PUNJABMAILUSA.COM

ਬਰਤਾਨਵੀ ਚੋਣਾਂ ‘ਚ ਸਿੱਖਾਂ ਦੀ ਜਿੱਤ ਇਕ ਨਵਾਂ ਮੋੜ

ਬਰਤਾਨਵੀ ਚੋਣਾਂ ‘ਚ ਸਿੱਖਾਂ ਦੀ ਜਿੱਤ ਇਕ ਨਵਾਂ ਮੋੜ

ਬਰਤਾਨਵੀ ਚੋਣਾਂ ‘ਚ ਸਿੱਖਾਂ ਦੀ ਜਿੱਤ ਇਕ ਨਵਾਂ ਮੋੜ
June 14
10:45 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਦੁਨੀਆਂ ਦੇ ਸਭ ਤੋਂ ਮੋਹਰੀ ਵਿਕਸਿਤ ਦੇਸ਼ਾਂ ਵਿਚ ਮੰਨੇ ਜਾਂਦੇ ਬਰਤਾਨੀਆ ਵਿਚ ਹੁਣੇ ਹੋਈਆਂ ਪਾਰਲੀਮੈਂਟ ਚੋਣਾਂ ਵਿਚ ਪਹਿਲੀ ਵਾਰ ਸਾਬਤ ਸੂਰਤ ਸਿੱਖ ਤਨਮਨਜੀਤ ਸਿੰਘ ਢੇਸੀ ਅਤੇ ਬੀਬੀ ਪ੍ਰੀਤ ਕੌਰ ਗਿੱਲ ਜੇਤੂ ਰਹੇ ਹਨ। ਇਸ ਤੋਂ ਪਹਿਲਾਂ ਤਨਮਨਜੀਤ ਢੇਸੀ ਲੰਡਨ ਨੇੜਲੇ ਗ੍ਰੈਵਜੈਂਡ ਕਸਬੇ ਦੇ ਮੇਅਰ ਰਹਿ ਚੁੱਕੇ ਹਨ। ਮੇਅਰ ਬਣਨ ਵਾਲੇ ਵੀ ਉਹ ਪਹਿਲੇ ਸਾਬਤ ਸੂਰਤ ਸਿੱਖ ਹਨ। ਇਸੇ ਤਰ੍ਹਾਂ ਬੀਬੀ ਪ੍ਰੀਤ ਕੌਰ ਗਿੱਲ ਬਰਮਿੰਘਮ ਦੇ ਇਕ ਹਲਕੇ ਤੋਂ ਚੋਣ ਜਿੱਤੇ ਹਨ ਅਤੇ ਪੂਰਨ ਰਹਿਤ ਮਰਿਯਾਦਾ ਨਾਲ ਪਾਰਲੀਮੈਂਟ ਵਿਚ ਪੁੱਜਣ ਵਾਲੀ ਉਹ ਪਹਿਲੀ ਸਿੱਖ ਬੀਬੀ ਹੈ। ਬੀਬੀ ਪ੍ਰੀਤ ਕੌਰ ਗਿੱਲ ਵੀ ਇਸੇ ਖੇਤਰ ਵਿਚ ਪਹਿਲਾਂ ਦੋ ਵਾਰ ਕੌਂਸਲਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਤਾ ਸ. ਦਲਜੀਤ ਸਿੰਘ ਸ਼ੇਰਗਿੱਲ ਦਹਾਕੇ ਤੋਂ ਵੱਧ ਸਮਾਂ ਇੰਗਲੈਂਡ ਦੇ ਇਕ ਵੱਡੇ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ, ਸਮੈਦਿਕ ਦੇ ਪ੍ਰਧਾਨ ਰਹੇ ਹਨ। ਬਰਤਾਨੀਆ ਦੀ ਸੰਸਦ ਵਿਚ ਸਿੱਖਾਂ ਦੇ ਪ੍ਰਤੀਨਿਧਾਂ ਦਾ ਪੁੱਜਣਾ ਆਪਣੇ ਆਪ ਵਿਚ ਹੀ ਇਕ ਵੱਡੀ ਪ੍ਰਾਪਤੀ ਹੈ। ਇਸ ਤੋਂ ਪਹਿਲਾਂ ਵੀ ਦੁਨੀਆਂ ਭਰ ਵਿਚ ਪੰਜਾਬੀ ਮੂਲ ਦੇ ਲੋਕ ਵੱਖ-ਵੱਖ ਮੁਲਕਾਂ ਵਿਚ ਪਾਰਲੀਮੈਂਟ ਜਾਂ ਸੂਬਾਈ ਅਸੈਂਬਲੀਆਂ ਲਈ ਚੁਣੇ ਜਾਂਦੇ ਰਹੇ ਹਨ। ਅਮਰੀਕਾ ਵਿਚ ਸਭ ਤੋਂ ਪਹਿਲਾਂ 1956 ਵਿਚ ਦਲੀਪ ਸਿੰਘ ਸੌਂਦ ਕਾਂਗਰਸ ਲਈ ਚੁਣੇ ਗਏ ਸਨ। ਅਮਰੀਕੀ ਕਾਂਗਰਸ ਲਈ ਚੁਣੇ ਜਾਣ ਵਾਲੇ ਉਹ ਪਹਿਲੇ ਏਸ਼ੀਅਨ ਵਿਅਕਤੀ ਸਨ। ਉਨ੍ਹਾਂ ਤੋਂ ਬਾਅਦ ਬਰਤਾਨੀਆ ਵਿਚ ਵੀ 1992 ਵਿਚ ਸ. ਪਿਆਰਾ ਸਿੰਘ ਖਾਂਬੜਾ ਪਾਰਲੀਮੈਂਟ ਮੈਂਬਰ ਬਣੇ ਸਨ। 