PUNJABMAILUSA.COM

ਫੇਸਬੁਕ ਵੱਲੋਂ ਡਾਟਾ ਸਾਂਝਾ ਕਰਨ ਦਾ ਫਿਰ ਨਵਾਂ ਮਾਮਲਾ ਆਇਆ ਸਾਹਮਣੇ

 Breaking News

ਫੇਸਬੁਕ ਵੱਲੋਂ ਡਾਟਾ ਸਾਂਝਾ ਕਰਨ ਦਾ ਫਿਰ ਨਵਾਂ ਮਾਮਲਾ ਆਇਆ ਸਾਹਮਣੇ

ਫੇਸਬੁਕ ਵੱਲੋਂ ਡਾਟਾ ਸਾਂਝਾ ਕਰਨ ਦਾ ਫਿਰ ਨਵਾਂ ਮਾਮਲਾ ਆਇਆ ਸਾਹਮਣੇ
June 10
21:30 2018

ਕੈਨੇਡਾ-ਜਾਪਾਨ ਵਿੱਚ ਯੂਜ਼ਰ ਡਾਟਾ ਸ਼ੇਅਰਿੰਗ ਨਾਲ ਜੁੜੇ ਸਮਝੌਤੇ ਦੇ ਨਵੇਂ ਦੋਸ਼
ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਸੋਸ਼ਲ ਮੀਡੀਆ ਕੰਪਨੀ ਫੇਸਬੁਕ ਵੱਲੋਂ ਡਾਟਾ ਸਾਂਝਾ ਕਰਨ ਦਾ ਫਿਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਅਮਕੀਰੀ ਅਖ਼ਬਾਰ ‘ਵਾਲ ਸਟ੍ਰੀਟ ਜਨਰਲ’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੇਸਬੁਕ ਨੇ ਕੁਝ ਕੰਪਨੀਆਂ ਨਾਲ ਡਾਟਾ ਸਾਂਝਾ ਕਰਨ ਦਾ ਵਿਸ਼ੇਸ਼ ਕਰਾਰ ਕੀਤਾ ਹੈ। ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਕੰਪਨੀ ਨੇ ਇਸ ਕਰਾਰ ਰਾਹੀਂ ਕੰਪਨੀਆਂ ਨੂੰ ਯੂਜ਼ਰ ਦੇ ਰਿਕਾਰਡ ਤਲਾਸ਼ਣ ਦਾ ਖਾਸ ਲਾਭ ਪਹੁੰਚਾਇਆ ਹੈ। ਅਦਾਲਤ ਦੇ ਦਸਤਾਵੇਜਾਂ ਅਤੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਫੇਸਬੁਕ ਨੇ ਕੁਝ ਕੰਪਨੀਆਂ ਨੂੰ ਯੂਜ਼ਰ ਡਾਟਾ ਵਿੱਚ ਸੰਨ ਲਾਉਣ ਦਾ ਲਾਭ ਪ੍ਰਦਾਨ ਕੀਤਾ। ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਹੋਈ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੇਸਬੁਕ ਨੇ ਡਾਟਾ ਸਾਂਝਾ ਕਰਨ ਦਾ ਖਾਸ ਕਰਾਰ ਕੀਤਾ ਹੈ, ਜਿਸ ਤਹਿਤ ਚੋਣਵੀਆਂ ਕੰਪਨੀਆਂ ਨੂੰ ਯੂਜ਼ਰ ਦੇ ਰਿਕਾਰਡ ਵਿੱਚ ਖਾਸ ਤੌਰ ਉੱਤੇ ਸੰਨ ਲਾਉਣ ਦੀ ਇਹ ਸਹੂਲਤ 2015 ਵਿੱਚ ਹੀ ਪ੍ਰਦਾਨ ਕੀਤੀ ਗਈ ਸੀ, ਜਦੋਂ ਸੋਸ਼ਲ ਮੀਡੀਆ ਕੰਪਨੀ ਨੇ ਸੂਚਨਾਵਾਂ ਦੀ ਸੁਰੱਖਿਆ ਕਰਨ ਦਾ ਦਾਅਵਾ ਕੀਤਾ ਸੀ। ਡਾਟਾ ਸਾਂਝਾ ਕਰਨ ਦੀ ਇਸ ਵਿਵਸਥਾ ਨੂੰ ‘ਵਾਈਟਲਿਸਟ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜਿਸ ਵਿੱਚ ਕੁਝ ਕੰਪਨੀਆਂ ਨੂੰ ਯੂਜ਼ਰ ਦੇ ਫੇਸਬੁਕ ਫਰੈਂਡਸ ਦੀ ਵਾਧੂ ਜਾਣਕਾਰੀ ਹਾਸਲ ਕਰਨ ਦੀ ਮਨਜੂਰੀ ਦਿੱਤੀ ਗਈ।
ਕੈਨੇਡਾ ਦੀ ਰਾਇਲ ਬਲੈਂਕ ਅਤੇ ਜਾਪਾਨੀ ਬਹੁਰਾਸ਼ਟਰੀ ਕੰਪਨੀ ਨਿਸਾਨ ਮੋਟਰ ਜਿਹੀਆਂ ਕੰਪਨੀਆਂ ਨੇ ਕਥਿਤ ਤੌਰ ਉੱਤੇ ਫੇਸਬੁੱਕ ਦੇ ਨਾਲ ਇਸ ਪ੍ਰਕਾਰ ਦੇ ਕਰਾਰ ਕੀਤੇ ਸਨ। ਫੇਸਬੁਕ ਦੇ ਉਤਪਾਦ ਸਾਂਝੇਦਾਰੀ ਮਾਮਲਿਆਂ ਦੇ ਉਪ ਪ੍ਰਧਾਨ ਐਮੀ ਆਰਚਿਬੋਂਗ ਨੇ ਵਾਲ ਸਟ੍ਰੀਟ ਨੂੰ ਦੱਸਿਆ ਹੈ ਕਿ ਫੇਸਬੁਕ ਨੇ ਕੁਝ ਕੰਪਨੀਆਂ ਨੂੰ ਘੱਟ ਸਮੇਂ ਲਈ ਯੂਜ਼ਰ ਡਾਟਾ ਮੁਹੱਈਆ ਕਰਵਾਏ ਸਨ, ਪਰ ਇਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਫੇਸਬੁਕ ਦੇ ਯੂਜ਼ਰ ਦੇ ਨਿੱਜਤਾ ਦੇ ਮਾਮਲੇ ਵਿੱਚ ਗੜਬੜੀ ਦੇ ਇੱਕ ਹੋਰ ਮਾਮਲੇ ਵਿੱਚ ਫੇਸਬੁਕ ਨੇ ਵੀਰਵਾਰ ਨੂੰ ਸਵੀਕਾਰ ਕੀਤਾ ਕਿ 18 ਮਈ ਤੋਂ 27 ਮਈ ਤੱਕ ਇੱਕ ਬਗ (ਸਾਫਟਵੇਅਰ ਸਬੰਧੀ ਤਰੁੱਟੀ) ਕਾਰਨ 1.4 ਕਰੋੜ ਯੂਜ਼ਰ ਪ੍ਰਭਾਵਿਤ ਹੋਏ ਹਨ। ਬਗ ਕਾਰਨ ਯੂਜ਼ਰ ਨੂੰ ਉਸ ਸਮੇਂ ਆਪਣੇ ਆਪ ਇੱਕ ਸੁਨੇਹਾ ਪ੍ਰਾਪਤ ਹੋਇਆ, ਜਿਸ ਵਿੱਚ ਉਨ੍ਹਾਂ ਨੂੰ ਪੋਸਟ ਨੂੰ ਜਨਤਕ ਕਰਨ ਦਾ ਸੁਝਾਅ ਦਿੱਤਾ ਗਿਆ ਸੀ, ਜਦਕਿ ਉਹ ਸਿਰਫ਼ ਆਪਣੇ ਦੋਸਤਾਂ ਲਈ ਪੋਸਟ ਕਰ ਰਹੇ ਸਨ। ਫੇਸਬੁਕ ਦੀ ਇਸ ਭੁੱਲ ਕਾਰਨ ਉਸ ਦੇ ਯੂਜ਼ਰਜ਼ ਦੇ ਪੋਸਟ ਨੂੰ ਫੇਸਬੁਕ ਉੱਤੇ ਲਾਗ ਆਨ ਹੋਏ ਬਿਨਾ ਵੀ ਕੋਈ ਦੇਖ ਸਕਦਾ ਸੀ। ਹਾਲਾਂਕਿ ਇਸ ਗੱਲ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਕਿਸ ਦੇਸ਼ ਦੇ ਲੋਕ ਇਸ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਹਨ।
