PUNJABMAILUSA.COM

ਬਰਗਾੜੀ ਬੇਅਦਬੀ ਕਾਂਡ; ਡਿਊਟੀ ਮੈਜਿਸਟਰੇਟ ਅੱਗੇ ਡੇਰਾ ਪ੍ਰੇਮੀ ਬਿੱਟੂ ਨੇ ਕਬੁਲਿਆ ਜੁਰਮ

ਬਰਗਾੜੀ ਬੇਅਦਬੀ ਕਾਂਡ; ਡਿਊਟੀ ਮੈਜਿਸਟਰੇਟ ਅੱਗੇ ਡੇਰਾ ਪ੍ਰੇਮੀ ਬਿੱਟੂ ਨੇ ਕਬੁਲਿਆ ਜੁਰਮ

ਬਰਗਾੜੀ ਬੇਅਦਬੀ ਕਾਂਡ; ਡਿਊਟੀ ਮੈਜਿਸਟਰੇਟ ਅੱਗੇ ਡੇਰਾ ਪ੍ਰੇਮੀ ਬਿੱਟੂ ਨੇ ਕਬੁਲਿਆ ਜੁਰਮ
June 21
14:28 2018

ਮੋਗਾ, 21 ਜੂਨ (ਪੰਜਾਬ ਮੇਲ)-ਇਥੇ ਥਾਣਾ ਸਿਟੀ ਵਿਚ ਦਰਜ ਤਕਰੀਬਨ 7 ਸਾਲ ਪੁਰਾਣੇ ਸਰਕਾਰੀ ਜਾਇਦਾਦ ਦੀ ਸਾੜ-ਫੂਕ ਦੇ ਕੇਸ ਵਿਚ ਬਿੱਟੂ ਸਮੇਤ ਗ੍ਰਿਫ਼ਤਾਰ 10 ਡੇਰਾ ਪ੍ਰੇਮੀਆਂ ਦਾ ਪੁਲਿਸ ਰਿਮਾਂਡ ਖਤਮ ਹੋਣ ਬਾਅਦ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਆਗੂ ਮਹਿੰਦਰ ਪਾਲ ਬਿੱਟੂ ਨੂੰ ਬੁੱਧਵਾਰ ਮੁੜ ਸਥਾਨਕ ਡਿਊਟੀ ਮੈਜਿਸਟਰੇਟ ਗੁਰਭਿੰਦਰ ਸਿੰਘ ਜੌਹਲ ਦੀ ਅਦਾਲਤ ਵਿਚ ਪੇਸ਼ ਕੀਤਾ। ਸੂਤਰਾਂ ਅਨੁਸਾਰ ਉਸ ਨੇ ਜੁਰਮ ਇਕਬਾਲ ਕਰਨ ਦਾ ਬਿਆਨ ਦਿੱਤਾ ਹੈ।
ਡੀ.ਆਈ.ਜੀ. ਰਣਬੀਰ ਸਿੰਘ ਖਟੜਾ ਦੀ ਨਿਗਰਾਨੀ ਹੇਠਲੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਅੰਤਿਮ ਜਾਂਚ ਵਿਚ ਬਰਗਾੜੀ ਕਾਂਡ ਲਈ ਬਿੱਟੂ ਦੀ ਅਗਵਾਈ ਹੇਠਲੀ 10 ਮੈਂਬਰੀ ਟੀਮ ਨੂੰ ਦੋਸ਼ੀ ਦੱਸਿਆ, ਜਿਸ ਤੋਂ ਬਾਅਦ ਇਥੇ ਸੀ.ਆਈ.ਏ. ਸਟਾਫ ਵਿਚ ਸੀ.ਬੀ.ਆਈ. ਦੀ ਡੀ.ਆਈ.ਜੀ. ਰੈਂਕ ਦੀ ਮਹਿਲਾ ਅਧਿਕਾਰੀ ਦੀ ਅਗਵਾਈ ਵਿਚ ਤਕਰੀਬਨ 8 ਮੈਂਬਰੀ ਟੀਮ ਨੇ ਡੇਰਾ ਪ੍ਰੇਮੀਆਂ ਦੇ ਪੁਲਿਸ ਰਿਮਾਂਡ ਦੌਰਾਨ ਬਰਗਾੜੀ ਕਾਂਡ ਦੀ ਪੁੱਛ-ਪੜਤਾਲ ਦੀ ਜਾਂਚ ਰਿਪੋਰਟ ਘੋਖੀ। ਪੰਜਾਬ ਪੁਲਿਸ ਦੀ ‘ਸਿੱਟ’ ਵਿਚ ਐੱਸ.ਪੀ. ਹਰਪ੍ਰੀਤ ਸਿੰਘ ਸੋਹਲ, ਡੀ.ਐੱਸ.ਪੀ. ਭਿਖੀਵਿੰਡ ਸੁਲੱਖਣ ਸਿੰਘ, ਇੰਸਪੈਕਟਰ ਦਲਬੀਰ ਸਿੰਘ (ਇੰਚਾਰਜ ਸੀ.ਆਈ.ਏ., ਸਰਹਿੰਦ), ਐੱਸ.ਆਈ. ਇਕਬਾਲ ਹੁਸੈਨ ਤੇ ਏ.ਐੱਸ.