1997 ਵਿਚ ਉਨ੍ਹਾਂ ਦੀ ਮੌਤ ਤੋਂ ਬਾਅਦ ਲੰਡਨ ਦੇ ਈਲਿੰਗ ਬੋਰੋ ਹਲਕੇ ਤੋਂ ਮੁੜ ਫਿਰ ਪੰਜਾਬੀ ਮੂਲ ਦੇ ਵਰਿੰਦਰ ਸ਼ਰਮਾ ਪਾਰਲੀਮੈਂਟ ਮੈਂਬਰ ਜਿੱਤਦੇ ਆ ਰਹੇ ਹਨ। ਉਹ ਇਸ ਵਾਰ ਚੌਥੀ ਵਾਰ ਪਾਰਲੀਮੈਂਟ ਵਿਚ ਪੁੱਜੇ ਹਨ। ਕੈਨੇਡਾ ਵਿਚ ਵੀ 20ਵੀਂ ਸਦੀ ਦੇ ਆਖਰੀ ਦਹਾਕੇ ਵਿਚ ਪੰਜਾਬੀ ਮੂਲ ਦੇ ਕਈ ਆਗੂ ਫੈਡਰਲ ਅਤੇ ਸੂਬਾਈ ਅਸੈਂਬਲੀਆਂ ਲਈ ਚੁਣੇ ਜਾਣ ਲੱਗੇ ਸਨ। ਉੱਜਲ ਦੁਸਾਂਝ, ਹਰਬ ਧਾਲੀਵਾਲ, ਮੋਅ ਸਹੋਤਾ ਸਮੇਤ ਕਈ ਆਗੂ ਪਾਰਲੀਮੈਂਟ ਮੈਂਬਰ ਰਹੇ। ਪਰ ਇਹ ਸਾਰੇ ਆਗੂ ਭਾਵੇਂ ਪੰਜਾਬ ਦੀ ਧਰਤੀ ਤੋਂ ਆਏ ਸਨ। ਪਰ ਇਨ੍ਹਾਂ ਵਿਚੋਂ ਸਾਬਤ ਸੂਰਤ ਸਿੱਖ ਕੋਈ ਨਹੀਂ ਸੀ, ਭਾਵ ਕੋਈ ਵੀ ਚੁਣਿਆ ਹੋਇਆ ਆਗੂ ਪਗੜੀਧਾਰੀ ਅਤੇ ਕੇਸਾਧਾਰੀ ਨਹੀਂ ਸੀ। 1993 ਵਿਚ ਪਹਿਲੀ ਵਾਰ ਸ. ਗੁਰਬਖਸ਼ ਸਿੰਘ ਮੱਲ੍ਹੀ ਸਾਬਤ ਸੂਰਤ ਸਿੱਖ ਕੈਨੇਡਾ ਦੀ ਪਾਰਲੀਮੈਂਟ ਵਿਚ ਚੁਣੇ ਗਏ ਸਨ। ਉਸ ਸਮੇਂ ਕੈਨੇਡਾ ਦੇ ਕਾਨੂੰਨ ਅਨੁਸਾਰ ਕੋਈ ਵੀ ਪਗੜੀਧਾਰੀ ਵਿਅਕਤੀ ਕੈਨੇਡਾ ਦੀ ਪਾਰਲੀਮੈਂਟ ਵਿਚ ਦਾਖਲ ਨਹੀਂ ਸੀ ਹੋ ਸਕਦਾ। ਸ. ਗੁਰਬਖਸ਼ ਸਿੰਘ ਮੱਲ੍ਹੀ ਲਈ ਇਹ ਕਾਨੂੰਨ ਬੜਾ ਚੁਣੌਤੀ ਭਰਿਆ ਸੀ। ਸ. ਮੱਲ੍ਹੀ ਨੇ ਇਸ ਮਾਮਲੇ ਵਿਚ ਬੜੀ ਦ੍ਰਿੜ੍ਹਤਾ ਦਿਖਾਈ ਅਤੇ ਸਟੈਂਡ ਲਿਆ ਕਿ ਉਹ ਆਪਣੇ ਧਾਰਮਿਕ ਅਤੇ ਨਿੱਜੀ ਵਿਸ਼ਵਾਸਾਂ ਮੁਤਾਬਕ ਪੱਗੜੀ ਬੰਨ੍ਹ ਕੇ ਹੀ ਪਾਰਲੀਮੈਂਟ ਦੇ ਹਾਊਸ ਵਿਚ ਜਾਵੇਗਾ। ਉਨ੍ਹਾਂ ਦੀ ਇਸ ਮੰਗ ਨੂੰ ਸਵਿਕਾਰ ਕਰਦਿਆਂ ਕੈਨੇਡੀਅਨ ਪਾਰਲੀਮੈਂਟ ਨੇ ਕਾਨੂੰਨ ਵਿਚ ਸੋਧ ਕਰਕੇ ਉਨ੍ਹਾਂ ਨੂੰ ਪੱਗ ਬੰਨ੍ਹ ਕੇ ਪਾਰਲੀਮੈਂਟ ਵਿਚ ਦਾਖਲ ਹੋਣ ਦਾ ਮਾਣ ਹਾਸਲ ਹੋਇਆ। ਸ. ਮੱਲ੍ਹੀ ਲਗਾਤਾਰ 6 ਵਾਰ ਪਾਰਲੀਮੈਂਟ ਮੈਂਬਰ ਜਿੱਤਦੇ ਰਹੇ ਹਨ। ਉਨ੍ਹਾਂ ਦੇ ਰਿਟਾਇਰ ਹੋਣ ਬਾਅਦ ਉਨ੍ਹਾਂ ਦੇ ਹਲਕੇ ਤੋਂ ਬਲ ਗੋਸ਼ਲ ਜਿੱਤੇ ਸਨ। ਇਸੇ ਤਰ੍ਹਾਂ 2004 ਵਿਚ ਸਾਬਤ ਸੂਰਤ ਸਿੱਖ ਨਵਦੀਪ ਬੈਂਸ ਕੈਨੇਡਾ ਦੀ ਪਾਰਲੀਮੈਂਟ ਲਈ ਚੁਣੇ ਗਏ। ਸ. ਬੈਂਸ 4 ਵਾਰ ਕੈਨੇਡਾ ਦੀ ਪਾਰਲੀਮੈਂਟ ਲਈ ਚੁਣੇ ਗਏ ਹਨ ਅਤੇ ਇਸ ਵੇਲੇ ਉਹ ਕੈਨੇਡਾ ਦੀ ਫੈਡਰਲ ਸਰਕਾਰ ਵਿਚ ਸਨਅੱਤ ਅਤੇ ਸਾਇੰਸ ਦੇ ਮੰਤਰੀ ਵਜੋਂ ਅਹੁਦਾ ਸੰਭਾਲ ਰਹੇ ਹਨ। 2014 ‘ਚ ਹੋਈ ਕੈਨੇਡਾ ਪਾਰਲੀਮੈਂਟ ਦੀ ਚੋਣ ਵਿਚ ਸਾਬਤ ਸੂਰਤ ਸਿੱਖ ਹਰਜੀਤ ਸਿੰਘ ਸੱਜਣ ਵੀ ਚੁਣੇ ਗਏ ਸਨ। ਉਨ੍ਹਾਂ ਨੂੰ ਦੁਨੀਆਂ ਦੇ ਵਿਕਸਿਤ ਅਤੇ ਵੱਡੇ ਮੁਲਕ ਕੈਨੇਡਾ ਦੇ ਰੱਖਿਆ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸੇ ਤਰ੍ਹਾਂ ਬੀਬੀ ਬਰਦੀਸ਼ ਚੱਗਰ ਅਤੇ ਬੀਬੀ ਅਮਰਜੀਤ ਕੌਰ ਸੋਹੀ ਵੀ ਕੈਨੇਡਾ ਦੀ ਫੈਡਰਲ ਗੌਰਮਿੰਟ ਵਿਚ ਮੰਤਰੀ ਪਦ ਉਪਰ ਸੁਸ਼ੋਭਿਤ ਹਨ। ਨਿਊਜ਼ੀਲੈਂਡ ਵਿਚ ਸ. ਕਮਲਜੀਤ ਬਖਸ਼ੀ ਵੀ ਸਾਬਤ ਸੂਰਤ ਸਿੱਖ ਵਜੋਂ ਪੁੱਜਣ ਵਾਲਿਆਂ ਵਿਚ ਸ਼ਾਮਲ ਹਨ। ਉਹ ਤੀਜੀ ਵਾਰ ਪਾਰਲੀਮੈਂਟ ਮੈਂਬਰ ਬਣੇ ਹਨ। ਇਸੇ ਤਰ੍ਹਾਂ ਯੁਗਾਂਡਾ ਵਿਚ ਪਰਮਿੰਦਰ ਸਿੰਘ ਮਰਵਾਹਾ 3 ਵਾਰ ਪਾਰਲੀਮੈਂਟ ਮੈਂਬਰ ਰਹਿ ਚੁੱਕੇ ਹਨ। ਕੈਨੇਡਾ ਦੇ ਓਨਟਾਰੀਓ ਸੂਬੇ ਦੀ ਵਿਧਾਨ ਸਭਾ ਵਿਚ ਭਾਰਤ ਅੰਦਰ ਸਿੱਖਾਂ ਦੀ ਨਸਲਕੁਸ਼ੀ ਬਾਰੇ ਮਤਾ ਪੇਸ਼ ਕਰਨ ਵਾਲੀ ਹਰਿੰਦਰ ਕੌਰ ਮੱਲ੍ਹੀ ਕੈਨੇਡਾ ‘ਚ 6 ਵਾਰ ਐੱਮ.ਪੀ. ਰਹੇ ਗੁਰਬਖਸ਼ ਸਿੰਘ ਮੱਲ੍ਹੀ ਦੀ ਧੀ ਹੈ। ਉਸ ਵੱਲੋਂ ਭਾਰਤ ਅੰਦਰ ਸਿੱਖਾਂ ਦੀ ਨਸਲਕੁਸ਼ੀ ਬਾਰੇ ਮਤਾ ਪੇਸ਼ ਹੋਣ ਨਾਲ ਕੌਮਾਂਤਰੀ ਪੱਧਰ ‘ਤੇ ਸਿੱਖ ਭਾਈਚਾਰੇ ਦੇ ਹੱਕ ਵਿਚ ਇਕ ਨਵੀਂ ਸ਼ਿਫਟ ਪੈਦਾ ਹੋਈ ਹੈ। ਇਸੇ ਤਰ੍ਹਾਂ ਓਨਟਾਰੀਓ ਸੂਬੇ ਵਿਚ ਐੱਨ.ਡੀ.