PUNJABMAILUSA.COM

ਬਰਤਾਨੀਆ ‘ਚ ਮਿਲਣ ਲੱਗਾ ਸਿੱਖਾਂ ਨੂੰ ਵੱਖਰੀ ਨਸਲੀ ਪਛਾਣ ਦਾ ਹੱਕ

 Breaking News

ਬਰਤਾਨੀਆ ‘ਚ ਮਿਲਣ ਲੱਗਾ ਸਿੱਖਾਂ ਨੂੰ ਵੱਖਰੀ ਨਸਲੀ ਪਛਾਣ ਦਾ ਹੱਕ

ਬਰਤਾਨੀਆ ‘ਚ ਮਿਲਣ ਲੱਗਾ ਸਿੱਖਾਂ ਨੂੰ ਵੱਖਰੀ ਨਸਲੀ ਪਛਾਣ ਦਾ ਹੱਕ
July 25
10:31 2018

ਨੌਰਥ ਅਮਰੀਕਾ ‘ਚ ਵੀ ਸਿੱਖ ਜਥੇਬੰਦੀਆਂ ਇਕਜੁੱਟ ਹੋ ਕੇ ਇਸ ਦੇ ਲਈ ਆਵਾਜ਼ ਉਠਾਉਣ
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਬਰਤਾਨੀਆ ਅੰਦਰ ਵਸੇ ਸਾਢੇ 4 ਲੱਖ ਤੋਂ ਵਧੇਰੇ ਸਿੱਖ ਆਪਣੀ ਵੱਖਰੀ ਹੋਂਦ ਬਣਾਉਣ ਲਈ ਪੈਰਾਂ ਭਾਰ ਹੋ ਗਏ ਹਨ। ਇਸੇ ਕਾਰਨ ਇਸ ਵੇਲੇ ਬਰਤਾਨੀਆ ‘ਚ ਵਸਦੇ ਸਿੱਖਾਂ ਦੇ ਵੱਡੇ ਹਿੱਸੇ ਵੱਲੋਂ 2021 ‘ਚ ਹੋਣ ਵਾਲੀ ਜਨਗਣਨਾ ਦੌਰਾਨ ਉਹ ਆਪਣੇ ਆਪ ਨੂੰ ਸਿੱਖ ਨਸਲੀ ਪਛਾਣ ਦੇਣ ਲਈ ਆਵਾਜ਼ ਉਠਾ ਰਹੇ ਹਨ। 2011 ਦੀ ਜਨਗਣਨਾ ਵਿਚ ਵੀ ਸਿੱਖਾਂ ਦੇ ਕਾਫੀ ਵੱਡੇ ਹਿੱਸੇ ਨੇ ਜਨਗਣਨਾ ਬਾਰੇ ਜਾਰੀ ਕੀਤੇ ਪ੍ਰਫਾਰਮੇ ‘ਚ ਆਪਣੇ ਆਪ ਨੂੰ ਸਿੱਖ ਲਿਖਣ ਬਾਰੇ ਤਰਜੀਹ ਦਿੱਤੀ ਸੀ। ਪਿਛਲੇ ਸਾਲਾਂ ਦੌਰਾਨ ਬਰਤਾਨਵੀ ਸਿੱਖਾਂ ਦੇ ਬਹੁਤ ਸਾਰੇ ਵਫਦ ਅਤੇ ਪ੍ਰਤੀਨਿੱਧ ਜਨਗਣਨਾ ਦੇ ਫਾਰਮ ਵਿਚ ਸਿੱਖਾਂ ਨੂੰ ਭਾਰਤੀ ਜਾਂ ਬਰਤਾਨਵੀ ਸਿੱਖ ਲਿਖੇ ਜਾਣ ਦੀ ਥਾਂ ਵੱਖਰੀ ਸਿੱਖ ਨਸਲੀ ਪਛਾਣ ਦੀ ਮੰਗ ਕਰਦੇ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਜਨਗਣਨਾ ਦੌਰਾਨ ਸਿੱਖਾਂ ਨੂੰ ਵੱਖਰੇ ਨਸਲੀ ਭਾਈਚਾਰੇ ਵਜੋਂ ਮਾਨਤਾ ਦਿੱਤੀ ਜਾਵੇ। ਉਹ ਆਪਣੇ ਆਪ ਨੂੰ ਭਾਰਤੀ ਜਾਂ ਬਰਤਾਨਵੀ ਸਿੱਖ ਅਖਵਾਉਣ ਤੋਂ ਇਨਕਾਰ ਕਰ ਰਹੇ ਹਨ। ਬਰਤਾਨੀਆ ਅੰਦਰ 2011 ਦੀ ਜਨਗਣਨਾ ਲਈ ਜ਼ਿੰਮੇਵਾਰ ਕੌਮੀ ਅੰਕੜਾ ਦਫਤਰ (ONS) ਦਾ ਕਹਿਣਾ ਹੈ ਕਿ ਭਾਵੇਂ ਅਜੇ ਉਨ੍ਹਾਂ ਨੇ ਵੱਖਰੀ ਸਿੱਖ ਨਸਲੀ ਪਛਾਣ ਦੇਣ ਦਾ ਫੈਸਲਾ ਨਹੀਂ ਕੀਤਾ। ਪਰ ਜਿਸ ਤਰ੍ਹਾਂ ਸਿੱਖ ਵਸੋਂ ਦੇ ਵੱਡੇ ਹਿੱਸੇ ਅਤੇ ਬਰਤਾਨੀਆ ਦੇ ਕਾਨੂੰਨ ਘਾੜਿਆਂ ਐੱਮ.ਪੀਜ਼ ਵੱਲੋਂ ਇਹ ਮੰਗ ਉਭਾਰੀ ਗਈ ਹੈ, ਉਸ ਤੋਂ ਸਿੱਖਾਂ ਦੀ ਇਸ ਮੰਗ ਨੂੰ ਪ੍ਰਵਾਨ ਕੀਤੇ ਜਾਣ ਬਾਰੇ ਕੋਈ ਭੁਲੇਖਾ ਨਹੀਂ ਰਹਿੰਦਾ। ਨਸਲੀ ਪਛਾਣ ਦੇ ਆਧਾਰ ‘ਤੇ ਵਸੋਂ ਦੀ ਗਿਣਤੀ ਬਹੁਤ ਸਾਰੇ ਰਾਜਸੀ, ਸਮਾਜਿਕ, ਸੱਭਿਆਚਾਰ ਅਤੇ ਆਰਥਿਕ ਪੱਖਾਂ ਨੂੰ ਲੈ ਕੇ ਕੀਤੀ ਜਾਂਦੀ ਹੈ ਅਤੇ ਕਈ ਮੌਕਿਆਂ ਉਪਰ ਸਰਕਾਰੀ ਫੰਡਾਂ ਦੀ ਵੰਡ ਵੀ ਇਸ ਆਧਾਰ ‘ਤੇ ਹੁੰਦੀ ਹੈ। ਹੁਣ ਤੱਕ ਇਹ ਤੱਤ ਸਾਹਮਣੇ ਆਏ ਹਨ ਕਿ 2011 ਦੀ ਜਨਗਣਨਾ ਵਿਚ 80 ਹਜ਼ਾਰ ਤੋਂ ਵਧੇਰੇ ਸਿੱਖਾਂ ਨੇ ਜਨਗਣਨਾ ਫਾਰਮ ਦੇ ਖਾਨੇ ਵਿਚ ‘ਭਾਰਤੀ’ ਨੂੰ ਟਿੱਕ ਕਰਨ ਦੀ ਬਜਾਏ ‘ਹੋਰ’ ਨੂੰ ਟਿੱਕ ਕੀਤਾ ਸੀ। ਹੁਣ ਅਜਿਹੇ ਸਿੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੱਖਰੀ ਨਸਲੀ ਪਛਾਣ ਦੇ ਕੇ ਜਨਗਣਨਾ ਵਾਲੇ ਫਾਰਮ ਵਿਚ ‘ਸਿੱਖ ਨਸਲੀ ਪਛਾਣ’ ਦਾ ਵੱਖਰਾ ਖਾਨਾ ਬਣਾਇਆ ਜਾਵੇ, ਤਾਂਕਿ ਸਿੱਖ ਇਸ ਖਾਨੇ ਵਿਚ ਟਿੱਕ ਕਰਕੇ ਆਪਣੀ ਪਛਾਣ ਬਾਰੇ ਦਰਸਾ ਸਕਣ। ਸਰਕਾਰੀ ਹਲਕਿਆਂ ਮੁਤਾਬਕ ਬਰਤਾਨੀਆ ਵਿਚ 2021 ਦੀ ਜਨਗਣਨਾ ਲਈ 55 ਨਵੇਂ ਨਸਲੀ ਗਰੁੱਪਾਂ ਨੇ ਆਪਣੀ ਪਛਾਣ ਦਰਜ ਕਰਾਉਣ ਲਈ ਮੰਗ ਉਠਾਈ ਸੀ। ਪਰ ਕੌਮੀ ਅੰਕੜਾ ਵਿਭਾਗ ਦਫਤਰ ਵੱਲੋਂ ਚਾਰ ਨਸਲੀ ਪਛਾਣਾਂ ਬਾਰੇ ਹੀ ਵਿਚਾਰ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਸਿੱਖ, ਯਹੂਦੀ, ਰੋਮਨ ਅਤੇ ਸੋਮਾਲੀ ਸ਼ਾਮਲ ਹਨ।
