PUNJABMAILUSA.COM

ਫੀਫਾ ਵਿਸ਼ਵ ਕੱਪ : ਬ੍ਰਾਜ਼ੀਲ ਨੇ ਕੋਸਟਾ ਰੀਕਾ ਨੂੰ 2-0 ਨਾਲ ਹਰਾ ਖੋਲ੍ਹਿਆ ਖਾਤਾ

ਫੀਫਾ ਵਿਸ਼ਵ ਕੱਪ : ਬ੍ਰਾਜ਼ੀਲ ਨੇ ਕੋਸਟਾ ਰੀਕਾ ਨੂੰ 2-0 ਨਾਲ ਹਰਾ ਖੋਲ੍ਹਿਆ ਖਾਤਾ

ਫੀਫਾ ਵਿਸ਼ਵ ਕੱਪ : ਬ੍ਰਾਜ਼ੀਲ ਨੇ ਕੋਸਟਾ ਰੀਕਾ ਨੂੰ 2-0 ਨਾਲ ਹਰਾ ਖੋਲ੍ਹਿਆ ਖਾਤਾ
June 22
21:30 2018

ਸੋਚੀ, 22 ਜੂਨ (ਪੰਜਾਬ ਮੇਲ)- ਫਿਲਿਪ ਕੌਟਿਨਹੋ ਅਤੇ ਨੇਮਾਰ ਦੇ ਆਖ਼ਰੀ ਸਮੇਂ ਕੀਤੇ ਗਏ ਗੋਲਾਂ ਦੇ ਦਮ ’ਤੇ ਬ੍ਰਾਜ਼ੀਲ ਨੇ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਅੱਜ ਕੋਸਟਾ ਰੀਕਾ ਖ਼ਿਲਾਫ਼ ਗਰੁੱਪ ‘ਈ’ ਮੈਚ ਵਿੱਚ 2-0 ਗੋਲਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੌਰਾਨ ਰੈਫਰੀ ਨੇ ਪੰਜ ਵਾਰ ਦੀ ਚੈਂਪੀਅਨ ਬਰਾਜ਼ੀਲ ਨੂੰ ਪੈਨਲਟੀ ਦੇਣ ਮਗਰੋਂ ਖ਼ੁਦ ਹੀ ਪੈਨਲਟੀ ਖ਼ਾਰਜ ਕਰ ਦਿੱਤੀ।
ਬ੍ਰਾਜ਼ੀਲ ਦੀ ਇਸ ਵਿਸ਼ਵ ਕੱਪ ਵਿੱਚ ਇਹ ਪਹਿਲੀ ਜਿੱਤ ਅਤੇ ਨੇਮਾਰ ਦਾ ਪਹਿਲਾ ਗੋਲ ਹੈ। ਬ੍ਰਾਜ਼ੀਲ ਦੇ ਆਪਣੇ ਗਰੁੱਪ ਵਿੱਚ ਚਾਰ ਅੰਕ ਹੋ ਗਏ ਹਨ ਅਤੇ ਹੁਣ ਉਸ ਦਾ ਅਗਲੇ ਗੇੜ ਵਿੱਚ ਜਾਣ ਦਾ ਦਾਅਵਾ ਮਜ਼ਬੂਤ ਹੋ ਗਿਆ ਹੈ। ਕੋਸਟਾ ਰੀਕਾ ਦੀ ਇਹ ਲਗਾਤਾਰ ਦੂਜੀ ਹਾਰ ਹੈ ਅਤੇ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ। ਕੋਸਟਾ ਰੀਕਾ ਨੂੰ ਆਪਣੇ ਸ਼ੁਰੂਆਤੀ ਮੈਚ ਵਿੱਚ ਸਰਬੀਆ ਤੋਂ ਹਾਰ ਝੱਲਣੀ ਪਈ ਸੀ, ਜਦਕਿ ਬ੍ਰਾਜ਼ੀਲ ਨੂੰ ਸਵਿੱਟਜ਼ਰਲੈਂਡ ਨੇ 1-1 ਦੇ ਡਰਾਅ ’ਤੇ ਰੋਕ ਦਿੱਤਾ ਸੀ। ਬ੍ਰਾਜ਼ੀਲ ਆਪਣੇ ਆਖ਼ਰੀ ਮੈਚ ਵਿੱਚ 27 ਜੂਨ ਨੂੰ ਸਰਬੀਆ, ਜਦਕਿ ਕੋਸਟਾ ਰੀਕਾ ਇਸੇ ਦਿਨ ਸਵਿੱਟਜ਼ਰਲੈਂਡ ਨਾਲ ਭਿੜੇਗਾ।