ਪੀ. ਦੇ ਡਿਪਟੀ ਲੀਡਰ ਅਤੇ ਵਿਧਾਨ ਸਭਾ ਵਿਚ ਵਿਧਾਇਕ ਜਗਮੀਤ ਸਿੰਘ ਜਿੰਮੀ ਧਾਲੀਵਾਲ ਪੂਰਨ ਰੂਪ ਵਿਚ ਸਾਬਤ ਸੂਰਤ ਸਿੱਖ ਹਨ। ਜਿੰਮੀ ਧਾਲੀਵਾਲ ਫੈਸ਼ਨ ਦੀ ਦੁਨੀਆਂ ਵਿਚ ਵੀ ਧਾਂਕ ਜਮਾਉਂਦਾ ਹੈ ਅਤੇ ਉਸ ਨੂੰ ਕੈਨੇਡਾ ਦੀ ਸਿਆਸਤ ਵਿਚ ਐੱਨ.ਡੀ.ਪੀ. ਦੇ ਸੰਭਾਵਿਤ ਆਗੂ ਵਜੋਂ ਵਿਚਾਰਿਆ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ, ਓਨਟਾਰੀਓ ਅਤੇ ਅਲਬਰਟਾ ਦੀਆਂ ਸੂਬਾਈ ਸਰਕਾਰਾਂ ਵਿਚ ਵੀ ਕਾਫੀ ਗਿਣਤੀ ਵਿਚ ਹੁਣ ਸਿੱਖ ਮੈਂਬਰ ਚੁਣੇ ਜਾਣ ਲੱਗੇ ਹਨ।
ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਸਿੱਖ ਪ੍ਰਤੀਨਿਧਾਂ ਦੇ ਕਾਨੂੰਨ ਘਾੜਿਆਂ ਵਿਚ ਸ਼ਾਮਲ ਹੋਣ ਨਾਲ ਇਕ ਵੱਡੀ ਤਬਦੀਲੀ ਸਾਹਮਣੇ ਆ ਰਹੀ ਹੈ। ਸਵਾ ਕੁ ਸੌ ਸਾਲ ਪਹਿਲਾਂ ਤੋਂ ਪੰਜਾਬ ਦੀ ਧਰਤੀ ਤੋਂ ਉੱਠ ਕੇ ਸਿੱਖਾਂ ਨੇ ਵੱਖ-ਵੱਖ ਦੇਸ਼ਾਂ ਵਿਚ ਜਾਣਾ ਸ਼ੁਰੂ ਕੀਤਾ ਸੀ। ਕਰੀਬ 1 ਸਦੀ ਵਿਚ ਸਿੱਖਾਂ ਨੇ ਲਗਭਗ ਸਾਰੇ ਹੀ ਵਿਕਸਿਤ ਮੁਲਕਾਂ ਵਿਚ ਆਪਣੇ ਪੈਰ ਜਮਾ ਲਏ ਹਨ ਅਤੇ ਹੁਣ ਕਰੀਬ 1 ਦਹਾਕੇ ਤੋਂ ਸਿੱਖ ਆਗੂ ਵੱਖ-ਵੱਖ ਦੇਸ਼ਾਂ ਦੇ ਕਾਨੂੰਨ ਘੜਨ ਵਾਲਿਆਂ ਵਿਚ ਸ਼ਾਮਲ ਹੋਣ ਲੱਗੇ ਹਨ।
ਅਮਰੀਕਾ ਵਿਚ ਵਰਲਡ ਟਰੇਡ ਸੈਂਟਰ ਉਪਰ ਅੱਤਵਾਦੀ ਹਮਲੇ ਤੋਂ ਬਾਅਦ ਦੁਨੀਆਂ ਭਰ ਵਿਚ ਹੀ ਸਿੱਖਾਂ ਦੀ ਪਛਾਣ ਦਾ ਮਸਲਾ ਖੜ੍ਹਾ ਹੋ ਗਿਆ ਸੀ। ਅਮਰੀਕਾ ਸਮੇਤ ਕੁੱਝ ਦੇਸ਼ਾਂ ਵਿਚ ਸਿੱਖ ਪਛਾਣ ਨੂੰ ਇਸਲਾਮਿਕ ਅੱਤਵਾਦੀਆਂ ਦੀ ਪਛਾਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਕਾਰਨ ਬਹੁਤ ਸਾਰੇ ਸਿੱਖਾਂ ਉਪਰ ਅਮਰੀਕਾ ਵਿਚ ਹਮਲੇ ਵੀ ਹੋਏ ਹਨ। ਪਰ ਜਿਸ ਤਰ੍ਹਾਂ ਕਾਨੂੰਨ ਘੜਨ ਵਾਲੀਆਂ ਸੰਸਥਾਵਾਂ ਵਿਚ ਸਿੱਖ ਪ੍ਰਤੀਨਿਧ ਅੱਗੇ ਆ ਰਹੇ ਹਨ, ਉਸ ਨਾਲ ਸਿੱਖਾਂ ਦੀ ਪਛਾਣ ਦਾ ਮਸਲਾ ਵਧੇਰੇ ਨਿਖਰ ਕੇ ਸਾਹਮਣੇ ਆਵੇਗਾ ਅਤੇ ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਦੂਰ ਹੋਵੇਗੀ। ਜਦੋਂ ਕੈਨੇਡਾ ਵਰਗੇ ਵਿਕਸਿਤ ਮੁਲਕ ਦਾ ਰੱਖਿਆ ਮੰਤਰੀ ਜਾਂ ਸਨਅੱਤ ਮੰਤਰੀ ਸਾਬਤ ਸੂਰਤ ਸਿੱਖ ਵਜੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਵਿਚਰਦਾ ਦਿਸੇਗਾ, ਤਾਂ ਸਿੱਖਾਂ ਦੀ ਪਛਾਣ ਦਾ ਭੁਲੇਖਾ ਆਪਣੇ ਆਪ ਹੀ ਦੂਰ ਹੁੰਦਾ ਜਾਵੇਗਾ। ਇਸੇ ਤਰ੍ਹਾਂ ਬਰਤਾਨੀਆ ਦੀ ਪਾਰਲੀਮੈਂਟ ਵਿਚ ਜਦੋਂ ਤਨਮਨਜੀਤ ਸਿੰਘ ਢੇਸੀ ਵਰਗੇ ਸਾਬਤ ਸੂਰਤ ਸਿੱਖ ਵਿਚਰਨਗੇ, ਤਾਂ ਯੂਰਪੀਅਨ ਮੁਲਕਾਂ ਵਿਚ ਸਿੱਖਾਂ ਬਾਰੇ ਜਾਗ੍ਰਿਤੀ ਪੈਦਾ ਹੋਣ ਨੂੰ ਕੋਈ ਦੇਰ ਨਹੀਂ ਲੱਗੇਗੀ। ਵੱਖ-ਵੱਖ ਦੇਸ਼ਾਂ ਵਿਚ ਕਾਨੂੰਨ ਘੜਨ ਵਾਲੀਆਂ ਸੰਸਥਾਵਾਂ ਵਿਚ ਸਿੱਖ ਪ੍ਰਤੀਨਿਧਾਂ ਦਾ ਸ਼ਾਮਲ ਹੋਣਾ ਇਕ ਬਹੁਤ ਹੀ ਸਵਾਗਤਯੋਗ ਰੁਝਾਨ ਹੈ ਅਤੇ ਇਸ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਦੁਨੀਆਂ ਭਰ ਵਿਚ ਇਹ ਰੁਝਾਨ ਨਵੀਂ ਸਿੱਖ ਜਾਗ੍ਰਿਤੀ ਦਾ ਵੀ ਲਿਖਾਇਕ ਹੈ। ਹੁਣ ਸਾਡੇ ਪ੍ਰਤੀਨਿਧ ਕਿਸੇ ਵੀ ਮੁਲਕ ਵਿਚ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਬਾਰੇ ਪੈਦਾ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਸਥਿਤੀ ਬਾਰੇ ਢੁੱਕਵੇਂ ਢੰਗ ਨਾਲ ਮਾਮਲਾ ਉਠਾ ਸਕਣਗੇ।
ਅਮਰੀਕਾ ਵਿਚ ਵਸਦੇ ਸਿੱਖਾਂ ਨੂੰ ਇਨ੍ਹਾਂ ਘਟਨਾਵਾਂ ਤੋਂ ਹੋਰ ਵਧੇਰੇ ਸਿੱਖਣ ਦੀ ਲੋੜ ਹੈ। ਸਿੱਖ ਗੁਰੂ ਘਰਾਂ, ਸੰਸਥਾਵਾਂ, ਖੇਡ ਜਥੇਬੰਦੀਆਂ ਸਮੇਤ ਸੱਭਿਆਚਾਰਕ ਮੇਲਿਆਂ ਦੇ ਪ੍ਰਬੰਧਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਪਸੀ ਲੜਾਈਆਂ ਅਤੇ ਹਉਮੈ ਨਾਲ ਅਸੀਂ ਆਪਣੇ ਭਾਈਚਾਰੇ ਅਤੇ ਸਮਾਜ ਦਾ ਨਾਂ ਉੱਚਾ ਨਹੀਂ ਕਰ ਸਕਦੇ। ਹੋਰਨਾਂ ਮੁਲਕਾਂ ਵਿਚ ਜੇਕਰ ਸਿੱਖ ਪ੍ਰਤੀਨਿਧ ਅੱਗੇ ਆ ਰਹੇ ਹਨ, ਤਾਂ ਇਸ ਦਾ ਪਹਿਲਾ ਕਾਰਨ ਹੈ ਕਿ ਉਥੇ ਸਿੱਖ ਸਮਾਜ ਦੇ ਲੋਕ ਖੁਦ ਇਕੱਠੇ ਹੋ ਕੇ ਚੱਲਦੇ ਹਨ। ਆਪਸੀ ਹਉਮੈ ਅਤੇ ਤੋਹਮਤਬਾਜ਼ੀ ਨਾਲ ਕਿਸੇ ਦਾ ਕੁਝ ਵੀ ਨਹੀਂ ਸੰਵਰਦਾ। ਅਮਰੀਕਾ ਵਿਚ ਵੀ ਅਸੀਂ ਦੇਖਦੇ ਹਾਂ ਕਿ ਅਨੇਕ ਗੁਰੂ ਘਰਾਂ ਦੇ ਪ੍ਰਬੰਧਕ ਆਪਸੀ ਲੜਾਈ ਵਿਚ ਉਲਝੇ ਹੋਏ ਹਨ। ਲੱਖਾਂ ਡਾਲਰ ਇਨ੍ਹਾਂ ਲੜਾਈਆਂ ਵਿਚ ਹੀ ਖਰਚ ਕੀਤੇ ਜਾ ਰਹੇ ਹਨ। ਨਿੱਜੀ ਸ਼ੌਹਰਤ ਅਤੇ ਹਉਮੈ ਪੂਰੀ ਕਰਨ ਲਈ ਕਈ ਵਾਰ ਵੱਖ-ਵੱਖ ਧੜੇ ਵੀ ਖੜ੍ਹੇ ਕਰ ਲਏ ਜਾਂਦੇ ਹਨ। ਸੱਭਿਆਚਾਰਕ ਮੇਲੇ, ਟੂਰਨਾਮੈਂਟ ਅਤੇ ਹੋਰ ਸਮਾਗਮ ਆਦਿ ਕਰਵਾਉਣ ਲਈ ਆਪਸੀ ਹੋੜ ਵਿਚ ਵੀ ਪਿਆ ਜਾਂਦਾ ਹੈ। ਅਜਿਹੀ ਹੋੜ ਨਾਲ ਸਾਡੇ ਆਪਣੇ ਸਮਾਜ ਦਾ ਸਮਾਂ ਵੀ ਨਸ਼ਟ ਹੁੰਦਾ ਹੈ, ਬੇਵਜ੍ਹਾ ਖਰਚ ਵੀ ਹੁੰਦਾ ਹੈ ਅਤੇ ਆਪਸੀ ਮੇਲ-ਮਿਲਾਪ ਦੀ ਥਾਂ ਰੋਸ ਅਤੇ ਗਿਲੇ-ਸ਼ਿਕਵੇ ਵਧਦੇ ਹਨ। ਸੋ ਸਾਨੂੰ ਉਕਤ ਮਾਮਲਿਆਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਆਪਸੀ ਗਿਲੇ-ਸ਼ਿਕਵੇ ਵਧਾਉਣ ਦੀ ਥਾਂ, ਨਿੱਜੀ ਸ਼ੌਹਰਤ ਅਤੇ ਹਉਮੈ ਨੂੰ ਤਿਆਗਣ ਲਈ ਅੱਗੇ ਆਉਣਾ ਚਾਹੀਦਾ ਹੈ। ਹਮੇਸ਼ਾ ਆਪਣੇ ਸਮਾਜ ਦੇ ਹਿੱਤ ਲੈ ਕੇ ਚੱਲਣ ਨਾਲ ਹੀ ਅਸੀਂ ਆਪਣਾ ਅਤੇ ਆਪਣੇ ਭਾਈਚਾਰੇ ਦਾ ਮਾਣ ਵਧਾ ਸਕਦੇ ਹਾਂ।
ਇਸ ਤੋਂ ਉਲਟ ਕਰਨ ਨਾਲ ਬਦਨਾਮੀ ਅਤੇ ਖੱਜਲ-ਖੁਆਰੀ ਹੀ ਪੱਲੇ ਪੈਂਦੀ ਹੈ। ਜੇ ਅਮਰੀਕਾ ‘ਚ ਰਹਿੰਦੇ ਸਿੱਖ ਇਥੇ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ, ਤਾਂ ਸਥਾਨਕ ਰਾਜਨੀਤੀ ‘ਚ ਵਿਚਰਨਾ ਬਹੁਤ ਜ਼ਰੂਰੀ ਹੈ। ਜੇ ਕੋਈ ਦਸਤਾਰਧਾਰੀ ਸਿੱਖ ਅਮਰੀਕੀ ਰਾਜਨੀਤੀ ਵਿਚ ਆਉਣਾ ਚਾਹੁੰਦਾ ਹੈ, ਤਾਂ ਸਮੁੱਚੇ ਭਾਈਚਾਰੇ ਨੂੰ ਉਸ ਦੀ ਬਾਂਹ ਫੜਨੀ ਚਾਹੀਦੀ ਹੈ, ਤਾਂਕਿ ਇਥੇ ਸਿੱਖਾਂ ਦੀ ਹੋਂਦ ਨੂੰ ਉਜਾਗਰ ਕੀਤਾ ਜਾ ਸਕੇ। ਕੈਨੇਡਾ ਅਤੇ ਇੰਗਲੈਂਡ ਦੇ ਸਿੱਖ ਅਮਰੀਕਾ ‘ਚ ਰਹਿੰਦੇ ਸਿੱਖਾਂ ਨਾਲੋਂ ਰਾਜਨੀਤੀ ਵਿਚ ਕਾਫੀ ਅੱਗੇ ਨਿਕਲ ਚੁੱਕੇ ਹਨ। ਆਓ ਰਲ ਕੇ ਹੰਭਲਾ ਮਾਰੀਏ ਅਤੇ ਸਥਾਨਕ ਰਾਜਨੀਤੀ ਵਿਚ ਰਲ ਮਿਲ ਕੇ ਤੁਰੀਏ।

