PUNJABMAILUSA.COM

ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ ‘ਚ 40 ਬਿਲੀਅਨ ਡਾਲਰ ਦਾ ਝਟਕਾ

 Breaking News

ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ ‘ਚ 40 ਬਿਲੀਅਨ ਡਾਲਰ ਦਾ ਝਟਕਾ

ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ ‘ਚ 40 ਬਿਲੀਅਨ ਡਾਲਰ ਦਾ ਝਟਕਾ
March 21
10:18 2018

ਵਾਸ਼ਿੰਗਟਨ, 21 ਮਾਰਚ (ਪੰਜਾਬ ਮੇਲ)- ਇੱਕ ਰਿਪੋਰਟ ਨੇ ਸਿਰਫ਼ ਇੱਕ ਦਿਨ ਵਿਚ ਫੇਸਬੁੱਕ ਦੇ ਮਾਲਕ ਜ਼ਕਰਬਰਗ ਨੂੰ ਤਗੜਾ ਝਟਕਾ ਦਿੱਤਾ। ਇਸ ਰਿਪੋਰਟ ਕਾਰਨ ਮਾਰਕ ਨੂੰ ਇੱਕ ਦਿਨ ਵਿਚ 6.6 ਬਿਲੀਅਨ ਡਾਲਰ ਯਾਨੀ ਕਰੀਬ 4,30,35,30,00,000.00 ਰੁਪਏ ਦਾ ਝਟਕਾ ਲੱਗਾ ਹੈ। ਫੇਸਬੁੱਕ ਦੇ ਮਾਲਕ ਨੂੰ ਲੱਗੇ ਇਸ ਝਟਕੇ ਤੋਂ ਬਾਅਦ ਉਨ੍ਹਾਂ ਦੀ ਕੁੱਲ ਦੌਲਤ 68.5 ਬਿਲੀਅਨ ਰਹਿ ਗਈ ਹੈ। ਇੰਨਾ ਹੀ ਨਹੀਂ, ਫੇਸਬੁੱਕ ਨੂੰ 40 ਬਿਲੀਅਨ ਡਾਲਰ ਯਾਨੀ 26,07,80,00, 00,000.00 ਰੁਪਏ ਦਾ ਇੱਕ ਹੋਰ ਘਾਟਾ ਪਿਆ ਹੈ। ਕਾਰਨ ਹੈ ਕਿ ਇਸ ਘਟਨਾ ਤੋਂ ਬਾਅਦ ਕੰਪਨੀ ਦੇ ਸ਼ੇਅਰਜ਼ ਵਿਚ ਸੱਤ ਫ਼ੀਸਦੀ ਦੀ ਕਮੀ ਆਈ ਹੈ। ਜੇਕਰ ਦੋਵਾਂ ਰਕਮਾਂ ਨੂੰ ਜੋੜ ਦੇਈਏ, ਤਾਂ ਇਹ 30,37,97,05,00,000.00 ਰੁਪਏ ਦੀ ਹੋ ਜਾਂਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਕੰਪਨੀ ਦੇ ਮਾਲਕ ‘ਤੇ ਇੰਨੀ ਵੱਡੀ ਰਕਮ ਗੁਆ ਕੇ ਕੀ ਬੀਤੀ ਹੋਵੇਗੀ।
ਦਰਅਸਲ, ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਂਬ੍ਰਿਜ ਐਨਾਲਿਟਿਕਾ ਨਾਂ ਦੀ ਪ੍ਰਾਈਵੇਟ ਕੰਪਨੀ ਨੇ ਫੇਸਬੁੱਕ ਯੂਜ਼ਰਜ਼ ਦੇ ਡੇਟਾ ਨਾਲ ਖਿਲਵਾੜ ਕੀਤਾ ਹੈ। ਇਸੇ ਕੰਪਨੀ ਨੇ ਕਰੀਬ 50 ਮਿਲੀਅਨ ਫੇਸਬੁੱਕ ਯੂਜ਼ਰਜ਼ ਦੇ ਡੇਟਾ ਦੀ ਗ਼ਲਤ ਵਰਤੋਂ ਕੀਤੀ ਹੈ। ਯੂਜ਼ਰਜ਼ ਦੇ ਡੇਟਾ ਦੀ ਵਰਤੋਂ 2016 ਦੀ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਕੇ ਇਸ ਸਹਾਰੇ ਡੋਨਾਲਡ ਟਰੰਪ ਨੂੰ ਫਾਇਦਾ ਪਹੁੰਚਾਏ ਜਾਣ ਦੀ ਗੱਲ ਸਾਹਮਣੇ ਆਈ ਹੈ।
ਕੈਂਬ੍ਰਿਜ ਐਨਾਲਿਟਿਕਾ ਇੱਕ ਨਿੱਜੀ ਕੰਪਨੀ ਹੈ। ਇਹ ਡੇਟਾ ਮਾਈਨਿੰਗ ਤੇ ਡੇਟਾ ਐਨਾਲਿਸਿਸ ਦਾ ਕੰਮ ਕਰਦੀ ਹੈ। ਇਸ ਦੇ ਸਹਾਰੇ ਯੂ.ਕੇ. ਦੇ ਲੰਦਨ ਦੀ ਇਹ ਕੰਪਨੀ ਚੋਣ ਰਣਨੀਤੀ ਤਿਆਰ ਕਰਨ ਵਿਚ ਸਿਆਸੀ ਪਾਰਟੀਆਂ ਦੀ ਮਦਦ ਕੀਤੀ ਹੈ। ਕੰਪਨੀ ਨਾਲ ਜੁੜੇ ਇੱਕ ਕਰਮਚਾਰੀ ਕ੍ਰਿਸਟੋਫਰ ਨੇ ਨੈਤਿਕਤਾ ਨੂੰ ਆਧਾਰ ਬਣਾਉਂਦਿਆਂ ਇਹ ਜਾਣਕਾਰੀ ਜਨਤਕ ਕਰ ਦਿੱਤੀ ਕਿ ਕੈਂਬ੍ਰਿਜ ਐਨਾਲਿਟਿਕਾ ਨੇ ਚੋਣਾਂ ਨੂੰ ਪ੍ਰਭਾਵਿਤ ਕਰਨ ਤੇ ਟਰੰਪ ਨੂੰ ਫਾਇਦਾ ਪਹੁੰਚਾਉਣ ਲਈ 50 ਲੱਖ ਯੂਜ਼ਰਜ਼ ਦੇ ਡੇਟਾ ਨੂੰ ਗ਼ਲਤ ਤਰੀਕੇ ਨਾਲ ਵਰਤਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article
    9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

Read Full Article
    ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

Read Full Article
    ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

Read Full Article
    ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

Read Full Article
    ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

Read Full Article
    ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

Read Full Article
    ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

Read Full Article
    ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

Read Full Article
    ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

Read Full Article
    ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

Read Full Article