PUNJABMAILUSA.COM

ਫੌਜ ‘ਚ ਧਾਰਮਿਕ ਅਧਿਆਪਕਾਂ ਦੇ ਅਹੁਦਿਆਂ ਲਈ ਭਰਤੀ ਦੀ ਦੌੜ ‘ਚ ਪੰਜਾਬ ਦਾ ਇਕ ਵੀ ਗੱਭਰੂ ਨਹੀਂ ਹੋ ਸਕਿਆ ਪਾਸ

ਫੌਜ ‘ਚ ਧਾਰਮਿਕ ਅਧਿਆਪਕਾਂ ਦੇ ਅਹੁਦਿਆਂ ਲਈ ਭਰਤੀ ਦੀ ਦੌੜ ‘ਚ ਪੰਜਾਬ ਦਾ ਇਕ ਵੀ ਗੱਭਰੂ ਨਹੀਂ ਹੋ ਸਕਿਆ ਪਾਸ

ਫੌਜ ‘ਚ ਧਾਰਮਿਕ ਅਧਿਆਪਕਾਂ ਦੇ ਅਹੁਦਿਆਂ ਲਈ ਭਰਤੀ ਦੀ ਦੌੜ ‘ਚ ਪੰਜਾਬ ਦਾ ਇਕ ਵੀ ਗੱਭਰੂ ਨਹੀਂ ਹੋ ਸਕਿਆ ਪਾਸ
January 08
12:48 2018

