PUNJABMAILUSA.COM

ਫੁਟਬਾਲ ਵਿਸ਼ਵ ਕੱਪ ਅੰਡਰ-17; ਫਰਾਂਸ ਨੇ ਨਿਊ ਕੈਲੇਡੋਨੀਆ, ਇੰਗਲੈਂਡ ਨੇ ਚਿੱਲੀ ਅਤੇ ਜਾਪਾਨ ਨੇ ਹੌਂਡੂਰਸ ਨੂੰ ਹਰਾਇਆ

ਫੁਟਬਾਲ ਵਿਸ਼ਵ ਕੱਪ ਅੰਡਰ-17; ਫਰਾਂਸ ਨੇ ਨਿਊ ਕੈਲੇਡੋਨੀਆ, ਇੰਗਲੈਂਡ ਨੇ ਚਿੱਲੀ ਅਤੇ ਜਾਪਾਨ ਨੇ ਹੌਂਡੂਰਸ ਨੂੰ ਹਰਾਇਆ

ਫੁਟਬਾਲ ਵਿਸ਼ਵ ਕੱਪ ਅੰਡਰ-17; ਫਰਾਂਸ ਨੇ ਨਿਊ ਕੈਲੇਡੋਨੀਆ, ਇੰਗਲੈਂਡ ਨੇ ਚਿੱਲੀ ਅਤੇ ਜਾਪਾਨ ਨੇ ਹੌਂਡੂਰਸ ਨੂੰ ਹਰਾਇਆ
October 09
03:40 2017

