ਬਾਇਡਨ ਨੇ ਟਰੰਪ ‘ਤੇ ਅਮਰੀਕੀ ਕਦਰਾਂ-ਕੀਮਤਾਂ ‘ਚ ਜ਼ਹਿਰ ਘੋਲਣ ਦਾ ਲਾਇਆ ਦੋਸ਼

401
Share

ਪਿਟਸਬਰਗ, 2 ਸਤੰਬਰ (ਪੰਜਾਬ ਮੇਲ)- ਜੋਅ ਬਾਇਡਨ ਨੇ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਮੁਲਕ ਦੀਆਂ ਕਦਰਾਂ-ਕੀਮਤਾਂ ‘ਚ ਜ਼ਹਿਰ ਘੋਲਣ ਦਾ ਦੋਸ਼ ਲਾਇਆ। ਉਨ੍ਹਾਂ ਸੋਮਵਾਰ ਨੂੰ ਹੋਏ ਮੁਜ਼ਾਹਰਿਆਂ ਲਈ ਟਰੰਪ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਟਰੰਪ ਬਿਨਾਂ ਸੋਚੇ-ਸਮਝੇ ਭਾਸ਼ਣ ਦੇ ਕੇ ਚਲੇ ਜਾਂਦੇ ਹਨ, ਜਿਸ ਮਗਰੋਂ ਹਿੰਸਾ ਭੜਕਦੀ ਹੈ। ਹਾਲਾਂਕਿ ਉਨ੍ਹਾਂ ਖ਼ੁਦ ਨੂੰ ਹਿੰਸਾ ‘ਚ ਸ਼ਾਮਲ ਕੱਟੜਪੰਥੀਆਂ ਤੋਂ ਵੱਖ ਕਰ ਲਿਆ। ਸ਼੍ਰੀ ਬਾਇਡਨ ਨੇ ਟਰੰਪ ਬਾਰੇ ਆਖਿਆ, ‘ਉਹ ਚਾਨਣ ਨਹੀਂ ਬਿਖ਼ੇਰਨਾ ਚਾਹੁੰਦੇ, ਉਹ ਭੜਕਾਹਟ ਪੈਦਾ ਕਰਨੀ ਚਾਹੁੰਦੇ ਹਨ ਤੇ ਉਹ ਸਾਡੇ ਸ਼ਹਿਰਾਂ ਵਿਚ ਹਿੰਸਾ ਭੜਕਾ ਰਹੇ ਹਨ।’ ਬਾਇਡਨ ਨੇ ਆਪਣੇ ਚੋਣ ਥੀਮ ਨੂੰ ਟਰੰਪ ਵੱਲੋਂ ਕੋਵਿਡ-19 ਮਹਾਮਾਰੀ ਨਾਲ ਕਥਿਤ ਲਾਪ੍ਰਵਾਹੀ ਨਾਲ ਨਜਿੱਠਣ ਉੱਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਅਮਰੀਕਾ ਵਿਚ 1,80,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟਰੰਪ ਤੇ ਉਨ੍ਹਾਂ ਦੀ ਟੀਮ ਦਾ ਮੰਨਣਾ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਕੌਮੀ ਪੱਧਰ ਦੀ ਉਥਲ-ਪੁਥਲ ਉਨ੍ਹਾਂ ਲਈ ਚੰਗੀ ਹੈ।


Share