PUNJABMAILUSA.COM

ਬਦਲਾਖੋਰੀ ਦੀ ਭਾਵਨਾ ਹੇਠ ਜਰਨੈਲ ਸਿੰਘ ਨੂੰ ਕੀਤਾ ਗਿਆ ਗ੍ਰਿਫਤਾਰ – ਖਹਿਰਾ

ਬਦਲਾਖੋਰੀ ਦੀ ਭਾਵਨਾ ਹੇਠ ਜਰਨੈਲ ਸਿੰਘ ਨੂੰ ਕੀਤਾ ਗਿਆ ਗ੍ਰਿਫਤਾਰ – ਖਹਿਰਾ

ਬਦਲਾਖੋਰੀ ਦੀ ਭਾਵਨਾ ਹੇਠ ਜਰਨੈਲ ਸਿੰਘ ਨੂੰ ਕੀਤਾ ਗਿਆ ਗ੍ਰਿਫਤਾਰ  –  ਖਹਿਰਾ
November 29
21:32 2015

Sukhpal-S-Khaira
ਚੰਡੀਗੜ੍ਹ, 29 ਨਵੰਬਰ (ਪੰਜਾਬ ਮੇਲ)- ਨਵੇਂ ਨਿਯੁਕਤ ਕੀਤੇ ਗਏ ਡੀ.ਜੀ.ਪੀ ਸੁਰੇਸ਼ ਅਰੋੜਾ ਵਾਸਤੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜਿਸਨੇ ਕੁਝ ਦਿਨ ਪਹਿਲਾਂ ਜਨਤਕ ਵਾਅਦਾ ਕੀਤਾ ਸੀ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਗਲਤ ਨਿਰਦੇਸ਼ਾਂ ਉੱਪਰ ਪੰਜਾਬ ਪੁਲਿਸ ਪੱਖਪਾਤੀ ਕਾਰਵਾਈ ਨਹੀਂ ਕਰੇਗੀ। ਪਰੰਤੂ ਬਠਿੰਡਾ ਪੁਲਿਸ ਨੇ ਮੰਤਰੀ ਮਲੂਕਾ ਨੂੰ ਕਥਿਤ ਤੋਰ ਉੱਤੇ ਥੱਪੜ ਮਾਰਨ ਵਾਲੇ ਜਰਨੈਲ ਸਿੰਘ ਨੂੰ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਹੈ, ਇੰਝ ਮਹਿਸੂਸ ਹੁੰਦਾ ਹੈ ਕਿ ਡੀ.ਜੀ.ਪੀ ਆਪਣੇ ਇਸ ਅਹਿਮ ਵਾਅਦੇ ਨੂੰ ਕੁਝ ਦਿਨ ਵੀ ਨਿਭਾਉਣ ਵਿੱਚ ਫੇਲ ਹੋ ਗਏ ਹਨ।
ਜਿਵੇਂ ਕਿ ਅਸੀ ਜਾਣਦੇ ਹਾਂ ਕਿ ਕੁਝ ਦਿਨ ਪਹਿਲਾਂ ਇੱਕ ਜਨਤਕ ਮੀਟਿੰਗ ਦੋਰਾਨ ਬੀ.ਕੇ.ਯੂ ਦੇ ਵਰਕਰ ਜਰਨੈਲ ਸਿੰਘ ਨੇ ਸ਼੍ਰੀ ਮਲੂਕਾ ਦੇ ਥੱਪੜ ਮਾਰਿਆ ਸੀ। ਇਸ ਤੋਂ ਬਾਅਦ ਮਲੂਕਾ ਦੇ ਅਕਾਲੀ ਗੁੰਡਿਆਂ ਨੇ ਸ਼ਰੇਆਮ ਲੋਕਾਂ ਦੀ ਹਾਜਿਰੀ ਵਿੱਚ ਜਰਨੈਲ ਸਿੰਘ ਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਨੂੰ ਕਿ ਗੰਭੀਰ ਸੱਟਾਂ ਕਾਰਨ ਹਸਪਤਾਲ ਦਾਖਿਲ ਕਰਵਾਉਣਾ ਪਿਆ।