PUNJABMAILUSA.COM

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ
March 15
17:20 2019

ਸਾਨ ਫਰਾਂਸਿਸਕੋ, 15 ਮਾਰਚ (ਪੰਜਾਬ ਮੇਲ)-ਫੇਸਬੁੱਕ ਇੰਕ, ਇੰਸਟਾਗ੍ਰਾਮ, ਵ੍ਹਟਸਐਪ ਅਤੇ ਮੈਸੰਜਰ ਦੀ ਵਰਤੋਂ ‘ਚ ਬੁੱਧਵਾਰ ਤੋਂ ਆ ਰਹੀ ਪਰੇਸ਼ਾਨੀ ਵੀਰਵਾਰ ਨੂੰ ਦੁਨੀਆਂ ਭਰ ਵਿਚ ਫੈਲ ਗਈ। ਵੱਡੀ ਗਿਣਤੀ ‘ਚ ਪਰੇਸ਼ਾਨ ਫੇਸਬੁੱਕ ਯੂਜ਼ਰਸ ਨੇ ਇਸ ਨੂੰ ਲੈ ਕੇ ਟਵਿੱਟਰ ‘ਤੇ ਜੰਮ ਕੇ ਭੜਾਸ ਕੱਢੀ। ਹਾਲਾਂਕਿ ਵੀਰਵਾਰ ਸਵੇਰੇ ਟਵਿੱਟਰ ‘ਤੇ ਇੰਸਟਾਗ੍ਰਾਮ ਨੇ ਪਰੇਸ਼ਾਨੀ ਖ਼ਤਮ ਹੋਣ ਦੀ ਜਾਣਕਾਰੀ ਦਿੱਤੀ ਪ੍ਰੰਤੂ ਬਾਕੀ ਐਪ ਦੀ ਸਮੱਸਿਆ ਬਰਕਰਾਰ ਸੀ। ਉਧਰ ਫੇਸਬੁੱਕ ਨੇ ਕਿਸੇ ਵੀ ਪ੍ਰਕਾਰ ਦੇ ਸਾਈਬਰ ਹਮਲੇ ਤੋਂ ਇਨਕਾਰ ਕੀਤਾ ਹੈ। ਹਾਲ ਹੀ ਦੇ ਦਿਨਾਂ ਵਿਚ ਫੇਸਬੁੱਕ ਅਤੇ ਇਸ ਦੀ ਸੋਸ਼ਲ ਨੈੱਟਵਰਕ ਐਪ ‘ਚ ਆਈ ਇਹ ਸਭ ਤੋਂ ਲੰਬੀ ਤਕਨੀਕੀ ਦਿੱਕਤ ਮੰਨੀ ਜਾ ਰਹੀ ਹੈ।
ਵੈੱਬਸਾਈਟ ਡਾਊਨਡਿਟੈਕਟਰ ਅਨੁਸਾਰ ਅਮਰੀਕਾ, ਜਾਪਾਨ ਅਤੇ ਯੂਰਪ ਦੇ ਕੁੱਝ ਹਿੱਸਿਆਂ ਦੇ ਯੂਜ਼ਰਸ ਨੂੰ ਜ਼ਿਆਦਾ ਦਿੱਕਤਾਂ ਆਈਆਂ। ਸਭ ਤੋਂ ਜ਼ਿਆਦਾ ਵਰਤੋਂ ਹੋਣ ਵਾਲੇ ਸਮੇਂ ‘ਚ ਕਰੀਬ 12 ਹਜ਼ਾਰ ਯੂਜ਼ਰਸ ਨੂੰ ਇਹ ਦਿੱਕਤਾਂ ਆਈਆਂ ਜਿਨ੍ਹਾਂ ਦੀ ਗਿਣਤੀ ਬਾਅਦ ‘ਚ ਸੈਂਕੜਿਆਂ ‘ਚ ਰਹਿ ਗਈ। ਇੰਸਟਾਗ੍ਰਾਮ ਨੂੰ ਛੱਡ ਕੇ ਹੋਰ ਐਪ ‘ਤੇ ਇਹ ਦਿੱਕਤ ਕਰੀਬ 17 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਬਰਕਰਾਰ ਹੈ। ਇਸ ਤੋਂ ਨਾਰਾਜ਼ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਨੇ ਟਵਿੱਟਰ ‘ਤੇ ਭੜਾਸ ਕੱਢੀ। ਕੁਝ ਲੋਕਾਂ ਨੇ ਤਾਂ ਚੁਟਕਲਿਆਂ ਅਤੇ ਮੀਮ (ਕਿਸੇ ਦੀ ਨਕਲ ਕਰਨ ਵਾਲਾ ਵੀਡੀਓ) ਰਾਹੀਂ ਹੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।
ਜਲਦੀ ਹੀ ਫੇਸਬੁੱਕ ਨੇ ਆਪਣੇ ਟਵਿੱਟਰ ਹੈਡਲ ਰਾਹੀਂ ਸਾਫ਼ ਕੀਤਾ ਕਿ ਇਹ ਰੁਕਾਵਟ ਉਨ੍ਹਾਂ ਦੇ ਨੈੱਟਵਰਕ ‘ਤੇ ਹਮਲਾ ਨਹੀਂ ਹੈ। ਇਹ ਡਿਸਟ੍ਰੀਬਿਊਟਿਡ ਡਿਨਾਇਲ ਆਫ ਸਰਵਿਸ (ਡੀ.ਡੀ.ਓ.ਐੱਸ.) ਹਮਲਾ ਨਹੀਂ ਹੈ। ਡੀ.ਡੀ.ਓ.ਐੱਸ. ਵਿਚ ਹੈਕਰ ਨੈੱਟਵਰਕ ‘ਤੇ ਕਬਜ਼ਾ ਕਰ ਕੇ ਉਸ ਦੀ ਗਤੀ ਹੌਲੀ ਕਰ ਦਿੰਦੇ ਹਨ। ਉਸ ਨੇ ਕਿਹਾ ਕਿ ਅਸੀਂ ਇਸ ਸਮੱਸਿਆ ਨੂੰ ਸੁਲਝਾਉਣ ਵਿਚ ਲੱਗੇ ਹਾਂ। ਸਾਨੂੰ ਉਮੀਦ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਸੁਲਝਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਅਮਰੀਕਾ ਦੀ ਦਿੱਗਜ ਸੋਸ਼ਲ ਨੈੱਟਵਰਕ ਕੰਪਨੀ ਫੇਸਬੁੱਕ ਕੋਲ ਦੁਨੀਆਂ ਭਰ ਵਿਚ ਦੋ ਅਰਬ ਤੋਂ ਜ਼ਿਆਦਾ ਯੂਜ਼ਰਸ ਹਨ। ਪਿਛਲੇ ਸਾਲ ਨਵੰਬਰ ਵਿਚ ਵੀ ਫੇਸਬੁੱਕ ਦੀ ਵਰਤੋਂ ਵਿਚ ਦਿੱਕਤਾਂ ਆਈਆਂ ਸਨ। ਤਦ ਇਸ ਨੂੰ ‘ਨੈੱਟਵਰਕ ਇਸ਼ੂ’ ਦੱਸਿਆ ਗਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article
    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

