PUNJABMAILUSA.COM

ਫੀਫਾ ਵਿਸ਼ਵ ਕੱਪ : ਸਵੀਡਨ ਨੇ ਦੱਖਣੀ ਕੋਰੀਆ ਨੂੰ 1-0 ਨਾਲ ਹਰਾਇਆ

ਫੀਫਾ ਵਿਸ਼ਵ ਕੱਪ : ਸਵੀਡਨ ਨੇ ਦੱਖਣੀ ਕੋਰੀਆ ਨੂੰ 1-0 ਨਾਲ ਹਰਾਇਆ

ਫੀਫਾ ਵਿਸ਼ਵ ਕੱਪ : ਸਵੀਡਨ ਨੇ ਦੱਖਣੀ ਕੋਰੀਆ ਨੂੰ 1-0 ਨਾਲ ਹਰਾਇਆ
June 18
22:12 2018

ਨਿਝਨੀ ਨੋਵਗੋਰੋਦ, 18 ਜੂਨ (ਪੰਜਾਬ ਮੇਲ)- ਸਵੀਡਨ ਨੇ ਏਸ਼ੀਆਈ ਟੀਮ ਦੀ ਜਿੱਤ ਦਾ ਸੁਪਨਾ ਤੋੜਦਿਆਂ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਗਰੁੱਪ ‘ਐਫ’ ਮੁਕਾਬਲੇ ਵਿੱਚ ਅੱਜ ਕੋਰੀਆ ਨੂੰ 1-0 ਗੋਲ ਨਾਲ ਹਰਾ ਦਿੱਤਾ। ਇਹ ਇੱਕੋ-ਇੱਕ ਗੋਲ ਕਪਤਾਨ ਐਂਡਰੀਅਸ ਗ੍ਰੇਨਕਵਿਸਟ ਨੇ ਦੂਜੇ ਹਾਫ ਵਿੱਚ ਪੈਨਲਟੀ ’ਤੇ ਦਾਗ਼ਿਆ। ਇਸ ਜਿੱਤ ਨਾਲ ਸਵੀਡਨ ਨੇ ਪੂਰੇ ਤਿੰਨ ਅੰਕ ਹਾਸਲ ਕਰ ਲਏ ਹਨ।
ਸਵੀਡਨ ਨੂੰ ਵੀਡੀਓ ਰੀਵਿਊ ਰਾਹੀਂ 65ਵੇਂ ਮਿੰਟ ਵਿੱਚ ਇਹ ਪੈਨਲਟੀ ਮਿਲੀ। ਉਸ ਦੇ ਕਪਤਾਨ ਨੇ ਇਸ ਸੁਨਹਿਰੇ ਮੌਕੇ ਨੂੰ ਹੱਥੋਂ ਜਾਣ ਨਹੀਂ ਦਿੱਤਾ ਅਤੇ ਗੋਲ ਕਰਨ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਕੋਰੀਆ ਕੋਲ ਆਖ਼ਰੀ ਸਮੇਂ ਬਰਾਬਰੀ ਕਰਨ ਦਾ ਬਿਹਤਰੀਨ ਮੌਕਾ ਸੀ, ਪਰ ਹਵਾਂਗ ਹੀ ਚਾਨ ਨੇ ਗੋਲ ਦੇ ਸਾਹਮਣੇ ਤੋਂ ਹੈਡਰ ਮਾਰਿਆ, ਜੋ ਨੈੱਟ ਤੋਂ ਬਾਹਰ ਚਲਾ ਗਿਆ। ਇਹ ਅਜਿਹਾ ਮੌਕਾ ਸੀ, ਜਦੋਂ ਗੋਲਕੀਪਰ ਫੁਟਬਾਲ ਨੂੰ ਰੋਕਣ ਦੀ ਹਾਲਤ ਵਿੱਚ ਨਹੀਂ ਸੀ। ਇਸ ਗਰੁੱਪ ਦਾ ਪਿਛਲਾ ਮੈਚ ਮੈਕਸਿਕੋ ਅਤੇ ਮੌਜੂਦਾ ਚੈਂਪੀਅਨ ਜਰਮਨੀ ਵਿਚਾਲੇ ਖੇਡਿਆ ਗਿਆ ਸੀ। ਇਹ ਮੈਚ ਜਰਮਨੀ 1-0 ਗੋਲ ਨਾਲ ਹਾਰ ਗਿਆ ਸੀ। ਜਰਮਨੀ ਦੀ ਹਾਰ ਮਗਰੋਂ ਇਸ ਮੁਕਾਬਲੇ ਵਿੱਚ ਸਵੀਡਨ ਨੂੰ ਜਿੱਤ ਦੀ ਲੋੜ ਸੀ। ਪਹਿਲੇ ਹਾਫ ਦੌਰਾਨ ਕੋਈ ਗੋਲ ਨਹੀਂ ਹੋ ਸਕਿਆ। ਦੂਜੇ ਹਾਫ ਵਿੱਚ ਵਿਕਟਰ ਕਲੈਸਨ ਨੂੰ ਕਿਮ ਮਿਨ-ਵੂ ਨੇ ਡੇਗ ਦਿੱਤਾ ਅਤੇ ਰੈਫਰੀ ਜੌਯਲ ਐਗਵਿਲਰ ਨੇ ਫੁਟੇਜ਼ ਨੂੰ ਵੇਖਣ ਮਗਰੋਂ ਪੈਨਲਟੀ ਦਾ ਇਸ਼ਾਰਾ ਕਰ ਦਿੱਤਾ, ਜਿਸ ’ਤੇ ਸਵੀਡਨ ਦੇ ਕਪਤਾਨ ਨੇ ਗੋਲ ਕਰ ਦਿੱਤਾ।
