PUNJABMAILUSA.COM

ਬਮਿਆਲ ਸੈਕਟਰ ‘ਚ ਘੁਸਪੈਠੀਆ ਹਲਾਕ

ਬਮਿਆਲ ਸੈਕਟਰ ‘ਚ ਘੁਸਪੈਠੀਆ ਹਲਾਕ

ਬਮਿਆਲ ਸੈਕਟਰ ‘ਚ ਘੁਸਪੈਠੀਆ ਹਲਾਕ
January 21
21:41 2016

halak
ਗੁਰਦਾਸਪੁਰ, 21 ਜਨਵਰੀ (ਪੰਜਾਬ ਮੇਲ)- ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲੇ ਦੇ ਕਰੀਬ 20 ਦਿਨਾਂ ਬਾਅਦ ਅੱਜ ਬਮਿਆਲ ਸੈਕਟਰ ਵਿਚ ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਕੰਡਿਆਲੀ ਤਾਰ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਇਕ ਸ਼ੱਕੀ ਵਿਅਕਤੀ ਨੂੰ ਮਾਰ ਮੁਕਾਇਆ | ਜਦੋਂ ਕਿ ਉਸ ਦੇ ਦੋ ਸਾਥੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਵਾਪਸ ਭੱਜਣ ਵਿਚ ਸਫਲ ਹੋ ਗਏ | ਜਾਣਕਾਰੀ ਅਨੁਸਾਰ ਥਾਣਾ ਨਰੋਟ ਜੈਮਲ ਸਿੰਘ ਅਧੀਨ ਤਾਸ਼ ਚੌਕੀ ਨੇੜੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਨੇ ਸਵੇਰੇ ਸਾਢੇ 6 ਵਜੇ ਦੇ ਕਰੀਬ ਕੰਡਿਆਲੀ ਤਾਰ ਤੋਂ ਪਾਰਲੇ ਭਾਰਤ ਦੇ ਇਲਾਕੇ ਵਿਚ ਕੁੱਝ ਸ਼ੱਕੀ ਵਿਅਕਤੀਆਂ ਦੀ ਹਿਲਜੁਲ ਵੇਖੀ | ਜਿਸ ਦੇ ਬਾਅਦ ਜਵਾਨਾਂ ਨੇ ਤੁਰੰਤ ਇਨ੍ਹਾਂ ਨੂੰ ਚਿਤਾਵਨੀ ਦਿੱਤੀ | ਪਰ ਦੂਜੇ ਪਾਸੇ ਤੋਂ ਇਨ੍ਹਾਂ ਵਿਅਕਤੀਆਂ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿਚ ਬੀ.ਐਸ.ਐਫ. ਦੇ ਜਵਾਨਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇਕ ਵਿਅਕਤੀ ਮਾਰਿਆ ਗਿਆ | ਇਸ ਘਟਨਾ ਦਾ ਪਤਾ ਲੱਗਣ ਉਪਰੰਤ ਬੀ.ਐਸ.ਐਫ. ਦੇ ਆਈ.ਜੀ. ਅਨਿਲ ਪਾਲੀਵਾਲ ਸਮੇਤ ਹੋਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ | ਇਸ ਤੋਂ ਇਲਾਵਾ ਪਠਾਨਕੋਟ ਜ਼ਿਲ੍ਹੇ ਦੇ ਪੁਲਿਸ ਮੁਖੀ ਆਰ.ਕੇ. ਬਖਸ਼ੀ ਨੇ ਵੀ ਪੁਲਿਸ ਫੋਰਸ ਸਮੇਤ ਇਸ ਸਥਾਨ ‘ਤੇ ਪਹੁੰਚ ਕੇ ਜਾਇਜ਼ਾ ਲਿਆ | ਉਪਰੰਤ ਬੀ.ਐਸ.