ਬਰਤਾਨੀਆਂ ਦੇ ਦੱਖਣ ਪੱਛਮ ’ਚ ਗੋਲੀਬਾਰੀ ਦੀ ਘਟਨਾ ‘ਚ ਕਈ ਲੋਕਾਂ ਦੀ ਮੌਤ

3880
Share

ਲੰਡਨ, 13 ਅਗਸਤ (ਪੰਜਾਬ ਮੇਲ)- ਬਰਤਾਨੀਆਂ ਦੀ ਪੁਲਿਸ ਨੇ ਕਿਹਾ ਹੈ ਕਿ ਦੇਸ਼ ਦੇ ਦੱਖਣ-ਪੱਛਮ ’ਚ ਪਲੇਮਾਊਥ ਸ਼ਹਿਰ ’ਚ ‘‘ਗੰਭੀਰ ਗੋਲੀਬਾਰੀ ਦੀ ਘਟਨਾ’’ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਡੇਵੋਨ ਅਤੇ ਕੌਰਨਵੈੱਲ ਪੁਲਿਸ ਨੇ ਵੀਰਵਾਰ ਰਾਤ ਟਵਿੱਟਰ ’ਤੇ ਬਿਆਨ ’ਚ ਕਿਹਾ ਕਿ ਘਟਨਾ ਤੋਂ ਬਾਅਦ ਜ਼ਖਮੀ ਹੋਏ ਕਈ ਹੋਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਥਾਨਕ ਸੰਸਦ ਮੈਂਬਰ ਨੇ ਕਿਹਾ ਕਿ ਇਹ ‘‘ਅੱਤਵਾਦ ਨਾਲ ਜੁੜਿਆ ਮਾਮਲਾ ਨਹੀਂ।’’ ਪੁਲਿਸ ਨੇ ਇਸ ਨੂੰ ‘‘ਗੰਭੀਰ ਮਾਮਲਾ’’ ਦੱਸਿਆ ਪਰ ਅਸਲ ਵਿਚ ਕੀ ਹੋਇਆ ਇਸ ਬਾਰੇ ਵੇਰਵੇ ਨਹੀਂ ਦਿੱਤੇ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

Share