PUNJABMAILUSA.COM

ਫੂਡ ਸੇਫਟੀ ਤੇ ਡੇਅਰੀ ਵਿਕਾਸ ਦੀ ਟੀਮਾਂ ਵੱਲੋਂ ਕੀਤੀ ਗਈ ਦੇਰ ਰਾਤ ਛਾਪੇਮਾਰੀ

ਫੂਡ ਸੇਫਟੀ ਤੇ ਡੇਅਰੀ ਵਿਕਾਸ ਦੀ ਟੀਮਾਂ ਵੱਲੋਂ ਕੀਤੀ ਗਈ ਦੇਰ ਰਾਤ ਛਾਪੇਮਾਰੀ

ਫੂਡ ਸੇਫਟੀ ਤੇ ਡੇਅਰੀ ਵਿਕਾਸ ਦੀ ਟੀਮਾਂ ਵੱਲੋਂ ਕੀਤੀ ਗਈ ਦੇਰ ਰਾਤ ਛਾਪੇਮਾਰੀ
August 23
13:27 2018

ਫੂਡ ਸੇਫਟੀ ਦੀ ਟੀਮਾਂ ਨੂੰ ਚਕਮਾ ਦੇਣ ਲਈ ਦੁੱਧ ਵਪਾਰੀਆਂ ਨੇ ਬਦਲਿਆ ਢੋਅ-ਢੁਆਈ ਦਾ ਤਰੀਕਾ, ਟੈਂਪੂਆਂ ਦੀ ਥਾਂ ਕਰਨ ਲੱਗੇ ਕਾਰਾਂ ਤੇ ਐਸਯੂਵੀਜ਼ ਦੀ ਵਰਤੋਂ
ਚੰਡੀਗੜ੍ਹ, 23 ਅਗਸਤ (ਪੰਜਾਬ ਮੇਲ)- ਮਿਲਵਾਟਖ਼ੋਰੀ ਦੇ ਵਿਰੁੱਧ ਚਲਾਈ ਮੁਹਿੰਮ ਨੂੰ ਜਾਰੀ ਰੱਖਦਿਆਂ ਫੂਡ ਸੇਫਟੀ ਤੇ ਡੇਅਰੀ ਵਿਕਾਸ ਦੀ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਦੇਰ ਰਾਤ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਗਈ ।
ਜ਼ਿਲ੍ਹਾ ਪਟਿਆਲਾ ਦੇ ਨਾਭਾ ਤਹਿਸੀਲ ਵਿੱਚ ਪੈਂਦੇ ਪਿੰਡ ਖੋਖ ਵਿੱਚ ਸਥਿਤ ਦੀਪ ਡੇਅਰੀ ਵਿੱਚ ਰਾਤ 11:30 ਦੇ ਕਰੀਬ ਛਾਪੇਮਾਰੀ ਕਰਕੇ 8 ਕਵਿੰਟਲ ਨਕਲੀ ਦੁੱਧ, 12 ਕਵਿੰਟਲ ਪਨੀਰ, 130 ਕਿੱਲੋ ਕਰੀਮ ਬਰਾਮਦ ਕੀਤੀ ਗਈ ਅਤੇ ਮੁਸ਼ਕੇ ਹੋਏ ਦੁੱਧ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ। ਬਰਾਮਦ ਕੀਤੇ ਪਨੀਰ, ਕਰੀਮ ਅਤੇ ਦੁੱਧ ਦੇ ਸੈਂਪਲ ਲੈ ਲਏ ਗਏ ਹਨ।
ਇਸੇ ਤਰ੍ਹਾਂ ਪਿੰਡ ਸੰਗਤਪੁਰ ਭੌਂਕੀ ਵਿੱÎਚ ਵੀ ਪੁਲਿਸ ਦੀ ਸਹਾਇਤਾ ਨਾਲ ਸਵੇਰੇ 12:15 ਦੇ ਕਰੀਬ ਛਾਪੇਮਾਰੀ ਕਰਕੇ 90 ਕਿੱਲੋ ਨਕਲੀ ਪਨੀਰ, 1400 ਕਿੱਲੋ ਦੁੱਧ, 25 ਕਿੱਲੋ ਸੁੱਕਾ ਦੁੱਧ ਪਾਉਡਰ ਦੀਆਂ 18 ਖਾਲੀ ਬੋਰੀਆਂ ਅਤੇ ਦੋ ਬੋਰੀਆਂ ਸੁੱਕਾ ਦੁੱਧ ਬਰਾਮਦ ਕੀਤਾ ਗਿਆ। ਪਨੀਰ ਅਤੇ ਦੁੱਧ ਦੇ ਸੈਂਪਲ ਲੈ ਲਏ ਗਏ ਹਨ।
ਇਹ ਸਾਰੀ ਸੈਂਪਲਿੰਗ ਤੇ ਬਰਾਮਦਗੀ ਸਵੇਰੇ 4:15 ਦੇ ਕਰੀਬ ਮੁਕੰਮਲ ਹੋਈ।
ਰੋਪੜ ਵਿੱਚ ਵੀ ਫੂਡ ਸੇਫਟੀ ਤੇ ਡੇਅਰੀ ਵਿਕਾਸ ਦੀ ਟੀਮਾਂ ਅਤੇ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਰਾਤ 10:30 ਦੇ ਕਰੀਬ ਛਾਪੇਮਾਰੀ ਕੀਤੀ ਗਈ। ਬੂਰ ਮਾਜਰਾ ਦੀ ਕੰਗ ਡੇਅਰੀ ਤੋਂ 12 ਕਵਿੰਟਲ ਨਕਲੀ ਪਨੀਰ , 200 ਲਿਟਰ ਨਕਲੀ ਦੁੱਧ, 125 ਕਿਲੋ ਕ੍ਰੀਮ, 535 ਕਿੱਲੋ ਨਕਲੀ ਦਹੀਂ, 10 ਕਿੱਲੋ ਮੱਖਣ ਬਰਾਮਦ ਕੀਤਾ ਗਿਆ। 7 ਸੈਂਪਲ ਲਏ ਗਏ ਅਤੇ ਡੇਅਰੀ ਵਿੱਚ ਪਏ ਸਾਰੇ ਸਟਾਕ ਅਤੇ ਡੇਅਰੀ ਨੂੰ ਸੀਲ ਕਰ ਦਿੱਤਾ ਗਿਆ। ਇਹ ਪਾਇਆ ਗਿਆ ਕਿ ਡੇਅਰੀ ਵਿੱਚ ਸਵੱਛਤਾ ਤਾਂ ਕੋਈ ਧਿਆਨ ਨਹੀਂ ਸੀ ਅਤੇ ਡੇਅਰੀ ਮਾਲਕਾਂ ਕੋਲ ਵਸਤਾਂ ਨੂੰ ਵੇਚਣ ਲਈ ਕੋਈ ਲਾਇਸੈਂਸ ਵੀ ਮੌਜੂਦ ਨਹੀਂ ਸੀ।
ਇਸੇ ਤਰ੍ਹਾਂ ਸਵੇਰੇ ਸੁਵੱਖਤੇ ਦੀ ਜਾਂਚ ਦੌਰਾਨ ਜਲੰਧਰ ਦੀ ਫੂਡ ਸੇਫਟੀ ਟੀਮ ਵੱਲੋਂ ਇੱਕ ਆਈ-20 ਕਾਰ ਨੰਬਰ ਪੀਬੀ06-5669 ਨੂੰ ਨਕਲੀ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਵੰਡਦਿਆਂ ਹੈਪੀ ਸਵੀਟ ਸ਼ਾਪ ਆਦਮਪੁਰ ਤੋਂ ਕਾਬੂ ਕੀਤਾ ਗਿਆ। ਜਾਂਚ ਦੌਰਾਨ ਕਾਰ ਦੀ ਪਿਛਲੀ ਸੀਟ ਅਤੇ ਡਿੱਕੀ ਚੋਂ ਨਕਲੀ ਪਨੀਰ ਦੇਖਿਆ ਗਿਆ। ਕਾਰ ਦਾ ਡਰਾਇਵਰ ਮੌਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ, ਉਸਦਾ ਪਿੱਛਾ ਵੀ ਕੀਤਾ ਗਿਆ ਪਰ ਤੇਜ਼ ਰਫਤਾਰ ਹੋਣ ਕਰਕੇ ਉਹ ਕਾਬੂ ਨਹੀਂ ਆ ਸਕਿਆ। ਕਾਰ ਮਾਲਕ ਵਿਰੁੱਧ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਤਰਨਤਾਰਨ ਵਿੱਚ ਵੀ ਜੰਡਿਆਲਾ ਰੋਡ ਤੋਂ 300 ਕਿੱਲੋ ਨਕਲੀ ਖੋਇਆ, ਬਰਫੀ, ਮਿਲਕ ਕੇਕ, ਲੱਡੂ ਤੇ ਪਿਸਤਾ ਨਾਲ ਲੱਦਿਆ ਇੱਕ ਵਾਹਨ ਕਾਬੂ ਕੀਤਾ ਗਿਆ।
