PUNJABMAILUSA.COM

ਬਹੁਕਰੋੜੀ ਮਾਈਨਿੰਗ ਸਕੈਂਡਲ : ਕੈਪਟਨ ਸਰਕਾਰ ਜਾਂਚ ਦੇ ਨਾਂ ਉੱਤੇ ਕਰ ਰਹੀ ਮਜ਼ਾਕ!

ਬਹੁਕਰੋੜੀ ਮਾਈਨਿੰਗ ਸਕੈਂਡਲ : ਕੈਪਟਨ ਸਰਕਾਰ ਜਾਂਚ ਦੇ ਨਾਂ ਉੱਤੇ ਕਰ ਰਹੀ ਮਜ਼ਾਕ!

ਬਹੁਕਰੋੜੀ ਮਾਈਨਿੰਗ ਸਕੈਂਡਲ : ਕੈਪਟਨ ਸਰਕਾਰ ਜਾਂਚ ਦੇ ਨਾਂ ਉੱਤੇ ਕਰ ਰਹੀ ਮਜ਼ਾਕ!
June 01
22:16 2017


ਚੰਡੀਗੜ੍ਹ, 1 ਜੂਨ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਾਇਆ ਹੈ ਕਿ ਬਹੁਕਰੋੜੀ ਮਾਈਨਿੰਗ ਸਕੈਂਡਲ ਵਿੱਚ ਸੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰਨ ਦੀ ਥਾਂ ਕੈਪਟਨ ਸਰਕਾਰ ਜਸਟਿਸ ਨਾਰੰਗ ਕਮਿਸ਼ਨ ਰਾਹੀਂ ਕਲੀਨ ਚਿੱਟ ਦੇਣ ਦੇ ਰਾਹ ਤੁਰ ਪਈ ਹੈ। ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਆਪਣੇ ਰਸੋਈਏ ਤੇ ਨੌਕਰਾਂ ਦੇ ਨਾਮ ਉੱਤੇ ਕਰੋੜਾਂ ਰੁਪਏ ਦੀਆਂ ਬੇਨਾਮੀ ਰੇਤ ਬਜਰੀ ਖੱਡਾਂ ਲੈਣ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਜਾਂਚ ਦੇ ਨਾਂ ਉੱਤੇ ਕੋਝਾ ਮਜ਼ਾਕ ਕਰ ਰਹੀ ਹੈ।
ਉਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਇਸ ਕਾਰਵਾਈ ਨੂੰ ਆਮ ਆਦਮੀ ਪਾਰਟੀ ਰੱਦ ਕਰਦੀ ਹੈ। ਉਨ੍ਹਾਂ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦਾ ਉਭਰਦਾ ਹੋਇਆ ‘ਵਿਜੈ ਮਾਲੀਆ’ ਕਰਾਰ ਦਿੰਦੇ ਹੋਏ ਰਾਣਾ ਗੁਰਜੀਤ ਸਿੰਘ ਦਾ ਪਾਸਪੋਰਟ ਜਬਤ ਕਰਨ ਤੇ ਰੇਤਾ ਬਜਰੀ ਦੀਆਂ ਖੱਡਾਂ ਦੀ ਹਾਲ ਹੀ ਦੌਰਾਨ ਹੋਈ ਸਮੁੱਚੀ ਬੋਲੀ ਪ੍ਰਕ੍ਰਿਆ ਨੂੰ ਰੱਦ ਕਰਨ ਤੇ ਨਵੇਂ ਸਿਰਿਓਂ ਮਾਫੀਆ ਮੁਕਤ ਬੋਲੀ ਕਰਵਾਏ ਜਾਣ ਦੀ ਮੰਗ ਕੀਤੀ।
ਖਹਿਰਾ ਨੇ ਜਸਟਿਸ ਨਾਰੰਗ ਨੂੰ ਅਪੀਲ ਕੀਤੀ ਕਿ ਉਹ ਇੱਕ ਮਹੀਨੇ ਦੀ ਨੌਕਰੀ ਦਾ ਲਾਲਚ ਤਿਆਗ ਕੇ ਜਾਂਚ ਕਮਿਸ਼ਨ ਦੀ ਜਿੰਮੇਵਾਰੀ ਤੋਂ ਲਾਂਬੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਰਾਣਾ ਗੁਰਜੀਤ ਸਿੰਘ ਨਾਲ ਕਲਾਇੰਟ ਵਜੋਂ ਤੱਥ ਜੱਗ ਜਾਹਿਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਜਿੰਮੇਵਾਰੀ ਹਾਈਕੋਰਟ ਦੇ ਕਿਸੇ ਵੀ ਮੌਜੂਦਾ ਜੱਜ ਨੂੰ ਸੌਂਪ ਦੇਣੀ ਚਾਹੀਦੀ ਹੈ।
ਖਹਿਰਾ ਨੇ ਕਿਹਾ ਕਿ ਜਸਟਿਸ ਨਾਰੰਗ ਕਮਿਸ਼ਨ ਦੀ ਜਾਂਚ ਲਈ ਜੋ ਸ਼ਰਤਾਂ ਤੇ ਨਿਯਮ ਤੈਅ ਕੀਤੇ ਹਨ, ਉਹ ਸਿੱਧਾ ਸਿੱਧਾ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇਣ ਦਾ ਰਸਤਾ ਹੈ ਕਿਉਕਿ ਇਨ੍ਹਾਂ ਸ਼ਰਤਾਂ ਤੇ ਹਵਾਲਿਆਂ ਵਿੱਚ ਇਹ ਨੁਕਤਾ ਸ਼ਾਮਲ ਨਹੀਂ ਕੀਤਾ ਗਿਆ ਕਿ ਰਾਣਾ ਗੁਰਜੀਤ ਦੇ ਮਾਮੂਲੀ ਤਨਖਾਹਾਂ ਲੈਣ ਵਾਲੇ ਰਸੋਈਏ ਸਮੇਤ ਦੂਜੇ ਨੌਕਰਾਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਕਿਸ ਸਰੋਤ ‘ਚੋਂ ਆਏ ਹਨ।