About Author

Punjab Mail USA

Punjab Mail USA

Related Articles

ads

Latest Category Posts

    ਦੁਨੀਆ ਭਰ ’ਚ ਟਰੰਪ ਵਿਰੁੱਧ ਔਰਤਾਂ ਨੇ ਕੱਢੀਆਂ ਰੈਲੀਆਂ

ਦੁਨੀਆ ਭਰ ’ਚ ਟਰੰਪ ਵਿਰੁੱਧ ਔਰਤਾਂ ਨੇ ਕੱਢੀਆਂ ਰੈਲੀਆਂ

Read Full Article
    ਸੈਨੇਟ ਵੱਲੋਂ ਖਰਚਾ ਬਿੱਲ ਖਾਰਜ ਕਰਨ ਨਾਲ ਅਮਰੀਕੀ ਸਰਕਾਰ ਦਾ ਕੰਮ ਠੱਪ

ਸੈਨੇਟ ਵੱਲੋਂ ਖਰਚਾ ਬਿੱਲ ਖਾਰਜ ਕਰਨ ਨਾਲ ਅਮਰੀਕੀ ਸਰਕਾਰ ਦਾ ਕੰਮ ਠੱਪ

Read Full Article
    ਟਵਿੱਟਰ ਵੱਲੋਂ ਅਮਰੀਕੀ ਚੋਣਾਂ ਦੌਰਾਨ ਰੂਸ ਨਾਲ ਸੰਬੰਧਤ ਇਸ਼ਤਿਹਾਰਾਂ ਨੂੰ ਫਾਲੋ ਕਰ ਰਹੇ ਯੂਜ਼ਰਾਂ ਨੂੰ ਨੋਟਿਸ

ਟਵਿੱਟਰ ਵੱਲੋਂ ਅਮਰੀਕੀ ਚੋਣਾਂ ਦੌਰਾਨ ਰੂਸ ਨਾਲ ਸੰਬੰਧਤ ਇਸ਼ਤਿਹਾਰਾਂ ਨੂੰ ਫਾਲੋ ਕਰ ਰਹੇ ਯੂਜ਼ਰਾਂ ਨੂੰ ਨੋਟਿਸ

Read Full Article
    ਪਾਕਿ ਵੱਲੋਂ ਰੇਡੀਓ ਸਟੇਸ਼ਨ ਬੰਦ ਕਰਨ ਦਾ ਹੁਕਮ; ਅਮਰੀਕਾ ਵੱਲੋਂ ਫੈਸਲੇ ‘ਤੇ ਚਿੰਤਾ ਦਾ ਪ੍ਰਗਟਾਵਾ

ਪਾਕਿ ਵੱਲੋਂ ਰੇਡੀਓ ਸਟੇਸ਼ਨ ਬੰਦ ਕਰਨ ਦਾ ਹੁਕਮ; ਅਮਰੀਕਾ ਵੱਲੋਂ ਫੈਸਲੇ ‘ਤੇ ਚਿੰਤਾ ਦਾ ਪ੍ਰਗਟਾਵਾ

Read Full Article
    ਟਰੰਪ ਦੇ ਰਾਸ਼ਟਰਪਤੀ ਬਣਨ ਦੀ ਪਹਿਲੀ ਵਰ੍ਹੇਗੰਢ ‘ਤੇ ਆਰਥਿਕ ਸੰਕਟ ਹੋਇਆ ਖੜ੍ਹਾ; ਸ਼ਟਡਾਊਨ ਦੀ ਨੌਬਤ

