ਬਰੈਂਪਟਨ ਕੈਨੇਡਾ ’ਚ ਗੋਲੀਬਾਰੀ ਦੇ ਪੀੜ੍ਹਤ ਦੀ ਪਛਾਣ ਪੰਜਾਬੀ ਮੂਲ ਦੇ  ਅਮਨਜੋਤ ਬੈਂਸ ਦੇ ਰੂਪ ਚ’ ਹੋਈ

209
ਫ਼ਾਈਲ ਫੋਟੋ:-ਅਮਨਜੋਤ ਬੈਂਸ
Share

ਨਿਊਯਾਰਕ/ ਬਰੈਂਪਟਨ, 14 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇਂ ਰਾਤ ਕੈਨੇਡਾ ਦੀ ਬਰੈਂਪਟਨ ਪੁਲਿਸ ਨੇ ਡਿਕਸੀ ਅਤੇ ਰੋਬਰਟਸਨ ਵਾਲੇ ਪਲਾਜੇ ਚ’ ਗੋਲ਼ੀਆਂ ਮਾਰ ਕੇ ਕਤਲ ਕੀਤੇ ਵਿਅਕਤੀ ਦੀ ਪਹਿਚਾਣ ਇਕ 36 ਸਾਲਾ ਪੰਜਾਬੀ ਮੂਲ ਦੇ ਅਮਨਜੋਤ ਬੈਂਸ ਵਜੋਂ ਹੋਈ ਹੈ| ਜੋ ਮੰਗਲਵਾਰ ਨੂੰ ਬਰੈਂਪਟਨ ਵਿੱਚ ਸਵੇਰੇ ਤੜਕੇ ਹੋਈ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ, ਜਦੋਂ ਕਿ ਪੁਲਿਸ ਨੇ ਜਨਤਕ ਸਹਾਇਤਾ ਨਾਲ ਉਸ ਦੀ ਪਹਿਚਾਣ ਕੀਤੀ ਅਤੇ ਉੱਥੋਂ ਦੇ ਪੰਜਾਬੀ ਮੂਲ ਦੇ  ਲੋਕਾਂ ਨਾਲ ਸੰਪਰਕ ਕਰਕੇ ਕਾਤਲ ਦੀ ਭਾਲ ਕਰਕੇ ਉਸ ਦੇ ਕਤਲ ਦੀ ਜਾਂਚ ਕਰ ਰਹੇ ਹਨ। ਅਤੇ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਸੂਚਨਾ ਸਵੇਰੇ 12:54 ਵਜੇ ਉਹਨਾਂ ਨੂੰ ਦਿੱਤੀ ਗਈ ਸੀ।ਅਤੇ ਮਰਨ ਵਾਲੇ 36 ਸਾਲਾ ਅਮਨਜੋਤ ਬੈਂਸ ਦੀ ਪਛਾਣ ਪੀੜ੍ਹਤ ਵਜੋਂ ਹੋਈ ਹੈ।ਇਸ ਘਟਨਾ, ਨਿਗਰਾਨੀ ਵੀਡੀਓ ਜਾਂ ਡੈਸ਼ ਕੈਮ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਇਸ ਕਤਲ ਦੇ ਬਾਰੇ ਜਾਣਕਾਰੀ ਹੋਵੇ ਉਹ ਪੁਲਿਸ  ਨੂੰ 905-453–2121 ਤੇ ਗੁਪਤ ਸੂਚਨਾ ਦਿੱਤੀ ਜਾਵੇ।

Share