ਪਹਿਲੇ ਹਾਫ਼ ਵਿੱਚ ਸਵੀਡਨ ਦੇ ਸਟਰਾਈਕਰ ਮਾਰਕਸ ਬਰਗ ਕੋਲ ਗੋਲ ਕਰਨ ਦਾ ਸ਼ਾਨਦਾਰ ਮੌਕਾ ਸੀ। 21ਵੇਂ ਮਿੰਟ ਵਿੱਚ ਮਿਲੇ ਇਸ ਮੌਕੇ ਦੌਰਾਨ ਉਹ ਫੁਟਬਾਲ ਕੋਰਿਆਈ ਗੋਲਕੀਪਰ ਚੋ ਹਿਯੂਨ-ਵੂ ਦੇ ਗੋਡਿਆਂ ’ਤੇ ਮਾਰ ਬੈਠਾ। ਚੋ ਨੇ ਮੈਚ ਵਿੱਚ ਹਾਲਾਂਕਿ ਕਈ ਚੰਗੇ ਬਚਾਅ ਕੀਤੇ, ਪਰ ਪੈਨਲਟੀ ’ਤੇ ਉਹ ਸ਼ਾਟ ਦੇ ਉਲਟ ਦਿਸ਼ਾ ਵਿੱਚ ਛਾਲ ਮਾਰ ਬੈਠਾ। ਸਵੀਡਨ ਨੇ ਨਵੰਬਰ ਦੌਰਾਨ ਖੇਡੇ ਗਏ ਪਲੇਆਫ਼ ਵਿੱਚ ਇਟਲੀ ਨੂੰ ਪ੍ਰੇਸ਼ਾਨ ਕਰਕੇ 2006 ਮਗਰੋਂ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਅਤੇ ਵਿਸ਼ਵ ਕੱਪ ਵਿੱਚ ਉਸ ਨੇ ਜੇਤੂ ਸ਼ੁਰੂਆਤ ਕੀਤੀ। ਸਵੀਡਨ ਨੇ ਵਿਸ਼ਵ ਕੱਪ ਤੋਂ ਪਹਿਲਾਂ ਪਿਛਲੇ ਤਿੰਨ ਅਭਿਆਸ ਮੈਚਾਂ ਵਿੱਚ ਇੱਕ ਵੀ ਗੋਲ ਨਹੀਂ ਕੀਤਾ ਸੀ, ਪਰ ਪੈਨਲਟੀ ਨੇ ਇਹ ਰੇੜਕਾ ਵੀ ਖ਼ਤਮ ਕਰ ਦਿੱਤਾ।
ਲਗਾਤਾਰ ਨੌਂਵੀਂ ਵਾਰ ਵਿਸ਼ਵ ਕੱਪ ਖੇਡ ਰਹੇ ਕੋਰੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੂੰ ਆਖ਼ਰੀ ਸਮੇਂ ਬਰਾਬਰੀ ਕਰਨ ਦਾ ਮੌਕਾ ਮਿਲਿਆ, ਪਰ ਚਾਨ ਦਾ ਹੈਡਰ ਬਾਹਰ ਨਿਕਲਣ ਕਾਰਨ ਕੋਰਿਆਈ ਪ੍ਰਸ਼ੰਸਕ ਪ੍ਰੇਸ਼ਾਨ ਹੋ ਗਏ। ਕੋਰਿਆਈ ਟੀਮ ਚਾਰ ਸਾਲ ਪਹਿਲਾਂ ਬਰਾਜ਼ੀਲ ਵਿੱਚ ਤਿੰਨ ਗਰੁੱਪ ਮੈਚਾਂ ਦੌਰਾਨ ਸਿਰਫ਼ ਇੱਕ ਅੰਕ ਹੀ ਹਾਸਲ ਕਰ ਸਕੀ ਸੀ ਅਤੇ ਸਵਦੇਸ਼ ਪਰਤਣ ’ਤੇ ਪ੍ਰਸ਼ੰਸਕਾਂ ਨੇ ਟੀਮ ’ਤੇ ਟੌਫੀਆਂ ਸੁੱਟ ਕੇ ਉਸ ਦਾ ਅਪਮਾਨ ਕੀਤਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article