PUNJABMAILUSA.COM

ਫੇਸਬੁੱਕ ਦੀਆਂ ਵਧੀਆਂ ਮੁਸੀਬਤਾਂ; ਕੰਪਨੀ ਦੇ ਸ਼ੇਅਰ 14 ਫੀਸਦੀ ਡਿੱਗੇ

ਫੇਸਬੁੱਕ ਦੀਆਂ ਵਧੀਆਂ ਮੁਸੀਬਤਾਂ; ਕੰਪਨੀ ਦੇ ਸ਼ੇਅਰ 14 ਫੀਸਦੀ ਡਿੱਗੇ

ਫੇਸਬੁੱਕ ਦੀਆਂ ਵਧੀਆਂ ਮੁਸੀਬਤਾਂ; ਕੰਪਨੀ ਦੇ ਸ਼ੇਅਰ 14 ਫੀਸਦੀ ਡਿੱਗੇ
March 24
17:31 2018

ਨਵੀਂ ਦਿੱਲੀ, 24 ਮਾਰਚ (ਪੰਜਾਬ ਮੇਲ)- ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੀਆਂ ਮੁਸੀਬਤਾਂ ਇਸ ਦੇ ਯੂਜਰਸ ਦੀਆਂ ਜਾਣਕਾਰੀਆਂ ਦੇ ਗਲਤ ਵਰਤੋ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹੈ। ਵਿਵਾਦ ਸਾਹਮਣੇ ਆਉਣ ਤੋਂ ਬਾਅਦ ਇਸ ਹਫਤੇ ਕੰਪਨੀ ਦੇ ਸ਼ੇਅਰ 14 ਫੀਸਦੀ ਡਿੱਗੇ ਹਨ। ਇਸ ਵਿਚਾਲੇ ਮੋਜਿਲਾ, ਕਾਮਰਜਬੈਂਕ, ਟੈਸਲਾ, ਸਪੇਸਐਕਸ ਸਮੇਤ ਕਈ ਵੱਡੀਆਂ ਕੰਪਨੀਆਂ ਨੇ ਵੀ ਫੇਸਬੁੱਕ ਤੋਂ ਫਿਲਹਾਲ ਕਿਨਾਰਾ ਕਰ ਲਿਆ ਹੈ।
ਟੇਸਲ ਅਤੇ ਸਪੋਸਐਕਸ ਜਿਹੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਲਨ ਮਸਕ ਨੇ ਟਵਿੱਟਰ ‘ਤੇ ਤਿੱਖੀ ਬਹਿਸ ਤੋਂ ਬਾਅਦ ਕੰਪਨੀਆਂ ਦਾ ਫੇਸਬੁੱਕ ਪੇਜ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲੋਕਾਂ ਨਾਲ ਬਹਿਸ ਦੌਰਾਨ ਕਿਹਾ ਕਿ ਉਹ ਆਪਣੀ ਕੰਪਨੀ ‘ਤੇ ਸਪੇਸਐਕਸ ਅਤੇ ਟੈਸਲਾ ਦੇ ਪੇਜ ਦਿਖ ਨਹੀਂ ਰਹੇ ਹਨ। ਹਾਲਾਂਕਿ ਦੋਵੇਂ ਕੰਪਨੀਆਂ ਨੇ ਇਹ ਗੱਲ ਪੁੱਛੇ ਜਾਣ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਫਾਇਰਫਾਕਸ ਵੈੱਬ ਬ੍ਰਾਊਜ਼ਰ ਬਣਾਉਣ ਵਾਲੀ ਕੰਪਨੀ ਮੋਜਿਲਾ ਨੇ ਬੁੱਧਵਾਰ ਨੂੰ ਬਲਾਗ ‘ਤੇ ਲਿਖਿਆ ਕਿ ਅਸੀਂ ਫਿਲਹਾਲ ਫੇਸਬੁੱਕ ਤੋਂ ਦੂਰੀ ਬਣਾ ਰਹੇ ਹਾਂ। ਅਸੀਂ ਫੇਸਬੁੱਕ ‘ਤੇ ਵਿਗਿਆਪਨ ਦੇਣ ਤੋਂ ਰੋਕ ਰਹੇ ਹਾਂ ਅਤੇ ਸਾਡੇ ਫੇਸਬੁੱਕ ਪੇਜ ‘ਤੇ ਹੁਣ ਕੁਝ ਵੀ ਪੋਸਟ ਨਹੀਂ ਕੀਤਾ ਜਾਵੇਗਾ। ਮੋਜਿਲਾ ਨੇ ਹਾਲੇ ਆਪਣਾ ਫੇਸਬੁੱਕ ਪੇਜ ਨਹੀਂ ਹਟਾਇਆ ਹੈ। ਉਸ ਨੇ ਕਿਹਾ ਕਿ ਜੇਕਰ ਫੇਸਬੁੱਕ ਯੂਜਰਸ ਦੀ ਜਾਣਕਾਰੀਆਂ ਨੂੰ ਸੁਰੱਖਿਅਤ ਬਣਾਉਣ ਅਤੇ ਗੋਪਨੀਯਤਾ ਸੈਟਿੰਗ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਫਿਰ ਤੋਂ ਫੇਸਬੁੱਕ ‘ਤੇ ਵਾਪਸ ਆਉਣ ਦੇ ਬਾਰੇ ‘ਚ ਵਿਚਾਰ ਕਰਨਗੇ।
ਜਰਮਨੀ ਦੇ ਕਾਮਜਰਬੈਂਕ ਨੇ ਵੀ ਕਿਹਾ ਕਿ ਉਹ ਫਿਲਹਾਲ ਫੇਸਬੁੱਕ ਵਿਗਿਆਪਨ ਰੋਕ ਰਿਹਾ ਹੈ ਅਤੇ ਜਾਣਕਾਰੀਆਂ ਦੀ ਸੁਰੱਖਿਆ ਦਾ ਮੁੱਲਾਂਕਣ ਕਰ ਰਿਹਾ ਹੈ। ਸਪੀਕਰ ਸਮੇਤ ਹੋਰ ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਸੋਨੋਸ ਨੇ ਵੀ ਫੇਸਬੁੱਕ ਸਮੇਤ ਇੰਸਟਾਗ੍ਰਾਮ, ਗੂਗਲ ਅਤੇ ਟਵਿੱਟਰ ‘ਤੇ ਆਪਣੇ ਵਿਗਿਆਪਨ ਨੂੰ ਇਕ ਹਫਤੇ ਦੇ ਲਈ ਰੋਕ ਦਿੱਤਾ ਹੈ। ਹਾਲਾਂਕਿ ਫੇਸਬੁੱਕ ਨੇ ਕਾਰੋਬਾਰ ‘ਤੇ ਅਸਰ ਦੀ ਉਮੀਦ ਜਤਾਈ ਹੈ।
ਉਸ ਨੇ ਜਾਰੀ ਬਿਆਨ ‘ਚ ਕਿਹਾ ਕਿ ਅਸੀਂ ਇਸ ਹਫਤੇ ਜਿਨ੍ਹਾਂ ਕੰਪਨੀਆਂ ਨਾਲ ਗੱਲ ਕੀਤੀ ਹੈ ਉਸ ਨਾਲ ਜ਼ਿਆਦਾਤਰ ਲੋਕਾਂ ਨਾਲ ਜੁੜੀ ਜਾਣਕਾਰੀਆਂ ਦੀ ਸੁਰੱਖਿਆ ਲਈ ਸਾਡੇ ਵਲੋਂ ਚੁੱਕੇ ਗਏ ਕਦਮਾਂ ਤੋਂ ਖੁਸ਼ੀ ਜਾਹਿਰ ਕੀਤੀ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਅਸੀਂ ਇਨ੍ਹਾਂ ਚੁਣੌਤੀਆਂ ‘ਤੇ ਬਿਹਤਰੀਨ ਪ੍ਰਤੀਕਿਰਿਆ ਦੇਵਾਂਗੇ ਅਤੇ ਵਧੀਆ ਭਾਗੀਦਾਰ ਬਣਾਗੇ।
ਇਸ ਵਿਚਾਲੇ ਲੰਡਨ ਤੋਂ ਪ੍ਰਾਪਤ ਏ,ਐੱਫ.ਪੀ. ਦੀਆਂ ਖਬਰਾਂ ਮੁਤਾਬਕ ਬ੍ਰਿਟਿਸ਼ ਨਿਯਾਮਕਾਂ ਨੇ ਵਿਵਾਦ ‘ਚ ਸ਼ਾਮਲ ਕੰਪਨੀ ਕੈਬ੍ਰਿਜ਼ ਐਨਾਲਿਟਿਕਾ ਦੇ ਦਫਤਰਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਸੂਚਨਾ ਆਯੁਕਤ ਐਲਿਜਾਬੇਥ ਡੇਨਹਮ ਦੇ ਦਫਤਰ ਦੇ ਨੇੜੇ 18 ਅਧਿਕਾਰੀਆਂ ਨੇ ਕੈਬ੍ਰਿਜ ਐਨਾਲਿਟਿਕਾ ਦੇ ਲੰਡਨ ਹੈਡਕੁਆਰਟਰ ਦੀ ਤਲਾਸ਼ੀ ਲਈ। ਡੇਨਹਮ ਦੇ ਦਫਤਰ ਵਲੋਂ ਟਵੀਟ ਕਰ ਕੇ ਦੱਸਿਆ ਕਿ ਹਾਈ ਕੋਰਟ ਨੇ ਕੰਪਨੀ ਦੇ ਦਫਤਰ ‘ਤੇ ਛਾਪੇਮਾਰੀ ਦੀ ਮੰਜੂਰੀ ਦੇ ਦਿੱਤੀ ਹੈ।
ਕੋਰਟ ਅਨੁਸਾਰ ਜਸਟਿਸ ਐਥਨੀ ਜੇਮਸ ਲਿਓਨਾਰਡ ਦੇ ਆਦੇਸ਼ ਦੀ ਬਾਕੀ ਜਾਣਕਾਰੀ ਮੰਗਲਵਾਰ ਨੂੰ ਜਾਰੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੈਬ੍ਰਿਜ ਐਨਾਲਿਟਿਕਾ ‘ਤੇ 2016 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਫੇਸਬੁੱਕ ਦੇ ਲਗਭਗ ਪੰਜ ਕਰੋੜ ਯੂਜਰਸ ਦੀ ਜਾਣਕਾਰੀ ਦੀ ਗਲਤ ਵਰਤੋ ਦਾ ਦੋਸ਼ ਹੈ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article