ਐਫ. ਨੇ ਇਲਾਕੇ ਵਿਚ ਮੁਸ਼ਤੈਦੀ ਹੋਰ ਵਧਾ ਦਿੱਤੀ ਅਤੇ ਨਾਲ ਹੀ ਤਲਾਸ਼ੀ ਮੁਹਿੰਮ ਵੀ ਚਲਾਈ | ਪੰਜਾਬ ਪੁਲਿਸ ਨੇ ਵੀ ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿਚ ਚੌਕਸੀ ਵਧਾ ਕੇ ਹਰ ਸ਼ੱਕੀ ਵਿਅਕਤੀ ਦੀ ਪੁੱਛ ਪੜਤਾਲ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਪਾਲੀਵਾਲ ਨੇ ਦੱਸਿਆ ਕਿ ਜਵਾਨਾਂ ਨੇ ਬੇਹੱਦ ਮੁਸਤੈਦੀ ਦਿਖਾਉਂਦੇ ਹੋਏ ਘੁਸਪੈਠ ਦੀ ਇਸ ਕੋਸ਼ਿਸ਼ ਨੂੰ ਅਸਫਲ ਬਣਾਇਆ ਹੈ | ਸੂਤਰਾਂ ਅਨੁਸਾਰ ਇਹ ਵਿਅਕਤੀ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ ਪਾਰ ਕਰਕੇ ਕਰੀਬ 50 ਮੀਟਰ ਅੰਦਰ ਕੰਡਿਆਲੀ ਤਾਰ ਦੇ ਬਿਲਕੁਲ ਨਾਲ ਆ ਗਏ ਸਨ | ਇਸ ਸਥਾਨ ‘ਤੇ ਕੰਡਿਆਲੀ ਤਾਰ ਹੋਰਨਾਂ ਥਾਵਾਂ ਦੇ ਮੁਕਾਬਲੇ ਕੁੱਝ ਨੀਵੀਂ ਦੱਸੀ ਜਾਂਦੀ ਹੈ | ਜਿਸ ਕਾਰਨ ਇਹ ਸਮਝਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਘੁਸਪੈਠ ਕਰਨ ਜਾਂ ਇਸ ਇਲਾਕੇ ਦੀ ਜਾਸੂਸੀ ਕਰਨ ਲਈ ਆਏ ਹੋ ਸਕਦੇ ਹਨ | ਮਰਨ ਵਾਲੇ ਵਿਅਕਤੀ ਕੋਲੋਂ ਮੌਕੇ ‘ਤੇ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ | ਪਰ ਸੂਤਰਾਂ ਅਨੁਸਾਰ ਉਸ ਦੀ ‘ਸੁੰਨਤ’ ਹੋਈ ਸੀ ਅਤੇ ਉਸ ਕੋਲ ਪਾਕਿਸਤਾਨ ਦੀਆਂ ਬਣੀਆਂ ਦੋ ਮਾਚਿਸਾਂ ਮਿਲੀਆਂ ਹਨ | ਜਿਸ ਕਾਰਨ ਉਸ ਦੇ ਪਾਕਿਸਤਾਨੀ ਹੋਣ ਦੀ ਪੁਸ਼ਟੀ ਹੋਈ ਹੈ | ਇਸ ਘੁਸਪੈਠੀਏ ਨੇ ਸਿਰ ‘ਤੇ ਟੋਪੀ ਪਾਈ ਹੋਈ ਸੀ | ਜਦੋਂ ਕਿ ਬਾਕੀ ਸਰੀਰ ‘ਤੇ ਪਾਕਿਸਤਾਨੀ ਲਿਬਾਸ ਵਾਂਗ ਲਾਲ ਰੰਗ ਦਾ ਸਵੈਟਰ ਅਤੇ ਸਲਵਾਰ-ਕਮੀਜ਼ ਪਾਇਆ ਹੋਇਆ ਸੀ | ਇਸ ਘਟਨਾ ਬਾਅਦ ਸਰਹੱਦ ‘ਤੇ ਹੀ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਅਤੇ ਪਾਕਿਸਤਾਨੀ ਰੇਂਜਰਾਂ ਦਰਮਿਆਨ ਫਲੈਗ ਮੀਟਿੰਗ ਹੋਈ ਪਰ ਪਾਕਿਸਤਾਨ ਨੇ ਇਸ ਵਿਅਕਤੀ ਦੀ ਸ਼ਨਾਖਤ ਕਰਨ ਤੋਂ ਇਨਕਾਰ ਕਰਕੇ ਇਸ ਨੂੰ ਆਪਣਾ ਨਾਗਰਿਕ ਨਹੀਂ ਦੱਸਿਆ | ਹੋਰ ਸੰਵੇਦਨਸ਼ੀਲ ਹੁੰਦਾ ਜਾ ਰਿਹੈ ਬਮਿਆਲ ਸੈਕਟਰ ਅੱਤਵਾਦੀਆਂ ਤੇ ਤਸਕਰਾਂ ਵੱਲੋਂ ਭਾਰਤ ਵਿਚ ਘੁਸਪੈਠ ਕਰਨ ਲਈ ਲਗਾਤਾਰ ਬਮਿਆਲ ਸੈਕਟਰ ਨੂੰ ਚੁਣੇ ਜਾਣ ਕਾਰਨ ਇਹ ਇਲਾਕਾ ਦਿਨੋ-ਦਿਨ ਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ | ਭਾਵੇਂ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਇਲਾਕੇ ਨਾਲ ਸਬੰਧਿਤ ਜ਼ਿਲ੍ਹਾ ਪਠਾਨਕੋਟ ਵਿਚ ਇਕ ਨਵੀਂ ਸਵੈਟ ਟੀਮ ਦੇ ਇਲਾਵਾ ਨਵੀਂ ਕਮਾਂਡੋ ਬਟਾਲੀਅਨ ਤਾਇਨਾਤ ਕਰਨ ਤੇ ਸਰਹੱਦ ਨੇੜੇ ਦੂਸਰੀ ਸੁਰੱਖਿਆ ਲਾਈਨ ਬਣਾਉਣ ਦਾ ਵੱਡਾ ਐਲਾਨ ਕੀਤਾ ਸੀ ਪਰ ਹਾਲ ਦੀ ਘੜੀ ਇਸ ਇਲਾਕੇ ਅੰਦਰ ਪੰਜਾਬ ਪੁਲਿਸ ਦਾ ਕੰਮਕਾਜ ਅਜੇ ਵੀ ‘ਰਵਾਇਤੀ’ ਹੀ ਨਜ਼ਰ ਆ ਰਿਹਾ ਹੈ ਕਿਉਂਕਿ ਪੁਲਿਸ ਵੱਲੋਂ ਇੱਕਾ-ਦੁੱਕਾ ਥਾਵਾਂ ‘ਤੇ ਕੁੱਝ ਨਾਕੇ ਲਗਾ ਕੇ ਬਾਕੀ ਸਾਰੇ ਇਲਾਕੇ ਦੀ ਸੁਰੱਖਿਆ ਨੂੰ ਰੱਬ ਆਸਰੇ ਹੀ ਛੱਡਿਆ ਹੈ | ਬੇਸ਼ੱਕ 27 ਜੁਲਾਈ ਨੂੰ ਦੀਨਾਨਗਰ ਵਿਖੇ ਅੱਤਵਾਦੀ ਹਮਲਾ ਕਰਨ ਵਾਲੇ ਅੱਤਵਾਦੀਆਂ ਸਬੰਧੀ ਬੀ.ਐਸ.ਐਫ. ਕਈ ਵਾਰ ਇਸ ਗੱਲ ਤੋਂ ਇਨਕਾਰ ਕਰ ਚੁੱਕੀ ਹੈ ਕਿ ਇਨ੍ਹਾਂ ਅੱਤਵਾਦੀਆਂ ਨੇ ਇਸ ਇਲਾਕੇ ਰਾਹੀਂ ਘੁਸਪੈਠ ਕੀਤੀ ਪਰ ਇਸ ਦੇ ਬਾਜਵੂਦ ਵੀ ਪੰਜਾਬ ਸਰਕਾਰ ਵੱਲੋਂ ਇਹੀ ਦਾਅਵਾ ਕੀਤਾ ਸੀ ਕਿ ਉਹ ਤਿੰਨੇ ਅੱਤਵਾਦੀ ਇਸੇ ਸੈਕਟਰ ਰਾਹੀਂ ਭਾਰਤ ਵਿਚ ਦਾਖਲ ਹੋਏ ਸਨ | ਪਠਾਨਕੋਟ ਵਿਚ 2 ਜਨਵਰੀ ਨੂੰ ਹਮਲਾ ਕਰਨ ਵਾਲੇ ਅੱਤਵਾਦੀ ਵੀ ਇਸੇ ਰਸਤੇ ਆਏ ਸਨ ਜਿਨ੍ਹਾਂ ਇਨੋਵਾ ਚਾਲਕ ਨੂੰ ਮਾਰਨ ਦੇ ਇਲਾਵਾ ਐਸ.ਪੀ. ਦੀ ਗੱਡੀ ਵੀ ਇਸੇ ਇਲਾਕੇ ਵਿਚ ਖੋਹੀ ਸੀ | ਅਪ੍ਰੈਲ 2010 ਦੌਰਾਨ ਵੀ ਪਾਕਿਸਤਾਨ ਵੱਲੋਂ ਆਏ ਦੋ ਅੱਤਵਾਦੀਆਂ ਨੇ ਇਸੇ ਰਸਤੇ ਰਾਹੀਂ ਪਿੰਡ ਰਤੜਵਾਂ ਵਿਖੇ ਕਾਫੀ ਨੁਕਸਾਨ ਕੀਤਾ ਪਰ ਪੰਜਾਬ ਪੁਲਿਸ ਇਸ ਇਲਾਕੇ ਨੂੰ ਸੀਲ ਕਰਨ ਵਿਚ ਕੋਈ ਪ੍ਰਾਪਤੀ ਨਹੀਂ ਕਰ ਸਕੀ

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article