PUNJABMAILUSA.COM

ਫੀਫਾ ਵਿਸ਼ਵ ਕੱਪ – ਤੀਜੇ ਸਥਾਨ ਲਈ ਇੰਗਲੈਂਡ ਅਤੇ ਬੈਲਜੀਅਮ ਵਿਚਾਲੇ ਭੇੜ ਅੱਜ

ਫੀਫਾ ਵਿਸ਼ਵ ਕੱਪ – ਤੀਜੇ ਸਥਾਨ ਲਈ ਇੰਗਲੈਂਡ ਅਤੇ ਬੈਲਜੀਅਮ ਵਿਚਾਲੇ ਭੇੜ ਅੱਜ

ਫੀਫਾ ਵਿਸ਼ਵ ਕੱਪ –  ਤੀਜੇ ਸਥਾਨ ਲਈ ਇੰਗਲੈਂਡ ਅਤੇ ਬੈਲਜੀਅਮ ਵਿਚਾਲੇ ਭੇੜ ਅੱਜ
July 13
21:54 2018

ਸੇਂਟ ਪੀਟਰਸਬਰਗ, 13 ਜੁਲਾਈ (ਪੰਜਾਬ ਮੇਲ)- ਬੈਲਜੀਅਮ ਅਤੇ ਇੰਗਲੈਂਡ ਦੀਆਂ ਟੀਮਾਂ ਫੀਫਾ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਹਾਰ ਕੇ ਖ਼ਿਤਾਬੀ ਦੌੜ ਤੋਂ ਬਾਹਰ ਹੋ ਗਈਆਂ ਹਨ। ਹੁਣ ਉਹ ਟੂਰਨਾਮੈਂਟ ਵਿੱਚ ਤੀਜੇ ਸਥਾਨ ਦੇ ਪਲੇਆਫ਼ ਮੁਕਾਬਲੇ ਦੀ ਰਸਮ ਲਈ ਆਹਮੋ-ਸਾਹਮਣੇ ਹੋਣਗੀਆਂ ਅਤੇ ਜਿੱਤ ਨਾਲ ਰੂਸ ਤੋਂ ਵਿਦਾਇਗੀ ਲੈਣਗੀਆਂ।
ਇੰਗਲੈਂਡ ਦੇ ਕੋਚ ਗੈਰੇਥ ਸਾਊਥਗੇਟ ਨੇ ਮੰਨਿਆ ਕਿ ਕੋਈ ਵੀ ਟੀਮ ਵਿਸ਼ਵ ਕੱਪ ਵਿੱਚ ਤੀਜੇ ਸਥਾਨ ਦਾ ਮੈਚ ਨਹੀਂ ਖੇਡਣਾ ਚਾਹੁੰਦੀ, ਪਰ ਸ਼ਨਿਚਰਵਾਰ ਨੂੰ ਬੈਲਜੀਅਮ ’ਤੇ ਜਿੱਤ ਨਾਲ ਉਹ ਵਿਸ਼ਵ ਕੱਪ ਨੂੰ ਅਲਵਿਦਾ ਕਹਿਣਾ ਚਾਹੁਣਗੇ। ਕ੍ਰੋਏਸ਼ੀਆ ਤੋਂ ਵਾਧੂ ਸਮੇਂ ਵਿੱਚ 2-1 ਗੋਲਾਂ ਨਾਲ ਹਾਰਨ ਮਗਰੋਂ ਇੰਗਲੈਂਡ ਵਿਸ਼ਵ ਕੱਪ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ। ਉਥੇ ਬੈਲਜੀਅਮ ਨੂੰ ਦੂਜੇ ਸੈਮੀ ਫਾਈਨਲ ਵਿੱਚ ਫਰਾਂਸ ਨੇ ਇੱਕ ਗੋਲ ਨਾਲ ਮਾਤ ਦੇ ਦਿੱਤੀ। ਬੈਲਜੀਅਮ ਅਤੇ ਇੰਗਲੈਂਡ ਨੇ ਰੂਸ ਦੀ ਮੇਜ਼ਬਾਨੀ ਵਿੱਚ ਚੱਲ ਰਹੇ 21ਵੇਂ ਫੁਟਬਾਲ ਵਿਸ਼ਵ ਕੱਪ ਦੇ ਗਰੁੱਪ ਗੇੜ ਵਿੱਚ ਵੀ ਇੱਕ-ਦੂਜੇ ਦਾ ਸਾਹਮਣਾ ਕੀਤਾ ਹੈ। ਹਾਲਾਂਕਿ ਦੋਵਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਫੀਫਾ ਵਿਸ਼ਵ ਕੱਪ ਵਿੱਚ ਪਹਿਲਾਂ ਤੀਜੇ ਸਥਾਨ ਦੇ ਮੈਚ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ, ਪਰ ਇਸ ਵਾਰ ਤੀਜੇ ਸਥਾਨ ਦੇ ਪਲੇਆਫ਼ ਵਿੱਚ ਜੇਤੂ ਟੀਮ ਨੂੰ 24 ਕਰੋੜ ਡਾਲਰ ਦੀ ਵੱਡੀ ਰਕਮ ਇਨਾਮ ਵਜੋਂ ਮਿਲੇਗੀ, ਜਦਕਿ ਚੌਥੇ ਨੰਬਰ ਦੀ ਟੀਮ 22 ਕਰੋੜ ਡਾਲਰ ਮਿਲਣਗੇ। ਵਿਸ਼ਵ ਕੱਪ ਵਿੱਚ ਤੀਜੇ ਸਥਾਨ ਦਾ ਖ਼ਾਸ ਮਹੱਤਵ ਨਹੀਂ ਮੰਨਿਆ ਜਾਂਦਾ। ਯੂਰੋਪੀਅਨ ਚੈਂਪੀਅਨਸ਼ਿਪ ਵਿੱਚ 1980 ਮਗਰੋਂ ਤੀਜੇ ਸਥਾਨ ਦੇ ਮੈਚ ਨੂੰ ਟੂਰਨਾਮੈਂਟ ਤੋਂ ਹਟਾ ਦਿੱਤਾ ਗਿਆ ਸੀ, ਪਰ ਵਿਸ਼ਵ ਕੱਪ ਵਿੱਚ ਤੀਜੇ ਸਥਾਨ ਦਾ ਪਲੇਆਫ਼ ਕਾਇਮ ਰੱਖਿਆ ਗਿਆ ਹੈ।
ਵਿਸ਼ਵ ਕੱਪ ਖ਼ਿਤਾਬ ਜਿੱਤਣ ਲਈ ਖੇਡ ਰਹੀਆਂ ਦੋਵਾਂ ਟੀਮਾਂ ਨੂੰ ਸੈਮੀ ਫਾਈਨਲ ਵਿੱਚ ਹੀ ਸੁਪਨੇ ਤੋੜਨ ਵਾਲੀ ਹਾਰ ਝੱਲਣੀ ਪਈ ਹੈ। ਬੈਲਜੀਅਮ ਨੂੰ ਫਰਾਂਸ ਨੇ 1-0 ਗੋਲ ਨਾਲ ਹਰਾਇਆ ਸੀ, ਤਾਂ ਇੰਗਲੈਂਡ ਨੂੰ ਕ੍ਰੋਏਸ਼ੀਆ ਨੇ ਵਾਧੂ ਸਮੇਂ ਵਿੱਚ 2-1 ਗੋਲਾਂ ਨਾਲ ਹਰਾ ਕੇ ਬਾਹਰ ਕਰ ਦਿੱਤਾ। ਬੈਲਜੀਅਮ ਅਤੇ ਇੰਗਲੈਂਡ ਆਖ਼ਰੀ ਵਾਰ ਫਾਈਨਲ ਗਰੁੱਪ ਗੇੜ ਮੈਚ ਵਿੱਚ ਇੱਕ-ਦੂਜੇ ਖ਼ਿਲਾਫ਼ ਉਤਰੀਆਂ ਸਨ, ਉਸ ਮੈਚ ਤੋਂ ਪਹਿਲਾਂ ਹੀ ਦੋਵਾਂ ਨੇ ਆਖ਼ਰੀ-16 ਵਿੱਚ ਥਾਂ ਪੱਕੀ ਕਰ ਲਈ ਸੀ। ਇਸ ਮੈਚ ਵਿੱਚ ਬੈਲਜੀਅਮ ਨੇ 1-0 ਗੋਲ ਨਾਲ ਜਿੱਤ ਆਪਣੇ ਨਾਮ ਕੀਤੀ ਸੀ। ਮਾਰਟਿਨੇਜ਼ ਨੇ ਉਸ ਮੈਚ ਵਿੱਚ ਨੌਂ ਖਿਡਾਰੀ ਬਦਲੇ ਸਨ, ਜਦਕਿ ਸਾਊਥਗੇਟ ਨੇ ਅੱਠ ਨਵੇਂ ਖਿਡਾਰੀ ਉਤਾਰੇ ਸਨ। ਦੋਵੇਂ ਟੀਮਾਂ ਦੂਜੀ ਵਾਰ ਤੀਜੇ ਸਥਾਨ ਲਈ ਵਿਸ਼ਵ ਕੱਪ ਵਿੱਚ ਮੈਚ ਖੇਡ ਰਹੀਆਂ ਹਨ। 1986 ਦੌਰਾਨ ਬੈਲਜੀਅਮ ਨੂੰ ਫਰਾਂਸ ਤੋਂ ਹਾਰ ਝੱਲਣੀ ਪਈ ਸੀ, ਜਦਕਿ ਚਾਰ ਸਾਲ ਮਗਰੋਂ ਇੰਗਲਿਸ਼ ਟੀਮ ਇਟਲੀ ਤੋਂ ਹਾਰ ਗਈ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸਕੂਲ ਨੇੜੇ ਗੋਲੀਬਾਰੀ ‘ਚ 8 ਸਾਲ ਬੱਚੀ ਦੀ ਮੌਤ; 3 ਜ਼ਖਮੀ

