ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਵਾਸ਼ਿੰਗਟਨ ਦੇ 13 ਮੈਟਰੋ ਸਟੇਸ਼ਨ ਬੰਦ ਕਰਨ ਦਾ ਫ਼ੈਸਲਾ

56
Share

ਲਾਸ ਏਂਜਲਸ, 14 ਜਨਵਰੀ (ਪੰਜਾਬ ਮੇਲ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਮੈਟਰੋ ਅਧਿਕਾਰੀਆਂ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ 13 ਮੈਟਰੋ ਸਟੇਸ਼ਨ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਹ ਸਟੇਸ਼ਨ 15 ਤੋਂ 21 ਜਨਵਰੀ ਤੱਕ ਬੰਦ ਰਹਿਣਗੇ ਅਤੇ ਟਰੇਨ ਸੇਵਾਵਾਂ ਵਿਸ਼ੇਸ਼ ਤੈਅਸ਼ੁਦਾ ਸਮੇਂ ਅਨੁਸਾਰ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ 26 ਬੱਸ ਮਾਰਗਾਂ ਦੇ ਨੇੜੇ-ਤੇੜੇ ਦੇ ਸੁਰੱਖਿਆ ਘੇਰੇ ਦਾ ਵਿਸਥਾਰ ਕੀਤਾ ਜਾਵੇਗਾ। ਜੋਅ ਬਾਇਡਨ ਦਾ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਨਿਰਧਾਰ ਹੈ। ਦੱਸ ਦੇਈਏ ਕਿ 6 ਜਨਵਰੀ ਨੂੰ ਅਮਰੀਕੀ ਸੰਸਦ ‘ਕੈਪਿਟਲ ਹਿਲ’ ਉੱਤੇ ਚੋਣ ਨਤੀਜਿਆਂ ਤੋਂ ਨਾਰਾਜ਼ ਡੋਨਾਲਡ ਟਰੰਪ ਦੇ ਸਮਰਥਕਾਂ ਦੇ ਹਮਲੇ ਵਿੱਚ ਲਗਭਗ 5 ਲੋਕਾਂ ਦੀ ਮੌਤ ਹੋ ਗਈ ਸੀ।

Share