ਬਰਮਿੰਘਮ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਝੂਠੇ ਦੋਸ਼ਾਂ ਤਹਿਤ ਸੁਣਾਈ ਸਜ਼ਾ ਰੱਦ

251
Share

ਲੰਡਨ, 28 ਫਰਵਰੀ (ਪੰਜਾਬ ਮੇਲ)- ਬਰਮਿੰਘਮ ‘ਚ ਡਾਕਟਰੀ ਪੇਸ਼ੇ ਵਜੋਂ 40 ਸਾਲਾਂ ਤੋਂ ਕੰਮ ਕਰਦੇ ਆ ਰਹੇ ਭਾਰਤੀ ਮੂਲ ਦੇ ਡਾਕਟਰ ਰਾਜੇਸ਼ ਕੁਮਾਰ ਮਹਿਤਾ ਨੂੰ ਛੇੜਛਾੜ ਦੇ ਝੂਠੇ ਦੋਸ਼ਾਂ ਤਹਿਤ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ‘ਤੇ ਜੀ. ਪੀ. ਦੇ ਤੌਰ ‘ਤੇ ਕੰਮ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਉਨ੍ਹਾਂ ਦਾ ਮਈ 2019 ਨੂੰ ਮੈਡੀਕਲ ਰਜਿਸਟਰ ‘ਚੋਂ ਨਾਂ ਕੱਟ ਦਿੱਤਾ ਗਿਆ ਸੀ। ਡਾ. ਮਹਿਤਾ ‘ਤੇ ਦੋਸ਼ ਸਨ ਕਿ ਉਨ੍ਹਾਂ ਇਕ ਮਹਿਲਾ ਔਰਤ ਜਿਸ ਨੂੰ ਦਿਲ ਦਾ ਦੌਰਾ ਪੈਣ ਦੇ ਲੱਛਣ ਵਿਖਾਈ ਦੇ ਰਹੇ ਸਨ ਨਾਲ ਛੇੜਛਾੜ ਕੀਤੀ ਅਤੇ ਉਸ ਤੋਂ ਗ਼ਲਤ ਸਵਾਲ ਪੁੱਛੇ। ਪਰ 13 ਦਸੰਬਰ 2019 ਨੂੰ ਉਸ ਵੇਲੇ ਦੋਸ਼ ਮੁਕਤ ਕਰ ਦਿੱਤਾ ਜਦੋਂ ਮਰੀਜ਼ ਦੇ ਝੂਠ ਬੋਲਣ ਦੇ ਤੱਥ ਸਾਹਮਣੇ ਆਏ। ਡਾ. ਮਹਿਤਾ ਨੂੰ 25 ਫਰਵਰੀ ਨੂੰ ਮੁੜ ਬਹਾਲ ਕਰਦਿਆਂ ਡਾਕਟਰੀ ਸੇਵਾਵਾਂ ਦੇਣ ਦੀ ਇਜਾਜ਼ਤ ਦੇ ਦਿੱਤੀ। ਡਾ: ਮਹਿਤਾ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ, ਕਿ ਤਿੰਨ ਸਾਲ ਦੀਆਂ ਦਿੱਕਤਾਂ ਤੋਂ ਬਾਅਦ ਉਹ ਮੁੜ ਬਹਾਲ ਹੋਏ ਅਤੇ ਉਸੇ ਤਰ੍ਹਾਂ ਮਹਿਸੂਸ ਕਰ ਰਹੇ ਹਨ, ਜਿਸ ਤਰ੍ਹਾਂ ਉਨ੍ਹਾਂ 1978 ਵਿਚ ਸ਼ੁਰੂਆਤ ਕੀਤੀ ਸੀ। ਉਨ੍ਹਾਂ ਆਪਣੇ ਪਰਿਵਾਰ ਅਤੇ ਕਾਨੂੰਨੀ ਟੀਮ ਦਾ ਵੀ ਧੰਨਵਾਦ ਕੀਤਾ।


Share