PUNJABMAILUSA.COM

ਬਲੋਚਿਸਤਾਨ ‘ਚ ਸ਼ੀਆ ਭਾਈਚਾਰੇ ਦੇ 4 ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ

September 11
22:01 2017

ਕਰਾਚੀ, 11 ਸੰਤਬਰ (ਪੰਜਾਬ ਮੇਲ) – ਪਾਕਿਸਤਾਨ ਦੇ ਬਲੋਚਸਿਤਾਨ ਸੂਬੇ ‘ਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਘੱਟਗਿਣਤੀ ਸ਼ੀਆ ਭਾਈਚਾਰੇ ‘ਤੇ ਗੋਲੀਬਾਰੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਮਲੇ ‘ਚ ਇੱਕ ਲੜਕੇ ਸਮੇਤ ਘੱਟੋ ਘੱਟ ਚਾਰ ਲੋਕ ਮਾਰੇ ਗਏ। ਦੱਸ ਦੀਏ ਕਿ ਇਹ ਭਾਈਚਾਰਾ ਦੋ ਮਹਿਲਾਵਾਂ ਸਮੇਤ ਅੱਠ ਮੈਂਬਰਾਂ ਨਾਲ ਅਫ਼ਗਾਨ ਸਰਹੱਦ ‘ਤੇ ਸਥਿਤ ਚਮਨ ਸ਼ਹਿਰ ਤੋਂ ਕਵੇਟਾ ਜਾ ਰਿਹਾ ਸੀ। ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨਾਂ ਪੈਟਰੋਲ ਪੰਪ ‘ਤੇ ਆਪਣੀ ਗੱਡੀ ਪੈਟਰੋਲ ਪੁਆਉਣ ਲਈ ਰੋਕੀ । ਇਸੇ ਦੌਰਾਨ ਮੋਟਰਸਾਇਕਲ ਸਵਾਰ ਦੋ ਵਿਅਕਤੀਆਂ ਨੇ ਉਨਾਂ ‘ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਵਿੱਚ ਤਿੰਨ ਤਾਂ ਮੌਕੇ ‘ਤੇ ਹੀ ਹਲਾਕ ਹੋ ਗਏ ਅਤੇ ਇੱਕ ਲੜਕੇ ਸਮੇਤ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਖ਼ਬਰ ਮੁਤਾਬਕ ਇਨਾਂ ਨਾਲ ਸਫ਼ਰ ਕਰ ਰਹੀਆਂ ਦੋ ਮਹਿਲਾਵਾਂ ਬਚ ਗਈਆਂ, ਕਿਉਂਕਿ ਉਹ ਗੱਡੀ ‘ਚ ਹੀ ਸਵਾਰ ਸਨ। ਹਮਲਾਵਰਾਂ ਨੇ ਬਾਹਰ ਖੜੇ ਪੁਰਸ਼ਾਂ ‘ਤੇ ਵੀ ਗੋਲੀਬਾਰੀ ਕੀਤੀ। ਫ਼ਿਲਹਾਲ ਇਸ ਹਮਲੇ ਦੀ ਕਿਸੇ ਵੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਈਚਾਰੇ ਦੇ ਮੈਂਬਰ ਅਫਗਾਨਿਸਤਾਨ ਤੋਂ ਚਮਨ ਆਏ ਸਨ। ਪੁਲਿਸ ਅਧਿਕਾਰੀ ਅਨੁਸਾਰ ਜ਼ਖ਼ਮੀਆਂ ਨੂੰ ਕਵੇਟਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਇੱਕ ਲੜਕੇ ਨੇ ਦਮ ਤੋੜ ਦਿੱਤਾ। ਦੂਜੇ ਪਾਸੇ ਬਲੋਚਸਿਤਾਨ ਦੇ ਮੁੱਖ ਮੰਤਰੀ ਸਨਾਓਲਾਹ ਜੇਹਰੀ ਨੇ ਘਟਨਾ ‘ਤੇ ਦੁਖ਼ ਸਾਂਝਾ ਕਰਦਿਆਂ ਅੱਤਵਾਦੀ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰਨ ਦੇ ਹੁਕਮ ਜਾਰੀ ਕੀਤੇ।

About Author

Punjab Mail USA

Punjab Mail USA

Related Articles

ads

Latest Category Posts

    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