ਗੁਹਾਟੀ/ਕੋਲਕਾਤਾ, 9 ਅਕਤੂਬਰ (ਪੰਜਾਬ ਮੇਲ)- ਗੁਹਾਟੀ ਤੇ ਕੋਲਕਾਤਾ ਵਿੱਚ ਕਰਵਾਏ ਗਏ ਫੁਟਬਾਲ ਵਿਸ਼ਵ ਕੱਪ ਅੰਡਰ-17 ਦੇ ਚਾਰ ਵੱਖ ਵੱਖ ਮੁਕਾਬਲਿਆਂ ਵਿੱਚ ਫਰਾਂਸ ਨੇ ਨਿਊ ਕੈਲੇਡੋਨੀਆ, ਇੰਗਲੈਂਡ ਨੇ ਚਿੱਲੀ ਅਤੇ ਜਾਪਾਨ ਨੇ ਹੌਂਡੂਰਸ ਨੂੰ ਹਰਾਇਆ। ਮੈਕਸਿਕੋ ਤੇ ਇਰਾਕ ਵਿਚਾਲੇ ਮੁਕਾਬਲਾ 1-1 ਨਾਲ ਬਰਾਬਰ ਰਿਹਾ।
ਯੂਰੋਪ ਦੀ ਤਾਕਤਵਰ ਟੀਮ ਫਰਾਂਸ ਨੇ ਨਿਊ ਕੈਲੇਡੋਨੀਆ ਦੀ ਟੀਮ ਨੂੰ ਫੀਫਾ ਅੰਡਰ-17 ਵਿਸ਼ਵ ਕੱਪ ਵਿੱਚ ਗਰੁੱਪ ਈ ਦੇ ਮੁਕਾਬਲੇ ਵਿੱਚ 7-1 ਦੇ ਵੱਡੇ ਫ਼ਰਕ ਨਾਲ ਹਰਾਇਆ। ਯੂਰੋ ਅੰਡਰ-17 ਵਿੱਚ ਕੁਆਰਟਰ ਫਾਈਨਲ ਤੱਕ ਪੁੱਜੀ ਫਰਾਂਸ ਦੀ ਟੀਮ ਨੇ ਪਹਿਲੀ ਵਾਰ ਫੀਫਾ ਟੂਰਨਾਮੈਂਟ ਖੇਡ ਰਹੀ ਨਿਊ ਕੈਲੇਡੋਨੀਆ ਨੂੰ ਫੁਟਬਾਲ ਦਾ ‘ਚੰਗਾ ਸਬਕ’ ਦਿੱਤਾ। ਫਰਾਂਸ ਦੀ ਟੀਮ ਯੂਰੋਪ ਵਿੱਚੋਂ ਕੁਆਲੀਫਾਈ ਕਰਨ ਵਾਲੀ ਆਖਰੀ ਟੀਮ ਸੀ ਅਤੇ ਇੱਥੇ ਉਸ ਨੇ ਸਵੈ ਭਰੋਸੇ ਤੇ ਵੱਡੀ ਜਿੱਤ ਨਾਲ ਸ਼ੁਰੂਆਤ ਕੀਤੀ। ਫਰਾਂਸ ਨੇ ਪਹਿਲੇ ਹਾਫ ਵਿੱਚ ਹੀ 6-0 ਦੀ ਲੀਡ ਲੈ ਕੇ ਮੈਚ ਨੂੰ ਪੂਰੀ ਤਰ੍ਹਾਂ ਇੱਕਪਾਸੜ ਬਣਾ ਦਿੱਤਾ। ਫਰਾਂਸ ਨੇ ਐਨੀ ਲੀਡ ਹਾਸਲ ਕਰਨ ਤੋਂ ਬਾਅਦ ਦੂਜਾ ਹਾਫ਼ ਆਰਾਮ ਨਾਲ ਖੇਡਿਆ ਅਤੇ ਦੂਜੇ ਹਾਫ਼ ਵਿੱਚ ਸਿਰਫ਼ ਇੱਕ ਗੋਲ ਕੀਤਾ। ਨਿਊ ਕੈਲੇਡੋਨੀਆ ਲਈ ਚੰਗੀ ਗੱਲ ਇਹ ਰਹੀ ਕਿ ਉਸ ਨੇ ਆਪਣੇ ਪਹਿਲੇ ਮੈਚ ਵਿੱਚ ਇੱਕ ਗੋਲ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।
ਨਿਊ ਕੈਲੇਡੋਨੀਆ ਨੇ ਇੱਕ ‘ਆਤਮਘਾਤੀ’ ਗੋਲ ਕਰ ਕੇ ਫਰਾਂਸ ਦਾ ਖਾਤਾ ਖੋਲ੍ਹਿਆ ਤੇ ਇਸ ਟੀਮ ਨੇ 43ਵੇਂ ਮਿੰਟ ਵਿੱਚ ਦੂਜਾ ‘ਆਤਮਘਾਤੀ’ ਗੋਲ ਕੀਤਾ। ਫਰਾਂਸ ਵੱਲੋਂ ਅਮੀਨ ਗੌਰੀ ਨੇ 19ਵੇਂ ਅਤੇ 33ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਕਲਾਡਿਓ ਗੋਮਜ਼ ਨੇ 30ਵੇਂ ਅਤੇ ਮੈਕਸਿਨਜ਼ ਕੇ. ਨੇ 40ਵੇਂ ਮਿੰਟ ਵਿੱਚ ਗੋਲ ਕੀਤਾ। ਨਿਊ ਕੈਲੇਡੋਨੀਆ ਵੱਲੋਂ ਇੱਕੋ-ਇੱਕ ਗੋਲ ਸਿਡਰੀ ਵੇਦੇਂਗੇਸ ਨੇ 90ਵੇਂ ਮਿੰਟ ਵਿੱਚ ਕੀਤਾ ਜਦਕਿ ਵਿਲਸਨ ਇਸੀਡੋਰ ਨੇ ਇੰਜਰੀ ਟਾਈਮ ਵਿੱਚ ਫਰਾਂਸ ਦਾ ਸੱਤਵਾਂ ਗੋਲ ਕੀਤਾ।
ਉਧਰ ਯੂਰੋਪ ਵਿੱਚ ਇਸ ਸਾਲ ਪਲੇਅਰ ਆਫ਼ ਦਿ ਟੂਰਨਾਮੈਂਟ ਚੁਣੇ ਗਏ ਜੇਡਨ ਸਾਂਚੋ ਦੇ ਦੋ ਗੋਲਾਂ ਸਦਕਾ ਇੰਗਲੈਂਡ ਨੇ ਫੀਫਾ-ਅੰਡਰ 17 ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਚਿਲੀ ਨੂੰ ਇੱਥੇ ਗਰੁੱਪ ਐਫ ਮੁਕਾਬਲੇ ਵਿੱਚ 4-0 ਨਾਲ ਮਾਤ ਦਿੱਤੀ। ਕੋਲਕਾਤਾ ਵਿੱਚ ਕਰਵਾਏ ਗਏ ਇਸ ਮੈਚ ਵਿੱਚ ਯੂਰੋਪੀ ਟੀਮ ਇੰਗਲੈਂਡ ਨੇ ਦੱਖਣੀ ਅਮਰੀਕੀ ਟੀਮ ਨੂੰ ਟਿਕਣ ਨਹੀਂ ਦਿੱਤਾ। ਇੰਗਲਿਸ਼ ਟੀਮ ਨੂੰ ਆਪਣੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਬੋਰਸ਼ੀਆ ਡਾਰਟਮੰਡ ਦੇ ਮਿਡ-ਫੀਲਡਰ ਜੇਡਨ ਸਾਂਚੋ ਦੇ ਟੀਮ ਨਾਲ ਜੁੜਨ ਸਦਕਾ ਕਾਫ਼ੀ ਤਾਕਤ ਮਿਲੀ ਅਤੇ ਸਾਂਚੋ ਨੇ ਸਾਬਤ ਕਰ ਦਿੱਤਾ ਕਿ ਇਸ ਉਮਰ ਵਰਗ ਵਿੱਚ ਉਹ ਸਰਬੋਤਮ ਕਿਉਂ ਹੈ।
ਅੰਡਰ-17 ਯੂਰੋਸ ਵਿੱਚ ਇਸ ਸਾਲ ਪਲੇਅਰ ਆਫ਼ ਦਿ ਟੂਰਨਾਮੈਂਟ ਚੁਣੇ ਗਏ ਪਹਿਲਾਂ ਅਧਿਕਾਰਤ ਟਰੇਨਿੰਗ ਤੋਂ ਪਹਿਲਾਂ ਟੀਮ ਨਾਲ ਜੁੜਿਆ ਸੀ। ਲੰਡਨ ਦੇ ਸਾਂਚੋ ਦੇ 16 ਮੈਚਾਂ ਵਿੱਚ 13 ਗੋਲ ਸਨ ਜਿਸ ਵਿੱਚ ਉਸ ਨੇ ਦੋ ਗੋਲਾਂ ਦਾ ਹੋਰ ਵਾਧਾ ਕਰ ਲਿਆ ਹੈ। ਸਾਂਚੋ ਨੇ ਦੂਜੇ ਹਾਫ਼ ਵਿੱਚ 51ਵੇਂ ਅਤੇ 60ਵੇਂ ਮਿੰਟ ਵਿੱਚ ਦੋ ਗੋਲ ਦਾਗੇ। ਇਸ ਤੋਂ ਪਹਿਲਾਂ ਕੈਲਮ ਹਡਸਨ ਨੇ ਪੰਜਵੇਂ ਮਿੰਟ ਵਿੱਚ ਗੋਲ ਕਰ ਕੇ ਇੰਗਲੈਂਡ ਨੂੰ 1-0 ਦੀ ਲੀਡ ਦਿਵਾਈ। ਇੰਗਲੈਂਡ ਵੱਲੋਂ ਚੌਥਾ ਗੋਲ ਏਂਜਲ ਗੋਮਜ਼ ਨੇ 81ਵੇਂ ਮਿੰਟ ਵਿੱਚ ਕੀਤਾ। ਦੱਖਣ ਅਮਰੀਕਾ ਅੰਡਰ-17 ਚੈਂਪੀਅਨਸ਼ਿਪ ਦੀ ਉਪ ਜੇਤੂੁ ਚਿਲੀ ਦੀ ਟੀਮ ਇਸ ਮੁਕਾਬਲੇ ਵਿੱਚ ਇੰਗਲੈਂਡ ਨੂੰ ਟੱਕਰ ਨਹੀਂ ਦੇ ਸਕੀ ਅਤੇ ਉਸ ਨੂੰ ਚਾਰ ਗੋਲਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ।
ਇਸ ਤੋਂ ਬਾਅਦ ਗੁਹਾਟੀ ਵਿੱਚ ਕੇਤੋ ਨਾਕਾਮੂਰਾ ਦੀ ਹੈਟਰਿਕ ਸਦਕਾ ਏਸ਼ਿਆਈ ਤਾਕਤ ਜਾਪਾਨ ਨੇ ਹੌਂਡੂਰਸ ਨੂੰ ਗਰੁੱਪ ਈ ਮੈਚ ਵਿੱਚ 6-1 ਦੇ ਵੱਡੇ ਫ਼ਰਕ ਨਾਲ ਹਰਾਇਆ। ਨਾਕਾਮੂਰਾ ਨੇ 22ਵੇਂ, 30ਵੇਂ ਅਤੇ 43ਵੇਂ ਮਿੰਟ ਵਿੱਚ ਗੋਲ ਕਰ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਇਸ ਦੇ ਨਾਲ ਹੀ ਉਹ ਇਸ ਟੂਰਨਾਮੈਂਟ ਵਿੱਚ ਹੈਟ੍ਰਿਕ ਪੂਰੀ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਜਾਪਾਨ ਲਈ ਬਾਕੀ ਤਿੰਨ ਗੋਲ 45ਵੇਂ, ਤੈਸੇਈ ਮਿਆਸ਼ੀਰੋ ਨੇ 51ਵੇਂ ਅਤੇ ਤੋਈਚੀ ਸੁਜ਼ੂਕੀ ਨੇ 90ਵੇਂ ਮਿੰਟ ਵਿੱਚ ਕੀਤੇ। ਹੌਂਡੂਰਸ ਵੱਲੋਂ ਇੱਕੋ ਇੱਕ ਗੋਲ 36ਵੇਂ ਮਿੰਟ ਵਿੱਚ ਪੈਟ੍ਰਿਕ ਪੇਲੇਸਿਅਸ ਨੇ 36ਵੇਂ ਮਿੰਟ ਵਿੱਚ ਕੀਤਾ।
ਇਸੇ ਦੌਰਾਨ ਕੋਲਕਾਤਾ ਵਿੱਚ ਦੋ ਵਾਰ ਦੀ ਚੈਂਪੀਅਨ ਮੈਕਸਿਕੋ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਦਿਆਂ ਏਸ਼ਿਆਈ ਟੀਮ ਇਰਾਕ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ। ਇਰਾਕ ਨੇ ਮੁਹੰਮਦ ਦਾਵੂਦ ਦੇ 16ਵੇਂ ਮਿੰਟ ਵਿੱਚ ਕੀਤੇ ਗੋਲ ਨਾਲ ਲੀਡ ਲਈ। ਮੈਕਸਿਕੋ ਨੇ ਦੂਜੇ ਹਾਫ਼ ਵਿੱਚ ਬਰਾਬਰੀ ਦਾ ਗੋਲ ਕੀਤਾ। ਰੋਬਰਟੋ ਡੀ ਲਾ ਰੋਸਾ ਨੇ 51ਵੇਂ ਮਿੰਟ ਵਿੱਚ ਮੈਕਸਿਕੋ ਨੂੰ ਬਰਾਬਰੀ ਦਿਵਾਈ।

About Author

Punjab Mail USA

Punjab Mail USA

Related Articles

ads

Latest Category Posts

    ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ

ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ

Read Full Article
    ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਰੈਸਟੋਰੈਂਟ ਨੇ ਕੀਤਾ ਬਾਹਰ

ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਰੈਸਟੋਰੈਂਟ ਨੇ ਕੀਤਾ ਬਾਹਰ

Read Full Article
    ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

Read Full Article
    ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

Read Full Article
    ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

Read Full Article
    ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

Read Full Article
    ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

Read Full Article
    ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

Read Full Article
    ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

Read Full Article
    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article