ਉਕਤ ਮੰਤਰੀ ਨੇ ਹਾਦਸੇ ਤੋਂ ਬਾਅਦ ਬੇਇੱਜਤੀ ਤੋਂ ਬਚਣ ਲਈ ਜਨਤਕ ਬਿਆਨ ਦਿੱਤਾ ਕਿ ਜਰਨੈਲ ਸਿੰਘ ਨੇ ਨਾ ਹੀ ਉਸ ਨੂੰ ਥੱਪੜ ਮਾਰਿਆ ਅਤੇ ਨਾ ਹੀ ਉਸ ਦੀ ਪੱਗ ਉਤਾਰੀ ਅਤੇ ਮੁੱਦੇ ਨੂੰ ਸਿਰਫ ਮੀਡੀਆ ਨੇ ਹੀ ਹਵਾ ਦਿੱਤੀ ਹੈ। ਜੇਕਰ ਮੰਤਰੀ ਦਾ ਬਿਆਨ ਸੱਚਾ ਹੈ ਤਾਂ ਬਠਿੰਡਾ ਪੁਲਿਸ ਨੇ ਗੰਭੀਰ ਅਪਰਾਧਿਕ ਦੋਸ਼ਾਂ ਹੇਠ ਜਰਨੈਲ ਸਿੰਘ ਨੂੰ ਕਿਉਂ ਗ੍ਰਿਫਤਾਰ ਕੀਤਾ?
ਇੱਕ ਪਲ ਲਈ ਮੰਨ ਲੈਂਦੇ ਹਾਂ ਕਿ ਮੰਤਰੀ ਝੂਠ ਬੋਲ ਰਿਹਾ ਹੈ ਅਤੇ ਜਰਨੈਲ ਸਿੰਘ ਨੇ ਉਸ ਨੂੰ ਸੱਚ ਵਿੱਚ ਥੱਪੜ ਮਾਰਿਆ ਸੀ, ਇਸ ਲਈ ਗੈਰਕਾਨੂੰਨੀ ਹਰਕਤ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਜੁਵੇਂ ਕਿ ਮੰਤਰੀ ਦੇ ਪੀ.ਏ ਕੁਲਦੀਪ ਚੰਦ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ। ਪਰੰਤੂ ਪੁਲਿਸ ਨੇ ਜਰਨੈਲ ਸਿੰਘ ਅਤੇ ਉਸ ਦੇ ਮੁੰਡੇ ਦੇ ਉਸ ਬਿਆਨ ਉੱਪਰ ਕੀ ਕਾਰਵਾਈ ਕੀਤੀ ਕਿ ਸ਼੍ਰੀ ਮਲੂਕਾ ਦੇ ਹੁਕਮਾਂ ਉੱਪਰ ਅਕਾਲੀ ਗੁੰਡੇ ਉਸ ਨੂੰ ਮੋਕੇ ਤੋਂ ਚੁੱਕ ਕੇ ਲੈ ਗਏ ਅਤੇ ਤਿੰਨ ਘੰਟੇ ਤੱਕ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਹ ਬੇਹੋਸ਼ ਹੋ ਗਿਆ? ਕੀ ਡੀ.ਜੀ.ਪੀ ਨੂੰ ਇਹ ਮੰਤਰੀ ਖਿਲਾਫ ੩੦੭, ਅਗਵਾ ਕਰਨ ਅਤੇ ਸਾਜਿਸ਼ ਘੜਨ ਦੇ ਦੋਸ਼ਾਂ ਹੇਠ ਕਰਾਸ ਕੇਸ ਨਹੀਂ ਦਰਜ਼ ਕਰਨਾ ਚਾਹੀਦਾ?
