PUNJABMAILUSA.COM

ਫੀਫਾ ਵਿਸ਼ਵ ਕੱਪ: ਪਹਿਲੇ ਮੈਚ ’ਚ ਅਮਰੀਕਾ ਤੋਂ ਹਾਰਿਆ ਭਾਰਤ; ਦਰਸ਼ਕਾਂ ਦੇ ਦਿਲ ਜਿੱਤੇ

ਫੀਫਾ ਵਿਸ਼ਵ ਕੱਪ: ਪਹਿਲੇ ਮੈਚ ’ਚ ਅਮਰੀਕਾ ਤੋਂ ਹਾਰਿਆ ਭਾਰਤ; ਦਰਸ਼ਕਾਂ ਦੇ ਦਿਲ ਜਿੱਤੇ

ਫੀਫਾ ਵਿਸ਼ਵ ਕੱਪ: ਪਹਿਲੇ ਮੈਚ ’ਚ ਅਮਰੀਕਾ ਤੋਂ ਹਾਰਿਆ ਭਾਰਤ; ਦਰਸ਼ਕਾਂ ਦੇ ਦਿਲ ਜਿੱਤੇ
October 06
21:51 2017

ਨਵੀਂ ਦਿੱਲੀ/ਮੁੰਬਈ , 6 ਅਕਤੂਬਰ (ਪੰਜਾਬ ਮੇਲ)- ਫੀਫਾ ਵਿਸ਼ਵ ਕੱਪ ਅੰਡਰ-17 ਦੇ ਪਹਿਲੇ ਦਿਨ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਅਤੇ ਨਵੀਂ ਮੁੰਬਈ ਦੇ ਡਾ. ਡੀਵਾਈ ਪਾਟਿਲ ਸਟੇਡੀਅਮ ਵਿੱਚ ਕਰਵਾਏ ਮੁਕਾਬਲਿਆਂ ਵਿੱਚ ਅਮਰੀਕਾ ਨੇ ਭਾਰਤ ਨੂੰ 3-0 ਨਾਲ, ਪੈਰਾਗੁਏ ਨੇ ਮਾਲੀ ਨੂੰ 3-2 ਅਤੇ ਘਾਨਾ ਨੇ ਕੋਲੰਬੀਆ ਨੂੰ 1-0 ਨਾਲ ਹਰਾਇਆ। ਨਿਊਜ਼ੀਲੈਂਡ ਅਤੇ ਤੁਰਕੀ ਵਿਚਾਲੇ ਮੁਕਾਬਲਾ 1-1 ਨਾਲ ਬਰਾਬਰ ਰਿਹਾ।
ਭਾਰਤ ਨੇ ਪਹਿਲੀ ਵਾਰ ਫੀਫਾ ਅੰਡਰ-17 ਵਿਸ਼ਵ ਕੱਪ ਵਿੱਚ ਸ਼ਾਮਲ ਹੋ ਕੇ ਇਤਿਹਾਸ ਜ਼ਰੂਰ ਸਿਰਜਿਆ ਪਰ ਉਸ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਅਮਰੀਕਾ ਨੇ 3-0 ਨਾਲ ਹਰਾ ਦਿੱਤਾ। ਭਾਰਤੀ ਖਿਡਾਰੀਆਂ ਨੇ ਮੈਚ ਵਿੱਚ ਆਪਣੇ ਤੋਂ ਬਿਹਤਰ ਟੀਮ ਖ਼ਿਲਾਫ਼ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਪਰ ਕੁਝ ਮੌਕਿਆਂ ’ਤੇ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ। ਇਸ ਕਾਰਨ ਮੇਜ਼ਬਾਨ ਟੀਮ ਹੱਥੋਂ ਦੋ ਗੋਲ ਕਰਨ ਦਾ ਮੌਕਾ ਨਿਕਲ ਗਿਆ। ਦੂਜੇ ਹਾਫ਼ ਵਿੱਚ ਤਾਂ ਭਾਰਤ ਦਾ ਇੱਕ ਸ਼ਾਟ ਗੋਲ ਪੋਸਟ ਵਿੱਚ ਹੀ ਵੱਜਿਆ।
ਅਮਰੀਕਾ ਲਈ ਜੋਸ਼ ਸਾਰਜੈਂਟ ਨੇ 30ਵੇਂ ਮਿੰਟ ਵਿੱਚ ਪੈਨਲਟੀ ’ਤੇ ਗੋਲ ਕੀਤਾ ਜਦਕਿ ਕ੍ਰਿਸ ਡਾਰਕਿਨ ਨੇ 51ਵੇਂ ਮਿੰਟ ਵਿੱਚ ਬਿਹਤਰੀਨ ਵਾਲੀ ਲਾ ਕੇ ਦੂਜਾ ਗੋਲ ਕੀਤਾ। ਅਮਰੀਕਾ ਲਈ ਤੀਜਾ ਗੋਲ ਐਂਡਰਿਊ ਕਾਰਲਟਨ ਨੇ 84ਵੇਂ ਮਿੰਟ ਵਿੱਚ ਕਾਊੁਂਟਰ ਅਟੈਕ ’ਤੇ ਕੀਤਾ। ਇਸ ਤਰ੍ਹਾਂ ਮਹਿਮਾਨ ਟੀਮ ਨੇ ਆਪਣਾ ਪਹਿਲਾ ਮੈਚ 3-0 ਨਾਲ ਜਿੱਤ ਲਿਆ। ਭਾਰਤ ਇਸ ਮੈਚ ਵਿੱਚ ਹਾਰ ਜ਼ਰੂਰ ਗਿਆ ਪਰ ਉਸ ਨੇ ਆਪਣੇ ਜੁਝਾਰੂੁ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਭਾਰਤੀ ਟੀਮ ਹੁਣ ਨੌਂ ਅਕਤੂਬਰ ਨੂੰ ਕੋਲੰਬੀਆ ਨਾਲ ਭਿੜੇਗੀ। ਦੋ ਵਾਰ ਦੀ ਚੈਂਪੀਅਨ ਘਾਨਾ ਨੇ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਫੀਫਾ ਅੰਡਰ-17 ਵਿਸ਼ਵ ਕੱਪ ਦੇ ਸ਼ੁਰੂਆਤੀ ਗਰੁੱਪ ਗੇੜ ਦੇ ਮੁਕਾਬਲੇ ਵਿੱਚ ਆਪਣੇ ਪੁਰਾਣੇ ਅੰਦਾਜ਼ ਵਿੱਚ ਖੇਡਦਿਆਂ ਕੋਲੰਬੀਆ ਨੂੰ 1-0 ਨਾਲ ਹਰਾਇਆ। ਘਾਨਾ ਨੇ ਪਹਿਲੇ ਹਾਫ਼ ਵਿੱਚ ਹਮਲਾਵਰ ਰੁਖ਼ ਅਪਣਾਇਆ ਤੇ ਕੋਲੰਬੀਆ ਦੇ ਖਿਡਾਰੀਆਂ ਨੇ ਵੀ ਚੰਗੇ ਜਵਾਬੀ ਹਮਲੇ ਕੀਤੇ ਪਰ ਉਹ ਗੋਲ ਕਰਨ ਵਿੱਚ ਕਾਮਯਾਬ ਨਾ ਹੋਏ। ਕੋਲੰਬੀਆ ਦੇ ਖਿਡਾਰੀਆਂ ਨੇ ਚੰਗੇ ਪ੍ਰਦਰਸ਼ਨ ਲਈ ਪੂੁਰਾ ਟਿਲ ਲਾਇਆ ਤੇ ਮੈਚ ਦੌਰਾਨ ਬਹੁਤਾ ਸਮਾਂ ਗੇਂਦ ਉਨ੍ਹਾਂ ਦੇ ਕਬਜ਼ੇ ਵਿੱਚ ਹੀ ਰਹੀ। ਪਰ ਉਹ ਘਾਨਾ ਦੇ ਹੱਲਿਆਂ ਅੱਗੇ ਟਿਕ ਨਹੀਂ ਸਕੇ। ਪਹਿਲੇ ਹਾਫ਼ ਵਿੱਚ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਗੋਲ ਕਰਨ ਦੇ ਮੌਕੇ ਬਣਾਏ ਪਰ 38 ਮਿੰਟ ਤੱਕ ਕੋਈ ਸਫ਼ਲਤਾ ਨਹੀਂ ਮਿਲੀ। ਇਸ ਤੋਂ ਬਾਅਦ ਘਾਨਾ ਲਈ ਮਿਡ-ਫੀਲਡਰ ਸਾਦਿਕ ਇਬਰਾਹਿਮ ਨੇ 39ਵੇਂ ਮਿੰਟ ਵਿੱਚ ਗੋਲ ਕਰ ਕੇ ਆਪਣੀ ਟੀਮ ਨੂੰ ਲੀਡ ਦਿਵਾਈ ਤੇ ਇਹ ਗੋਲ ਟੀਮ ਲਈ ਜੇਤੂ ਗੋਲ ਸਾਬਤ ਹੋਇਆ। ਮਿਡ-ਫੀਲਡਰ ਇਮੈਨੁਅਲ ਟੋਕੂ ਦੇ ਸ਼ਾਨਦਾਰ ਪਾਸ ਨੂੰ ਕਪਤਾਨ ਐਰਿਕ ਗੋਲ ਵੱਲ ਲੈ ਕੇ ਦੌੜਿਆ ਤੇ ਉਸ ਨੇ ਗੇਂਦ ਇਬਰਾਹਿਮ ਵੱਲ ਕਰ ਦਿੱਤੀ। ਇਬਰਾਹਿਮ ਨੇ ਵਿਰੋਧੀ ਟੀਮ ਦੇ ਗੋਲਕੀਪਰ ਨੂੰ ਝਕਾਨੀ ਦਿੰਦਿਆਂ ਸ਼ਾਨਦਾਰ ਗੋਲ ਕਰ ਕੇ ਆਪਣੀ ਟੀਮ ਨੂੰ ਜ਼ਸ਼ਨ ਮਨਾਉਣ ਦਾ ਮੌਕਾ ਦਿੱਤਾ। ਸੰਨ 1991 ਅਤੇ 1995 ਦੀ ਚੈਂਪੀਅਨ ਘਾਨਾ ਦੀ ਟੀਮ ਟੂਰਨਾਮੈਂਟ ਵਿੱਚ ਪੰਜ ਵਾਰ ਹਿੱਸਾ ਲੈ ਕੇ ਚਾਰ ਵਾਰ ਫਾਈਨਲ ਤੱਕ ਪੁੱਜੀ ਹੈ। ਅੱਜ ਵੀ ਉਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਹੁਣ ਘਾਨਾ ਦਾ ਮੁਕਾਬਲਾ ਨੌਂ ਅਕਤੂਬਰ ਨੂੰ ਅਮਰੀਕਾ ਨਾਲ ਹੋਵੇਗਾ।
ਉਧਰ ਨਿਊਜ਼ੀਲੈਂਡ ਨੇ ਇੱਕ ਗੋਲ ਨਾਲ ਪੱਛੜ ਤੋਂ ਬਾਅਦ ਵਾਪਸੀ ਕਰਦਿਆਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਫੀਫਾ ਅੰਡਰ-17 ਵਿਸ਼ਵ ਕੱਪ ਦੇ ਗਰੁੱਪ ਬੀ ਦੇ ਸ਼ੁਰੂਆਤੀ ਮੈਚ ਵਿੱਚ ਤੁਰਕੀ ਨਾਲ 1-1 ਨਾਲ ਡਰਾਅ ਖੇਡਿਆ। ਤੁਰਕੀ ਨੂੰ 18ਵੇਂ ਮਿੰਟ ਵਿੱਚ ਸਟ੍ਰਾਈਕਰ ਅਹਿਮਦ ਕੇਂ ਨੇ ਹੈਡਰ ਨਾਲ ਗੋਲ ਕਰ ਕੇ ਲੀਡ ਦਿਵਾਈ ਪਰ ਨਿਊਜ਼ੀਲੈਂਡ ਦੇ ਕਪਤਾਨ ਮੈਕਸ ਮਾਟਾ ਨੇ 58ਵੇਂ ਮਿੰਟ ਵਿੱਚ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਕੋਈ ਵੀ ਟੀਮ ਗੋਲ ਨਾ ਕਰ ਸਕੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਸ ਤੋਂ ਪਹਿਲਾਂ ਅੰਡਰ-17 ਵਿਸ਼ਵ ਕੱਪ ਦਾ ਇੱਕੋ-ਇੱਕ ਮੈਚ ਅੱਠ ਸਾਲ ਪਹਿਲਾ ਹੋਇਆ ਸੀ ਤੇ ਉਹ ਵੀ 1-1 ਨਾਲ ਬਰਾਬਰ ਰਿਹਾ ਸੀ। ਟੂਰਨਾਮੈਂਟ ਵਿੱਚ ਤੀਜੀ ਵਾਰ ਖੇਡ ਰਹੀ ਤੁਰਕੀ ਦੀ ਟੀਮ ਨੇ ਪਹਿਲੇ ਹਾਫ਼ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਉਸ ਦੇ ਖਿਡਾਰੀਆਂ ਨੇ ਆਪਣੇ ਤੇਜ਼ ਪਾਸਾਂ ਨਾਲ ਕਿਵੀ ਖਿਡਾਰੀਆਂ ਨੂੰ ਪ੍ਰੇਸ਼ਾਨ ਕੀਤਾ। ਇਸੇ ਦੌਰਾਨ ਬੇਮੌਸਮੇ ਮੀਂਹ ਨੇ ਵੀ ਹਾਜ਼ਰੀ ਲਵਾਈ। ਟੂਰਨਾਮੈਂਟ ਵਿੱਚ ਕੁਲ ਅੱਠਵੀਂ ਅਤੇ ਲਗਾਤਾਰ ਛੇਵੀਂ ਵਾਰ ਹਿੱਸਾ ਲੈ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਦੂਜੇ ਹਾਫ਼ ਵਿੱਚ ਦਬਦਬਾ ਕਾਇਮ ਕੀਤਾ ਅਤੇ ਬਰਾਬਰੀ ਕਰਨ ਵਿੱਚ ਸਫ਼ਲ ਰਹੀ। ਨਿਊਜ਼ੀਲੈਂਡ ਆਪਣੇ ਅਗਲੇ ਮੈਚ ਭਾਵ 10 ਅਕਤੂਬਰ ਨੂੰ ਪੈਰਾਗੁਏ ਨਾਲ ਭਿੜੇਗਾ ਤੇ ਉਸੇ ਦਿਨ ਤੁਰਕੀ ਦਾ ਮੁਕਾਬਲਾ ਮਾਲੀ ਨਾਲ ਹੋਵੇਗਾ। ਉੱਧਰ ਮੁੰਬਈ ਵਿੱਚ ਪੈਰਾਗੁਏ ਨੇ ਮਾਲੀ ਨੂੰ 3-2 ਨਾਲ ਮਾਤ ਦਿੱਤੀ। ਹਾਫ ਤੱਕ ਦੋਵੇਂ ਟੀਮਾਂ ਨੇ ਦੋ-ਦੋ ਗੋਲ ਕੀਤੇ ਸਨ ਪਰ ਪੈਰਾਗੁਏ ਵੱਲੋਂ 55ਵੇਂ ਮਿੰਟ ਵਿੱਚ ਐਲਨ ਰੌਡਰੀਗਿਊਜ਼ ਨੇ ਗੋਲ ਕਰ ਕੇ ਟੀਮ ਨੂੰ ਜਸ਼ਨਾਂ ਦਾ ਮੌਕਾ ਦਿੱਤਾ ਤੇ ਇਸੇ ਗੋਲ ਦੇ ਸਿਰ ’ਤੇ ਟੀਮ ਨੇ ਮੈਚ ਜਿੱਤਿਆ।

About Author

Punjab Mail USA

Punjab Mail USA

Related Articles

ads

Latest Category Posts

    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article