Read Full Article
    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

Read Full Article
    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

Read Full Article
    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤ੍ਰੋ ਨੂੰ ਮਾਰਨ ਲਈ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ 638 ਸਾਜਿਸ਼ਾਂ ਰੱਚੀਆਂ

ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤ੍ਰੋ ਨੂੰ ਮਾਰਨ ਲਈ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ 638 ਸਾਜਿਸ਼ਾਂ ਰੱਚੀਆਂ

Read Full Article
    ਅਮਰੀਕੀ ਕਾਂਗਰਸ ਦੇ ਮੈਂਬਰ ਵੱਲੋਂ ਕਸ਼ਮੀਰ ਮੁੱਦੇ ‘ਤੇ ਲਿਖੇ ਪੱਤਰ ਲਈ ਭਾਰਤੀ ਭਾਈਚਾਰੇ ਕੋਲ ਮੰਗੀ ਮੁਆਫੀ

ਅਮਰੀਕੀ ਕਾਂਗਰਸ ਦੇ ਮੈਂਬਰ ਵੱਲੋਂ ਕਸ਼ਮੀਰ ਮੁੱਦੇ ‘ਤੇ ਲਿਖੇ ਪੱਤਰ ਲਈ ਭਾਰਤੀ ਭਾਈਚਾਰੇ ਕੋਲ ਮੰਗੀ ਮੁਆਫੀ

Read Full Article