ਆਈ. ਹਰਪ੍ਰੀਤ ਸਿੰਘ ਸ਼ਾਮਲ ਹਨ। ਇਥੇ ਦੁਪਹਿਰ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਹਿੰਦਰ ਪਾਲ ਬਿੱਟੂ ਨੇ ਧਾਰਾ 164 ਸੀ.ਆਰ.ਪੀ.ਸੀ. ਤਹਿਤ ਅਦਾਲਤ ਵਿਚ ਆਪਣਾ ਬਿਆਨ ਦਰਜ ਕਰਵਾਇਆ ਹੈ। ਸੂਤਰਾਂ ਅਨੁਸਾਰ ਬਿੱਟੂ ਨੇ ਜੁਰਮ ਇਕਬਾਲ ਕੀਤਾ ਹੈ। ਸੂਤਰਾਂ ਅਨੁਸਾਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ) ਦੇ ਗੁਰੂ ਘਰ ‘ਚੋਂ ਪਹਿਲੀ ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਉਰਫ਼ ਸਨੀ ਅਤੇ ਰਣਦੀਪ ਸਿੰਘ ਉਰਫ਼ ਨੀਲਾ ਨੇ ਚੋਰੀ ਕੀਤਾ ਸੀ। ਉਹ ਮੋਟਰਸਾਈਕਲ ‘ਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ ਸਨ ਅਤੇ ਇਸ ਤੋਂ ਬਾਅਦ ਬਾਕੀ ਮੁਲਜ਼ਮਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਦੀ ਪੁਲਿਸ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨੂੰ ਜਾਣ ਆਉਣ ਵਾਲੇ ਰਸਤੇ ਦੀ ਵੀ ਨਿਸ਼ਾਨਦੇਹੀ ਕਰਵਾਈ ਹੈ। ਹੁਣ ਸੀ.ਬੀ.ਆਈ. ਟੀਮ ਕਿਸੇ ਵੇਲੇ ਵੀ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਪੁੱਛ-ਪੜਤਾਲ ਕਰ ਸਕਦੀ ਹੈ। ਉਂਜ ਸੀ.ਬੀ.ਆਈ. ਟੀਮ ਪੁਲਿਸ ਰਿਮਾਂਡ ਦੌਰਾਨ ਵੀ ਡੇਰਾ ਪ੍ਰੇਮੀਆਂ ਤੋਂ ਪੁੱਛ ਪੜਤਾਲ ਕਰ ਚੁੱਕੀ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਡੇਰਾ ਪ੍ਰੇਮੀਆਂ ਨੇ ਪੁਲਿਸ ਰਿਮਾਂਡ ਦੌਰਾਨ ਅਹਿਮ ਖ਼ੁਲਾਸਾ ਕੀਤਾ ਹੈ ਕਿ ਸਿੱਖ ਪ੍ਰਚਾਰਕ ਭਾਈ ਮਾਂਝੀ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਲੱਗੇ ਦੀਵਾਨ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਪ੍ਰੇਮੀ ਡੇਰਾ ਸਿਰਸਾ ਛੱਡਣ ਲੱਗੇ ਸਨ, ਜਿਸ ਕਾਰਨ ਇਹ ਸਾਜ਼ਿਸ਼ ਰਚੀ ਗਈ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article