ਬਰਤਾਨਵੀ-ਭਾਰਤੀ ਲੇਖਿਕਾ ਦੀ ਜਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਲਿਖੀ ਕਿਤਾਬ ਦੀ ਪੁਰਸਕਾਰ ਲਈ ਚੋਣ

84
Share

ਲੰਡਨ, 30 ਅਕਤੂਬਰ (ਪੰਜਾਬ ਮੇਲ)- ਬਰਤਾਨਵੀ-ਭਾਰਤੀ ਪੱਤਰਕਾਰ ਅਤੇ ਲੇਖਿਕਾ ਅਨੀਤਾ ਆਨੰਦ ਦੀ ਇਕ ਕਿਤਾਬ ਬਰਤਾਨੀਆ ‘ਚ ਇਤਿਹਾਸ ਅਤੇ ਸਾਹਿਤ ਨਾਲ ਸਬੰਧਤ ਉਘੇ ਪੁਰਸਕਾਰ – ‘ਪੈਨ ਹੈਸਲ- ਟਿਲਟਮੈਨ’ ਲਈ ਚੁਣੀ ਗਈ ਹੈ। ਇਸ ਕਿਤਾਬ ਵਿਚ 1919 ‘ਚ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਚ ਵਾਪਰੇ ਕਤਲੇਆਮ ਦੇ ਪੀੜਤ ਊਧਮ ਸਿੰਘ ਦੀ ਕਹਾਣੀ ਬਿਆਨ ਕੀਤੀ ਗਈ ਹੈ। ‘ਦਿ ਪੇਸ਼ੇਂਟ ਅਸੈਸਿਨ: ਏ ਟਰੂ ਟੇਲ ਆਫ ਮਸੈਕਰ, ਰਿਵੇਂਜ ਐਂਡ ਦਿ ਰਾਜ’ ਨਾਂ ਦੀ ਇਹ ਕਿਤਾਬ ਪੁਰਸਕਾਰ ਲਈ ਚੁਣੀਆਂ ਹੋਰਨਾਂ 6 ਕਿਤਾਬਾਂ ਵਿਚ ਸ਼ਾਮਲ ਹੈ। ਇਨ੍ਹਾਂ ਵਿਚੋਂ ਇਕ ਕਿਤਾਬ ਨੂੰ ਪੁਰਸਕਾਰ ਦਿੱਤਾ ਜਾਵੇਗਾ। ‘ਪੈਨ ਹੈਸਲ-ਟਿਲਟਮੈਨ’ ਪੁਰਸਕਾਰ ਹਰ ਵਰ੍ਹੇ ਗੈਰ ਗਲਪ ਖਾਸਕਾਰ ਇਤਿਹਾਸ ‘ਤੇ ਆਧਾਰਿਤ ਕਿਤਾਬ ਨੂੰ ਦਿੱਤਾ ਜਾਂਦਾ ਹੈ।


Share