PUNJABMAILUSA.COM

ਫੀਫਾ ਵਿਸ਼ਵ ਕੱਪ : ਸੈਮੀ ਫਾਈਨਲ ਵਿੱਚ ਬੈਲਜੀਅਮ ਅਤੇ ਫਰਾਂਸ ਵਿਚਾਲੇ ਟੱਕਰ ਅੱਜ

ਫੀਫਾ ਵਿਸ਼ਵ ਕੱਪ : ਸੈਮੀ ਫਾਈਨਲ ਵਿੱਚ ਬੈਲਜੀਅਮ ਅਤੇ ਫਰਾਂਸ ਵਿਚਾਲੇ ਟੱਕਰ ਅੱਜ

ਫੀਫਾ ਵਿਸ਼ਵ ਕੱਪ : ਸੈਮੀ ਫਾਈਨਲ ਵਿੱਚ ਬੈਲਜੀਅਮ ਅਤੇ ਫਰਾਂਸ ਵਿਚਾਲੇ ਟੱਕਰ ਅੱਜ
July 09
21:20 2018

ਸੇਂਟ ਪੀਟਰਸਬਰਗ, 9 ਜੁਲਾਈ (ਪੰਜਾਬ ਮੇਲ)- ਰਾਬਰਟੋ ਮਾਰਟਿਨੇਜ਼ ਦੀ ਬੈਲਜੀਅਮ 21ਵੇਂ ਫੀਫਾ ਵਿਸ਼ਵ ਕੱਪ ਵਿੱਚ ਚੋਟੀ ਦੇ ਸਕੋਰਰ ਵਜੋਂ ਸੈਮੀ ਫਾਈਨਲ ਵਿੱਚ ਪਹੁੰਚੀ ਹੈ, ਜਿੱਥੇ ਉਹ ਮੰਗਲਵਾਰ ਨੂੰ ਆਪਣੇ ਪੁਰਾਣੇ ਵਿਰੋਧੀ ਫਰਾਂਸ ਦੀ ਚੁਣੌਤੀ ਨੂੰ ਤੋੜਦਿਆਂ ਫਾਈਨਲ ਦਾ ਟਿਕਟ ਕਟਾਉਣ ਉਤਰੇਗੀ। ਉਹ ਇਸ ਵਾਰ ਪੂਰੇ ਆਤਮਵਿਸ਼ਵਾਸ ਨਾਲ ਵੱਡੇ ਉਲਟਫੇਰ ਦੀ ਤਿਆਰੀ ਵਿੱਚ ਜਾਪ ਰਹੀ ਹੈ।
ਬੈਲਜੀਅਮ ਨੇ ਵਿਸ਼ਵ ਕੱਪ ਦੇ ਪੰਜ ਮੈਚਾਂ ਵਿੱਚ 14 ਗੋਲ ਕੀਤੇ ਹਨ। ਬ੍ਰਾਜ਼ੀਲ ਖ਼ਿਲਾਫ਼ ਕੁਆਰਟਰ ਫਾਈਨਲ ਵਿੱਚ ਮਿਲੀ 2-1 ਗੋਲਾਂ ਦੀ ਜਿੱਤ ਵਿੱਚ ਉਸ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਰੋਮੇਲੂ ਲੁਕਾਕੂ, ਈਡਨ ਹਜ਼ਾਰਡ ਅਤੇ ਕੇਵਿਨ ਡਿ ਬਰੂਨ ਨੇ ਹਮਲਾਵਰ ਪ੍ਰਦਰਸ਼ਨ ਦੇ ਦਮ ’ਤੇ ਪੰਜ ਵਾਰ ਦੀ ਚੈਂਪੀਅਨ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਇਸ ਤੋਂ ਉਲਟ ਫਰਾਂਸ ਦੀ ਟੀਮ ਨੇ ਗਰੁੱਪ ਗੇੜ ਵਿੱਚ ਆਸਟਰੇਲੀਆ ਅਤੇ ਪੇਰੂ ਖ਼ਿਲਾਫ਼ ਜਿੱਤ ਦਰਜ ਕੀਤੀ ਅਤੇ ਡੈਨਮਾਰਕ ਨਾਲ ਡਰਾਅ ਖੇਡ ਕੇ ਨਾਕਆਊਟ ਵਿੱਚ ਥਾਂ ਬਣਾਈ ਹੈ। ਹਾਲਾਂਕਿ ਖ਼ਿਤਾਬ ਦੇ ਦਾਅਵੇਦਾਰਾਂ ਵਿੱਚ ਇੱਕ ਹੋਰ ਮੌਜੂਦਾ ਉਪ ਜੇਤੂ ਅਰਜਨਟੀਨਾ ਖ਼ਿਲਾਫ਼ ਉਸ ਦੀ ਆਖ਼ਰੀ 16 ਵਿੱਚ 4-3 ਦੀ ਦਿਲਚਸਪ ਜਿੱਤ ਨੇ ਫਰਾਂਸ ਦੇ ਆਤਮਵਿਸ਼ਵਾਸ ਨੂੰ ਅਸਮਾਨੀ ਚੜ੍ਹਾ ਦਿੱਤਾ ਹੈ।
ਡਿਡਿਅਰ ਡੀਸ਼ਾਂ ਦੀ ਅਗਵਾਈ ਵਿੱਚ ਫਰਾਂਸ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਅਰਜਨਟੀਨਾ ਖ਼ਿਲਾਫ਼ ਕਿਲੀਅਨ ਮਬਾਪੇ ਦਾ ਹੀਰੋ ਵਾਂਗ ਪ੍ਰਦਰਸ਼ਨ ਸੈਮੀ ਫਾਈਨਲ ਵਿੱਚ ਬੈਲਜੀਅਮ ਨੂੰ ਜ਼ਰੂਰ ਯਾਦ ਰੱਖਣਾ ਹੋਵੇਗਾ। ਕੁਆਰਟਰ ਫਾਈਨਲ ਮੁਕਾਬਲੇ ਵਿੱਚ ਫਰਾਂਸੀਸੀ ਟੀਮ ਨੇ ਇਸੇ ਲੈਅ ਨੂੰ ਕਾਇਮ ਰੱਖਦਿਆਂ ਯੁਰੂਗੁਏ ਨੂੰ 2-0 ਗੋਲਾਂ ਨਾਲ ਆਸਾਨੀ ਨਾਲ ਹਰਾਇਆ ਅਤੇ ਮੈਚ ’ਤੇ ਸ਼ੁਰੂ ਤੋਂ ਹੀ ਕਬਜ਼ਾ ਜਮਾਈ ਰੱਖਿਆ। ਹਾਲਾਂਕਿ ਬੈਲਜੀਅਮ ਲਈ ਨਾਕਆਊਟ ਗੇੜ ਦੌਰਾਨ ਜਾਪਾਨ ਖ਼ਿਲਾਫ਼ ਮੁਕਾਬਲਾ ਉਸ ਲਈ ਇੱਕ ਸਬਕ ਵਾਂਗ ਰਿਹਾ, ਜਿੱਥੇ ਉਸ ਨੂੰ ਏਸ਼ਿਆਈ ਟੀਮ ਨੇ ਲਗਪਗ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ। ਇਸ ਮੈਚ ਵਿੱਚ ਅਨੁਭਵੀ ਟੀਮ ਨੇ ਆਖ਼ਰੀ ਮਿੰਟ ਵਿੱਚ 3-2 ਗੋਲਾਂ ਨਾਲ ਜਿੱਤ ਆਪਣੇ ਨਾਮ ਕਰਦਿਆਂ ਸਭ ਤੋਂ ਵੱਡਾ ਉਲਟਫੇਰ ਟਾਲ ਦਿੱਤਾ, ਪਰ ਕੋਚ ਮਾਰਟਿਨੇਜ਼ ਦਾ ਆਪਣੇ ਸੀਨੀਅਰ ਖਿਡਾਰੀਆਂ ਨੂੰ ਇਸ ਮੈਚ ਦੌਰਾਨ ਆਰਾਮ ਦੇਣ ਦਾ ਫ਼ੈਸਲਾ ਮਹਿੰਗਾ ਪੈ ਗਿਆ। ਬੈਲਜੀਅਮ ਨੇ ਜਾਪਾਨ ਖ਼ਿਲਾਫ਼ ਮੈਚ ਵਿੱਚ ਖ਼ਰਾਬ ਸ਼ੁਰੂਆਤ ਕੀਤੀ। ਅਨੁਭਵੀ ਖਿਡਾਰੀਆਂ ਦੇ ਬਾਹਰ ਹੋਣ ਕਾਰਨ ਟੀਮ ਸ਼ੁਰੂ ਵਿੱਚ 0-2 ਗੋਲਾਂ ਨਾਲ ਪੱਛੜ ਗਈ। ਮਾਰਟਿਨੇਜ਼ ਨੇ ਹਾਲਾਂਕਿ ਸਥਿਤੀ ਨੂੰ ਸੰਭਾਲਦਿਆਂ ਮਾਰੂਨੇ ਫੇਲਾਨੀ ਅਤੇ ਨਾਸੇਰ ਚਾਡਲੀ ਨੂੰ 65ਵੇਂ ਮਿੰਟ ਵਿੱਚ ਮੈਦਾਨ ’ਤੇ ਭੇਜਿਆ, ਜਿਸ ਨੇ ਆਖ਼ਰੀ ਮੌਕੇ ਬੈਲਜੀਅਮ ਦੀ ਮੈਚ ਵਿੱਚ ਵਾਪਸੀ ਕਰਵਾ ਦਿੱਤੀ। ਚਾਡਲੀ ਨੇ ਮੈਚ ਦੇ ਅਖ਼ੀਰ ’ਤੇ ਕਿੱਕ ਮਾਰਦਿਆਂ ਜੇਤੂ ਗੋਲ ਦਾਗ਼ਿਆ ਅਤੇ ਜਾਪਾਨ ਨੂੰ ਇੱਕ ਗੋਲ ਦੇ ਫ਼ਰਕ ਨਾਲ ਬਾਹਰ ਕਰ ਦਿੱਤਾ।
ਬ੍ਰਾਜ਼ੀਲ ਖ਼ਿਲਾਫ਼ ਵੀ ਕੁਆਰਟਰ ਫਾਈਨਲ ਵਿੱਚ ਮਾਰਟਿਨੇਜ਼ ਨੇ ਆਪਣੀ ਰਣਨੀਤੀ ਨਾਲ ਹੈਰਾਨ ਕਰ ਦਿੱਤਾ ਅਤੇ ਲੁਕਾਕੂ ਦੀ ਥਾਂ ਡਿ ਬਰੂਨ ਨੂੰ ‘ਫਾਲਜ਼ ਨਾਈਨ’ ਦੀ ਸ਼ੁਰੂਆਤ ਦਾ ਮੌਕਾ ਦੇ ਦਿੱਤਾ। ਇਹ ਰਣਨੀਤੀ ਫ਼ਾਇਦੇਮੰਦ ਸਾਬਤ ਹੋਈ ਅਤੇ ਡਿ ਬਰੂਨ ਨੇ ਰੂਸ ਵਿੱਚ ਆਪਣਾ ਪਹਿਲਾ ਗੋਲ ਦਾਗ਼ਿਆ। ਹਾਲਾਂਕਿ ਸੇਂਟ ਪੀਟਰਸਬਰਗ ਸਟੇਡੀਅਮ ਵਿੱਚ ਮੰਗਲਵਾਰ ਨੂੰ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਮੈਚ ਦੀ ਸਥਿਤੀ ਉਲਟ ਹੈ। ਪ੍ਰਸ਼ੰਸਕ ਅਤੇ ਵਿਸ਼ਲੇਸ਼ਕ ਕਿਸੇ ਇੱਕ ਟੀਮ ਦਾ ਦਬਦਬਾ ਨਹੀਂ ਮੰਨ ਰਹੇ। ਇਸ ਲਈ ਬੈਲਜੀਅਮ ਅਤੇ ਫਰਾਂਸ ਵਿਚਾਲੇ ਕਾਂਟੇ ਦੀ ਟੱਕਰ ਰਹਿਣ ਦੀ ਸੰਭਾਵਨਾ ਹੈ। ਫਰਾਂਸ ਦੇ ਡਿਫੈਂਡਰ ਬੈਂਜਾਮਿਨ ਪਵਾਰਡ ਨੇ ਕਿਹਾ, ‘‘ਦੋਵਾਂ ਹੀ ਟੀਮਾਂ ਵਿਚਾਲੇ ਵੱਡੇ ਖਿਡਾਰੀਆਂ ਦੀ ਮੌਜੂਦਗੀ ਨਾਲ ਇਸ ਮੈਚ ਨੂੰ ਦਿਲਚਸਪ ਮੰਨਿਆ ਜਾ ਰਿਹਾ ਹੈ। ਇਹ ਵੱਡੇ ਖਿਡਾਰੀਆਂ ਦਾ ਮੈਚ ਹੋਵੇਗਾ।’’
1998 ਦਾ ਚੈਂਪੀਅਨ ਫਰਾਂਸ ਹਾਲਾਂਕਿ ਸੱਟੇਬਾਜ਼ੀ ਦੀ ਨਜ਼ਰ ਵਿੱਚ ਥੋੜ੍ਹਾ ਪਸੰਦੀਦਾ ਮੰਨਿਆ ਜਾ ਰਿਹਾ ਹੈ, ਪਰ ਜੇਕਰ ਪੁਰਾਣੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਯੂਰੋਪੀਅਨ ਵਿਰੋਧੀਆਂ ਖ਼ਿਲਾਫ਼ ਬੈਲਜੀਅਮ ਦਾ ਪੱਲੜਾ ਹਮੇਸ਼ਾ ਹੀ ਭਾਰੀ ਰਿਹਾ ਹੈ। ਫਰਾਂਸ ਨੂੰ ਟੂਰਨਾਮੈਂਟ ਵਿੱਚ ਆਪਣੇ ਪੰਜ ਮੈਚਾਂ ਦੌਰਾਨ ਸਿਰਫ਼ ਚਾਰ ਗੋਲ ਪਏ ਹਨ।ਇਨ੍ਹਾਂ ਦੋਵਾਂ ਯੂਰਪੀ ਵਿਰੋਧੀਆਂ ਦਾ ਆਪਸੀ ਮੁਕਾਬਲਿਆਂ ਦਾ ਲੰਮਾ ਇਤਿਹਾਸ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ 73 ਮੈਚਾਂ ਵਿੱਚ ਬੈਲਜੀਅਮ ਨੇ ਹੁਣ ਤੱਕ 30 ਜਿੱਤੇ ਹਨ, ਜਦਕਿ ਫਰਾਂਸ ਨੇ 24 ਵਿੱਚ ਜਿੱਤ ਦਰਜ ਕੀਤੀ ਹੈ। ਦੋਵਾਂ ਟੀਮਾਂ ਵਿਚਾਲੇ 19 ਮੈਚ ਡਰਾਅ ਰਹੇ ਹਨ। ਜੇਕਰ ਬੈਲਜੀਅਮ ਆਪਣੇ ਪਹਿਲੇ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣਾ ਚਾਹੁੰਦਾ ਹੈ ਤਾਂ ਇਹ ਵੀ ਨਿਵੇਕਲਾ ਹੋਵੇਗਾ ਜਦੋਂ ਉਹ ਫੀਫਾ ਵਿਸ਼ਵ ਕੱਪ ਵਿੱਚ ਫਰਾਂਸ ਨੂੰ ਪਹਿਲੀ ਵਾਰ ਹਰਾਏਗਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article