ਪਿਛਲੇ ਵਰ੍ਹੇ 2017 ਵਿਚ ਬਰਤਾਨੀਆ ਦੇ ਬਰਮਿੰਘਮ ਖੇਤਰ ਵਿਚੋਂ ਜਿੱਤ ਕੇ ਪਾਰਲੀਮੈਂਟ ਮੈਂਬਰ ਬਣਨ ਵਾਲੀ ਪਹਿਲੀ ਸਿੱਖ ਔਰਤ ਪ੍ਰੀਤ ਕੌਰ ਗਿੱਲ ਦੀ ਅਗਵਾਈ ਵਿਚ ਹੋਈ ਆਲ ਪਾਰਟੀ ਐੱਮ.ਪੀ. ਦੀ ਮੀਟਿੰਗ ਵਿਚ ਸਿੱਖਾਂ ਦੀ ਇਸ ਮੰਗ ਦੀ ਜ਼ੋਰਦਾਰ ਹਮਾਇਤ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ 2021 ਦੀ ਜਨਗਣਨਾ ਵਿਚ ਸਿੱਖਾਂ ਦੀ ਵੱਖਰੀ ਪਛਾਣ ਨੂੰ ਮਾਨਤਾ ਮਿਲਣੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਬਰਤਾਨੀਆ ਦੇ ਵੱਖ-ਵੱਖ ਪਾਰਟੀਆਂ ਦੇ 250 ਤੋਂ ਵਧੇਰੇ ਪਾਰਲੀਮੈਂਟ ਮੈਂਬਰ ਸਿੱਖਾਂ ਦੀ ਇਸ ਮੰਗ ਦੀ ਹਮਾਇਤ ਕਰ ਰਹੇ ਹਨ।
ਬਰਤਾਨੀਆ ਵਿਚਲੇ 112 ਗੁਰਦੁਆਰਾ ਕਮੇਟੀਆਂ ਦੇ 1 ਲੱਖ ਤੋਂ ਵਧੇਰੇ ਮੈਂਬਰ ਦੱਸੇ ਜਾਂਦੇ ਹਨ। ਇਨ੍ਹਾਂ ਸਾਰਿਆਂ ਨੇ ਕੌਮੀ ਅੰਕੜਾ ਦਫਤਰ ਨੂੰ ਲਿਖ ਕੇ ਭੇਜਿਆ ਹੈ ਕਿ ਉਹ ਜਨਗਣਨਾ ਦੌਰਾਨ ਸਿੱਖਾਂ ਬਾਰੇ ਵੱਖਰਾ ਖਾਨਾ ਬਣਾਏ ਜਾਣ ਦੇ ਹੱਕ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਨਗਣਨਾ 2018 ਦੇ ਵ੍ਹਾਈਟ ਪੇਪਰ ਵਿਚ ਵੀ ਟਿੱਕ ਕਰਨ ਲਈ ਸਿੱਖ ਨਸਲ ਦਾ ਵੱਖਰਾ ਖਾਨਾ ਬਣਾਇਆ ਜਾਣਾ ਚਾਹੀਦਾ ਹੈ। ਇਸ ਸਾਰੇ ਕੁੱਝ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਬਰਤਾਨੀਆ ਅੰਦਰ 2021 ਦੀ ਜਨਗਣਨਾ ਵਿਚ ਸਿੱਖਾਂ ਦੀ ਗਿਣਤੀ ਲਈ ਵੱਖਰਾ ‘ਖਾਨਾ’ ਬਣਾਏ ਜਾਣਾ ਤੈਅ ਹੈ ਤੇ ਇਸ ਬਾਰੇ ਰਸਮੀ ਫੈਸਲਾ ਬਰਤਾਨੀਆ ਦੀ ਕੈਬਨਿਟ ਕੌਮੀ ਅੰਕੜਾ ਦਫਤਰ ਵੱਲੋਂ ਕਿਸੇ ਵੀ ਸਮੇਂ ਲਿਆ ਜਾ ਸਕਦਾ ਹੈ।
ਸਿੱਖਾਂ ਦੀ ਵੱਖਰੀ ਨਸਲੀ ਪਛਾਣ ਦਾ ਮੁੱਦਾ ਬਰਤਾਨੀਆ ਤੱਕ ਹੀ ਸੀਮਤ ਨਹੀਂ, ਇਹ ਮਸਲਾ ਪੂਰੀ ਦੁਨੀਆਂ ‘ਚ ਵਸਦੇ ਸਿੱਖਾਂ ਵੱਲੋਂ ਆਪੋ-ਆਪਣੇ ਢੰਗ ਨਾਲ ਉਠਾਇਆ ਜਾ ਰਿਹਾ ਹੈ। ਭਾਰਤ ਅੰਦਰ ਇਸ ਵੇਲੇ ਸਿੱਖਾਂ ਨੂੰ ਸੰਵਿਧਾਨਿਕ ਤੌਰ ‘ਤੇ ਹਿੰਦੂ ਧਰਮ ਦੇ ਨਾਲ ਹੀ ਨੱਥੀ ਕੀਤਾ ਗਿਆ ਹੈ। ਭਾਰਤੀ ਸੰਵਿਧਾਨ ਦੀ ਧਾਰਾ 25 ਵਿਚ ਲਿਖਿਆ ਹੈ ਕਿ ਹਿੰਦੂ (ਸਿੱਖ, ਬੋਧੀ, ਜੈਨ)। ਇਸ ਦਾ ਭਾਵ ਹੈ ਕਿ ਭਾਰਤੀ ਸੰਵਿਧਾਨ ਅਨੁਸਾਰ ਸਿੱਖ, ਬੋਧੀ ਤੇ ਜੈਨੀ ਹਿੰਦੂ ਧਰਮ ਦਾ ਹਿੱਸਾ ਹਨ। ਭਾਰਤ ਅੰਦਰ ਵੀ ਲੰਬੇ ਸਮੇਂ ਤੋਂ ਸਿੱਖ ਵੱਖਰੇ ਧਰਮ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਸੰਵਿਧਾਨਕ ਸੋਧ ਕਰਨ ਦੀ ਮੰਗ ਕਰਦੇ ਆ ਰਹੇ ਹਨ। ਪਰ ਕਿਸੇ ਵੀ ਸਰਕਾਰ ਨੇ ਹਾਲੇ ਤੱਕ ਸਿੱਖਾਂ ਦੀ ਇਸ ਨਿਆਂਈ ਅਤੇ ਹੱਕੀ ਮੰਗ ਨੂੰ ਸਵਿਕਾਰ ਨਹੀਂ ਕੀਤਾ। ਇਸ ਵੇਲੇ ਵੀ ਕਿਸੇ ਨਾ ਕਿਸੇ ਤਰੀਕੇ ਸਿੱਖਾਂ ਦੀਆਂ ਜਥੇਬੰਦੀਆਂ ਵੱਲੋਂ ਇਹ ਮੰਗ ਉਠਾਈ ਜਾਂਦੀ ਰਹਿੰਦੀ ਹੈ। ਕੈਨੇਡਾ ਵਿਚ ਵੀ ਸਿੱਖਾਂ ਨੂੰ ਵੱਖਰੀ ਨਸਲੀ ਪਛਾਣ ਦੇਣ ਦਾ ਮੁੱਦਾ ਅਨੇਕ ਮੌਕਿਆਂ ਉਪਰ ਉਠਿਆ ਹੈ। ਹਾਲਾਂਕਿ ਕੈਨੇਡਾ ਦੀ ਪਾਰਲੀਮੈਂਟ ਅਤੇ ਸੂਬਾਈ ਸਰਕਾਰਾਂ ਵਿਚ ਸਿੱਖਾਂ ਦੇ ਪ੍ਰਤੀਨਿੱਧ ਵੀ ਸ਼ਾਮਲ ਹੋ ਰਹੇ ਹਨ ਅਤੇ ਰਾਜਸੀ ਖੇਤਰ ਅੰਦਰ ਸਿੱਖਾਂ ਦਾ ਚੰਗਾ ਪ੍ਰਭਾਵ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਸਿੱਖ ਵੱਖਰੀ ਨਸਲੀ ਪਛਾਣ ਵਜੋਂ ਕਾਨੂੰਨੀ ਮਾਨਤਾ ਨਹੀਂ ਲੈ ਸਕੇ। ਵੱਖ-ਵੱਖ ਗਰੁੱਪਾਂ ਵੱਲੋਂ ਇਸ ਸੰਬੰਧੀ ਮੰਗ ਉਠਾਈ ਜਾਂਦੀ ਹੈ।