ਫੇਸਬੁਕ ਦੇ ਮੁੱਖ ਨਿਜਤਾ ਅਧਿਕਾਰੀ ਐਰਿਨ ਐਗਨ ਦੇ ਅਨੁਸਾਰ ਫੇਸਬੁਕ ਡੇਪਲਪਰ ਜਦੋਂ ਯੂਜ਼ਰ ਦੀ ਫੋਟੋ ਜਿਹੇ ਪ੍ਰੋਫਾਇਲ ਵਿੱਚ ਦਰਸਾਏ ਗਏ ਮਦਾਂ ਨੂੰ ਸਾਂਝਾ ਕਰਨ ਦਾ ਫੀਚਰ ਨਵੇਂ ਡੰਗ ਨਾਲ ਵਿਕਸਿਤ ਕਰ ਰਹੇ ਸਨ, ਤਦ ਇਹ ਭੁੱਲ ਹੋ ਗਈ। ਉਨ੍ਹਾਂ ਨੇ ਕਿਹਾ ਕਿ ਦਰਅਸਲ ਇਹ ਫੀਚਰ ਆਈਟਮ ਜਨਤਕ ਹਨ। ਇਸ ਲਈ ਹੁਣ ਨਵੇਂ ਪੋਸਟ ਜਨਤਕ ਹੋ ਜਾਣਗੇ। ਐਗਨ ਨੇ ਵੀਰਵਾਰ ਨੂੰ ਬਲਾਕਪੋਸਟ ਵਿੱਚ ਕਿਹਾ ਕਿ ਸਮੱਸਿਆ ਦੂਰ ਹੋ ਚੁੱਕੀ ਹੈ ਅਤੇ ਪ੍ਰਭਾਵਿਤ ਲੋਕਾਂ ਲਈ ਅਸੀਂ ਦਰਸ਼ਕ ਪਹਿਲਾਂ ਜੋ ਦੇਖ ਰਹੇ ਸਨ ਉਨ੍ਹਾਂ ਨੂੰ ਵਾਪਸ ਬਦਲ ਦਿੱਤਾ ਸੀ। ਇਸ ਗੱਲ ਦਾ ਖੁਲਾਸਾ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਹੋਇਆ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸੋਸ਼ਲ ਨੈਟਵਰਕ ਦੀ ਵਰਤੋਂ ਕਰਕੇ ਚੀਨ ਦੇ ਸਮਾਰਟਫੋਨ ਕਾਰੋਬਾਰੀ ਸਮੇਤ 60 ਡਿਵਾਈਜ਼ ਨਿਰਮਾਤਾ ਯੂਜ਼ਰ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਨਿੱਜੀ ਜਾਣਕਾਰੀ ਲੈ ਰਹੇ ਹਨ। ਫੇਸਬੁਕ ਨੇ ਚੀਨ ਦੀ ਕੰਪਨੀ ਹੁਆਵੇਈ ਸਮੇਤ ਤਿੰਨ ਹੋਰ ਸਮਾਰਟਫੋਨ ਨਿਰਮਾਤਾ ਲੇਨੇਵੋ, ਓਪੋ ਅਤੇ ਟੀਸੀਐਲ ਨਾਲ ਆਪਣੇ ਯੂਜ਼ਰ ਡਾਟਾ ਸਾਂਝਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਦੱਸ ਦੇਈਏ ਕਿ ਕੈਂਬਰਿਜ ਐਨਾਲਿਟਿਕਾ ਡਾਟੇ ਨੂੰ ਸੰਨ ਲਾਉਣ ਦੇ ਘੋਟਾਲੇ ਦੇ ਜਨਤਕ ਹੋਣ ਬਾਅਦ ਫੇਸਬੁਕ ਲੱਖਾਂ ਯੂਜ਼ਰ ਡਾਟਾ ਦੀ ਦੁਰਵਰਤੋਂ ਨੂੰ ਲੈ ਕੇ ਜਾਂਚ ਦੇ ਘੇਰੇ ਵਿੱਚ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article