ਟਰੰਪ ਦੇ ਰਾਸ਼ਟਰਪਤੀ ਬਣਨ ਦੀ ਪਹਿਲੀ ਵਰ੍ਹੇਗੰਢ ‘ਤੇ ਆਰਥਿਕ ਸੰਕਟ ਹੋਇਆ ਖੜ੍ਹਾ; ਸ਼ਟਡਾਊਨ ਦੀ ਨੌਬਤ

Read Full Article
    ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ

ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ

Read Full Article
    ਅਮਰੀਕੀ ‘ਸ਼ਟ-ਡਾਊਨ’ ਸੰਕਟ  ਦੇ ਬਾਵਜੂਦ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰਹਿਣਗੀਆਂ ਜਾਰੀ

ਅਮਰੀਕੀ ‘ਸ਼ਟ-ਡਾਊਨ’ ਸੰਕਟ ਦੇ ਬਾਵਜੂਦ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰਹਿਣਗੀਆਂ ਜਾਰੀ

Read Full Article
    ਨੀਰਜਾ ਭਨੋਟ ਦੇ ਕਾਤਲਾਂ ‘ਤੇ ਐਫਬੀਆਈ ਨੇ 31.91 ਕਰੋੜ ਰੁਪਏ ਦਾ ਰੱਖਿਆ ਇਨਾਮ

ਨੀਰਜਾ ਭਨੋਟ ਦੇ ਕਾਤਲਾਂ ‘ਤੇ ਐਫਬੀਆਈ ਨੇ 31.91 ਕਰੋੜ ਰੁਪਏ ਦਾ ਰੱਖਿਆ ਇਨਾਮ

Read Full Article
    ਅਮਰੀਕੀ ਆਈ.ਟੀ. ਕਾਰੋਬਾਰੀ ਜਥੇਬੰਦੀਆਂ ਵੱਲੋਂ ਓਬਾਮਾ ਕਾਲ ਦੇ ਨਿਯਮਾਂ ਨੂੰ ਬਹਾਲ ਰੱਖਣ ਦੀ ਟਰੰਪ ਪ੍ਰਸ਼ਾਸਨ ਨੂੰ ਬੇਨਤੀ

ਅਮਰੀਕੀ ਆਈ.ਟੀ. ਕਾਰੋਬਾਰੀ ਜਥੇਬੰਦੀਆਂ ਵੱਲੋਂ ਓਬਾਮਾ ਕਾਲ ਦੇ ਨਿਯਮਾਂ ਨੂੰ ਬਹਾਲ ਰੱਖਣ ਦੀ ਟਰੰਪ ਪ੍ਰਸ਼ਾਸਨ ਨੂੰ ਬੇਨਤੀ

Read Full Article
    ਅਮਰੀਕਾ ਵੱਲੋਂ ਹਾਫ਼ਿਜ਼ ਸਈਦ ਦੇ ਮੁੱਦੇ ’ਤੇ ਪਾਕਿ ਨੂੰ ਮੁੜ ਚਿਤਾਵਨੀ

ਅਮਰੀਕਾ ਵੱਲੋਂ ਹਾਫ਼ਿਜ਼ ਸਈਦ ਦੇ ਮੁੱਦੇ ’ਤੇ ਪਾਕਿ ਨੂੰ ਮੁੜ ਚਿਤਾਵਨੀ

Read Full Article
    ਅਮਰੀਕਾ ਦੇ ਤਕਨੀਕੀ ਸੇਵਾਵਾਂ ਨਾਲ ਜੁੜੇ ਲੋਕਾਂ ‘ਚ ਵੱਡੀ ਗਿਣਤੀ ਭਾਰਤੀਆਂ ਦੀ

ਅਮਰੀਕਾ ਦੇ ਤਕਨੀਕੀ ਸੇਵਾਵਾਂ ਨਾਲ ਜੁੜੇ ਲੋਕਾਂ ‘ਚ ਵੱਡੀ ਗਿਣਤੀ ਭਾਰਤੀਆਂ ਦੀ

Read Full Article
    ਟਰੰਪ ਨੇ ‘ਫੇਕ ਨਿਊਜ਼’ ਐਵਾਰਡ ਦੇ ਨਾਲ ਮੀਡੀਆ ‘ਤੇ ਹਮਲਾ ਕੀਤਾ ਤੇਜ਼

ਟਰੰਪ ਨੇ ‘ਫੇਕ ਨਿਊਜ਼’ ਐਵਾਰਡ ਦੇ ਨਾਲ ਮੀਡੀਆ ‘ਤੇ ਹਮਲਾ ਕੀਤਾ ਤੇਜ਼

Read Full Article
    ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ

ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ

Read Full Article
    ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ

ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ

Read Full Article
    ਖੁਦ ਨੂੰ ਬੇਕਸੂਰ ਦਸ ਰਹੇ 13 ਬੱਚਿਆਂ ਨੂੰ ਤਸੀਹੇ ਦੇਣ ਵਾਲੇ ਮਾਪੇ

ਖੁਦ ਨੂੰ ਬੇਕਸੂਰ ਦਸ ਰਹੇ 13 ਬੱਚਿਆਂ ਨੂੰ ਤਸੀਹੇ ਦੇਣ ਵਾਲੇ ਮਾਪੇ

Read Full Article