ਉਨ੍ਹਾਂ ਕਿਹਾ ਕਿ ਇਹ ਮਨੀ ਲਾਂਡਰਿੰਗ ਤੇ ਹੋਰ ਵਿੱਤੀ ਬੇਨਿਯਮਾਂ ਦਾ ਸਭ ਤੋਂ ਮਹਤਵਪੂਰਨ ਨੁਕਤਾ ਹੈ ਪਰ ਜਾਂਚ ਦੇ ਘੇਰੇ ਤੋਂ ਬਾਹਰ ਛੱਡ ਦਿੱਤਾ ਹੈ। ਉਨ੍ਹਾਂ ਦਾਆਵਾ ਕੀਤਾ ਕਿ ਜੇਕਰ ਇਹ ਨੁਕਤਾ ਜਾਂਚ ਦੇ ਘੇਰੇ ‘ਚ ਨਾ ਲਿਆਂਦਾ ਗਿਆ ਤਾਂ ਜਸਟਿਸ ਨਾਰੰਗ ਕਮਿਸ਼ਨ ਵੱਲੋਂ ਰਾਣਾ ਗੁਰਜੀਤ ਸਿੰਘ ਉਸੇ ਤਰ੍ਹਾਂ ਕਲੀਨ ਚਿੱਟ ਤੈਅ ਹੈ ਜਿਸ ਤਰ੍ਹਾਂ ਬਾਦਲ ਸਰਕਾਰ ਨੇ ਤਤਕਾਲੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਬਹੁ-ਕਰੋੜੀ ਕਿਤਾਬ ਘੁਟਾਲੇ ਵਿੱਚੋਂ ਜਸਟਿਸ ਜਿੰਦਲ ਕਮਿਸ਼ਨ ਰਾਹੀਂ ਕਲੀਨ ਚਿੱਟ ਦਿੱਤੀ ਸੀ।
ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਰੇਤ ਬਜਰੀ ਦੀਆਂ ਖੱਡਾਂ ਦੀ ਬੋਲੀ ਵਿੱਚ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਸ਼ਾਹਕੋਟ ਦੇ ਕਾਂਗਰਸੀ ਨੇਤਾ ਲਾਡੀ ਸਮੇਤ ਹੋਰ ਵੀ ਸੱਤਾਧਾਰੀਆਂ ਦੇ ਬੇਨਾਮੀ ਪੈਸੇ ਲੱਗੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਵਾਂਗ ਕਾਂਗਰਸੀ ਵੀ ਇਸ ਤਰੀਕੇ ਨਾਲ ਕੁਦਰਤੀ ਵਸੀਲਿਆਂ ਦੀ ਲੁੱਟ ਕਰਨ ਦੀ ਤਾਕ ਵਿੱਚ ਹਨ ਕਿ ਇੱਕ ਖੱਡ ਲਵੋ ਤੇ ਪੂਰੇ ਦਰਿਆ ਨੂੰ ਲੁੱਟ ਲਵੋ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ

ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ

Read Full Article
    ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

Read Full Article
    ਕਬੱਡੀ ਖੇਡ ‘ਤੇ ਪਾਬੰਦੀ ਲਾਉਣ ਨਾਲੋਂ ਇਸਦੇ ਮਿਆਰ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ ਜਾਣ : ਗਾਖਲ

ਕਬੱਡੀ ਖੇਡ ‘ਤੇ ਪਾਬੰਦੀ ਲਾਉਣ ਨਾਲੋਂ ਇਸਦੇ ਮਿਆਰ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ ਜਾਣ : ਗਾਖਲ

Read Full Article
    ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਤੇ ਚਿੱਤਰਕਾਰੀ ਵਰਕਸ਼ਾਪ 13 ਜੁਲਾਈ ਤੋਂ

ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਤੇ ਚਿੱਤਰਕਾਰੀ ਵਰਕਸ਼ਾਪ 13 ਜੁਲਾਈ ਤੋਂ

Read Full Article
    ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

Read Full Article
    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article