ਲੰਡਨ, 25 ਮਈ (ਪੰਜਾਬ ਮੇਲ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅਪਣੇ ਸਾਥੀ ਅਤੇ ਸਲਾਹਕਾਰ ਡੌਮੀਨਿਕ ਕਮਿੰਗਸ ਦੇ ਕਥਿਤ ਕੋਰੋਨਾ ਵਾਇਰਸ ਲੌਕਡਾਊਨ ਉਲੰਘਣਾ ‘ਤੇ ਉਨ੍ਹਾਂ ਦਾ ਖੁਲ੍ਹ ਕੇ ਸਮਰਥਨ ਕੀਤਾ ਹੈ। ਜਿਸ ਨੂੰ ਲੈ ਕੇ ਉਨ੍ਹਾਂ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੇਸ਼ ਵਿਚ ਪ੍ਰਮਾਇਮਰੀ ਸਕੂਲਾਂ ਨੂੰ 1 ਜੂਨ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਨੂੰ ਸ਼ੁਰੂ ਕਰਨ ਵੱਲ ਇਹ ਪਹਿਲਾ ਕਦਮ ਹੈ।
ਡਾਊਨਿੰਗ ਸਟਰੀਟ ‘ਤੇ ਮੀਡੀਆ ਨੂੰ ਬਰੀਫ ਕਰਦੇ ਹੋਏ ਬੋਰਿਸ ਨੇ ਕਿਹਾ ਕਿ ਕਮਿੰਗਸ ਨੇ ਜ਼ਿੰਮੇਵਾਰੀ ਦੇ ਨਾਲ, ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਅਪਣਾ ਕੰਮ ਕੀਤਾ ਅਤੇ ਉਨ੍ਹਾਂ ਦੇ ਮੁੱਖ ਮਕਸਦ ਕੋਰੋਨਾ ਨੂੰ ਫੈਲਣ ਤੋਂ ਰੋਕਣਾ ਅਤੇ ਜ਼ਿੰਦਗੀਆਂ ਬਚਾਉਣਾ ਸੀ। ਦਰਅਸਲ, ਮਾਰਚ ਦੇ ਅੰਤ ਵਿਚ ਕਮਿੰਗਸ ਲੰਡਨ ਤੋਂ ਡਰਹਮ ਗਏ ਸੀ। ਜਿਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਬੋਰਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਮਿੰਗਸ ਨਾਲ ਗੱਲ ਕੀਤੀ ਹੈ ਅਤੇ ਉਹ ਇਸ ਨਤੀਜੇ ‘ਤੇ ਪਹੁੰਚੇ ਹਨ ਕਿ ਕਮਿੰਗਸ ਨੇ ਇੱਕ ਪਿਤਾ ਦੇ ਤੌਰ ‘ਤੇ ਅਪਣੇ ਪਰਵਾਰ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਜੋ ਕੀਤਾ, ਉਸ ਦੇ ਨਾਲ ਉਨ੍ਹਾਂ ਗਲਤ ਨਹੀਂ ਠਹਿਰਾਇਆ ਜਾ ਸਕਦਾ। ਬੋਰਿਸ ਨੇ ਦਾਵਆ ਕੀਤਾ ਕਿ ਕਮਿੰਗਸ ਨੇ ਨਿਯਮਾਂ ਦਾ ਪਾਲਣ ਕੀਤਾ ਸੀ।