PUNJABMAILUSA.COM

ਬਰੈਂਪਟਨ ‘ਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਹਮਲੇ ‘ਚ ਤਿੰਨ ਪੰਜਾਬੀ ਗੰਭੀਰ ਰੂਪ ‘ਚ ਜ਼ਖ਼ਮੀ

ਬਰੈਂਪਟਨ ‘ਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਹਮਲੇ ‘ਚ ਤਿੰਨ ਪੰਜਾਬੀ ਗੰਭੀਰ ਰੂਪ ‘ਚ ਜ਼ਖ਼ਮੀ

ਬਰੈਂਪਟਨ ‘ਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਹਮਲੇ ‘ਚ ਤਿੰਨ ਪੰਜਾਬੀ ਗੰਭੀਰ ਰੂਪ ‘ਚ ਜ਼ਖ਼ਮੀ
June 23
13:30 2018

ਬਰੈਂਪਟਨ, 23 ਜੂਨ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਤਿੰਨ ਪੰਜਾਬੀਆਂ ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦੀ ਖਬਰ ਹੈ। ਇਸ ਮਾਮਲੇ ਵਿੱਚ ਕੁੱਝ ਪੰਜਾਬੀ ਹੁੱਲੜਬਾਜ਼ਾਂ ਦਾ ਨਾਂ ਬੋਲਦਾ ਹੈ ਅਤੇ ਪੁਲਸ ਨੇ ਰਣਕੀਰਤ ਸਿੰਘ (20 ਸਾਲ) ਦੇ ਵਾਰੰਟ ਜਾਰੀ ਕੀਤੇ ਹਨ। ਹਾਲਟਨ ਰਿਜਨਲ ਪੁਲਸ ਮੁਤਾਬਕ ਵਾਰਦਾਤ ਵਿੱਚ ਜ਼ਖ਼ਮੀ ਹੋਏ ਤਿੰਨ ਜਣਿਆਂ ਵਿੱਚੋਂ ਦੋ ਅਜੇ ਹਸਪਤਾਲ ਵਿੱਚ ਹੀ ਹਨ ਅਤੇ ਇਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮੰਗਲਵਾਰ ਦੀ ਰਾਤ ਅਤੇ ਬੁੱਧਵਾਰ ਦੇ ਤੜਕਸਾਰ ਦੇ ਸਮੇਂ ਦੌਰਾਨ ਕੁੱਝ ਮੁੰਡਿਆਂ ਨੇ ਘਰ ਕਿਰਾਏ ‘ਤੇ ਲੈਣ ਲਈ ਇੱਕ ਪ੍ਰਾਪਰਟੀ ਡੀਲਰ ਨੂੰ ਚੈੱਕ ਦਿੱਤਾ ਸੀ ਪਰ ਮਾਲਕ ਮਕਾਨ ਵੱਲੋਂ ਵਿਦਿਆਰਥੀਆਂ ਨੂੰ ਮਕਾਨ ਦੇਣ ਤੋਂ ਨਾਂਹ ਕਰਨ ਮਗਰੋਂ ਇਹ ਤਕਰਾਰ ਵਧ ਗਈ। ਉਨ੍ਹਾਂ ਮੁੰਡਿਆਂ ਨੇ ਚੈੱਕ ਵਾਪਸ ਲੈਣ ਲਈ ਪ੍ਰਾਪਰਟੀ ਡੀਲਰ ਨੂੰ ਹਾਲਟਨ-ਬਰੈਂਪਟਨ ਬਾਰਡਰ ‘ਤੇ ਸੱਦਿਆ। ਪ੍ਰਾਪਰਟੀ ਡੀਲਰ ਆਪਣੇ ਦੋ ਹੋਰ ਸਾਥੀਆਂ ਨਾਲ ਉਥੇ ਪੁੱਜਿਆ ਤਾਂ ਪਹਿਲਾਂ ਹੀ ਸਕੀਮ ਬਣਾਈ ਬੈਠੇ 15-20 ਜਣਿਆਂ ਨੇ ਡਾਂਗਾਂ ਤੇ ਬੇਸਬਾਲ ਦੇ ਬੱਲਿਆਂ ਨਾਲ ਤਿੰਨਾਂ ‘ਤੇ ਹਮਲਾ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ਵਿੱਚ ਰਣਕੀਰਤ ਸਿੰਘ ਨੂੰ ਆਤਮ-ਸਮਰਪਣ ਕਰਨ ਲਈ ਆਖਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਬਰੈਂਪਟਨ ਤੋਂ ਚਾਰ ਸੰਸਦ ਮੈਂਬਰਾਂ ਕਮਲ ਖਹਿਰਾ, ਰਾਜ ਗਰੇਵਾਲ, ਰੂਬੀ ਸਹੋਤਾ ਤੇ ਸੋਨੀਆ ਸਿੱਧੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅਜਿਹੇ ਵਿਦਿਆਰਥੀਆਂ ਦੀ ਹੁੱਲੜਬਾਜ਼ੀ ਮਾਹੌਲ ਵਿਗਾੜ ਰਹੀ ਹੈ, ਜੋ ਬਰਦਾਸ਼ਤ ਨਹੀਂ ਹੈ। ਉਹ ਬਰੈਂਪਟਨ ਮੇਅਰ, ਪੁਲਸ ਮੁਖੀ, ਸ਼ੈਰੀਡਨ ਕਾਲਜ ਤੇ ਸੂਬਾਈ ਸਰਕਾਰ ਨਾਲ ਇਸ ਮਾਮਲੇ ‘ਤੇ ਮੀਟਿੰਗਾਂ ਸੱਦ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਅਪਰਾਧ ਵਿੱਚ ਦੋਸ਼ੀ ਵਿਦਿਆਰਥੀ ਜਾਂ ਕੱਚੇ ਵਸਨੀਕ ਨੂੰ ਡਿਪੋਰਟ ਕੀਤਾ ਜਾਵੇਗਾ। ਬਰੈਂਪਟਨ ਦੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਵੀ ਗੁਰਦੁਆਰਾ ਕਮੇਟੀਆਂ ਅਤੇ ਪੁਲਸ ਨਾਲ ਜਨਤਕ ਬੈਠਕ ਕਰਨ ਦੀ ਯੋਜਨਾ ਬਣਾਈ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਝਗੜੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਬਰੈਂਪਟਨ ਦੇ ਪੰਜਾਬੀ ਮੂਲ ਦੇ 4 ਸੰਸਦ ਮੈਂਬਰਾਂ ਨੇ ਸਪੱਸ਼ਟ ਕੀਤਾ ਹੈ ਕਿ ਬਰੈਂਪਟਨ ਦੀ ਸੁਰੱਖਿਆ ਉਨ੍ਹਾਂ ਦੀ ਤਰਜੀਹ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਸਮੇਂ ਸਰਕਾਰ ਨਰਮੀ ਨਹੀਂ ਵਰਤੇਗੀ। ਇਕ ਪੁਲਸ ਅਫਸਰ ਨੇ ਦੋਸ਼ੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਤਮ ਸਮਰਪਣ ਦਾ ਆਪ ਹੀ ਪ੍ਰਬੰਧ ਕਰ ਲੈਣ। ਹੁੱਲੜਬਾਜ਼ਾਂ ਦੀ ਇਸ ਹਰਕਤ ਕਾਰਨ ਬਰੈਂਪਟਨ ਖੇਤਰ ਦੇ ਪੰਜਾਬੀ ਭਾਈਚਾਰੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article