PUNJABMAILUSA.COM

ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ

 Breaking News

ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ

ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ
April 26
07:42 2018

* ਸੋਸ਼ਲ ਸਾਈਟ ਨੇ ਉਠਾਇਆ ਸਖ਼ਤ ਕਦਮ
ਸਾਨ ਫਰਾਂਸਿਸਕੋ, 26 ਅਪ੍ਰੈਲ (ਪੰਜਾਬ ਮੇਲ)-ਕਿਸੇ ਐਪ ‘ਚ ਲਾਗ ਇਨ ਲਈ ਅਸੀਂ ਅਕਸਰ ਫੇਸਬੁੱਕ ਦਾ ਸਹਾਰਾ ਲੈ ਲੈਂਦੇ ਹਾਂ। ਇਹ ਸਾਡੇ ਲਈ ਆਸਾਨ ਹੁੰਦਾ ਹੈ ਕਿਉਂਕਿ ਸਿਰਫ਼ ਇਕ ਕਨਫਰਮ ਬਟਨ ਦਬਾ ਕੇ ਅਸੀਂ ਉਸ ਐਪ ‘ਚ ਸਾਈਨ ਇਨ ਕਰ ਲੈਂਦੇ ਹਾਂ ਪਰ ਇਸ ਤਰ੍ਹਾਂ ਕਰਦੇ ਸਮੇਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਣਜਾਣੇ ‘ਚ ਉਸ ਐਪ ਨੂੰ ਸਾਡੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਕੈਂਬਰਿਜ ਐਨਾਲਿਟਿਕਾ ਵੱਲੋਂ ਕੀਤੀ ਗਈ ਡਾਟਾ ਚੋਰੀ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਇਸ ਬਰਤਾਨਵੀ ਕੰਪਨੀ ਨੇ ਅਮਰੀਕੀ ਚੋਣਾਂ ਅਤੇ ਬ੍ਰੈਗਜ਼ਿਟ (ਯੂਰਪੀ ਯੂਨੀਅਨ ਤੋਂ ਬਾਹਰ ਹੋਣ ਲਈ ਬਰਤਾਨੀਆ ‘ਚ ਕਰਾਏ ਗਏ ਜਨਮਤ ਸੰਗ੍ਰਹਿ) ‘ਚ ਦਖ਼ਲ ਦੇਣ ਲਈ ਕੁਇਜ਼ ਐਪ ਦੇ ਜ਼ਰੀਏ ਫੇਸਬੁੱਕ ਯੂਜ਼ਰ ਦਾ ਡਾਟਾ ਚੋਰੀ ਕੀਤਾ ਸੀ।
ਹੁਣ ਕੋਈ ਵੀ ਥਰਡ ਪਾਰਟੀ ਐਪ ਇਸ ਤਰ੍ਹਾਂ ਨਾ ਕਰ ਸਕੇ ਇਸ ਲਈ ਫੇਸਬੁੱਕ ਨੇ ਕਵਾਇਦ ਸ਼ੁਰੂ ਕਰ ਦਿੱਤੀ ਹੈ। ਫੇਸਬੁੱਕ ਨੇ ਮੰਗਲਵਾਰ ਨੂੰ ਇਕ ਪੋਸਟ ਦੇ ਜ਼ਰੀਏ ਕਿਹਾ, ‘ਬੁੱਧਵਾਰ ਤੋਂ ਬਣਾਏ ਗਏ ਐਪ ਨੂੰ ਫੇਸਬੁੱਕ ‘ਤੇ ਲਾਗ ਇਨ ਕੀਤੇ ਯੂਜ਼ਰ ਵਾਂਗ ਪੋਸਟ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਜਿਨ੍ਹਾਂ ਐਪ ਨੂੰ ਪਹਿਲਾਂ ਹੀ ਇਸ ਦੀ ਇਜਾਜ਼ਤ ਮਿਲ ਚੁੱਕੀ ਹੈ ਉਹ ਸਿਰਫ਼ ਇਕ ਅਗਸਤ ਤਕ ਇਸ ਦਾ ਇਸਤੇਮਾਲ ਕਰ ਸਕਣਗੇ। ਅੱਗੇ ਡਿਵੈਲਪ ਕੀਤੇ ਜਾਣ ਵਾਲੇ ਐਪ ਨੂੰ ਆਪਣੇ ਪੋਸਟ ਪਾਉਣ ਦੀ ਇਜਾਜ਼ਤ ਲਈ ਐਪ ਰੀਵਿਊ ਤੋਂ ਲੰਘਣਾ ਪਵੇਗਾ।’
ਫੇਸਬੁੱਕ ਦੇ ਇਸ ਕਦਮ ਦੇ ਬਾਅਦ ਕੋਈ ਵੀ ਯੂਜ਼ਰ ਦੇ ਡਾਟਾ ਦਾ ਇਸਤੇਮਾਲ ਉਨ੍ਹਾਂ ਦੀ ਮਨਜ਼ੂਰੀ ਦੇ ਬਗੈਰ ਨਹੀਂ ਕਰ ਸਕੇਗਾ। ਇਹ ਸਹੂਲਤ ਇੰਸਟਾਗ੍ਰਾਮ ਦੇ ਯੂਜ਼ਰ ਲਈ ਵੀ ਲਾਗੂ ਕੀਤੀ ਗਈ ਹੈ। ਫੇਸਬੁੱਕ ਨੇ ਕਿਹਾ, ‘ਇਸ ਬਦਲਾਅ ਕਾਰਨ ਕਿਸੇ ਕਮੈਂਟ ‘ਚ ਦਿੱਤਾ ਗਿਆ ਯੂਜ਼ਰ ਦਾ ਨਾਂ ਅਤੇ ਵੇਰਵਾ ਹਟ ਜਾਵੇਗਾ।’ ਮਾਹਿਰਾਂ ਦਾ ਹਾਲਾਂਕਿ ਕਹਿਣਾ ਹੈ ਕਿ ਹੁਣ ਵੀ ਸੱਤ ਥਰਡ ਪਾਰਟੀ ਵੈੱਬਸਾਈਟਾਂ ਫੇਸਬੁੱਕ ਯੂਜ਼ਰ ਦੇ ਡਾਟਾ ਨੂੰ ਐਕਸਿਸ ਕਰਨ ਦੇ ਅਧਿਕਾਰ ਦਾ ਗ਼ਲਤ ਇਸਤੇਮਾਲ ਕਰ ਰਹੀਆਂ ਹਨ।

About Author

Punjab Mail USA

Punjab Mail USA

Related Articles

ads

Latest Category Posts

    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