ਅਮਰੀਕਾ ‘ਚ ਸਕੂਲ ਨੇੜੇ ਗੋਲੀਬਾਰੀ ‘ਚ 8 ਸਾਲ ਬੱਚੀ ਦੀ ਮੌਤ; 3 ਜ਼ਖਮੀ

Read Full Article
    ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਅਮਰੀਕਾ ‘ਚ ਸਾਈਬਰ ਧੋਖਾਧੜੀ ਦਾ ਲੱਗਾ ਦੋਸ਼

ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਅਮਰੀਕਾ ‘ਚ ਸਾਈਬਰ ਧੋਖਾਧੜੀ ਦਾ ਲੱਗਾ ਦੋਸ਼

Read Full Article
    ਸੜਕ ਹਾਦਸੇ ‘ਚ ਪਰਿਵਾਰ ਗੁਆਉਣ ਵਾਲੇ ਜ਼ਖਮੀ ਬੱਚੇ ਲਈ ਸਿੱਖ ਭਾਈਚਾਰੇ ਨੇ ਜੁਟਾਏ 1 ਲੱਖ 75 ਹਜ਼ਾਰ ਡਾਲਰ

ਸੜਕ ਹਾਦਸੇ ‘ਚ ਪਰਿਵਾਰ ਗੁਆਉਣ ਵਾਲੇ ਜ਼ਖਮੀ ਬੱਚੇ ਲਈ ਸਿੱਖ ਭਾਈਚਾਰੇ ਨੇ ਜੁਟਾਏ 1 ਲੱਖ 75 ਹਜ਼ਾਰ ਡਾਲਰ

Read Full Article
    ਚੀਨ ਖਿਲਾਫ ਮੇਰੀਆਂ ਨੀਤੀਆਂ ਕਾਰਨ ਅਮਰੀਕੀਆਂ ਨੂੰ ਆਰਥਿਕ ਮੋਰਚੇ ‘ਤੇ ਹੋ ਸਕਦੀ ਹੈ ਦਿੱਕਤ : ਟਰੰਪ

ਚੀਨ ਖਿਲਾਫ ਮੇਰੀਆਂ ਨੀਤੀਆਂ ਕਾਰਨ ਅਮਰੀਕੀਆਂ ਨੂੰ ਆਰਥਿਕ ਮੋਰਚੇ ‘ਤੇ ਹੋ ਸਕਦੀ ਹੈ ਦਿੱਕਤ : ਟਰੰਪ

Read Full Article
    ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

Read Full Article
    ਗ੍ਰੀਨਲੈਂਡ ਨੂੰ ਵੇਚਣ ਤੋਂ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਦੇ ਇਨਕਾਰ ‘ਤੇ ਟਰੰਪ ਵੱਲੋਂ ਯਾਤਰਾ ਰੱਦ

ਗ੍ਰੀਨਲੈਂਡ ਨੂੰ ਵੇਚਣ ਤੋਂ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਦੇ ਇਨਕਾਰ ‘ਤੇ ਟਰੰਪ ਵੱਲੋਂ ਯਾਤਰਾ ਰੱਦ

Read Full Article
    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article