ਬਰਨਾਲਾ ‘ਚ ਕਿਸਾਨਾਂ ਵੱਲੋਂ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲਾਂ ਜਾਮ ਦੀ ਚਿਤਾਵਨੀ ਨਾਲ ਧਰਨਾ ਸਮਾਪਤ

92
Share

ਬਰਨਾਲਾ, 26 ਸਤੰਬਰ (ਪੰਜਾਬ ਮੇਲ)- ਕੇਂਦਰੀ ਮੋਦੀ ਸਰਕਾਰ ਵੱਲੋਂ ਪਾਸ ਕਰਵਾਏ ਖੇਤੀ ਤੇ ਬਿਜਲੀ ਕਾਨੂੰਨਾਂ ਦੇ ਖਿਲਾਫ਼ ਸਥਾਨਕ ਰੇਲਵੇ ਸਟੇਸ਼ਨ ‘ਤੇ ਬਠਿੰਡਾ-ਦਿੱਲੀ ਟਰੈਕ ਉਪਰ ਲਗਾਤਾਰ ਤਿੰਨ ਦਿਨਾਂ ਤੋਂ ਡਟੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਆਕਾਸ਼ ਗੁੰਜਾਊ ਨਾਅਰਿਆਂ ਨਾਲ ਕੇਂਦਰੀ ਹਾਕਮਾਂ ਨੂੰ ਮੁੜ ਆਉਣ ਦੀ ਲਲਕਾਰ ਮਾਰਦਿਆਂ ਧਰਨਾ ਸਮਾਪਤ ਕੀਤਾ। ਇੱਥੇ ਤੀਸਰੇ ਦਿਨ ਦੇ ਧਰਨੇ ਨੂੰ ਸੰਬੋਧਨ ਕਰਨ ਪੁੱਜੇ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚਿਰਾਂ ਤੋਂ ਖੇਤੀ ਘਾਟੇਵੰਦ ਧੰਦਾ ਬਣੇ ਹੋਣ ਕਾਰਨ ਕਿਸਾਨੀ ਬੇਹੱਦ ਸੰਕਟ ‘ਚ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਮੁੜ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਆਗੂ ਰੂਪ ਸਿੰਘ ਛੰਨਾ, ਕਾਰਜਕਾਰੀ ਸੂਬਾ ਜਨਰਲ ਸਕੱਤਰ ਹਰਵਿੰਦਰ ਕੌਰ ਬਿਦੂ, ਹਰਪ੍ਰੀਤ ਕੌਰ ਜੇਠੂਕੇ, ਕਮਲਜੀਤ ਕੌਰ, ਚਮਕੌਰ ਨੈਣੇਵਾਲ, ਕਨਵੀਨਰ ਜਰਨੈਲ ਬਦਰਾ, ਭਗਤ ਸਿੰਘ ਛੰਨਾ, ਬੁੱਕਣ ਸਿੰਘ ਸੱਦੋਵਾਲ, ਬਲੌਰ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ ਪਿੰਡੀ, ਦਰਸ਼ਨ ਸਿੰਘ ਭੈਣੀ ਮਹਿਰਾਜ, ਜੱਜ ਸਿੰਘ ਗਹਿਲ, ਸੁਖਦੇਵ ਸਿੰਘ ਭੋਤਨਾ, ਸੰਦੀਪ ਸਿੰਘ ਚੀਮਾ, ਮਲਕੀਤ ਸਿੰਘ ਹੇੜੀਕੇ ਨੇ ਵੀ ਸੰਬੋਧਨ ਕੀਤਾ।


Share