ਫੀਫਾ ਵਿਸ਼ਵ ਕੱਪ-ਬੈਲਜੀਅਮ ਨੇ ਇੰਗਲੈਂਡ ਨੂੰ 1-0 ਨਾਲ ਹਰਾਇਆ

June 28
21:44
2018
ਸੇਂਟ ਪੀਟਰਸਬਰਗ, 28 ਜੂਨ (ਪੰਜਾਬ ਮੇਲ)- ਪਹਿਲਾਂ ਹੀ ਫੀਫਾ ਵਿਸ਼ਵ ਕੱਪ-2018 ਦੇ ਨਾਕਆਊਟ ਦੌਰ ਵਿਚ ਜਗ੍ਹਾ ਬਣਾ ਚੁੱਕੀ ਬੈਲਜੀਅਮ ਟੀਮ ਨੇ ਅਦਨਾਨ ਜਾਨੁਜਾਜ ਦੇ 51ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ ਇੰਗਲੈਂਡ ਨੂੰ 1-0 ਨਾਲ ਹਰਾ ਕੇ ਗਰੁੱਪ-ਜੀ ਵਿਚ ਚੋਟੀ ਸਥਾਨ ਹਾਸਲ ਕਰ ਲਿਆ। ਬੈਲਜੀਅਮ ਦੀ ਇਹ 3 ਮੈਚਾਂ ਵਿਚ ਤੀਜੀ ਜਿੱਤ ਸੀ ਤੇ 9 ਅੰਕਾਂ ਨਾਲ ਉਹ ਗਰੁੱਪ ਵਿਚ ਚੋਟੀ ‘ਤੇ ਰਹੀ ਜਦਕਿ ਇੰਗਲੈਂਡ ਇਸ ਹਾਰ ਦੇ ਬਾਵਜੂਦ 3 ਮੈਚਾਂ ਵਿਚੋਂ 2 ਜਿੱਤਾਂ ਤੇ ਇਕ ਹਾਰ ਦੇ ਨਾਲ ਗਰੁੱਪ ਵਿਚ ਦੂਜੇ ਸਥਾਨ ‘ਤੇ ਰਹੀ।