ਬਰਖਾਸਤ ਡੀ.ਐੱਸ.ਪੀ. ਢਿੱਲੋਂ ਦੀਆਂ ਮੁਸ਼ਕਿਲਾਂ ‘ਚ ਵਾਧਾ; ਅਦਾਲਤ ਨੇ 3 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

July 07
15:31
2018
ਚੰਡੀਗੜ੍ਹ, 7 ਜੁਲਾਈ (ਪੰਜਾਬ ਮੇਲ)- ਔਰਤਾਂ ਨੂੰ ਨਸ਼ਿਆਂ ‘ਚ ਧੱਕਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਬਰਖਾਸਤ ਡੀ.ਐੱਸ.ਪੀ. ਦਲਜੀਤ ਸਿੰਘ ਢਿੱਲੋਂ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਜਾ ਰਹੀਆਂ ਹਨ। ਬਰਖਾਸਤ ਚੱਲ ਰਹੇ ਡੀ.ਐੱਸ.ਪੀ. ਨੂੰ ਅੱਜ ਮੋਹਾਲੀ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਤਿੰਨ ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਦੌਰਾਨ ਪੁਲਿਸ ਵੱਲੋਂ ਦਲਜੀਤ ਸਿੰਘ ਢਿੱਲੋਂ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਪਹਿਲਾਂ ਚਾਰ ਦਿਨਾਂ ਦਾ ਅਦਾਲਤ ਕੋਲੋਂ ਰਿਮਾਂਡ ਲਿਆ ਗਿਆ ਸੀ।