PUNJABMAILUSA.COM

ਬਰਤਾਨਵੀ ਸੰਸਦ ਨੇੜੇ ‘ਅਤਿਵਾਦੀ ਹਮਲਾ’, 5 ਮੌਤਾਂ 40 ਜ਼ਖਮੀ

ਬਰਤਾਨਵੀ ਸੰਸਦ ਨੇੜੇ ‘ਅਤਿਵਾਦੀ ਹਮਲਾ’, 5 ਮੌਤਾਂ 40 ਜ਼ਖਮੀ

ਬਰਤਾਨਵੀ ਸੰਸਦ ਨੇੜੇ ‘ਅਤਿਵਾਦੀ ਹਮਲਾ’,  5 ਮੌਤਾਂ 40 ਜ਼ਖਮੀ
March 23
06:36 2017

bar
ਲੰਡਨ, 23 ਮਾਰਚ (ਪੰਜਾਬ ਮੇਲ)- ਬਰਤਾਨਵੀ ਸੰਸਦ ਨੇੜੇ ਲੰਡਨ ਵਿਚ ਬੁਧਵਾਰ ਨੂੰ ਅੱਤਵਾਦੀ ਹਮਲੇ ਦੀ ਦੋ ਘਟਨਾਵਾਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦ ਕਿ 20 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਕ ਘਟਨਾ ਵਿਚ ਹਮਲਾਵਰ ਨੇ ਬਰਤਾਨਵੀ ਸੰਸਦ ਦੇ ਬਾਹਰ ਇਕ ਪੁਲਿਸ ਅਧਿਕਾਰੀ ਨੂੰ ਚਾਕੂ ਮਾਰ ਦਿੱਤਾ। ਇਸ ਤੋਂ ਪਹਿਲਾਂ ਹੋਈ ਇਕ ਹੋਰ ਘਟਨਾ ਵਿਚ ਇਕ ਕਾਰ ਰਾਹੀਂ ਕਈ ਲੋਕਾਂ ਨੂੰ ਦਰੜ ਦਿੱਤਾ। ਪੁਲਿਸ ਨੇ ਚਾਕੂ ਨਾਲ ਹਮਲਾ ਕਰਨ ਵਾਲੇ ਹਮਲਵਾਰ ਨੂੰ ਮਾਰ ਦਿੱਤਾ। ਪੁਲਿਸ ਨੇ ਕਿਹਾ ਕਿ ਇਹ ਅੱਤਵਾਦੀ ਹਮਲਾ ਹੈ। ਪੁਲਿਸ ਹਮਲੇ ਦੇ ਪਿੱਛੇ ਆਈਐਸ ਦਾ ਹੱਥ ਮੰਨ ਰਹੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਉਹ ਇਸ ਹਮਲੇ ਕਾਰਨ ਬੇਹੱਦੀ ਦੁਖੀ ਹਨ। ਹਮਲੇ ਦੇ ਸ਼ਿਕਾਰ ਲੋਕਾਂ ਦੇ ਲਈ ਸੰਵੇਦਨਾ ਜਤਾਉਂਦੇ ਹੋਏ ਮੋਦੀ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਪ੍ਰਾਰਥਨਾ ਕਰ ਰਹੇ ਹਨ। ਮੋਦੀ ਨੇ ਇਹ ਵੀ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਅੱਤਵਾਦ ਦੇ ਖ਼ਿਲਾਫ਼ ਲੜਾਈ ਵਿਚ ਭਾਰਤ, ਬਰਤਾਨਵੀ ਸਰਕਾਰ ਦੇ ਨਾਲ ਖੜ੍ਹਾ ਹੈ। ਸੁਸ਼ਮਾ ਸਵਰਾਜ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ।
ਰਿਪੋਰਟ ਮੁਤਾਬਕ ਘਟਨਾ ਦੀ ਸ਼ੁਰੂਆਤ ਦੁਪਹਿਰ ਨੂੰ ਇੱਕ ਵਿਅਕਤੀ ਦੇ ਮੁੱਖ ਦੁਆਰ ਰਾਹੀਂ ਸੰਸਦ ਵਿਚ ਐਂਟਰ ਕਰਨ ਦੀ ਕੋਸ਼ਿਸ਼ ਅਤੇ ਇਕ ਪੁਲਿਸ ਅਧਿਕਾਰੀ ਨੂੰ ਚਾਕੂ ਮਾਰਨ ਨਾਲ ਹੋਈ। ਬਾਅਦ ਵਿਚ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਨੂੰ ਢੇਰ ਕਰ ਦਿੱਤਾ ਗਿਆ। ਸਾਦੀ ਵਰਦੀ ਵਿਚ ਤੈਨਾਤ ਸਕੌਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਉਸ ‘ਤੇ ਗੋਲੀਆਂ ਚਲਾਉਣ ਤੋਂ ਪਹਿਲਾਂ ਚਿਤਾਵਨੀ ਵੀ ਦਿੱਤੀ ਸੀ।
ਇਸ ਤੋਂ ਪਹਿਲਾਂ ਸੰਸਦ ਭਵਨ ਦੇ ਕੋਲ ਵੈਸਟਮਿੰਸਟਰ ਬ੍ਰਿਜ ਦੇ ਫੁੱਟਪਾਥ ‘ਤੇ ਪੈਦਲ ਚਲ ਰਹੇ ਲੋਕਾਂ ਨੂੰ ਆਈ40 ਕਾਰ ਨੇ ਦਰੜ ਦਿੱਤਾ। ਇਸ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿਚ ਜ਼ਖ਼ਮੀ ਹੋਣ ਵਾਲੇ ਤਿੰਨ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਪੁਲਿਸ ਮੰਨ ਰਹੀ ਹੈ ਕਿ ਦੋਵੇਂ ਘਟਨਾਵਾਂ ਨੂੰ ਇਕ ਹੀ ਅੱਤਵਾਦੀ ਨੇ ਅੰਜ਼ਾਮ ਦਿੱਤਾ। ਜ਼ਖ਼ਮੀਆਂ ਵਿਚ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਭਾਰਤ ਤੇ ਅਮਰੀਕਾ ਸਮੇਤ ਵੱਖ ਵੱਖ ਮੁਲਕਾਂ ਨੇ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਵਿਚ ਨਿਊਯਾਰਕ ਸਣੇ ਹੋਰ ਕਈ ਥਾਵਾਂ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਸ ਸਬੰਧੀ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਬੀਬੀ ਮੇਅ ਨੇ ਇਸ ਸਬੰਧੀ ਸਖ਼ਤ ਚੌਕਸੀ ਦੇ ਹੁਕਮ ਦਿੰਦਿਆਂ ਹੰਗਾਮੀ ਸੁਰੱਖਿਆ ਮੀਟਿੰਗ ਸੱਦੀ।
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਲੰਡਨ ਵਿਚ ਹੋਏ ਅੱਤਵਾਦੀ ਹਮਲੇ ਵਿਚ ਸਾਰੇ ਭਾਰਤੀ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਲਗਾਤਾਰ ਸੰਪਰਕ ਵਿਚ ਹਨ। ਮੰਤਰੀ ਨੇ ਉਥੇ ਵੱਸਦੇ ਭਾਰਤੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਮਦਦ ਲਈ ਭਾਰਤੀ ਹਾਈ ਕਮਿਸ਼ਨਰ ਨਾਲ ਸੰਪਰਕ ਕਰ ਸਕਦੇ ਹਨ।

About Author

admin

admin

Related Articles

ads

Latest Category Posts

    ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

Read Full Article
    ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

Read Full Article
    ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

Read Full Article
    ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

Read Full Article
    ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

Read Full Article
    ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

Read Full Article
    ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

Read Full Article
    ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

Read Full Article
    ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

Read Full Article
    ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

Read Full Article