦਾ ਚਾਰਜ ਦਿੱਤਾ

313
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਾਈਟ ਹਾਊਸ ਵਿਚ ਬਰਾਬਰ ਤਨਖਾਹ ਦਿਵਸ ਮੌਕੇ ਆਪਣੇ ਹੁਕਮਾਂ ’ਤੇ ਸਹੀ ਪਾਉਂਦੇ ਹੋਏ। ਉਨ੍ਹਾਂ ਨਾਲ ਪ੍ਰਥਮ ਮਹਿਲਾ ਜਿਲ ਬਾਇਡਨ (ਖੱਬੇ) ਅਤੇ ਕੌਮੀ ਫੁੱਟਬਾਲ ਟੀਮ ਦੀਆਂ ਖਿਡਾਰਨਾਂ ਨਜ਼ਰ ਆ ਰਹੀਆਂ ਹਨ।
Share

ਵਾਸ਼ਿੰਗਟਨ, 26 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੈਕਸਿਕੋ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਹਾਂਡੂਰਸ ਤੋਂ ਪਰਵਾਸ ਦੇ ਕਾਰਨਾਂ ਅਤੇ ਹਾਲ ’ਚ ਹੀ ਦੱਖਣੀ ਅਮਰੀਕੀ ਸਰਹੱਦ ਤੋਂ ਪ੍ਰਵਾਸੀਆਂ ਦੇ ਵਾਧੇ ਦਾ ਹੱਲ ਲੱਭਣ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਣਨੀਤਿਕ ਮੁਹਿੰਮ ਦਾ ਚਾਰਜ ਦਿੱਤਾ ਹੈ। ਕਮਲਾ ਹੈਰਿਸ ਨੂੰ ਵਿਦੇਸ਼ ਨੀਤੀ ਸਬੰਧੀ ਸੌਂਪਿਆ ਗਿਆ ਇਹ ਪਹਿਲਾ ਵੱਡਾ ਮੁੱਦਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਵ੍ਹਾਈਟ ਹਾਊਸ ਦੱਖਣੀ ਸਰਹੱਦ ਨੇੜੇ ਕੇਂਦਰੀ ਅਮਰੀਕੀ ਦੇਸ਼ਾਂ ਤੋਂ ਪ੍ਰਵਾਸੀਆਂ, ਜਿਨ੍ਹਾਂ ਵਿਚ ਪਰਿਵਾਰ ਦੇ ਬਾਲਗ ਮੈਂਬਰਾਂ ਤੋਂ ਬਿਨਾਂ ਆ ਰਹੇ ਹਜ਼ਾਰਾਂ ਬੱਚੇ ਵੀ ਸ਼ਾਮਲ ਹਨ, ਦੀ ਗਿਣਤੀ ਵਧਣ ਨਾਲ ਸਿੱਝ ਰਿਹਾ ਹੈ। ਬਾਇਡਨ ਬੁੱਧਵਾਰ ਨੂੰ ਇਸ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਕਮਲਾ ਹੈਰਿਸ, ਜੋ ਅਮਰੀਕਾ ਵਿਚ ਦੁੂਜਾ ਸਭ ਤੋਂ ਵੱਡਾ ਅਟਾਰਨੀ ਜਨਰਲ ਦਫ਼ਤਰ ਚਲਾ ਰਹੀ ਹੈ, ਤੋਂ ਕਾਬਲ ਕੋਈ ਵੀ ਨਹੀਂ ਹੈ, ਜਿਹੜਾ ਪ੍ਰਵਾਸ ਦੇ ਮੁੱਦੇ ਨਾਲ ਨਜਿੱਠ ਸਕੇ।¿;
ਐਰੀਜ਼ੋਨਾ ਦੇ ਕਸਬੇ ਗਿਲਾ ਬੈਂਡ ’ਚ ਐਮਰਜੈਂਸੀ ਲਗਾਈ
ਫੋਨਿਕਸ : ਐਰੀਜ਼ੋਨਾ ਦੇ ਕਸਬੇ ਗਿਲਾ ਬੈਂਡ ’ਚ ਮੰਗਲਵਾਰ ਨੂੰ ਐਮਰਜੈਂਸੀ ਲਗਾ ਦਿੱਤੀ ਗਈ। ਅਮਰੀਕਾ ’ਚ ਸ਼ਰਨ ਲੈਣ ਦੇ ਚਾਹਵਾਨ ਵੱਡੀ ਗਿਣਤੀ ਪ੍ਰਵਾਸੀ ਪਰਿਵਾਰ ਅਤੇ ਬਿਨਾਂ ਕਿਸੇ ਸਾਥੀ ਤੋਂ ਬੱਚੇ ਐਰੀਜ਼ੋਨਾ ਦੀ ਮੈਕਸਿਕੋ ਨਾਲ ਲੱਗਦੀ ਸਰਹੱਦ ਨੇੜੇ ਗਿਲਾ ਬੈਂਡ ’ਚ ਅਤੇ ਹੋਰ ਭਾਈਚਾਰਿਆਂ ਕੋਲ ਇਕੱਠੇ ਹੋ ਰਹੇ ਹਨ, ਜੋ ਵੱਡੇ ਸ਼ਹਿਰਾਂ ਟੈਕਸਾਸ ਅਤੇ ਕੈਲੀਫੋਰਨੀਆ ’ਚ ਆਪਣੇ ਰਿਸ਼ਤੇਦਾਰਾਂ ਅਤੇ ਸਪਾਂਸਰਾਂ ਕੋਲ ਜਾਣ ਤੱਕ ਇੱਥੇ ਠਹਿਰ ਸਕਦੇ ਹਨ। ਯੁਮਾ ਤੇ ਟਕਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਲੋਕਾਂ ਦੀ ਮਦਦ ਲਈ ਅਮਰੀਕੀ ਪ੍ਰਸਾਸ਼ਨ ਵੱਲੋਂ ਟੈਂਟਾਂ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ। ਐਮਰਜੈਂਸੀ ਦਾ ਐਲਾਨ ਕਰਦਿਆਂ ਗਿਲਾ ਬੈਂਡ ਦੇ ਮੇਅਰ ਕਿ੍ਰਸ ਰਿਗਸ ਨੇ ਦੱਸਿਆ ਕਿ ਪ੍ਰਵਾਸੀਆਂ ਦੀ ਮਦਦ ਲਈ ਕਸਬੇ ਕੋਲ ਸਾਧਨ ਤੇ ਫੰਡ ਨਹੀਂ ਹਨ।

Share