ਅਮਰੀਕਾ ਅੰਦਰ ਜਨਗਣਨਾ ਦੌਰਾਨ ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਹੈ। 2011 ਦੀ ਜਨਗਣਨਾ ਤੋਂ ਪਹਿਲਾਂ ਕੁਝ ਸਿੱਖ ਗਰੁੱਪਾਂ ਨੇ ਸਿੱਖਾਂ ਦੀ ਵੱਖਰੀ ਨਸਲੀ ਪਛਾਣ ਨੂੰ ਮਾਨਤਾ ਦੇ ਕੇ ਜਨਗਣਨਾ ਵਿਚ ਸਿੱਖਾਂ ਦੀ ਪਛਾਣ ਦਾ ਖਾਨਾ ਬਣਾਏ ਜਾਣ ਦੀ ਮੰਗ ਕੀਤੀ ਸੀ। ਪਰ ਇਹ ਮੰਗ ਹਾਲੇ ਵੱਡੇ ਪੱਧਰ ‘ਤੇ ਨਹੀਂ ਉਠ ਸਕੀ। ਜਿਸ ਕਰਕੇ ਅਮਰੀਕਾ ਵਿਚ ਕਾਨੂੰਨ ਘਾੜਿਆਂ, ਰਾਜਸੀ ਨੇਤਾਵਾਂ ਅਤੇ ਬੁੱਧੀਜੀਵੀ ਵਰਗ ਦਾ ਧਿਆਨ ਨਹੀਂ ਖਿੱਚ ਸਕਿਆ। ਅਮਰੀਕਾ ਵਿਚ ਇਸ ਵੇਲੇ ਸਿੱਖਾਂ ਦੀ ਗਿਣਤੀ 1 ਮਿਲੀਅਨ ਦੇ ਕਰੀਬ ਹੈ, ਜਿਨ੍ਹਾਂ ਵਿਚ 6 ਲੱਖ ਦੇ ਲਗਭਗ ਅਮਰੀਕੀ ਦੀ ਸਿਟੀਜ਼ਨਸ਼ਿਪ ਪ੍ਰਾਪਤ ਕਰ ਚੁੱਕੇ ਹਨ। ਅਮਰੀਕੀ ਜਨਗਣਨਾ ਵਿਚ ਵੱਖੋ-ਵੱਖਰੀਆਂ ਨਸਲੀ ਪਛਾਣਾਂ ਨੂੰ ਅਜੇ ਮਾਨਤਾ ਨਹੀਂ ਹੈ। ਜਨਗਣਨਾ ਦੇ ਪ੍ਰਫਾਰਮੇ ‘ਚ ਅਮਰੀਕੀ, ਮੂਲ ਨਿਵਾਸੀ, ਯੂਰਪੀਅਨ ਅਤੇ ਏਸ਼ੀਅਨ ਆਦਿ ਨਾਂ ਹੀ ਵਰਤੇ ਜਾਂਦੇ ਹਨ। ਸਾਰੇ ਏਸ਼ੀਅਨ ਮੁਲਕਾਂ ਦੇ ਵਾਸੀਆਂ ਨੂੰ ਇਕੋ ਥਾਂ ਗਿਣਿਆਂ ਜਾਂਦਾ ਹੈ। ਵੱਖ-ਵੱਖ ਮੁਲਕਾਂ ਅਤੇ ਉਨ੍ਹਾਂ ਦੇ ਨਸਲੀ ਗਰੁੱਪਾਂ ਦੀ ਵੱਖਰੀ ਪਛਾਣ ਨੂੰ ਮਾਨਤਾ ਦਿੱਤੇ ਜਾਣ ਦੀ ਅਜੇ ਅਮਰੀਕਾ ਵਿਚ ਨਾ ਤਾਂ ਵੱਡੀ ਮੰਗ ਹੀ ਉਠੀ ਹੈ ਅਤੇ ਨਾ ਹੀ ਕਿਸੇ ਨੂੰ ਮਾਨਤਾ ਹੀ ਮਿਲੀ ਹੈ। ਕੁੱਝ ਸਿੱਖ ਗਰੁੱਪਾਂ ਨੇ ਸਿੱਖਾਂ ਦੀ ਨਸਲੀ ਪਛਾਣ ਦਾ ਮੁੱਦਾ ਉਠਾ ਕੇ ਇਸ ਮੰਗ ਨੂੰ ਜ਼ਰੂਰ ਉਠਾਇਆ ਹੈ। ਇਸ ਵੇਲੇ ਸਮੁੱਚੀ ਦੁਨੀਆਂ ਵਿਚ ਵੱਖ-ਵੱਖ ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਕੌਮੀ ਗਰੁੱਪਾਂ ਵੱਲੋਂ ਆਪੋ-ਆਪਣੀ ਪਛਾਣ ਲਈ ਸਰਗਰਮ ਯਤਨ ਕੀਤੇ ਜਾ ਰਹੇ ਹਨ। ਆਪੋ-ਆਪਣੀਆਂ ਪਛਾਣਾਂ ਉਪਰ ਗੌਰਵ ਕੀਤੇ ਜਾਣ ਨਾਲ ਇਨ੍ਹਾਂ ਪਛਾਣਾਂ ਨੂੰ ਮਾਨਤਾ ਦੀ ਮੰਗ ਵੀ ਵੱਡੇ ਪੱਧਰ ‘ਤੇ ਉੱਠ ਰਹੀ ਹੈ ਜਾਂ ਇਉਂ ਕਹਿ ਸਕਦੇ ਹਾਂ ਕਿ ਆਧੁਨਿਕਤਾ ਦੇ ਮੌਜੂਦਾ ਯੁੱਗ ਵਿਚ ਵੱਖਰੀਆਂ-ਵੱਖਰੀਆਂ ਪਛਾਣਾਂ ਨੇ ਆਪਣੀ ਹੋਂਦ ਅਤੇ ਹਸਤੀ ਨੂੰ ਉਜਾਗਰ ਤੇ ਸਥਾਪਿਤ ਕਰਨ ਲਈ ਹੰਭਲੇ ਮਾਰਨੇ ਸ਼ੁਰੂ ਕੀਤੇ ਹੋਏ ਹਨ। ਬਤੌਰ ਸਿੱਖ ਨਸਲੀ ਪਛਾਣ ਨੂੰ ਉਜਾਗਰ ਕਰਨ ਲਈ ਅਮਰੀਕਾ ਵਿਚ ਵੀ ਸਿੱਖ ਦੋ ਦਹਾਕੇ ਤੋਂ ਬੜੀ ਸਰਗਰਮੀ ਨਾਲ ਲੱਗੇ ਹੋਏ ਹਨ। ਕਾਫੀ ਹੱਦ ਤੱਕ ਸਿੱਖਾਂ ਨੂੰ ਇਸ ਮਾਮਲੇ ਵਿਚ ਸਫਲਤਾ ਵੀ ਮਿਲੀ ਹੈ।
ਸਿੱਖ ਨਸਲੀ ਪਛਾਣ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਜਨਗਣਨਾ ਵਿਚ ਵੱਖਰਾ ਖਾਨਾ ਰਖਵਾਉਣਾ ਆਪਣੇ-ਆਪ ਵਿਚ ਵੱਡਾ ਕਦਮ ਹੈ। ਬਰਤਾਨੀਆ ‘ਚ ਵਸਦੇ ਸਿੱਖ ਇਹ ਸਫਲਤਾ ਹਾਸਲ ਕਰਨ ਦੇ ਨੇੜੇ ਪੁੱਜ ਗਏ ਹਨ। ਕੈਨੇਡਾ ਵਿਚ ਸਿੱਖਾਂ ਨੂੰ ਇਸ ਤਰ੍ਹਾਂ ਦੀ ਸਫਲਤਾ ਹਾਸਲ ਕਰਨੀ ਵੀ ਕੋਈ ਬਹੁਤੀ ਔਖੀ ਨਹੀਂ ਹੋਵੇਗੀ। ਪਰ ਅਮਰੀਕਾ ਅਤੇ ਹੋਰ ਬਹੁਤ ਸਾਰੇ ਮੁਲਕਾਂ ਵਿਚ ਸਾਨੂੰ ਲਗਾਤਾਰ ਯਤਨ ਕਰਨੇ ਪੈਣਗੇ। ਅਮਰੀਕਾ ਵਿਚ ਕੁੱਝ ਸਟੇਟਾਂ ਵਿਚ ਜਿੱਥੇ ਸਿੱਖਾਂ ਦੀ ਚੰਗੀ ਖਾਸੀ ਵਸੋਂ ਹੈ, ਉਥੇ ਇਹ ਮੰਗ ਜ਼ੋਰ ਨਾਲ ਉਠਾਈ ਜਾ ਸਕਦੀ ਹੈ। ਇਸ ਮੰਗ ਲਈ ਜਿੱਥੇ ਸਾਡੇ ਗੁਰੂ ਘਰਾਂ, ਸਿੱਖ ਸਭਾ ਸੁਸਾਇਟੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਮਤੇ ਪਾ ਕੇ ਸਰਕਾਰਾਂ ਅਤੇ ਜਨਗਣਨਾ ਅਥਾਰਿਟੀ ਨੂੰ ਭੇਜੇ ਜਾਣੇ ਚਾਹੀਦੇ ਹਨ, ਉਥੇ ਇਸ ਮਸਲੇ ਨੂੰ ਲੈ ਕੇ ਆਪੋ-ਆਪਣੇ ਹਲਕਿਆਂ ਵਿਚਲੇ ਰਾਜਸੀ ਪ੍ਰਤੀਨਿਧਾਂ, ਕਾਂਗਰਸਮੈਨ, ਅਸੈਂਬਲੀਮੈਨ, ਕੌਂਸਲਰਾਂ ਅਤੇ ਹੋਰ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾਣੀ ਚਾਹੀਦੀ ਹੈ। ਅਜਿਹਾ ਕੁੱਝ ਕਰਕੇ ਅਸੀਂ ਅਮਰੀਕਾ ਵਿਚ ਵੀ ਸਿੱਖਾਂ ਦੇ ਵੱਖਰੇ ਨਸਲੀ ਗਰੁੱਪ ਵਜੋਂ ਪਛਾਣ ਨੂੰ ਜਨਗਣਨਾ ਵਿਚ ਮਾਨਤਾ ਦਿਵਾਉਣ ਵੱਲ ਕਦਮ ਪੁੱਟ ਸਕਦੇ ਹਾਂ।
ਅਮਰੀਕਾ ਦੀਆਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਪਿਛਲੀ ਮਰਦਮਸ਼ੁਮਾਰੀ ਵੇਲੇ ਇਸ ਨੂੰ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਉਸ ਵਿਚ ਇਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਸੀ। ਕਿਉਂਕਿ ਅਮਰੀਕਾ ਦੀ ਕੁੱਲ ਆਬਾਦੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਜਿਸ ਕਰਕੇ ਇਹ ਸੰਭਵ ਨਹੀਂ ਹੋ ਸਕਿਆ ਸੀ। ਪਰ ਜੇ ਸਾਰੀਆਂ ਸਿੱਖ ਜਥੇਬੰਦੀਆਂ ਇਕਮੁੱਠ ਹੋ ਕੇ ਇਸ ਬਾਰੇ ਜੱਦੋ-ਜਹਿਦ ਕਰਨ, ਤਾਂ ਇਥੇ ਵੀ ਇਹ ਮੁਮਕਿਨ ਹੋ ਸਕਦਾ ਹੈ। ਇਸ ਦੇ ਲਈ ਸਥਾਨਕ ਕਾਨੂੰਨ ਘਾੜਿਆਂ ਨੂੰ ਭਰੋਸੇ ਵਿਚ ਲੈਣਾ ਬਹੁਤ ਜ਼ਰੂਰੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article
    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

Read Full Article
    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

Read Full Article
    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

Read Full Article
    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article