PUNJABMAILUSA.COM

ਬਜਟ ਸੈਸ਼ਨ ਦੌਰਾਨ ਆਪਣੇ ਸਾਥੀ ਮੰਤਰੀਆਂ ‘ਤੇ ਵਰ੍ਹੇ ਸਿੱਧੂ

ਬਜਟ ਸੈਸ਼ਨ ਦੌਰਾਨ ਆਪਣੇ ਸਾਥੀ ਮੰਤਰੀਆਂ ‘ਤੇ ਵਰ੍ਹੇ ਸਿੱਧੂ

ਬਜਟ ਸੈਸ਼ਨ ਦੌਰਾਨ ਆਪਣੇ ਸਾਥੀ ਮੰਤਰੀਆਂ ‘ਤੇ ਵਰ੍ਹੇ ਸਿੱਧੂ
February 20
10:01 2019

-ਬੈਂਸ ਭਰਾ ਤੇ ‘ਆਪ’ ਵੀ ਸਿੱਧੂ ਦੇ ਸਮਰਥਨ ‘ਚ ਹੋਈ ਖੜ੍ਹੀ
ਚੰਡੀਗੜ੍ਹ, 20 ਫਰਵਰੀ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸੋਮਵਾਰ ਨੂੰ ਬਜਟ ਪੇਸ਼ ਕਰਨ ਸਮੇਂ ਜਿਸ ਤਰ੍ਹਾਂ ਦਾ ਹੰਗਾਮਾ ਹੋਇਆ, ਇਸ ਤਰ੍ਹਾਂ ਦਾ ਸ਼ਾਇਦ ਬਜਟ ਸਮੇਂ ਪਹਿਲਾਂ ਕਦੇ ਨਹੀਂ ਹੋਇਆ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪੁਲਵਾਮਾ ਹਮਲੇ ਸਬੰਧੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਅਕਾਲੀ-ਭਾਜਪਾ ਮੈਂਬਰਾਂ ਵਲੋਂ ਕੀਤੇ ਜਾ ਰਹੇ ਹੰਗਾਮੇ ਦੇ ਦਰਮਿਆਨ ਕਾਂਗਰਸੀ ਤੇ ਅਕਾਲੀ ਵਿਧਾਇਕਾਂ ਵਿਚਾਲੇ ਸਥਿਤੀ ਹੱਥੋਪਾਈ ਤੱਕ ਪਹੁੰਚ ਗਈ ਪਰ ਸਪੀਕਰ ਨੇ ਆਖਰੀ ਮੌਕੇ ਸਥਿਤੀ ਨੂੰ ਭਾਂਪਦਿਆਂ ਦਖਲ ਦੇ ਕੇ ਟਕਰਾਅ ਟਾਲਿਆ ਅਤੇ ਬਜਟ ਦੌਰਾਨ ਹੀ ਸਭਾ ਦੀ ਕਾਰਵਾਈ ਵਿਚ ਹੀ ਮੁਲਤਵੀ ਕਰ ਦਿੱਤੀ।
ਸਿੱਧੂ ਨੇ ਸੈਸ਼ਨ ਦੌਰਾਨ ਪਿਛਲੇ ਦਿਨਾਂ ਦੀ ਕਾਰਵਾਈ ਸਮੇਂ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਸੀ, ਜਿਸ ਤੋਂ ਸਭ ਹੈਰਾਨ ਸਨ ਕਿ ਇਸ ਵਾਰ ਉਹ ਕਿਉਂ ਸ਼ਾਂਤ ਬੈਠੇ ਹਨ ਪਰ ਸਿੱਧੂ ਫਿਰ ਆਪਣੇ ਪੁਰਾਣੇ ਰੌਅ ਵਿਚ ਆ ਗਏ ਅਤੇ ਮਜੀਠੀਆ ਅਤੇ ਹੋਰ ਅਕਾਲੀ ਮੈਂਬਰਾਂ ਵਲੋਂ ਪੁਲਵਾਮਾ ਦੇ ਮੁੱਦੇ ‘ਤੇ ਉਨ੍ਹਾਂ ਖਿਲਾਫ਼ ਕੀਤੀ ਜਾ ਰਹੀ ਨਾਅਰੇਬਾਜ਼ੀ ਤੇ ਸ਼ੋਰ ਸ਼ਰਾਬੇ ਕਾਰਨ ਇਕਦਮ ਭੜਕ ਉਠੇ। ਉਨ੍ਹਾਂ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਤਿੱਖੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ।