ਉਕਤ ਮਮਾਲੇ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਡੀ.ਜੀ.ਪੀ ਨੇ ਸੁਖਬੀਰ ਬਾਦਲ ਦੇ ਉਸ ਬਦਲਾਖੋਰੀ ਦੇ ਏਜੰਡੇ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਜੂਨੀਅਰ ਬਾਦਲ ਨੇ ਆਮ ਲੋਕਾਂ ਨੂੰ ਤਾੜਦੇ ਕਿਹਾ ਸੀ ਕਿ “ਜਿਹੜਾ ਸਾਡੇ ਕਿਸੇ ਆਗੂ ਨੂੰ ਘੇਰੇਗਾ ਉਸ ਨੂੰ ਅਸੀ ਟੰਗ ਦੇਵਾਂਗੇ।” ਇਹ ਹੋਰ ਕੁਝ ਨਹੀਂ ਬਲਕਿ ਤਾਨਾਸ਼ਾਹਾਂ ਦੇ ਗੈਰਸੰਵਿਧਾਨਕ ਹੁਕਮਾਂ ਨੂੰ ਲਾਗੂ ਕਰਕੇ ਇੱਕ ਮਾੜੀ ਰਵਾਇਤ ਸ਼ੁਰੂ ਕੀਤੀ ਜਾ ਰਹੀ ਹੈ।
ਜਰਨੈਲ ਸਿੰਘ ਦੀ ਉਕਤ ਪੱਖਪਾਤੀ ਗ੍ਰਿਫਤਾਰੀ ਨੇ ਸਾਡੇ ਇਲਜਾਮਾਂ ਨੂੰ ਮੁੜ ਪੁਖਤਾ ਸਾਬਿਤ ਕੀਤਾ ਹੈ ਕਿ ਪੰਜਾਬ ਪੁਲਿਸ ਬਾਦਲਾਂ ਅਤੇ ਉਹਨਾਂ ਦੇ ਮਲੂਕੇ ਵਰਗੇ ਚਮਚਿਆਂ ਦੀ ਨਿੱਜੀ ਫੋਜ਼ ਵਜੋਂ ਕੰਮ ਕਰ ਰਹੀ ਹੈ। ਇਸ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਡੀ.ਜੀ.ਪੀ ਸ਼੍ਰੀ ਸੁਰੇਸ਼ ਅਰੋੜਾ ਦਾ ਹਾਲੀਆ ਬਿਆਨ ਜਿਸ ਵਿੱਚ ਲੋਕਾਂ ਨੂੰ ਪੁਲਿਸ ਦੇ ਨਿਰਪੱਖ ਤੋਰ ਉੱਤੇ ਕੰਮ ਕੀਤੇ ਜਾਣ ਦਾ ਯਕੀਨ ਦਿਵਾਇਆ ਗਿਆ ਸੀ ਸਰਾਸਰ ਝੂਠ ਹੈ ਅਤੇ ਸਿਰਫ ਜਨਤਾ ਨੂੰ ਗੁੰਮਰਾਹ ਕਰਨ ਲਈ ਦਿੱਤਾ ਗਿਆ ਸੀ।
ਇਸ ਲਈ ਕਾਂਗਰਸ ਦੀ ਡੀ.ਜੀ.ਪੀ ਕੋਲੋਂ ਮੰਗ ਹੈ ਕਿ ਜਾਂ ਤਾਂ ਜਰਨੈਲ ਸਿੰਘ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ ਜਾਂ ਫਿਰ ਮਲੂਕਾ ਅਤੇ ਉਸ ਦੇ ਗੁੰਡਿਆਂ ਖਿਲਾਫ ਵੀ ੩੦੭ ਦਾ ਮੁਕੱਦਮਾ ਦਰਜ਼ ਕੀਤਾ ਜਾਵੇ। ਜੇਕਰ ਉਹ ਮਾਮਲੇ ਵਿੱਚ ਨਿਆਂ ਯਕੀਨੀ ਨਹੀਂ ਬਣਾ ਸਕਦੇ ਤਾਂ ਉਹਨਾਂ ਨੂੰ ਝੂਠੀ ਬਿਆਨਬਾਜ਼ੀ ਲਈ ਜਨਤਾ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹ ਪੁਲਿਸ ਨੂੰ ਸਿਆਸੀਕਰਨ ਤੋਂ ਅਜ਼ਾਦ ਕਰਾਉਣ ਵਿੱਚ ਪੂਰੀ ਤਰਾਂ ਨਾਲ ਅਸਫਲ ਰਹੇ ਹਨ ਅਤੇ ਰੋਸ ਵਜੋਂ ਉਹਨਾਂ ਨੂੰ ਆਪਣੀ ਡੀ.ਜੀ.ਪੀ ਦੀ ਕੁਰਸੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article