PUNJABMAILUSA.COM

ਫੋਨ ਹੈਕ, ਲੈਂਡ ਲਾਈਨ ਹੈਕ, ਸਭ ਨਿੱਜੀ ਜਾਣਕਾਰੀ ਸੀ ਉਨ੍ਹਾਂ ਕੋਲ ਤੇ ਫਿਰ ਮਹਿਲਾ ਨੂੰ ਬਣਾਇਆ ਧੋਖੇ ਦਾ ਸ਼ਿਕਾਰ

ਫੋਨ ਹੈਕ, ਲੈਂਡ ਲਾਈਨ ਹੈਕ, ਸਭ ਨਿੱਜੀ ਜਾਣਕਾਰੀ ਸੀ ਉਨ੍ਹਾਂ ਕੋਲ ਤੇ ਫਿਰ ਮਹਿਲਾ ਨੂੰ ਬਣਾਇਆ ਧੋਖੇ ਦਾ ਸ਼ਿਕਾਰ

ਫੋਨ ਹੈਕ, ਲੈਂਡ ਲਾਈਨ ਹੈਕ, ਸਭ ਨਿੱਜੀ ਜਾਣਕਾਰੀ ਸੀ ਉਨ੍ਹਾਂ ਕੋਲ ਤੇ ਫਿਰ ਮਹਿਲਾ ਨੂੰ ਬਣਾਇਆ ਧੋਖੇ ਦਾ ਸ਼ਿਕਾਰ
December 11
17:30 2017

– ਪਤੀ ਦੇ ਗ੍ਰਿਫਤਾਰ ਹੋਣ ਅਤੇ ਕਾਨੂੰਨੀ ਕਾਰਵਾਈ ਦੀ ਦਿੱਤੀ ਧਮਕੀ
ਔਕਲੈਂਡ 11 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਵੱਖ-ਵੱਖ ਤਰ੍ਹਾਂ ਦੇ ਮਾਡਰਨ ਤਰੀਕਿਆਂ ਨਾਲ ਹੁੰਦੇ ਧੋਖੇ (ਸਕੈਮ) ਜਿਨ੍ਹਾਂ ਵਿਚ ਜਾਅਲੀ ਫੋਨ ਸਕੈਮ, ਜਾਅਲੀ ਆਈ. ਆਰ. ਡੀ. ਸਕੈਮ, ਜਾਅਲੀ ਪੁਲਿਸ ਦੀ ਫੋਨ ਕਾਲ ਵਾਲੇ ਸਕੈਮ ਚਰਚਾ ਵਿਚ ਬਣੇ ਰਹਿੰਦੇ ਹਨ। ਬਹੁਤ ਸਾਰੇ ਲੋਕ ਨਾ ਸ਼ੱਕ ਪ੍ਰਗਟ ਹੋਣ ਦੇ ਬਾਵਜੂਦ ਵੀ ਅਜਿਹੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਇਕ ਅਜਿਹੀ ਹੀ ਇਕ ਘਟਨਾ ਟੀਪੁੱਕੀ ਰਹਿੰਦੇ ਪੰਜਾਬੀ ਪਰਿਵਾਰ ( ਸ. ਜਤਿੰਦਰ ਸਿੰਘ-ਸ੍ਰੀਮਤੀ ਗੁਰਪ੍ਰੀਤ ਕੌਰ) ਦੇ ਨਾਲ ਹੋਈ। ਅੱਜ ਸਵੇਰੇ 10 ਵਜੇ ਦੇ ਕਰੀਬ ਇਨ੍ਹਾਂ ਧੋਖੇਬਾਜਾਂ ਵੱਲੋਂ ਸ੍ਰੀਮਤੀ ਗੁਰਪ੍ਰੀਤ ਕੌਰ ਦੇ ਘਰ ਦੇ ਲੈਂਡ ਲਾਈਨ ਨੰਬਰ ਉਤੇ ਕਾਲ ਆਈ ਕਿ ”ਅਸੀਂ ਟੀ ਪੁੱਕੀ ਸਟੇਸ਼ਨ ਤੋਂ ਬੋਲ ਰਹੇ ਹਾਂ ਤੁਹਾਡੇ ਪਤੀ ਨੂੰ ਗੈਰ ਕਾਨੂੰਨੀ ਕਾਰਵਾਈਆਂ ਦੇ ਚਲਦਿਆਂ ਗ੍ਰਿਫਤਾਰ ਕੀਤਾ ਗਿਆ ਹੈ, ਤੁਹਾਡੇ ਪਤੀ ਤੁਹਾਨੂੰ ਫੋਨ ਕਰ ਰਹੇ ਹਨ ਸੋ ਆਪਣਾ ਫੋਨ ਚੈਕ ਕਰੋ।” ਜਦੋਂ ਗੁਰਪ੍ਰੀਤ ਹੋਰਾਂ ਫੋਨ ਚੈਕ ਕੀਤਾ ਤਾਂ ਮਿਸ ਕਾਲਜ ਨਜ਼ਰ ਆਈਆਂ। ਐਨੇ ਨੂੰ ਇਨ੍ਹਾਂ ਦੇ ਪਤੀ ਦੇ ਫੋਨ ਨੰਬਰ ਤੋਂ ਹੀ ਦੁਬਾਰਾ ਫੋਨ ਆਇਆ ਅਤੇ ਜਦੋਂ ਫੋਨ ਚੁੱਕਿਆ ਤਾਂ ਮੂਹਰੇ ਤੋਂ ਉਹੀ ਧੋਖੇਬਾਜ ਬੋਲੇ ਕਿ ਤੁਹਾਡੇ ਪਤੀ ਨੂੰ ਟੌਰੰਗਾ ਪੁਲਿਸ ਸਟੇਸ਼ਨ ਵਿਚ ਲਿਜਾ ਕੇ ਪੁੱਛ-ਗਿਛ ਕੀਤੀ ਜਾ ਰਹੀ ਹੈ। ਭਾਵੇਂ ਇਸ ਨੇ ਸ਼ੁਰੂ ਵਿਚ ਵਿਸ਼ਵਾਸ਼ ਨਹੀਂ ਕੀਤਾ ਪਰ ਉਨ੍ਹਾਂ ਨੇ ਡਰਾ ਹੀ ਐਨਾ ਦਿੱਤਾ ਅਤੇ ਦੋ ਹੱਲ ਸਮਝਾਏ ਜਿਨ੍ਹਾਂ ਵਿਚ ਇਕ ਕਾਨੂੰਨੀ ਕਾਰਵਾਈ ਜਿਸ ਵਿਚ 7 ਤੋ 10 ਦਿਨ ਤੱਕ ਪੁਲਿਸ ਸਟੇਸ਼ਨ ਰੱਖਿਆ ਜਾਵੇਗਾ, ਪੀ. ਆਰ. ਕੈਂਸਲ ਹੋਵੇਗੀ ਅਤੇ ਤੁਹਾਡੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ, ਦੂਜਾ ਹੱਲ ਸੀ ਕਿ ਦੋ ਪੁਲਿਸ ਕੁਝ ਫਾਰਮ ਲੈਣ ਆਉਣਗੇ ਜਿਹੜੇ ਭਰ ਕੇ ਦੇਣੇ ਹੋਣਗੇ। ਫਾਰਮਾਂ ਦੇ ਨਾਲ 2000 ਡਾਲਰ ਦੇਣੇ ਪੈਣਗੇ ਜੋ ਕਿ ਆਖਰੀ ਅਦਾਲਤੀ ਫੈਸਲਾ ਆਉਣ ‘ਤੇ ਵਾਪਿਸ ਕੀਤੇ ਜਾ ਸਕਦੇ ਹਨ। ਗੁਰਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਵਾਲੇ ਭੇਜ ਦਿਓ ਪਰ ਮੈਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨਾ ਚਾਹੁੰਦੀ ਹਾਂ। ਫਿਰ ਉਨ੍ਹਾਂ ਕਿਹਾ ਕਿ ਤੇਰੇ ਪਤੀ ਨਹੀਂ ਚਾਹੁੰਦੇ ਕਿ ਤੁਸੀਂ ਕਿਸੇ ਹੋਰ ਨੂੰ ਦੱਸੋ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਤੇਰੇ ਕੋਲ ਛੋਟਾ ਬੱਚਾ ਹੈ ਅਤੇ ਤੁਸੀਂ ਕਾਰ ਨਹੀਂ ਚਲਾ ਸਕਦੇ। ਇਸ ਕਰਕੇ ਅਸੀਂ ਟੈਕਸੀ ਦਾ ਪ੍ਰਬੰਧ ਕੀਤਾ ਹੈ। ਟੈਕਸੀ ਦੋ ਵਾਰ ਆਈ ਪਰ ਗੁਰਪ੍ਰੀਤ ਕੌਰ ਨੇ ਸਿਆਣਪ ਵਰਤ ਕੇ ਮੋੜ ਦਿੱਤੀ ਕਿ ਉਸ ਵਿਚ ਬੇਬੀ ਸੀਟ ਨਹੀਂ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਬੱਚਾ ਗੋਦੀ ਸਾਂਭ ਰੱਖਿਓ।
ਇਸ ਦੌਰਾਨ ਉਸਨੇ ਮੋਬਾਇਲ, ਲੈਪਟਾਪ ਆਦਿ ਤੋਂ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰਾ ਕੁਝ ਹੈਕ ਕੀਤਾ ਹੋਇਆ ਸੀ। 10-15 ਮਿੰਟ ਫਿਰ ਉਨ੍ਹਾਂ ਨੇ ਦਿੱਤੇ ਅਤੇ ਕਿਹਾ ਕਿ ਕੁਝ ਫਾਰਮ ਭਰਨੇ ਪੈਣਗੇ ਜਿਹੜੇ ਕਿ ਨਿਊ ਵਰਲਡ ਸਟੋਰ ਤੋਂ ਮਿਲ ਜਾਣਗੇ। ਗੁਰਪ੍ਰੀਤ ਕੌਰ ਆਪਣੇ ਬੱਚੇ ਨੂੰ ਨਾਲ ਲੈ ਕੇ ਜਦੋਂ ਬਾਹਰ ਜਾ ਰਹੀ ਸੀ ਤਾਂ ਉਹ ਉਸ ਨੂੰ ਪੂਰਾ ਟ੍ਰੈਕ ਕਰ ਰਹੇ ਸਨ। ਫੋਨ ਉਤੇ ਲਗਾਤਾਰ ਉਹ ਬਣੇ ਹੋਏ ਸਨ। ਉਨ੍ਹਾਂ ਕਿਹਾ ਕਿ ਹੁਣ ਫੋਰ ਸਕੇਅਰ ਚਲੇ ਜਾਓ। ਇਸ ਸਾਰੇ ਵਰਤਾਰੇ ਦੌਰਾਨ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਗੁਰਪ੍ਰੀਤ ਕੌਰ ਨੇ ਲਾਗੇ ਹੀ ਥਾਣੇ ਜਾਣ ਦੀ ਇੱਛਾ ਰੱਖਣ ਦੇ ਬਾਵਜੂਦ ਉਹ ਫੋਰ ਸੁਕੇਅਰ ਵਿਖੇ ਫਾਰਮ ਲੈਣ ਨੂੰ ਸਹੀ ਸਮਝਣ ਲੱਗੀ ਤਾਂ ਕਿ ਕੋਈ ਉਸਦਾ ਹੋਰ ਨੁਕਸਾਨ ਨਾ ਕਰ ਦੇਵੇ। ਜਦੋਂ ਕੋਈ ਫਾਰਮ ਨਹੀਂ ਮਿਲੇ ਤਾਂ ਗੱਲ ‘ਆਈ.ਟਿਊਨ’ ਕਾਰਡਾਂ ਉਤੇ ਆ ਕੇ ਰੁਕੀ। ਉਨ੍ਹਾਂ ਨੇ 2350 ਡਾਲਰ ਦੇ ਕਾਰਡ ਲੋਡ ਕਰਵਾ ਕੇ ਸੀਰੀਅਲ ਨੰਬਰ ਉਸੇ ਵੇਲੇ ਪੁੱਛ ਲਏ। ਧੋਖੇਬਾਜ਼ਾਂ ਨੇ ਕਿਹਾ ਕਿ ਜੇਕਰ ਨੰਬਰ ਹੁਣੇ ਨਾ ਦਿੱਤੇ ਗਏ ਤਾਂ ਤੁਹਾਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਦੌਰਾਨ ਨਾ ਤਾਂ 111 ਲੱਗ ਰਿਹਾ ਸੀ ਅਤੇ ਨਾ ਹੀ ਉਸਦੇ ਪਤੀ ਦਾ ਨੰਬਰ। ਇਸ ਤਰ੍ਹਾਂ ਇਸ ਪਰਿਵਾਰ ਦੇ ਨਾਲ 12 ਵਜੇ ਤੱਕ 2350 ਡਾਲਰ ਦਾ ਧੋਖਾ ਹੋ ਗਿਆ। ਘਰ ਪਹੁੰਚਣ ਉਤੇ ਲੈਂਡ ਲਾਈਨ ਉਤੇ ਕਾਲ ਆ ਗਈ ਕਿ ਰਿਸੀਵਰ ਪਰ੍ਹੇ ਰੱਖ ਦਿਓ ਤੇ ਆਪ ਉਹ ਮੋਬਾਇਲ ਉਤੇ ਸਨ। ਉਨ੍ਹਾਂ ਕਿਹਾ ਕਿ ਤੇਰੇ ਪਤੀ ਉਤੇ ਚਾਰ-ਪੰਜ ਹੋਰ ਦੋਸ਼ ਹਨ ਤੇ 4000 ਡਾਲਰ ਹੋਰ ਦੇਣੇ ਪੈਣਗੇ। ਜਦੋਂ ਅਜਿਹਾ ਕਰਨ ਤੋਂ ਅਸਮਰਥਾ ਦਿਖਾਈ ਤਾਂ ਦੁਬਾਰਾ ਫਿਰ ਟੈਕਸੀ ਭੇਜੀ ਅਤੇ ਕਿਹਾ ਕਿ ਤੁਸੀਂ ਆਪਣੇ ਪਾਸਪੋਰਟ, ਕ੍ਰੈਡਿਟ ਕਾਰਡ ਅਤੇ ਹੋਰ ਕਾਗਜ਼ ਲੈ ਕੇ ਟੈਕਸੀ ਵਿਚ ਬੈਠੋ ਅਤੇ ਅਸੀਂ ਤੈਨੂੰ ਐਡਰੈਸ ਭੇਜਦੇ ਹਾਂ ਕਿੱਥੇ ਜਾਣਾ ਹੈ।
ਇਸ ਦੌਰਾਨ ਗੁਰਪ੍ਰੀਤ ਕੌਰ ਨੇ ਥੋੜ੍ਹੀ ਹੁਸ਼ਿਆਰੀ ਵਰਤ ਕੇ ਗੁਆਂਢ ਵਿਚ ਆ ਚੁੱਕੀ ਇਕ ਔਰਤ ਦੇ ਫੋਨ ਤੋਂ ਆਪਣੇ ਪਤੀ ਦੇ ਦੋਸਤ ਨੂੰ ਫੋਨ ਲਾਇਆ ਅਤੇ ਪਤਾ ਲੱਗਾ ਕਿ ਉਹ ਤਾਂ ਆਪਣੇ ਕੰਮ ‘ਤੇ ਹੀ ਹੈ। ਜਦੋਂ ਪਤੀ ਨੇ ਧੋਖੇਬਾਜਾਂ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਤੁਹਾਡੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਦੋਂ ਗੱਲ ਵਿਗੜਦੀ ਵਿਖੀ ਤਾਂ ਉਹ ਫੋਨ ਬੰਦ ਕਰ ਗਏ। ਇਸ ਸਬੰਧੀ ਪੁਲਿਸ ਨੂੰ ਭਾਵੇਂ ਸੂਚਿਤ ਕਰ ਦਿੱਤਾ ਗਿਆ ਹੈ, ਪਰ ਸ਼ਾਇਦ ਹੀ ਪੈਸੇ ਵਾਪਿਸ ਆਉਣ।
ਇਸ ਜੋੜੇ ਨੇ ਨਿਊਜ਼ੀਲੈਂਡ ਵਸਦੇ ਆਪਣੇ ਸਾਰੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਅਜਿਹੇ ਫੋਨ ਕਾਲਾਂ ਤੋਂ ਆਪਣਾ ਬਚਾਅ ਰੱਖਣ। ਇਹ ਧੋਖੇਬਾਜ ਜਿੱਥੇ ਪੈਸਾ ਹੜੱਪ ਕਰ ਰਹੇ ਹਨ ਉਥੇ ਜਿਸ ਤਰ੍ਹਾਂ ਦਾ ਤੁਹਾਡੇ ਉਤੇ ਮਾਨਸਿਕ ਦਬਾਅ ਬਣਾਉਂਦੇ ਹਨ ਉਸ ਨਾਲ ਉਹ ਕਿਤੇ ਵੀ ਕਿਸੇ ਨੂੰ ਅਗਵਾ ਕਰਕੇ ਵੀ ਲਿਜਾ ਸਕਦੇ ਹਨ। ਅਜਿਹੇ ਧੋਖੇਬਾਜ਼ ਇਹ ਵੀ ਕਹਿ ਸਕਦੇ ਹਨ ਕਿ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਦਾ ਐਕਸੀਡੈਂਟ ਹੋ ਗਿਆ ਹੈ, ਤੇ ਉਹ ਹਸਪਤਾਲ ਦਾਖਲ ਹੈ।
ਇਸ ਇਸ ਕਰਕੇ ਸਾਵਧਾਨ! ਰਹੋ ਅਜਿਹੇ ਧੋਖੇਬਾਜਾਂ ਤੋਂ।

About Author

Punjab Mail USA

Punjab Mail USA

Related Articles

ads

Latest Category Posts

    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article