ਬਰਤਾਨੀਆ ’ਚ 2 ਸਿੱਖ ਨੌਜਵਾਨਾਂ ’ਤੇ ਲੱਗੇ ਡਰਾਉਣ ਧਮਕਾਉਣ ਦੇ ਦੋਸ਼: ਗਿ੍ਰਫ਼ਤਾਰ

108
Share

ਲੰਡਨ, 20 ਜਨਵਰੀ (ਪੰਜਾਬ ਮੇਲ)- ਬਰਤਾਨੀਆਂ ’ਚ ਸਿੱਖ ਭਾਈਚਾਰੇ ਦੇ ਦੋ ਵਿਅਕਤੀਆਂ ’ਤੇ ਇਕ ਵਿਅਕਤੀ ਨੂੰ ਡਰਾਉਣ, ਧਮਕਾਉਣ, ਸੜਕ ’ਤੇ ਲੜਾਈ ਕਰਨ ਅਤੇ ਤਲਵਾਰ ਅਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ। ‘ਸਕਾਟਲੈਂਡ ਯਾਰਡ’ ਅਨੁਸਾਰ, ਦੋਵੇਂ ਵਿਅਕਤੀਆਂ ਨੇ ਪੱਛਮੀ ਲੰਡਨ ਦੇ ਸਾਊਥਾਲ ਵਿਚ ਸੜਕ ’ਤੇ ਝੜਪ ਦੌਰਾਨ ਤਲਵਾਰਾਂ ਅਤੇ ਚਾਕੂਆਂ ਦੀ ਵਰਤੋਂ ਕੀਤੀ। ਮੈਟਰੋਪੋਲਿਟਨ ਪੁਲਿਸ ਨੇ ਬਿਆਨ ਵਿਚ ਕਿਹਾ ਕਿ ਸੁਖਵੀਰ ਸਿੰਘ (22) ਅਤੇ ਲੱਖਾ ਸਿੰਘ (29) ਨੂੰ ਸੋਮਵਾਰ ਨੂੰ ਵਿਲਸਡਨ ਮੈਜਿਸਟਰੇਟ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਿਸ ਨੂੰ ਐਤਵਾਰ 17 ਜਨਵਰੀ ਨੂੰ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਫੋਨ ਆਇਆ ਕਿ ਕਿੰਗ ਸਟ੍ਰੀਟ ਵਿਚ ਤਕਰੀਬਨ 30 ਲੋਕ ਚਾਕੂ ਅਤੇ ਤਲਵਾਰਾਂ ਸਮੇਤ ਵੱਖ-ਵੱਖ ਹਥਿਆਰਾਂ ਨਾਲ ਲੜ ਰਹੇ ਹਨ। ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚੇ ਦੋ ਲੋਕਾਂ ਨੂੰ ਗਿ੍ਰਫਤਾਰ ਕੀਤਾ। ਇਸ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੋਵਾਂ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ ਅਤੇ 15 ਫਰਵਰੀ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਗਵਾਹਾਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

Share