ਸੇਂਟ ਪੀਟਰਸਬਰਗ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਬ੍ਰਾਜ਼ੀਲ ਦੀ ਟੀਮ ਮੈਚ ਤੋਂ ਲਗਾਤਾਰ ਮੌਕੇ ਖੁੰਝਾ ਰਹੀ ਸੀ। 77ਵੇਂ ਮਿੰਟ ਵਿੱਚ ਬਾਕਸ ’ਤੇ ਨੇਮਾਰ ਨੂੰ ਡੇਗਣ ਕਾਰਨ ਰੈਫਰੀ ਨੇ ਬ੍ਰਾਜ਼ੀਲ ਨੂੰ ਪੈਨਲਟੀ ਵੀ ਦੇ ਦਿੱਤੀ ਸੀ, ਪਰ ਕੋਸਟਾ ਰੀਕਾ ਦੇ ਖਿਡਾਰੀਆਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਇਸ ਮਗਰੋਂ ਰੈਫਰੀ ਨੇ ਖ਼ੁਦ ਸਾਈਡ ਲਾਈਨ ਦੇ ਬਾਹਰ ਜਾ ਕੇ ਟੀਵੀ ’ਤੇ ਰੀਪਲੇਅ ਵੇਖੇ। ਰੈਫਰੀ ਨੇ ਫਿਰ ਮੈਦਾਨ ’ਤੇ ਪਰਤ ਕੇ ਪੈਨਲਟੀ ਨੂੰ ਰੱਦ ਕਰ ਦਿੱਤਾ। ਬ੍ਰਾਜ਼ੀਲ ਦੀ ਟੀਮ ਅਤੇ ਨੇਮਾਰ ਇਸ ਮਗਰੋਂ ਕਾਫੀ ਨਿਰਾਸ਼ ਨਜ਼ਰ ਆਏ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਖੇਡਣਾ ਜਾਰੀ ਰੱਖਿਆ, ਜਿਸ ਦਾ ਫ਼ਾਇਦਾ ਉਨ੍ਹਾਂ ਨੂੰ ਆਖ਼ਰੀ ਪਲਾਂ ਵਿੱਚ ਮਿਲਿਆ। ਤੈਅ 90 ਮਿੰਟਾਂ ਵਿੱਚ ਕੋਈ ਗੋਲ ਨਹੀਂ ਹੋਇਆ ਅਤੇ ਮੈਚ ਡਰਾਅ ਵੱਲ ਵਧ ਰਿਹਾ ਸੀ, ਪਰ ਮੈਚ ਨੇ ਨਾਟਕੀ ਢੰਗ ਨਾਲ ਪਲਟਾ ਖਾਧਾ ਅਤੇ ਬ੍ਰਾਜ਼ੀਲ ਨੇ ਆਖ਼ਰੀ ਮੌਕੇ ਦੋ ਗੋਲ ਦਾਗ਼ ਦਿੱਤੇ। ਫਿਲਿਪ ਕੌਟਿਨਹੋ ਨੇ ਆਖ਼ਰੀ ਸਮੇਂ ਦੇ ਪਹਿਲੇ ਹੀ ਮਿੰਟ ਵਿੱਚ ਮਿਲੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਛੇ ਮੀਟਰ ਦੀ ਦੂਰੀ ਤੋਂ ਬ੍ਰਾਜ਼ੀਲ ਨੂੰ ਲੀਡ ਦਿਵਾਉਣ ਵਾਲਾ ਗੋਲ ਦਾਗ਼ਿਆ। ਨੇਮਾਰ ਨੇ ਇਸ ਤੋਂ ਛੇ ਮਿੰਟ ਮਗਰੋਂ ਬ੍ਰਾਜ਼ੀਲ ਲਈ ਦੂਜਾ ਗੋਲ ਕੀਤਾ। ਬ੍ਰਾਜ਼ੀਲ ਮੁੜ ਤੋਂ ਪਹਿਲੇ ਹਾਫ਼ ਵਿੱਚ ਗੋਲ ਕਰਨ ਤੋਂ ਨਾਕਾਮ ਰਿਹਾ। ਇਹ ਵਿਸ਼ਵ ਕੱਪ ਦੇ ਪਿਛਲੇ ਚਾਰ ਵਿੱਚ ਤੀਜਾ ਮੈਚ ਸੀ, ਜਦਕਿ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਪਹਿਲੇ ਹਾਫ ਵਿੱਚ ਗੋਲ ਨਹੀਂ ਕਰ ਸਕੀ। ਉਸ ਨੇ ਹਾਲਾਂਕਿ ਸਵਿੱਟਜ਼ਰਲੈਂਡ ਖ਼ਿਲਾਫ਼ 1-1 ਨਾਲ ਡਰਾਅ ਰਹੇ ਪਹਿਲੇ ਮੈਚ ਵਿੱਚ ਸ਼ੁਰੂ ਵਿੱਚ ਗੋਲ ਕੀਤਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article