ਇਸੇ ਤਰ੍ਹਾਂ ਜੰਡੂ ਸਿੰਘਾ ਦੇ ਇੱਕ ਚਿਲਿੰਗ ਸੈਂਟਰ ਦੀ ਜਾਂਚ ਦੌਰਾਨ ਅਣ-ਪੁਣਿਆ ਦੁੱਧ ਬਰਾਮਦ ਹੋਇਆ ਹੈ।ਇਸ ਸਬੰਧੀ ਫੂਡ ਬਿਸਨਿਸ ਆਪਰੇਟਰ ਨੂੰ ਹਦਾਇਤ ਕੀਤੀ ਗਈ ਕਿ ਉਹ ਪੁਣਕੇ ਦੁੱਧ ਟੈਂਕਰ ਵਿੱਚ ਪਾਏ।
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਫਰੀਦਕੋਟ ਵਿੱਚ ਪੈਂਦੇ ਜੈਤੋ ਦੇ ਇੱਕ ਖੋਇਆ ਬਰਫੀ ਸਟੋਰ ਦੀ ਜਾਂਚ ਦੌਰਾਨ 1.5 ਕਵਿੰਟਲ ਨਕਲੀ ਬਰਫੀ ਅਤੇ ਢੋਡਾ ਬਰਾਮਦ ਕੀਤਾ ਗਿਆ। ਫੂਡ ਬਿਸਨਿਸ ਆਪਰੇਟਰ(ਐਫਬੀਓ) ਨੇ ਦੱਸਿਆ ਕਿ ਖੋਇਆ ਬਰਫੀ ਫਾਜ਼ਲਿਕਾ ਤੋਂ ਅਤੇ ਢੋਡਾ ਬਰਫੀ ਚੰਡੀਗੜ੍ਹ ਦੇ ਦਰੀਆ ਤੋਂ ਲਿਆਂਦੀ ਗਈ ਹੈ। ਉਸਨੇ ਇਹ ਬਰਫੀ 150 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਛੋਟੇ ਦੁਕਾਨਦਾਰਾਂ ਨੂੰ ਵੇਚਣੀ ਸੀ। ਮੌਕੇ ਤੋਂ ਬਰਾਮਦ ਸਟਾਕ ਦੇ ਸੈਂਪਲ ਲੈਕੇ ਜਾਂਚ ਲਈ ਭੇਜ ਦਿੱਤੇ ਗਏ ਹਨ।
ਗੜ੍ਹਸ਼ੰਕਰ ਵਿੱਚ ਸਥਿਤ ਬੀਕਾਨੇਰੀ ਸਵੀਟ ਸ਼ਾਪ ਦੀ ਜਾਂਚ ਤੇ ਸੈਂਪਲਿੰਗ ਦੌਰਾਨ 100 ਕਿੱਲੋ ਦੇ ਕਰੀਬ ਮਿਲਾਵਟੀ ਤੇ ਹਲਕੇ ਦਰਜੇ ਦਾ ਖੋਇਆ ਬਰਾਮਦ ਕੀਤਾ ਗਿਆ ਅਤੇ ਸੈਂਪਲ ਲੈਬ ਵਿੱਚ ਜਾਂਚ ਲਈ ਭੇਜੇ ਜਾ ਚੁੱਕੇ ਹਨ। ਬਾਕੀ ਦਾ ਖੋਇਆ ਵੀ ਜ਼ਬਤ ਕਰ ਲਿਆ ਗਿਆ ਹੈ।
ਫਿਰੋਜ਼ਪੁਰ ਵਿੱਚ ਵੀ ਏਡੀਸੀ(ਜੀ) ਦੀ ਨਿਗਰਾਨੀ ਵਿੱਚ ਦੁੱਧ,ਖੋਇਆ ਤੇ ਪਨੀਰ ਦੇ ਸੈਂਪਲ ਲਏ ਗਏ ਅਤੇ 40 ਕਿੱਲੋ ਸੰਥੈਟਿਕ ਖੋਇਆ ਮੌਕੇ ‘ਤੇ ਨਸ਼ਟ ਵੀ ਕੀਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article