ਸਿੱਧੂ ਇੰਨੇ ਗੁੱਸੇ ‘ਚ ਸਨ ਕਿ ਆਪਣੇ ਸਾਥੀ ਮੰਤਰੀਆਂ ਤੱਕ ਨੂੰ ਵੀ ਸਿੱਧੇ ਤੌਰ ‘ਤੇ ਹੀ ਵਰ੍ਹ ਗਏ। ਸਿੱਧੂ ਦੇ ਰੁਖ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਵੀ ਦਖਲ ਦੇਣਾ ਵਾਜਿਬ ਨਹੀਂ ਸਮਝਿਆ ਅਤੇ ਚੁੱਪ-ਚਾਪ ਸਭ ਕੁੱਝ ਦੇਖਦੇ ਤੇ ਸੁਣਦੇ ਰਹੇ ਪਰ ਸਪੀਕਰ ਦੀਆਂ ਅਪੀਲਾਂ ਦਾ ਸਿੱਧੂ ‘ਤੇ ਕੋਈ ਵੀ ਅਸਰ ਦਿਖਾਈ ਨਹੀਂ ਸੀ ਦੇ ਰਿਹਾ। ਸਿੱਧੂ ਨੂੰ ਉਸ ਦੇ ਸਾਥੀ ਮੰਤਰੀ ਓ.ਪੀ. ਸੋਨੀ ਨੇ ਦੋ ਵਾਰ ਸ਼ਾਂਤ ਕਰਨ ਅਤੇ ਸੀਟ ‘ਤੇ ਬੈਠਣ ਦੀ ਅਪੀਲ ਕੀਤੀ ਅਤੇ ਇਸੇ ਤਰ੍ਹਾਂ ਤ੍ਰਿਪਤ ਬਾਜਵਾ ਤੇ ਕੁੱਝ ਹੋਰ ਮੈਂਬਰਾਂ ਨੇ ਵੀ ਯਤਨ ਕੀਤਾ ਪਰ ਸਿੱਧੂ ਨੇ ਉਨ੍ਹਾਂ ‘ਤੇ ਵੀ ਦੋਸ਼ ਮੜ੍ਹਦਿਆਂ ਸਦਨ ‘ਚ ਕਿਹਾ ਕਿ ਤੁਸੀਂ ਵੀ ਇਨ੍ਹਾਂ (ਅਕਾਲੀਆਂ) ਨਾਲ ਮਿਲੇ ਹੋਏ ਹੋ।
ਕੈਬਨਿਟ ਮੰਤਰੀ ਬਲਵੀਰ ਸਿੱਧੂ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ ਨੇ ਵੀ ਨਵਜੋਤ ਸਿੱਧੂ ਦਾ ਸਾਥ ਦਿੱਤਾ ਅਤੇ ਕੁਲਜੀਤ ਨਾਗਰਾ, ਗੁਰਪ੍ਰੀਤ ਜੀਪੀ, ਰਾਜਾ ਵੜਿੰਗ ਤੇ ਕਈ ਹੋਰ ਵਿਧਾਇਕ ਵੀ ਸਿੱਧੂ ਦੀ ਹਿਮਾਇਤ ‘ਚ ਉਠ ਕੇ ਖੜ੍ਹੇ ਹੋ ਗਏ। ਅਕਾਲੀ ਤੇ ਕਾਂਗਰਸੀ ਮੈਂਬਰਾਂ ਵਿਚਕਾਰ ਕੁੱਝ ਹੀ ਕਦਮਾਂ ਦਾ ਫਾਸਲਾ ਸੀ ਤੇ ਇਕ ਦੂਜੇ ਦਾ ਗਲਾ ਫੜ੍ਹਨ ਵਾਲੀ ਸਥਿਤੀ ਬਣ ਚੁੱਕੀ ਸੀ। ਸੁਖਜਿੰਦਰ ਰੰਧਾਵਾ ਵੀ ਬਾਹਾਂ ਉਲਾਰ ਉਲਾਰ ਕੇ ਮਜੀਠੀਆ ਨੂੰ ਅੱਗੇ ਆਉਣ ਦੀ ਚੁਣੌਤੀ ਦੇ ਰਹੇ ਸਨ। ਉਨ੍ਹਾਂ ਨੇ ਵੀ ਆਪਣੀ ਸਰਕਾਰ ‘ਤੇ ਹੀ ਸਵਾਲ ਉਠਾਉਂਦਿਆਂ ਗੁੱਸੇ ਵਿਚ ਕਹਿ ਦਿੱਤਾ ਕਿ ਸਾਡੀ ਸਰਕਾਰ ਹੀ ਨਿਕੰਮੀ ਹੈ, ਨਹੀਂ ਤਾਂ ਮਜੀਠੀਆ ਵਰਗਿਆਂ ਦੀ ਹਿੰਮਤ ਨਹੀਂ ਸੀ ਪੈਣੀ ਇਸ ਤਰ੍ਹਾਂ ਬੋਲਣ ਦੀ।
ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸਿੱਧੂ ਤੇ ਹੋਰ ਕਾਂਗਰਸੀ ਮੈਂਬਰ ਜਦੋਂ ਮਜੀਠੀਆ ਤੇ ਹੋਰ ਅਕਾਲੀ ਮੈਂਬਰਾਂ ‘ਤੇ ਹਮਲਾਵਰ ਹੋ ਰਹੇ ਸਨ ਤਾਂ ਲੋਕ ਇਨਸਾਫ਼ ਪਾਰਟੀ ਦੇ ਮੈਂਬਰਾਂ ਸਿਮਰਜੀਤ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਵੀ ਇਨ੍ਹਾਂ ਕਾਂਗਰਸੀ ਮੈਂਬਰਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਆਮ ਆਦਮੀ ਪਾਰਟੀ ਦੇ ਕਈ ਮੈਂਬਰ ਵੀ ਸਿੱਧੂ ਦੇ ਸਮਰਥਨ ‘ਚ ਖੜ੍ਹੇ ਹੋ ਗਏ ਸਨ। ਸ਼ੋਰ ਸ਼ਰਾਬੇ ਦੌਰਾਨ ਕੁੱਝ ਮੈਂਬਰ ਤਾਂ ਮਜੀਠੀਆ ਨੂੰ ਲੰਬਾ ਪਾਉਣ ਦੀਆਂ ਗੱਲਾਂ ਕਰ ਰਹੇ ਸਨ। ਜਦੋਂ ਸਪੀਕਰ ਦੇ ਵਾਰ-ਵਾਰ ਦਖਲ ਦੇਣ ‘ਤੇ ਅਕਾਲੀ ਮੈਂਬਰ ਸਦਨ ‘ਚ ਸ਼ੋਰ ਸ਼ਰਾਬਾ ਤੇ ਹੰਗਾਮਾ ਕਰਨ ਤੋਂ ਨਾ ਹਟੇ ਤਾਂ ਉਨ੍ਹਾਂ ਕਿਹਾ ਕਿ ਬਜਟ ਵਿਚ ਵਿਘਨ ਪਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਸਦਨ ‘ਚ ਮੌਜੂਦ ਅਕਾਲੀ-ਭਾਜਪਾ ਮੈਂਬਰਾਂ ਨੂੰ ਪੂਰੇ ਦਿਨ ਲਈ ਸਦਨ ‘ਚੋਂ ਬਾਹਰ ਕਰਨ ਦਾ ਐਲਾਨ ਕਰਦਿਆਂ ਮਾਰਸ਼ਲਾਂ ਨੂੰ ਕਾਰਵਾਈ ਦੇ ਹੁਕਮ ਦਿੱਤੇ। ਮਾਰਸ਼ਲਾਂ ਨੇ ਪੁਜ਼ਿਸ਼ਨਾਂ ਹੀ ਲਈਆਂ ਸਨ ਕਿ ਜ਼ਬਰਦਸਤੀ ਬਾਹਰ ਸੁੱਟੇ ਜਾਣ ਦੀ ਸਥਿਤੀ ਨੂੰ ਭਾਂਪਦਿਆਂ ਮਜੀਠੀਆ ਤੇ ਅਕਾਲੀ ਭਾਜਪਾ ਮੈਂਬਰ ਖੁਦ ਵੀ ਬਾਹਰ ਵੱਲ ਚਾਲੇ ਪਾ ਗਏ ਤੇ ਇਸੇ ਦੌਰਾਨ ਹੀ ਸਪੀਕਰ ਨੇ ਕੁੱਝ ਸਮੇਂ ਲਈ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਜਿਸ ਨਾਲ ਇਕ ਦੂਜੇ ਦੀਆਂ ਪੱਗਾਂ ਉਛਾਲਣ ਤੇ ਕੁੱਟਮਾਰ ਦੀ ਸਥਿਤੀ ਪੈਦਾ ਹੋਣੋ ਬਚ ਗਈ।

About Author

Punjab Mail USA

Punjab Mail USA

Related Articles

ads

Latest Category Posts

    ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Read Full Article
    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article