ਬਾਇਡਨ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੱਕ ਕਰੋਨਾ ਕੇਸਾਂ ਦੀ ਗਿਣਤੀ ਹੋ ਜਾਵੇਗੀ ਦੁੱਗਣੀ

116
Share

ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਇਕ ਰਿਪੋਰਟ ਦੀ ਮੰਨੀਏ ਤਾਂ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਅਗਲੇ ਸਾਲ ਜਨਵਰੀ ‘ਚ ਜਦੋਂ ਤੱਕ ਇਹ ਅਹੁਦਾ ਸੰਭਾਲਣਗੇ, ਉਦੋਂ ਤੱਕ ਕੋਵਿਡ-19 ਕੇਸਾਂ ਦੀ ਗਿਣਤੀ ਅੱਜ ਦੇ ਮੁਕਾਬਲੇ ਲਗਪਗ ਦੁੱਗਣੀ ਹੋ ਜਾਵੇਗੀ। ‘ਸਾਇੰਟਫਿਕ ਰਿਪੋਰਟਰਜ਼’ ਨਾਂ ਦੇ ਜਰਨਲ ‘ਚ ਛਪੇ ਇਕ ਅਧਿਐਨ ਮੁਤਾਬਕ ਕੋਵਿਡ ਕੇਸਾਂ ਦੀ ਮੌਜੂਦਾ ਗਿਣਤੀ 1.23 ਕਰੋੜ ਹੈ ਅਤੇ ਜਨਵਰੀ ਦੇ ਅੰਤ ਤੱਕ ਇਹ ਅੰਕੜਾ ਵਧ ਕੇ 2 ਕਰੋੜ ਹੋ ਜਾਵੇਗਾ। ਇਹ ਅਧਿਐਨ ਅਜਿਹੇ ਮੌਕੇ ਸਾਹਮਣੇ ਆਇਆ ਹੈ, ਜਦੋਂ ਬਾਇਡਨ ਨੇ ਇਸ਼ਾਰਾ ਕੀਤਾ ਹੈ ਕਿ ਕੋਵਿਡ-19 ਨਾਲ ਟਾਕਰਾ ਉਨ੍ਹਾਂ ਦੇ ਪ੍ਰਸ਼ਾਸਨ ਦੀ ਸਿਖਰਲੀ ਤਰਜੀਹ ਰਹੇਗਾ।


Share