ਬਰੈਂਪਟਨ ਵਿਖੇ ਆਪਣੀ ਮਾਂ ਨੂੰ ਜ਼ਖ਼ਮੀ ਕਰਕੇ ਭੱਜਣ ਵਾਲਾ ਪੰਜਾਬੀ ਪੁਲਿਸ ਵੱਲੋਂ ਗਿ੍ਰਫ਼ਤਾਰ

89
Share

ਨਿਊਯਾਰਕ, 22 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਬਰੈਂਪਟਨ ਵਿਖੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਡਿਕਸੀ/ਬੋਵੇਅਰਡ ਵਿਖੇ ਆਪਣੀ ਮਾਂ ਨੂੰ ਚਾਕੂ ਮਾਰਕੇ ਗੰਭੀਰ ਜ਼ਖ਼ਮੀ ਕਰਨ ਵਾਲਾ ਪ੍ਰਤੀਕ ਮਾਨ (29) ਪੁਲਿਸ ਦੇ ਕਾਬੂ ਆ ਗਿਆ ਹੈ। ਉਸ ਦੀ ਬਰੈਂਪਟਨ ਕੋਰਟ ਵਿਖੇ ਪੇਸ਼ੀ ਹੋਣੀ ਹੈ। ਦੋਸ਼ੀ ਪਹਿਲਾਂ ਵੀ ਜੇਲ੍ਹ ਵਿਚ ਰਹਿ ਚੁੱਕਾ ਹੈ ਤੇ ਬੀਤੇ ਸ਼ਨਿੱਚਰਵਾਰ ਦੁਪਿਹਰੇ ਉਹ ਬਰੈਂਪਟਨ ਵਿਖੇ ਆਪਣੇ ਘਰ ਵਿਚ ਆਪਣੀ ਮਾਂ ਨੂੰ ਗੰਭੀਰ ਜ਼ਖ਼ਮੀ ਕਰਕੇ ਪੈਦਲ ਹੀ ਭੱਜ ਗਿਆ ਸੀ। ਪੁਲਿਸ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ।

Share