ਜਲੰਧਰ, 8 ਜਨਵਰੀ (ਪੰਜਾਬ ਮੇਲ)- ਨਸ਼ਾ ਅਤੇ ਖੇਤਾਂ ‘ਚ ਲਗਾਤਾਰ ਮਿਲਾਏ ਜਾ ਰਹੇ ਕੀਟਨਾਸ਼ਕ ਦਾ ਮਾੜਾ ਅਸਰ ਪੰਜਾਬ ਪੁਲਿਸ ਦੇ ਬਾਅਦ ਹੁਣ ਫੌਜ ਦੀ ਭਰਤੀ ‘ਚ ਵੀ ਦੇਖਣ ਨੂੰ ਮਿਲਿਆ। ਫੌਜ ‘ਚ ਧਾਰਮਿਕ ਅਧਿਆਪਕਾਂ ਦੇ 62 ਅਹੁਦਿਆਂ ਲਈ ਕੀਤੀ ਜਾ ਰਹੀ ਭਰਤੀ ਦੀ ਦੌੜ ‘ਚ ਪੰਜਾਬ ਦਾ ਇਕ ਵੀ ਗੱਭਰੂ ਪਾਸ ਨਾ ਹੋ ਸਕਿਆ। ਕੈਂਟ ‘ਚ ਹੋਈ ਡੇਢ ਕਿਲੋਮੀਟਰ ਦੀ ਦੌੜ ‘ਚ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਪਹਿਲੇ ਹੀ ਰਾਊਂਡ ਤੋਂ ਬਾਹਰ ਹੋ ਗਏ। 450 ‘ਚੋਂ 350 ਫੇਲ ਰਹੇ ਅਤੇ ਦਸਤਾਵੇਜ਼ ਜਾਂਚ ਪ੍ਰਕਿਰਿਆ ਤੋਂ ਬਾਅਦ ਸਿਰਫ 30 ਹੀ ਅੱਗੇ ਵਧੇ ਹਨ।
ਇਨ੍ਹਾਂ ‘ਚੋਂ 24 ਪਹਿਲਾਂ ਹੀ ਫੌਜ ‘ਚ ਹਨ ਅਤੇ ਸੀਨੀਅਰ ਅਹੁਦੇ ਲਈ ਅਰਜੀ ਦਿੱਤੀ ਹੈ। ਹਾਲਾਂਕਿ ਇਨ੍ਹਾਂ 24 ‘ਚੋਂ ਤਿੰਨ ਪੰਜਾਬੀ ਜਵਾਨ ਹਨ, ਜਿਨ੍ਹਾਂ ਨੇ ਪੰਜਾਬ ਦਾ ਮਾਣ ਰੱਖਿਆ। ਬਾਹਰੀ ਸਿਰਫ 6 ਹੀ ਨੌਜਵਾਨ ਪਾਸ ਹੋਏ ਜੋ ਸਾਰੇ ਜੰਮੂ-ਕਸ਼ਮੀਰ ਦੇ ਹਨ। ਇਸ ਤੋਂ ਪਹਿਲਾਂ ਵੀ ਇਹੀ ਸਥਿਤੀ ਪੰਜਾਬ ਪੁਲਿਸ ‘ਚ ਸਿਪਾਹੀ ਦੀ ਭਰਤੀ ‘ਚ ਵੀ ਦੇਖਣ ਨੂੰ ਮਿਲੀ ਸੀ। ਪੀ. ਏ. ਪੀ. ‘ਚ ਹੋਈ ਭਰਤੀ ਦੇ ਪਹਿਲੇ ਦਿਨ ਸ਼ਾਮਲ ਹੋਏ 670 ਨੌਜਵਾਨਾਂ ‘ਚ ਹਰ 20ਵਾਂ ਨੌਜਵਾਨ ਡੋਪ ਟੈਸਟ ‘ਚ ਫੇਲ ਪਾਇਆ ਗਿਆ ਸੀ।
ਭਰਤੀ ਅਧਿਕਾਰੀ ਕਰਨਲ ਰੋਸ਼ਨ ਵਰਮਾ ਨੇ ਦੱਸਿਆ ਕਿ ਸੈਨਾ ‘ਚ ਪੰਡਿਤ, ਪਾਦਰੀ, ਗ੍ਰੰਥੀ ਅਤੇ ਮੌਲਵੀ ਦੇ 62 ਅਹੁਦਿਆਂ ਲਈ ਹੁਣ ਤੋਂ ਚਾਰ ਮਹੀਨੇ ਪਹਿਲਾਂ ਆਨਲਾਈਨ ਅਰਜੀਆਂ ਮੰਗੀਆਂ ਸੀ। ਅਰਜੀਆਂ ਸਿਰਫ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਤੋਂ ਹੀ ਮੰਗੀਆਂ ਗਈਆਾਂ ਸਨ। ਕੁੱਲ 650 ਅਰਜੀਆਂ ਹੋ ਸਕੀਆਂ ਸਨ। ਕੁੱਲ 62 ਅਹੁਦਿਆਂ ਲਈ 27 ‘ਚੋਂ 34 ਸਾਲ ਦੇ ਵਿੱਚਕਾਰ ਉਮਰ ਜਦਕਿ ਸਿੱਖਿਅਕ ਯੋਗਤਾ ਗਰੈਜੂਏਸ਼ਨ ਜ਼ਰੂਰੀ ਸੀ। ਭਰਤੀ ਦਾ ਫਿਜ਼ੀਕਲ ਟੈਸਟ ਡੋਗਰਾ ਗਰਾਊਂਡ ‘ਚ ਸੀ। ਸਵੇਰੇ 6 ਵਜੇ ਤੋਂ ਨੌਜਵਾਨਾਂ ਦੀ ਐਂਟਰੀ ਸ਼ੁਰੂ ਹੋ ਗਈ ਸੀ ਅਤੇ ਭਰਤੀ ਦੀ ਪ੍ਰਕਿਰਿਆ 7 ਵਜੇ ਸ਼ੁਰੂ ਹੋਈ ਸੀ।
ਜ਼ਿਕਰਯੋਗ ਹੈ ਕਿ ਭਰਤੀ ਦੀ ਪਹਿਲੀ ਪ੍ਰਕਿਰਿਆ ‘ਚ 1.6 ਕਿਲੋਮੀਟਰ ਦੀ ਦੌੜ ਨੂੰ 5 ਮਿੰਟ 30 ਸੈਕਿੰਡ ‘ਚ ਪੂਰੀ ਕਰਨੀ ਸੀ। 400 ਮੀਟਰ ਦੇ ਚਾਰ ਚੱਕਰ ਲਗਾਉਣੇ ਸਨ। 450 ‘ਚੋਂ 370 ਨੌਜਵਾਨ ਦੌੜ ਦੇ ਪਹਿਲੇ ਅਤੇ ਦੂਜੇ ਚੱਕਰ ‘ਚ ਹੀ ਥੱਕ ਗਏ ਅਤੇ ਬਾਹਰ ਹੋ ਗਏ। ਪਾਸ ਹੋਏ 80 ਨੌਜਵਾਨਾਂ ‘ਚ ਇਕ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਕਰਨਲ ਰੋਸ਼ਨ ਮੁਤਾਬਕ ਦਸਤਾਵੇਜ਼ ਜਾਂਚ ‘ਚ ਸਫਲ ਹੋਏ 30 ਨੌਜਵਾਨ ਦਾ ਸਰੀਰਕ ਮਾਪਦੰਡ ਲਿਆ ਜਾਵੇਗਾ। ਜਿਸ ‘ਚ ਸਫਲ ਹੋਣ ਵਾਲੇ ਨੌਜਵਾਨਾਂ ਨੂੰ ਮੈਡੀਕਲ ਲਈ ਭਰਤੀ ਹੈੱਡਕੁਆਰਟਰ ‘ਚ ਆਉਣਾ ਹੋਵੇਗਾ। ਇਸ ਤੋਂ ਬਾਅਦ 25 ਫਰਵਰੀ ਨੂੰ ਲਿਖਤੀ ਪ੍ਰੀਖਿਆ ਆਯੋਜਿਤ ਕਰਵਾਈ ਜਾਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article